ਦੀਵਾਲੀ ਮੌਕੇ ਪਟਾਕੇ ਸਟੋਰ ਕਰਨ ਤੇ ਵੇਚਣ ਲਈ ਆਰਜ਼ੀ ਲਾਇਸੈਂਸ 7 ਤੋਂ 11 ਅਕਤੂਬਰ ਤੱਕ ਕੀਤੇ ਜਾਣਗੇ ਪ੍ਰਾਪਤ
Tuesday, Oct 07, 2025 - 12:28 PM (IST)

ਗੁਰਦਾਸਪੁਰ/ਬਟਾਲਾ (ਜਗ ਬਾਣੀ ਟੀਮ)-ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਜਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜ਼ਿਲਾ ਗੁਰਦਾਸਪੁਰ ’ਚ ਦੀਵਾਲੀ ਦੇ ਤਿਉਹਾਰ ਦੇ ਮੌਕੇ ’ਤੇ ਪਟਾਕੇ ਸਟੋਰ ਕਰਨ ਅਤੇ ਵੇਚਣ ਦੇ ਆਰਜ਼ੀ ਲਾਇਸੈਂਸਾਂ ਤਹਿਸੀਲ ਵਾਈਜ਼ ਲੱਕੀ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ-ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਵੱਡੇ ਹੁਕਮ
ਇਨ੍ਹਾਂ ਆਰਜ਼ੀ ਲਾਇਸੈਂਸਾਂ ਸਬੰਧੀ ਅਰਜੀਆਂ ਨਾਲ ਸਕਿਊਰਟੀ ਵਜੋਂ 35,000/- ਰੁਪਏ ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜ਼ਿਲਾ ਮੈਜਿਸਟਰੇਟ ਦੇ ਨਾਂ ’ਤੇ ਮਿਤੀ 07.10.2025 ਤੋਂ ਮਿਤੀ 11.10.2025 ਸ਼ਾਮ 5 ਵਜੇ ਤੱਕ ਜ਼ਿਲੇ ਦੇ ਸਮੂਹ ਸੇਵਾ ਕੇਂਦਰ ਰਾਹੀਂ ਪ੍ਰਾਪਤ ਕੀਤੀ ਜਾਣਗੀਆਂ ਅਤੇ ਪ੍ਰਾਪਤ ਹੋਈਆਂ ਅਰਜੀਆਂ ’ਚੋਂ ਤਹਿਸੀਲ ਵਾਈਜ ਮਿਤੀ 13-10-2025 ਸ਼ਾਮ 4.00 ਵਜੇ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ, ਬੀ ਬਲਾਕ, ਰੂਮ 416 ’ਚ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਲੱਕੀ ਡਰਾਅ ਕੱਢੇ ਜਾਣਗੇ ਅਤੇ ਇਨ੍ਹਾਂ ਆਰਜੀ ਲਾਇਸੈਂਸਾਂ ਸਬੰਧੀ ਨਿਯਮ ਅਤੇ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8