ਮਾਤਾ ਦੀ ਭਗਤ ਸੀ ਕੁੜੀ, ਮੁੰਡਾ ਜਾਂਦਾ ਸੀ ਪੰਜਾਬ ਦੇ ਮਸ਼ਹੂਰ ਡੇਰੇ, ਬਸ ਇਸੇ ਗੱਲ ਤੋਂ ਪੈ ਗਿਆ 'ਪੰਗਾ', ਹੋਇਆ...

Sunday, Oct 05, 2025 - 05:16 PM (IST)

ਮਾਤਾ ਦੀ ਭਗਤ ਸੀ ਕੁੜੀ, ਮੁੰਡਾ ਜਾਂਦਾ ਸੀ ਪੰਜਾਬ ਦੇ ਮਸ਼ਹੂਰ ਡੇਰੇ, ਬਸ ਇਸੇ ਗੱਲ ਤੋਂ ਪੈ ਗਿਆ 'ਪੰਗਾ', ਹੋਇਆ...

ਜਲੰਧਰ (ਵੈੱਬ ਡੈਸਕ)- ਪੰਜਾਬ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਕੁੜੀ ਨਾਲ ਰਿਸ਼ਤਾ ਸਿਰਫ਼ ਇਸ ਲਈ ਤੋੜ ਦਿੱਤਾ ਗਿਆ ਕਿਉਂਕਿ ਉਹ ਮਾਤਾ ਰਾਣੀ ਦੀ ਭਗਤ ਸੀ। ਮੁੰਡੇ ਨੇ ਸਿਰਫ਼ ਮਾਤਾ ਰਾਣੀ ਦੀ ਭਗਤ ਹੋਣ ਕਰਕੇ ਰਿਸ਼ਤਾ ਤੋੜ ਦਿੱਤਾ। ਰਿਪੋਰਟਾਂ ਅਨੁਸਾਰ ਮੁੰਡੇ ਦਾ ਪਰਿਵਾਰ, ਜੋਕਿ ਜਲੰਧਰ ਦਾ ਰਹਿਣ ਵਾਲਾ ਹੈ, ਪੰਜਾਬ ਦੇ ਇਕ ਮਸ਼ਹੂਰ ਡੇਰੇ ਵਿੱਚ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

ਮਿਲੀ ਜਾਣਕਾਰੀ ਮੁਤਾਬਕ ਦੋਹਾਂ ਪਰਿਵਾਰਾਂ ਨੇ ਮੁੰਡੇ ਅਤੇ ਕੁੜੀ ਦਾ ਵਿਆਹ ਤੈਅ ਕੀਤਾ ਸੀ ਅਤੇ ਉਨ੍ਹਾਂ ਦਾ ਵਿਆਹ ਨਵੰਬਰ ਵਿੱਚ ਹੋਣ ਵਾਲਾ ਸੀ। ਦੋਹਾਂ ਪਰਿਵਾਰਾਂ ਨੇ ਵਿਆਹ ਦੀਆਂ ਤਿਆਰੀਆਂ ਵੀ ਕਰ ਲਈਆਂ ਸਨ। ਇਸ ਦੌਰਾਨ ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਮਾਤਾ ਦੀ ਭਗਤ ਹੈ ਅਤੇ ਨਰਾਤਿਆਂ ਦੌਰਾਨ ਵਰਤ ਰੱਖਦੀ ਹੈ, ਪਰ ਉਹ ਇਕ ਡੇਰੇ ਵਿੱਚ ਜਾਂਦੇ ਹਨ ਅਤੇ ਪੰਜਾਬ ਦੇ ਇਕ ਡੇਰੇ ਪ੍ਰਤੀ ਆਸਥਾ ਰੱਖਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ 71 ਅਧਿਆਪਕਾਂ ਨੂੰ CM ਭਗਵੰਤ ਮਾਨ ਨੇ ਕੀਤਾ ਸਨਮਾਨਤ, ਨਾਲ ਹੀ ਕਰ 'ਤਾ ਵੱਡਾ ਐਲਾਨ

ਇਸ ਦੌਰਾਨ ਦੋਵੇਂ ਪਰਿਵਾਰਾਂ ਦੀ ਇਕ ਆਡੀਓ ਵੀ ਵਾਇਰਲ ਹੋ ਰਹੀ ਹੈ। ਇਸ ਆਡੀਓ ਵਿੱਚ ਮੁੰਡੇ ਦੀ ਭੈਣ ਕੁੜੀ ਨਾਲ ਗੱਲ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਕੁੜੀ ਜੋਤ ਜਗਾਉਂਦੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਮਾਤਾ ਰਾਣੀ ਦੀ ਭਗਤ ਹੈ। ਮੁੰਡੇ ਦੀ ਭੈਣ ਕੁੜੀ ਨੂੰ ਕਹਿੰਦੀ ਹੈ ਕਿ ਕੋਈ ਵੀ ਉਸ ਨਾਲ ਝੂਠ ਨਹੀਂ ਬੋਲ ਸਕਦਾ, ਉਸ ਕੋਲ ਬਹੁਤ ਸ਼ਕਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਬਾਬਾ ਜੀ 'ਤੇ ਮਾਣ ਹੈ। ਅੱਗੇ  ਕਹਿੰਦੀ ਹੈ ਕਿ "ਅਸੀਂ ਇਹ ਰਿਸ਼ਤਾ ਤੋੜ ਰਹੇ ਹਾਂ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ! ਸ੍ਰੀ ਅਨੰਦਪੁਰ ਸਾਹਿਬ 'ਚ ਹੈਰੀਟੇਜ ਸਟਰੀਟ ਦਾ ਰੱਖਿਆ ਨੀਂਹ ਪੱਥਰ
 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News