ਪੰਜਾਬ ਵਾਸੀਆਂ ਲਈ ਅਹਿਮ ਖ਼ਬਰ! 12 ਤੋਂ 14 ਤੱਕ ਲਈ ਹੋਇਆ ਵੱਡਾ ਐਲਾਨ
Friday, Oct 10, 2025 - 11:05 AM (IST)

ਫਿਰੋਜ਼ਪੁਰ (ਮਲਹੋਤਰਾ)-ਰੇਲ ਡਿਵੀਜ਼ਨ ਫਿਰੋਜ਼ਪੁਰ ਵਿਚ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ਅਤੇ ਜਲੰਧਰ ਕੈਂਟ ਅਤੇ ਚੇਹੜੂ ਸਟੇਸ਼ਨਾਂ ਦੇ ਵਿਚਾਲੇ ਫਾਟਕ ਨੰਬਰ ਐਸ-70 ’ਤੇ ਪੁਲ ਬਣਾਉਣ ਦਾ ਕੰਮ ਤੇਜ਼ ਕਰਦੇ ਹੋਏ ਰੇਲ ਵਿਭਾਗ ਇਸ ਸੈਕਸ਼ਨ 'ਤੇ 12 ਤੋਂ 14 ਅਕਤੂਬਰ ਤੱਕ ਬਲਾਕ ਲੈਣ ਜਾ ਰਿਹਾ ਹੈ। ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਬਲਾਕ ਦੇ ਦੌਰਾਨ ਕੁੱਲ੍ਹ 13 ਰੇਲਗੱਡੀਆਂ ਪ੍ਰਭਾਵਤ ਹੋਣ ਜਾ ਰਹੀਆਂ ਹਨ। ਉਕਤ ਪੁਲ ਦੇ ਲਈ ਆਰ. ਸੀ. ਸੀ. ਬਾਕਸ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੋਈ ਵੀ ਗੱਡੀ ਮੁਕੰਮਲ ਰੱਦ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...
ਪ੍ਰਭਾਵਤ ਹੋਣ ਵਾਲੀਆਂ ਰੇਲਗੱਡੀਆਂ
12 ਅਕਤੂਬਰ : ਛੱਤਰਪਤੀ ਸ਼ਿਵਾਜੀ ਟਰਮੀਨਲਜ਼-ਅੰਮ੍ਰਿਤਸਰ ਐਕਸਪ੍ਰੈਸ 90 ਮਿੰਟ ਦੇਰੀ ਨਾਲ ਅੰਮ੍ਰਿਤਸਰ ਪਹੁੰਚੇਗੀ।
13 ਅਕਤੂਬਰ : ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈਸ 60 ਮਿੰਟ ਦੇਰੀ ਨਾਲ, ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ 60 ਮਿੰਟ ਦੀ ਦੇਰੀ ਨਾਲ ਅੰਮ੍ਰਿਤਸਰ ਪਹੁੰਚਣਗੀਆਂ ਜਦਕਿ ਕਟੜਾ-ਅੰਬੇਦਕਰ ਨਗਰ ਐਕਸਪ੍ਰੈਸ ਨੂੰ 70 ਮਿੰਟ ਲੇਟ, ਅੰਮ੍ਰਿਤਸਰ-ਕਾਨਪੁਰ ਸੈਂਟਰਲ ਐਕਸਪ੍ਰੈਸ ਨੂੰ 60 ਮਿੰਟ ਲੇਟ, ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ ਨੂੰ 70 ਮਿੰਟ ਲੇਟ, ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈਸ ਨੂੰ 40 ਮਿੰਟ ਲੇਟ, ਕਟੜਾ-ਬਾਂਦਰਾ ਟਰਮੀਨਲਜ਼ ਨੂੰ 40 ਮਿੰਟ ਲੇਟ ਰਵਾਨਾ ਕੀਤਾ ਜਾਵੇਗਾ |
ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
14 ਅਕਤੂਬਰ : ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਨੂੰ ਫਗਵਾੜਾ ਸਟੇਸ਼ਨ ਤੋਂ ਅੱਗੇ ਸ਼ਾਰਟ ਟਰਮੀਨੇਟ ਕਰਦੇ ਹੋਏ ਇਥੋਂ ਹੀ ਵਾਪਸ ਨਵੀਂ ਦਿੱਲੀ ਭੇਜਿਆ ਜਾਵੇਗਾ । ਨਵੀਂ ਦਿੱਲੀ-ਲੋਹੀਆਂ ਖ਼ਾਸ ਐਕਸਪ੍ਰੈਸ ਨੂੰ ਲੁਧਿਆਣਾ ਤੋਂ ਜਲੰਧਰ ਸਿਟੀ ਭੇਜਣ ਦੀ ਬਜਾਏ ਫਿਲੌਰ-ਨਕੋਦਰ ਦੇ ਰਸਤੇ ਕੱਢਿਆ ਜਾਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਨੂੰ ਜਲੰਧਰ ਸਿਟੀ ਤੋਂ ਲੁਧਿਆਣਾ ਦੇ ਰਸਤੇ ਫਿਰੋਜ਼ਪੁਰ ਭੇਜਣ ਦੀ ਬਜਾਏ ਵਾਇਆ ਕਪੂਰਥਲਾ, ਲੋਹੀਆਂ ਖਾਸ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ! ਜਲੰਧਰ 'ਚੋਂ ਫੜਿਆ ਗਿਆ 2.5 ਕਿਲੋਗ੍ਰਾਮ IED ਤੇ RDX
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8