ਖੂਨ ਅਤੇ ਖਜ਼ਾਨੇ ਦਾ ਨਿਵੇਸ਼ ਕਰਨ ਪਿੱਛੋਂ ਅਮਰੀਕਾ ਅਫ਼ਗਾਨਿਸਤਾਨ ਤੋਂ ਹੋਇਆ ਬਾਹਰ

09/27/2021 11:27:07 AM

ਮਨੀਸ਼ ਤਿਵਾੜੀ 
ਨਵੀਂ ਦਿੱਲੀ- 11 ਸਤੰਬਰ 2021 ਨੂੰ 9/11 ਦੀ 20ਵੀਂ ਬਰਸੀ ਸੀ। 15 ਅਗਸਤ ਨੂੰ ਕਾਬੁਲ ’ਚੋਂ ਅਮਰੀਕਾ ਦੇ ਸ਼ਰਮਨਾਕ ਢੰਗ ਨਾਲ ਬਾਹਰ ਨਿਕਲਣ ਤੋਂ 26 ਦਿਨ ਬਾਅਦ ਇਹ ਅਸ਼ੁੱਭ ਘੜੀ ਆਈ ਸੀ। ਅਫ਼ਗਾਨਿਸਤਾਨ ’ਚ ਭਾਰੀ ਮਾਤਰਾ ’ਚ ਖੂਨ ਅਤੇ ਖਜ਼ਾਨੇ ਦਾ ਨਿਵੇਸ਼ ਕਰਨ ਪਿੱਛੋਂ ਅਮਰੀਕਾ ਨੇ ਇਸ ਤਰ੍ਹਾਂ ਦੌੜ-ਭੱਜ ਕਿਉਂ ਕੀਤੀ? ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਅੱਤਵਾਦ ਵਿਰੁੱਧ ਜੰਗ ਦੀ ਲਾਗਤ ਨੂੰ ਸੂਚੀਬੱਧ ਕਰਨ ਸਬੰਧੀ ਵਿਚਾਰ ਕੀਤਾ ਜਾ ਸਕਦਾ ਹੈ। ਤਾਲਿਬਾਨ ਮੁੜ ਤੋਂ ਅਫ਼ਗਾਨਿਸਤਾਨ ’ਚ ਵਾਪਸ ਆ ਗਿਆ ਹੈ ਜਿਸ ਨੂੰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ 2001 ’ਚ ਨਸ਼ਟ ਕਰ ਦਿੱਤਾ ਸੀ। 20 ਸਾਲ ਦੇ ਸਮੇਂ ’ਚ ਜੰਗ ਦੀ ਕੁਲ ਲਾਗਤ 2.3 ਟ੍ਰਿਲੀਅਨ ਅਮਰੀਕੀ ਡਾਲਰ ਰਹੀ। ਅਫ਼ਗਾਨਿਸਤਾਨ ’ਚ ਖਰਚ ਕੀਤੇ ਗਏ ਪੈਸਿਆਂ ਦਾ ਇਕ ਬਹੁਤ ਵੱਡਾ ਹਿੱਸਾ ਅੱਤਵਾਦ ਵਿਰੋਧੀ ਮੁਹਿੰਮ ’ਤੇ ਸੀ। 50 ਫੀਸਦੀ ਤੋਂ ਵੱਧ ਪੈਸਾ ਭਾਵ 131.3 ਅਰਬ ਡਾਲਰ ਅਫਗਾਨ ਰਾਸ਼ਟਰੀ ਸੁਰੱਖਿਆ ਫੋਰਸਾਂ (ਏ. ਐੱਨ. ਐੱਸ. ਐੱਫ.) ਨੂੰ ਵਧਾਉਣ ’ਤੇ ਖਰਚ ਕੀਤਾ ਗਿਆ ਸੀ।

