Friendship ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਨੇ ਛੱਤ ਤੋਂ ਥੱਲੇ ਸੁੱਟੀ ਕੁੜੀ
Monday, Oct 06, 2025 - 03:55 PM (IST)

ਲੁਧਿਆਣਾ (ਗੌਤਮ): ਹੈਬੋਵਾਲ ਦੇ ਇਲਾਕੇ ਵਿਚ ਫ੍ਰੈਂਡਸ਼ਿਪ ਤੋਂ ਇਨਕਾਰ ਕਰਨ ਤੋਂ ਭੜਕੇ ਨੌਜਵਾਨ ਨੇ ਕੁੜੀ ਨੂੰ ਛੱਤ ਤੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਜ਼ਮੀਨ 'ਤੇ ਡਿੱਗਣ ਮਗਰੋਂ ਕੁੜੀ ਦੇ ਚੀਕਣ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਕੁੜੀ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦੀ ਪਛਾਣ ਕਰਮਪ੍ਰੀਤ ਕੌਰ ਵਜੋਂ ਕੀਤੀ ਗਈ ਹੈ। ਸ਼ਿਕਾਇਤ ਮਿਲਣ ਮਗਰੋਂ ਥਾਣਾ ਹੈਬੋਵਾਲ ਦੀ ਪੁਲਸ ਨੇ ਸੰਤ ਬਿਹਾਰ ਕਾਲੋਨੀ ਦੀ ਰਹਿਣ ਵਾਲੀ ਕੁੜੀ ਦੇ ਪਿਤਾ ਦੇ ਬਿਆਨਾਂ 'ਤੇ ਟਿੱਬਾ ਰੋਡ ਦੇ ਰਹਿਣ ਵਾਲੇ ਯੁਵਰਾਜ ਉਰਫ਼ ਈਸ਼ ਵਜੋਂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਛੱਤ ਤੋਂ ਡਿੱਗਣ ਮਗਰੋਂ ਉਹ ਕੁੜੀ ਨੂੰ ਹਸਪਤਾਲ ਲੈ ਕੇ ਗਏ ਸੀ। ਉੱਥੇ ਹੋਸ਼ ਆਉਣ 'ਤੇ ਕੁੜੀ ਨੇ ਦੱਸਿਆ ਕਿ ਉਸ ਦੀ ਉਕਤ ਮੁਲਜ਼ਮ ਦੇ ਨਾਲ ਦੋਸਤੀ ਸੀ। ਬਾਅਦ ਵਿਚ ਉਸ ਦੇ ਵਤੀਰੇ ਕਾਰਨ ਉਸ ਨੇ ਦੋਸਤੀ ਛੱਡ ਦਿੱਤੀ, ਪਰ ਮੁਲਜ਼ਮ ਉਸ ਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਰ ਰਿਹਾ ਸੀ। ਵਾਰਦਾਤ ਵਾਲੇ ਦਿਨ ਵੀ ਉਕਤ ਮੁਲਜ਼ਮ ਉਸ ਨੂੰ ਗੱਲ ਕਰਨ ਦੇ ਬਹਾਨੇ ਘਰ ਦੀ ਛੱਤ 'ਤੇ ਲੈ ਗਿਆ ਤੇ ਉਸ ਨੂੰ Friendship ਲਈ ਮਜਬੂਰ ਕਰਨ ਲੱਗ ਪਿਆ ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੋਸਤੀ ਤੋਂ ਇਨਕਾਰ ਕੀਤਾ ਤੇ ਮੁਲਜ਼ਮ ਨੇ ਭੜਕ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਨੂੰ ਧੱਕਾ ਦੇ ਦਿੱਤਾ ਤੇ ਫ਼ਰਾਰ ਹੋ ਗਿਆ। ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8