ਜਲੰਧਰ ''ਚ ਥਾਣੇ ਬਾਹਰ ਨਿਹੰਗ ਸਿੰਘਾਂ ਦਾ ਹੰਗਾਮਾ! SHO ਵੀ ਭੜਕੇ, ਪੂਰਾ ਮਾਮਲਾ ਕਰੇਗਾ ਹੈਰਾਨ

Friday, Oct 17, 2025 - 12:12 PM (IST)

ਜਲੰਧਰ ''ਚ ਥਾਣੇ ਬਾਹਰ ਨਿਹੰਗ ਸਿੰਘਾਂ ਦਾ ਹੰਗਾਮਾ! SHO ਵੀ ਭੜਕੇ, ਪੂਰਾ ਮਾਮਲਾ ਕਰੇਗਾ ਹੈਰਾਨ

ਜਲੰਧਰ (ਵਰੁਣ)–ਪਠਾਨਕੋਟ ਚੌਕ ਵਿਚ ਇਕ ਆਟੋ ਚਾਲਕ ਦੇ ਸਿਰ ’ਤੇ ਕੜੇ ਮਾਰ ਕੇ ਉਸ ਨੂੰ ਗੰਭੀਰ ਰੂਪ ਨਾਲ ਜਖ਼ਮੀ ਕਰਨ ਵਾਲੇ ਨਿਹੰਗ ਸਿੰਘ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਥਾਣਾ ਨੰਬਰ 8 ਦੇ ਬਾਹਰ ਨਿਹੰਗ ਸਿੰਘਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨਿਹੰਗ ਸਿੰਘਾਂ ਵਿਚੋਂ ਇਕ ਨੇ ਸਿੱਖ ਪੁਲਸ ਮੁਲਾਜ਼ਮ ਦੀ ਪੱਗ ਲਾਹੁਣ ਦੀ ਗੱਲ ਕਹੀ ਤਾਂ ਥਾਣਾ ਨੰਬਰ 8 ਦੇ ਇੰਚਾਰਜ ਭੜਕ ਗਏ। ਪਹਿਲਾਂ ਤਾਂ ਐੱਸ. ਐੱਚ. ਓ. ਨੇ ਨਿਹੰਗ ਸਿੰਘਾਂ ਨੂੰ ਸਮਝਾਇਆ ਪਰ ਜਦੋਂ ਉਨ੍ਹਾਂ ਨੂੰ ਗੱਲ ਨਾ ਸਮਝੀ ਤਾਂ ਇੰਸ. ਯਾਦਵਿੰਦਰ ਸਿੰਘ ਨੇ ਕਾਨੂੰਨ ਦੇ ਨਾਲ-ਨਾਲ ਧਾਰਮਿਕ ਦਲੀਲਾਂ ਦੇ ਕੇ ਸਾਰਿਆਂ ਨੂੰ ਸ਼ਾਂਤ ਕਰਵਾ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਇਕਲੌਤੇ ਪੁੱਤਰ ਦਾ ਦਿਹਾਂਤ

ਜਾਣਕਾਰੀ ਅਨੁਸਾਰ ਪਠਾਨਕੋਟ ਚੌਕ ਵਿਚ ਨਿਹੰਗ ਸਿੰਘ ਅਤੇ ਆਟੋ ਚਾਲਕ ਵਿਚ ਵਿਵਾਦ ਹੋ ਗਿਆ ਸੀ। ਮਾਮਲਾ ਗਾਲੀ-ਗਲੋਚ ਤਕ ਪਹੁੰਚਿਆ ਤਾਂ ਇਸੇ ਦੌਰਾਨ ਨਿਹੰਗ ਸਿੰਘ ਨੇ ਆਟੋ ਚਾਲਕ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਖ਼ੂਨ ਵਿਚ ਲਥਪਥ ਹੋ ਗਿਆ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਨਿਹੰਗ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿਉਂ ਹੀ ਨਿਹੰਗ ਸਿੰਘ ਥਾਣੇ ਪਹੁੰਚਿਆ ਤਾਂ ਉਸ ਦੇ ਸਮਰਥਕ ਨਿਹੰਗ ਸਿੰਘ ਥਾਣਾ ਨੰਬਰ 8 ਦੇ ਬਾਹਰ ਇਕੱਠੇ ਹੋ ਗਏ।