2009 ਤੋਂ ਲੈ ਕੇ 2019 ਦੇ ਦਰਮਿਆਨ ਲਗਭਗ 19 ਬਿਲੀਅਨ ਅਮਰੀਕੀ ਡਾਲਰ ਦੀ ਦੁਰਵਰਤੋਂ ਅਫ਼ਗਾਨਿਸਤਾਨ ’ਚ ਕੀਤੀ ਗਈ। ਕਿਹਾ ਜਾ ਸਕਦਾ ਹੈ ਕਿ ਇੰਨੇ ਪੈਸਿਆਂ ਦਾ ਗਬਨ ਕੀਤਾ ਗਿਆ। ਇਹ ਗਬਨ ਅਮਰੀਕੀ ਠੇਕੇਦਾਰਾਂ ਅਤੇ ਅਫਗਾਨ ਅਣਵੰਡੇ ਵਰਗ ਵੱਲੋਂ ਕੀਤਾ ਿਗਆ। ਅਫ਼ਗਾਨਿਸਤਾਨ ’ਚ ਜੰਗ ਦੀ ਮਨੁੱਖੀ ਕੀਮਤ ਵੀ ਤਬਾਹਕੁੰਨ ਸੀ। ਗਠਜੋੜ ਦੀਆਂ ਸੁਰੱਖਿਆ ਫੋਰਸਾਂ ਨੇ 3500 ਮਰਦ ਅਤੇ ਔਰਤਾਂ ਨੂੰ ਗੁਆ ਿਦੱਤਾ। ਸਿਰਫ ਅਮਰੀਕਾ ਨੇ ਹੀ ਆਪਣੇ 2300 ਵਿਅਕਤੀ ਗੁਆਏ। ਯੂਨਾਈਟਿਡ ਕਿੰਗਡਮ ਨੇ 450 ਜਵਾਨਾਂ ਨੂੰ ਗੁਆਇਆ। ਅਫ਼ਗਾਨਿਸਤਾਨ ’ਚ ਕਾਰਵਾਈ ਦੌਰਾਨ ਕੁਲ 20660 ਅਮਰੀਕੀ ਫੌਜੀ ਜ਼ਖਮੀ ਹੋਏ ਸਨ। ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ 2019 ’ਚ ਦਾਅਵਾ ਕੀਤਾ ਸੀ ਕਿ 2014 ਤੋਂ ਹੁਣ ਤੱਕ ਅਫਗਾਨ ਸੁਰੱਖਿਆ ਫੋਰਸਾਂ ਦੇ 45000 ਤੋਂ ਵੱਧ ਮੈਂਬਰ ਮਾਰੇ ਗਏ ਹਨ।

ਮਿਸਰ ’ਚ ਹੁਸਨੀ ਮੁਬਾਰਕ, ਇਰਾਕ ’ਚ ਸੱਦਾਮ ਹੁਸੈਨ, ਲਿਬੀਆ ’ਚ ਗੱਦਾਫੀ, ਹਾਫਿਜ਼ ਅਲ ਅਸਦ ਅਤੇ ਉਨ੍ਹਾਂ ਦੇ ਬੇਟੇ ਬਸ਼ਰ ਅਲ ਅਸਦ ਨੇ ਆਪਣੇ ਆਪ ਨੂੰ ਸ਼ਾਂਤੀ ਦੇ ਘੇਰੇ ’ਚ ਰੱਖਿਆ। ਅਸਲ ’ਚ ਉਹ ਰੂੜੀਵਾਦੀ ਰਾਜਤੰਤਰਾਂ ਦੀ ਤੁਲਨਾ ’ਚ ਕਿਤੇ ਵੱਧ ਪ੍ਰਗਤੀਸ਼ੀਲ ਹਨ ਜੋ ਖਾੜੀ ਅਤੇ ਮੱਧ ਪੂਰਬ ’ਚ ਅਮਰੀਕਾ ਦੇ ਰਵਾਇਤੀ ਦੇਸ਼ ਹਨ। ਅਮਰੀਕਾ ਅਤੇ ਇਜ਼ਰਾਈਲ ਦੇ ਯਕੀਨੀ ਰੂਪ ਨਾਲ ਸਭ ਇਸਲਾਮੀ ਦੇਸ਼ਾਂ ਨਾਲ ਪਰਸਪਰ ਵਿਰੋਧੀ ਸਬੰਧ ਸਨ। ਖਾੜੀ ਦੇ ਰਾਜਸ਼ਾਹੀ ਅਤੇ ਇਸ ਖੇਤਰ ਦੇ ਹੋਰਨਾਂ ਅਮਰੀਕੀ ਸਹਿਯੋਗੀਆਂ ਨੇ ਅਮਰੀਕਾ ਨੂੰ ਮੱਧ ਪੂਰਬ ’ਚ ਮੂਲ ਰੂਪ ਨਾਲ ਮੁੜ ਤੋਂ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ। 1998 ’ਚ ਅਮਰੀਕੀ ਕਾਂਗਰਸ ਦੇ ਦੋਹਾਂ ਹਾਊਸਾਂ ’ਚ ਸਾਬਕਾ ਰਾਸ਼ਟਰਪਤੀ ਕਲਿੰਟਨ ਅਤੇ ਰਿਪਬਲਿਕਨ ਦੀ ਲੀਡਰਸ਼ਿਪ ਨੇ ਸੱਦਾਮ ਹੁਸੈਨ ਨੂੰ ਸੱਤਾ ਤੋਂ ਹਟਾਉਣ ਦੀ ਵਕਾਲਤ ਕੀਤੀ। ਇਸ ਫੈਸਲੇ ’ਤੇ ਦਸਤਖਤ ਕਰਨ ਵਾਲੇ 18 ਵਿਅਕਤੀਆਂ ’ਚੋਂ 10 ਨੇ ਬਾਅਦ ’ਚ ਰਾਸ਼ਟਰਪਤੀ ਬੁਸ਼ ਦੇ ਪ੍ਰਸ਼ਾਸਨ ’ਚ ਸੇਵਾ ਕੀਤੀ। ਇਸ ’ਚ ਉਸ ਵੇਲੇ ਦੇ ਅਮਰੀਕੀ ਰੱਖਿਆ ਸਕੱਤਰ ਡੋਨਾਲਡ ਰਮਸਫੇਲਡ, ਉਨ੍ਹਾਂ ਦੇ ਡਿਪਟੀ ਪਾਲ ਵੋਲਫੋਵਿਟਸ ਅਤੇ ਦੇਸ਼ ਦੇ ਉਪ ਸਕੱਤਰ ਰਿਚਰਡ ਆਰਮੀਟੇਜ਼ ਸ਼ਾਮਲ ਸਨ। 2000 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਅੰਤ ’ਚ ਪ੍ਰਕਾਸ਼ਿਤ ਇਕ ਰਿਪੋਰਟ ’ਚ ਭਵਿੱਖਬਾਣੀ ਕੀਤੀ ਗਈ ਕਿ ਅਮਰੀਕੀ ਵਿਦੇਸ਼ ਨੀਤੀ ’ਚ ਤਬਦੀਲੀ ਹੌਲੀ-ਹੌਲੀ ਆਵੇਗੀ। ਇਹ ਉਦੋਂ ਤੱਕ ਨਹੀ ਆਵੇਗੀ ਜਦੋਂ ਤੱਕ ਕੋਈ ਤਬਾਹਕੁੰਨ ਘਟਨਾ ਨਹੀਂ ਵਾਪਰਦੀ।

ਅਫ਼ਗਾਨਿਸਤਾਨ ਹਮੇਸ਼ਾ ਤੋਂ ਹੀ ਇਕ ਵੱਖਰੀ ਕਿਸਮ ਦਾ ਸ਼ੋਅ ਸੀ। ਉਹ ਹਮੇਸ਼ਾ ਮੱਧ ਪੂਰਬ ’ਚ ਤੁਰਕ ਸਾਮਰਾਜ ਤੋਂ ਬਾਅਦ ਭੂਗੋਲ ਦੇ ਪੁਨਰਗਠਨ ਬਾਰੇ ਸੀ। ਲੈਬਨਾਨ, ਸੀਰੀਆ, ਬਹਿਰੀਨ, ਇਰਾਕ, ਈਰਾਨ, ਅਜਰਬੇਜਾਨ, ਯਮਨ ਅਤੇ ਪੱਛਮੀ ਅਫ਼ਗਾਨਿਸਤਾਨ ’ਚ ਸ਼ੀਆ ਕ੍ਰਿਸੈਂਟ ਦਾ ਉਦੈ ਹੋਇਆ। ਇਹ ਤਾਲਿਬਾਨ ਤੋਂ ਵੀ ਵੱਧ ਖ਼ਤਰਨਾਕ ਦੁਸ਼ਮਣ ਸੀ। ਇਕ ਦੀਵਾਲੀਆ ਅਮਰੀਕਾ ਕੋਲ ਲੰਬੀ ਜੰਗ ਲੜਨ ਲਈ ਹੱਥਾਂ ’ਚ ਕੁਝ ਨਹੀਂ ਸੀ। ਉਹ ਆਪਣੇ ਮੁੜ ਤੋਂ ਪੁਰਾਣੇ ਬਦਲ ’ਤੇ ਵਾਪਸ ਆ ਗਿਆ। ਸ਼ੀਆ ਵਿਰੁੱਧ ਸੁੰਨੀ ਖੇਡੇ ਅਤੇ ਅਸੀਂ ਕਿਨਾਰੇ ਤੋਂ ਵੇਖਦੇ ਰਹੇ। ਇਸ ਲਈ ਦੋਹਾ ਸਮਝੌਤੇ ਅਤੇ ਤਾਲਿਬਾਨ ਦੇ ਅੱਗੇ ਆਤਮਸਮਰਪਣ ਲਈ ਅਮਰੀਕਾ ਨੇ ਗੋਡੇ ਟੇਕ ਦਿੱਤੇ। ਜਦੋਂ ਤੁਸੀਂ ਹਵਾ ਨੂੰ ਬੀਜਦੇ ਹੋ ਤਾਂ ਤੁਸੀਂ ਤੂਫਾਨ ਨੂੰ ਕੱਟਦੇ ਹੋ।


DIsha

Content Editor

Related News