ਹਲਵਾਰਾ ਏਅਰਪੋਰਟ ਨੂੰ ਟੇਕਓਵਰ ਕਰਨ ਤੋਂ ਪਹਿਲਾਂ ਰਿਐਲਿਟੀ ਚੈਕਿੰਗ ਲਈ ਪੁੱਜੀ BCAS ਦੀ ਟੀਮ

Tuesday, Oct 07, 2025 - 12:00 PM (IST)

ਹਲਵਾਰਾ ਏਅਰਪੋਰਟ ਨੂੰ ਟੇਕਓਵਰ ਕਰਨ ਤੋਂ ਪਹਿਲਾਂ ਰਿਐਲਿਟੀ ਚੈਕਿੰਗ ਲਈ ਪੁੱਜੀ BCAS ਦੀ ਟੀਮ

ਲੁਧਿਆਣਾ (ਹਿਤੇਸ਼): ਜਿਵੇਂ ਕਿ ‘ਜਗ ਬਾਣੀ’ ਨੇ ਕੁਝ ਦਿਨ ਪਹਿਲਾਂ ਹੀ ਡੀ. ਸੀ. ਦੇ ਹਵਾਲੇ ਨਾਲ ਸਾਫ਼ ਕਰ ਦਿੱਤਾ ਸੀ ਕਿ ਹਲਵਾਰਾ ਏਅਰਪੋਰਟ ਦਾ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਹੈਂਡਓਵਰ ਕਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਓਰਿਟੀ ਦੀ ਟੀਮ ਰਿਐੈਲਿਟੀ ਚੈਕਿੰਗ ਲਈ ਸੋਮਵਾਰ ਨੂੰ ਸਾਈਟ ’ਤੇ ਪੁੱਜੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

ਇਹ ਜਾਣਕਾਰੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਏਅਰ ਕੁਨੈਕਟੀਵਿਟੀ ਨੂੰ ਲੈ ਕੇ ਲੁਧਿਆਣਾ ਦੇ ਲੋਕਾਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ, ਜਿਸ ਨਾਲ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਕਾਇਮ ਹੋਣਗੀਆਂ।

ਪਹਿਲਾਂ ਇਹ ਗਿਣਾਈਆਂ ਗਈਆਂ ਸਨ ਕਮੀਆਂ

ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਨੂੰ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਹੈਂਡਓਵਰ ਕਰਨ ਦੀ ਪ੍ਰੀਕਿਰਿਆ ’ਚ ਹੋਈ ਦੇਰੀ ਲਈ ਵੀ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਓਰਿਟੀ ਵਲੋਂ ਗਿਣਾਈਆਂ ਗਈਆਂ ਕਮੀਆਂ ਹੀ ਸਾਹਮਣੇ ਆਈਆਂ ਹਨ, ਜਿਸ ਵਿਚ ਉਨ੍ਹਾਂ ਵਲੋਂ ਏਅਰਪੋਰਟ ਦੇ ਆਲੇ-ਦੁਆਲੇ ਕੰਡਿਆਲੀ ਫੈਂਸਿੰਗ ਦੀ ਜਗ੍ਹਾ ਉੱਚੀ ਚਾਰਦੀਵਾਰੀ ਕਰਨ, ਵਾਚ ਟਾਵਰ, ਬੁਲੇਟ ਪਰੂਫ ਟਾਵਰ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਹ ਕੰਮ ਪੂਰਾ ਹੋਣ ਨੂੰ ਲੈ ਕੇ ਰਿਐਲਿਟੀ ਚੈਕਿੰਗ ਲਈ ਉਨ੍ਹਾਂ ਦੀ ਟੀਮ ਵਲੋਂ ਸਾਈਟ ਵਿਜ਼ਿਟ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੁਲਸ ਵੱਲੋਂ ਐਨਕਾਊਂਟਰ ਕੀਤੇ ਵਿੱਕੀ ਨਿਹੰਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸੇ

ਜਾਣਕਾਰੀ ਅਨੁਸਾਰ ਇਸ ਦੌਰਾਨ ਪੀ. ਡਬਲਯੂ. ਡੀ. ਵਿਭਾਗ ਨੂੰ ਕੁਝ ਥਾਵਾਂ ’ਤੇ ਵਾਧੂ ਕੈਮਰੇ ਤੇ ਲਾਈਟਿੰਗ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਸਿਵਲ ਐਵੀਏਸ਼ਨ ਸਕਿਓਰਿਟੀ ਦੀ ਕਲੀਅਰੈਂਸ ਮਿਲਣ ਦੇ ਆਧਾਰ ’ਤੇ ਹੀ ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਨੂੰ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਹੈਂਡਓਵਰ ਕਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News