PunjabKesari

ਇਸੇ ਦੌਰਾਨ ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਨਿਹੰਗ ਸਿੰਘ ਦੀ ਪੱਗ ਲਾਹੀ ਗਈ ਅਤੇ ਇਸ ਦੇ ਬਦਲੇ ਵਿਚ ਉਹ ਉਨ੍ਹਾਂ ਦੇ ਮੁਲਾਜ਼ਮ ਦੀ ਵੀ ਪੱਗ ਲਾਹ ਦੇਣਗੇ। ਇਹ ਗੱਲ ਸੁਣਨ ਤੋਂ ਬਾਅਦ ਥਾਣਾ ਨੰਬਰ 8 ਦੇ ਇੰਚਾਰਜ ਯਾਦਵਿੰਦਰ ਸਿੰਘ ਮੌਕੇ ’ਤੇ ਡਟ ਗਏ। ਉਨ੍ਹਾਂ ਕਿਹਾ ਕਿ ਪੱਗ ਮੇਰੇ ਸਿਰ ’ਤੇ ਵੀ ਹੈ, ਮੇਰੇ ਪ੍ਰਸ਼ਾਸਨ ਦੀ ਪੱਗ ਮੇਰੀ ਪੱਗ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਸਰਦਾਰ ਹਾਂ ਅਤੇ ਜੇਕਰ ਮੇਰੇ ਕਿਸੇ ਲੜਕੇ ਨੂੰ ਕਿਸੇ ਨੇ ਕਿਹਾ ਕਿ ਮੈਂ ਉਸ ਦੀ ਪੱਗ ਲਾਹ ਦਿਆਂਗਾ ਤਾਂ ਇਹ ਸਹਿਣ ਵਾਲੀ ਗੱਲ ਨਹੀਂ ਹੈ। ਦੂਜੇ ਪਾਸੇ ਪੀੜਤ ਨੂੰ 14 ਟਾਂਕੇ ਲੱਗੇ ਹਨ।

ਇਹ ਵੀ ਪੜ੍ਹੋ:ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੀ ਮੌਤ, ਦੂਰ ਤੱਕ ਘੜੀਸਦੀ ਲੈ ਗਈ ਥਾਰ ਗੱਡੀ

ਐੱਸ. ਐੱਚ. ਓ. ਨੇ ਕਿਹਾ ਕਿ ਜੇਕਰ ਕਿਸੇ ਨੇ ਕੁਝ ਕੀਤਾ ਹੈ ਤਾਂ ਸਬੂਤ ਦਿਓ, ਮੈਂ ਕਾਰਵਾਈ ਕਰਾਂਗਾ। ਐੱਸ. ਐੱਚ. ਓ. ਯਾਦਵਿੰਦਰ ਸਿੰਘ ਹੱਥ ਜੋੜ ਕੇ ਕਹਿੰਦੇ ਦਿਸੇ ਕਿ ਸਾਡੇ ’ਤੇ ਦਬਾਅ ਨਾ ਬਣਾਓ। ਉਨ੍ਹਾਂ ਕਿਹਾ ਕਿ ਪੁਲਸ ਨੂੰ ਧਮਕੀ ਦੇਣਾ ਗਲਤ ਹੈ। ਨਿਹੰਗ ਸਿੰਘਾਂ ਨੇ ਐੱਸ. ਐੱਚ. ਓ. ’ਤੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਾਣਾ ਦੇਖ ਕੇ ਗੁੱਸਾ ਆ ਰਿਹਾ ਹੈ ਪਰ ਯਾਦਵਿੰਦਰ ਸਿੰਘ ਨੇ ਫਿਰ ਕਿਹਾ ਕਿ ਉਨ੍ਹਾਂ ਦੇ ਭਰਾਵਾਂ ਨੇ ਬਾਣਾ ਪਾਇਆ ਹੈ, ਮੇਰੇ ਘਰ ਿਵਚ ਮਹਾਰਾਜ ਜੀ ਦਾ ਪ੍ਰਕਾਸ਼ ਹੈ ਪਰ ਬਹਿਸ ਚੱਲਦੀ ਰਹੀ, ਹਾਲਾਂਕਿ ਐੱਸ .ਐੱਚ. ਓ. ਨੇ ਇਸ ਚੱਲਦੇ-ਫਿਰਦੇ ਵਿਵਾਦ ਨੂੰ ਧਾਰਮਿਕ ਵਿਵਾਦ ਬਣਨ ਤੋਂ ਬਚਾਅ ਲਿਆ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News