ਪ੍ਰਸਿੱਧ ਭਾਰਤੀ ਸੈਰ-ਸਪਾਟੇ ਵਾਲੀਆਂ ਥਾਵਾਂ ''ਤੇ ਵਿਦੇਸ਼ੀ ਸੈਲਾਨੀਆਂ ਦੀ ਘਾਟ

Monday, Dec 16, 2024 - 03:41 PM (IST)

ਪ੍ਰਸਿੱਧ ਭਾਰਤੀ ਸੈਰ-ਸਪਾਟੇ ਵਾਲੀਆਂ ਥਾਵਾਂ ''ਤੇ ਵਿਦੇਸ਼ੀ ਸੈਲਾਨੀਆਂ ਦੀ ਘਾਟ

ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਲੋਕਾਂ ਨਾਲ ਭਰਿਆ ਪਿਆ ਹੈ ਪਰ ਸਾਡੀਆਂ ਸਭ ਤੋਂ ਜ਼ਿਆਦਾ ਦੇਖੀਆਂ ਜਾਣ ਵਾਲੀਆਂ ਮੰਜ਼ਿਲਾਂ ’ਤੇ ਵੀ ਵਿਦੇਸ਼ੀ ਸੈਲਾਨੀਆਂ ਦੀ ਘਾਟ ਹੈ। ਸੈਰ-ਸਪਾਟਾ ਉਦਯੋਗ ’ਚ ਕੰਮ ਕਰਨ ਵਾਲੇ ਅਤੇ ਭਾਰਤ ’ਚ ਰਹਿਣ ਵਾਲੇ ਇਕ ਵਿਦੇਸ਼ੀ ਨੇ ਜੈਪੁਰ ਤੋਂ ਦੱਸਿਆ ਕਿ ਇੰਝ ਲੱਗਦਾ ਹੈ ਕਿ ਨੇੜੇ-ਤੇੜੇ ਘੱਟ ਵਿਦੇਸ਼ੀ ਹਨ। ਜੁਲਾਈ ’ਚ ਵਾਇਨਾਡ ’ਚ ਜ਼ਮੀਨ ਖਿਸਕਣ ਦੀ ਖਬਰ ਨੇ ਮਹੀਨਿਆਂ ਤੱਕ ਕੇਰਲ ’ਚ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਮੈਂ ਸਤੰਬਰ ਦੇ ਅਖੀਰ ’ਚ ਇਕ ਰਮਣੀਕ ਸੱਭਿਆਚਾਰਕ ਉਤਸਵ ਲਈ ਤਾਮਿਲਨਾਡੂ ਦੇ ਚੇਟੀਨਾਡ ’ਚ ਸੀ। ਲਗਭਗ 150 ਵਿਜ਼ਿਟਰਾਂ ’ਚ, ਇਕ ਵੱਡੇ ਸ਼੍ਰੀਲੰਕਾਈ ਵਿਸਤਾਰਿਤ ਪਰਿਵਾਰ ਨੂੰ ਛੱਡ ਕੇ, ਸਿਰਫ ਅੱਠ ਵਿਦੇਸ਼ੀ ਸਨ। ਵਿਰੋਧਾਭਾਸ ਇਹ ਹੈ ਕਿ ਅਮੀਰ ਭਾਰਤੀ ਘੁੰਮਣ-ਫਿਰਨ ਦੀ ਲਾਲਸਾ ’ਚ ਡੁੱਬ ਰਹੇ ਹਨ, ਜਦ ਕਿ ਪਹਿਲਾਂ ਦੇ ਮੁਕਾਬਲੇ ’ਚ ਭਾਰਤੀ ਹਵਾਈ ਅੱਡਿਆਂ ’ਤੇ ਘੱਟ ਵਿਦੇਸ਼ੀ ਸੈਲਾਨੀ ਦਿਖਾਈ ਦੇ ਰਹੇ ਹਨ। ‘ਮਿੰਟ’ ਦੀ ਇਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ ਕਿ 2024 ’ਚ ਸੈਲਾਨੀਆਂ ਦਾ ਆਗਮਨ 10 ਮਿਲੀਅਨ ਨੂੰ ਟੱਪ ਜਾਵੇਗਾ, ਜੋ ਕਿ ਮਹਾਮਾਰੀ ਤੋਂ ਪਹਿਲਾਂ ਦੇ 10.9 ਮਿਲੀਅਨ ਦੇ ਸਿਖਰ ਤੋਂ ਘੱਟ ਹੈ। ਇਸ ਦੇ ਉਲਟ, ਅਜੇ ਵੀ ਪੀਕ ਸੀਜ਼ਨ ਆਉਣ ਵਾਲਾ ਹੈ, ਵੀਅਤਨਾਮ ’ਚ ਸਾਲ ਦੇ ਪਹਿਲੇ 10 ਮਹੀਨਿਆਂ ’ਚ 14.4 ਮਿਲੀਅਨ ਵਿਦੇਸ਼ੀ ਸੈਲਾਨੀ ਆਏ। ਭਾਰਤ ’ਚ ਸੈਰ-ਸਪਾਟਾ ਉਦਯੋਗ ‘ਸਭ ਤੋਂ ਚੰਗਾ ਸਮਾਂ, ਸਭ ਤੋਂ ਬੁਰਾ ਸਮਾਂ’ ਵਾਲਾ ਪਹਿਲੂ ਹੁੰਦਾ ਹੈ। ਫਿੱਕੀ-ਨਾਂਗਿਆ ਖੋਜ ਪੱਤਰ ਅਨੁਸਾਰ, ਭਾਰਤ ਦਾ ਆਊਟਬਾਊਂਡ ਸੈਰ-ਸਪਾਟਾ ਬਾਜ਼ਾਰ 2024 ’ਚ 19 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਆਸ ਹੈ ਅਤੇ ਇਕ ਦਹਾਕੇ ’ਚ ਲਗਭਗ 55 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ।

ਇਸ ਦਰਮਿਆਨ, ਘਰੇਲੂ ਯਾਤਰਾ ਵਧ ਰਹੀ ਹੈ, ਜੋ ਲਗਜ਼ਰੀ ਹੋਟਲ ਦੇ ਕਮਰੇ ਹਾਸਲ ਕਰਨ ਦੀ ਰੀਝ ਰੱਖਣ ਵਾਲੀਆਂ ਇਨਬਾਊਂਡ ਟ੍ਰੈਵਲ ਕੰਪਨੀਆਂ ਲਈ ਆਪਣੀ ਕਿਸਮ ਦੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ। ਦੱਖਣੀ ਖੇਤਰ ਲਈ ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪ੍ਰੇਟਰਜ਼ ਦੇ ਪ੍ਰਧਾਨ ਸੇਜੋ ਜੋਸ ਕਹਿੰਦੇ ਹਨ, ‘‘ਰਾਜਸਥਾਨ ’ਚ ਹੋਟਲ (ਭਾਰਤੀ) ਵਿਆਹਾਂ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ, ਇਸ ਲਈ ਕਮਰੇ ਹਾਸਲ ਕਰਨਾ ਇਕ ਚੁਣੌਤੀ ਬਣ ਗਿਆ ਹੈ।’’ ਅੱਜ ਦੇ ਸਮੇਂ ’ਚ ਅਮੀਰ ਯਾਤਰੀ ਅਕਸਰ ਪੈਸੇ ਨਾਲ ਭਰਪੂਰ ਅਤੇ ਸਮੇਂ ਤੋਂ ਵਾਂਝੇ ਹੁੰਦੇ ਹਨ। ਏ. ਪੀ. ਜੇ. ਸੁਰਿੰਦਰ ਪਾਰਕ ਹੋਟਲਜ਼ ਦੀ ਚੇਅਰਪਰਸਨ ਪ੍ਰਿਆ ਪਾਲ ਕਹਿੰਦੀ ਹੈ,''ਜੇਕਰ ਤੁਸੀਂ ਇਕ ਹਫਤੇ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਆਸਾਨੀ ਨਾਲ ਆਉਣਾ-ਜਾਣਾ ਚਾਹੁੰਦੇ ਹੋ। ਅਸੀਂ ਹਮੇਸ਼ਾ ਇਕ ਸੌਖੀ ਮੰਜ਼ਿਲ ਨਹੀਂ ਹੁੰਦੇ ਹਾਂ।'' ਇਸ ਦੀ ਸ਼ੁਰੂਆਤ ਵੀਜ਼ਾ ਨਾਲ ਹੁੰਦੀ ਹੈ, ਭਾਰਤ ਜੀ-20 ਦੇਸ਼ਾਂ ਦੇ ਵਿਜ਼ਿਟਰਾਂ ਲਈ ਨਾ ਤਾਂ ਆਗਮਨ ’ਤੇ ਵੀਜ਼ਾ ਦਿੰਦਾ ਹੈ ਅਤੇ ਨਾ ਹੀ ਵੀਜ਼ਾ ਮੁਕਤ ਐਂਟਰੀ ਦਿੰਦਾ ਹੈ। ਇਸ ਦੇ ਉਲਟ, ਥਾਈਲੈਂਡ, 2019 ਦੀ ਮਹਾਮਾਰੀ ਤੋਂ ਪਹਿਲਾਂ ਦੇ ਆਪਣੇ ਸਿਖਰ 39 ਮਿਲੀਅਨ ਦੇ ਨੇੜੇ ਪਹੁੰਚ ਰਿਹਾ ਹੈ ਅਤੇ ਅਗਲੇ ਸਾਲ ਇਸ ਨੂੰ ਪਾਰ ਕਰਨ ਦਾ ਟੀਚਾ ਰੱਖਦਾ ਹੈ, ਨੇ ਜੁਲਾਈ ’ਚ 93 ਦੇਸ਼ਾਂ ’ਚ ਵੀਜ਼ਾ-ਮੁਕਤ ਪਹੁੰਚ ਵਧਾ ਦਿੱਤੀ ਹੈ, ਕਿਉਂਕਿ ਇਹ ਚੀਨੀ ਆਗਮਨ ’ਚ ਗਿਰਾਵਟ ਦੀ ਪੂਰਤੀ ਕਰਨੀ ਚਾਹੁੰਦਾ ਹੈ।

ਵੀਅਤਨਾਮ ਉਨ੍ਹਾਂ ਦੇਸ਼ਾਂ ਦੀ ਗਿਣਤੀ ਵਧਾਉਂਦਾ ਜਾ ਰਿਹਾ ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਉਥੇ ਯਾਤਰਾ ਕਰ ਸਕਦੇ ਹਨ, ਇਸ ਸੂਚੀ ’ਚ ਫਿਲੀਪੀਨਜ਼ ਅਤੇ ਕੰਬੋਡੀਆ ਵੀ ਸ਼ਾਮਲ ਹਨ। ਇਨ੍ਹਾਂ ਦੋਵਾਂ ਪ੍ਰਸਿੱਧ ਦੱਖਣ ਅਤੇ ਏਸ਼ੀਆਈ ਮੰਜ਼ਿਲਾਂ ਦੀ ਤੁਲਨਾ ’ਚ ਭਾਰਤ ਦੇ ਬਿਹਤਰ ਹੋਟਲ ਮਾਮੂਲੀ ਤੌਰ ’ਤੇ ਮਹਿੰਗੇ ਲੱਗਦੇ ਹਨ ਕਿਉਂਕਿ ਲਗਜ਼ਰੀ ਹੋਟਲ ਬਿੱਲਾਂ ’ਤੇ 18 ਫੀਸਦੀ ਦਾ ਭਾਰੀ ਮਾਲ ਅਤੇ ਸੇਵਾ ਟੈਕਸ ਹੈ। ਨਿੱਜੀ ਪੱਧਰ ’ਤੇ, ਮੇਰੀ ਜ਼ਿੰਦਗੀ ਇਸ ਅਜੀਬ ਦਵੰਦ ਨੂੰ ਦਰਸਾਉਂਦੀ ਹੈ ਕਿ ਘੱਟ ਵਿਦੇਸ਼ੀ ਵਿਜ਼ਿਟਰ ਆਉਂਦੇ ਹਨ, ਜਦ ਕਿ ਵੱਧ ਭਾਰਤੀ ਵਿਦੇਸ਼ ਯਾਤਰਾ ਕਰਦੇ ਹਨ। ਜਦੋਂ ਮੈਂ 2000 ਦੇ ਦਹਾਕੇ ’ਚ ਲੰਦਨ ’ਚ ਰਹਿੰਦਾ ਸੀ, ਫਾਈਨਾਂਸ਼ੀਅਲ ਟਾਈਮਜ਼ ਦੇ ਯਾਤਰਾ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਪੰਨਿਆਂ ਦੀ ਸੰਪਾਦਨਾ ਕਰਦਾ ਸੀ। ਗਰਮੀਆਂ ਦੌਰਾਨ ਮੈਂ ਮੁਸ਼ਕਿਲ ਨਾਲ ਹੀ ਬੈੱਡਰੂਮ ਲਈ ਚਾਦਰਾਂ ਧੋ ਸਕਦਾ ਸੀ, ਕਿਉਂਕਿ ਮੇਰੇ ਮਿੱਤਰ ਲਗਾਤਾਰ ਮੇਰੇ ਕੋਲ ਆਉਂਦੇ ਸਨ। ਪ੍ਰਸਿੱਧ ਭਾਰਤੀ ਮੰਜ਼ਿਲਾਂ ’ਤੇ ਸੈਲਾਨੀਆਂ ਦੀ ਘਾਟ ਹੈ, ਸਾਡੀ ਗਿਣਤੀ ਅਜੇ ਵੀ ਮਹਾਮਾਰੀ ਦੇ ਪਹਿਲੇ ਦੇ ਪੱਧਰ ਤੱਕ ਨਹੀਂ ਪਹੁੰਚ ਸਕੀ, ਜਦ ਕਿ ਕਈ ਹੋਰ ਦੇਸ਼ ਦੁਨੀਆ ਭਰ ਦੇ ਸੈਲਾਨੀਆਂ ਨਾਲ ਭਰੇ ਪਏ ਹਨ। ਵਿਦੇਸ਼ ਤੋਂ ਆਉਣ ਵਾਲੇ ਲਗਭਗ ਅੱਧੇ ਲੋਕ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਜਾਂ ਐੱਨ. ਆਰ. ਆਈ. ਹਨ, ਉਨ੍ਹਾਂ ’ਚੋਂ ਕਈ ਆਪਣੇ ਪਰਿਵਾਰ ਨੂੰ ਮਿਲਣ ਆਏ ਹਨ। ਆਉਣ-ਜਾਣ ਵਾਲੇ ਜਹਾਜ਼ਾਂ ’ਚ ਬੜੀ ਘੱਟ ਵੰਨ-ਸੁਵੰਨਤਾ ਹੈ। ਮੈਂ ਐਤਵਾਰ ਨੂੰ ਸਿਡਨੀ ਤੋਂ ਪਰਤਿਆ। ਬੈਂਗਲੁਰੂ ਲਈ ਨਾਨ-ਸਟਾਪ ਕਵਾਂਟਾਸ ਫਲਾਈਟ ਲਗਭਗ ਪੂਰੀ ਤਰ੍ਹਾਂ ਆਸਟ੍ਰੇਲੀਆ ’ਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਜਾਂ ਉਸ ਸੈਰ-ਸਪਾਟਾ ਅਨੁਕੂਲ ਦੇਸ਼ (ਜਿੱਥੇ ਸੈਲਾਨੀਆਂ ਦੇ ਸੁਆਗਤ ’ਚ ਮੰਦਾਰਿਨ ਬੋਲਣ ਵਾਲੇ ਹਵਾਈ ਅੱਡੇ ਦੇ ਮੁਲਾਜ਼ਮ ਸ਼ਾਮਲ ਹਨ) ਦੀ ਯਾਤਰਾ ਕਰਨ ਵਾਲੇ ਭਾਰਤੀ ਸੈਲਾਨੀਆਂ ਨਾਲ ਭਰੀ ਹੋਈ ਸੀ। ਵੀਰਵਾਰ ਨੂੰ, ਭਾਰਤ ਦੇ ਸੈਰ-ਸਪਾਟਾ ਮੰਤਰਾਲਾ ਨੇ 2023 ਲਈ ਡਾਟਾ ਜਾਰੀ ਕੀਤਾ, ਜਿਸ ’ਚ ਦਿਖਾਇਆ ਗਿਆ ਕਿ ਵਿਦੇਸ਼ੀ ਸੈਲਾਨੀਆਂ ਦਾ ਆਗਮਨ 9.5 ਮਿਲੀਅਨ ਸੀ। ਕੁਲ ਮਿਲਾ ਕੇ ਭਾਰਤ ਤੋਂ ਬਾਹਰ ਜਾਣ ਵਾਲੇ ਘਰੇਲੂ ਯਾਤਰੀਆਂ ਨੇ 27.8 ਮਿਲੀਅਨ ਦਾ ਅੰਕੜਾ ਪਾਰ ਕਰ ਲਿਆ, ਇਕ ਅੰਕੜਾ ਜੋ ਸ਼ਾਇਦ ਵਧ ਗਿਆ ਹੈ। ਇਸ ਸਰਦੀ ’ਚ, ਭਾਰਤੀ ਵੱਡੀ ਗਿਣਤੀ ’ਚ ਯੂਰਪ ਦੇ ਅਾਲਪਸ ਵੱਲ ਜਾ ਰਹੇ ਹਨ। ਮੈਂ ਸਿਡਨੀ ਅਤੇ ਆਕਲੈਂਡ ਦੀਆਂ ਯਾਤਰਾਵਾਂ ਤੋਂ ਰਿਪੋਰਟ ਕਰ ਸਕਦਾ ਹਾਂ ਕਿ ਇਨ੍ਹਾਂ ਸ਼ਹਿਰਾਂ ’ਚ ਵਧੇਰੇ ਉਬਰ ਡਰਾਈਵਰ ਭਾਰਤ ਤੋਂ ਆਏ ਪ੍ਰਵਾਸੀ ਹਨ, ਜੋ ਕਾਰੋਬਾਰੀ ਪ੍ਰਸ਼ਾਸਨ, ਹੋਟਲ ਮੈਨੇਜਮੈਂਟ ਜਾਂ ਕਾਰੋਬਾਰੀ ਕੋਰਸਾਂ ਦੇ ਵਿਦਿਆਰਥੀ ਦੇ ਰੂਪ ’ਚ ਆਏ ਸਨ। ਘਰ ਅਤੇ ਵਿਦੇਸ਼ ’ਚ ਉਨ੍ਹਾਂ ਦੇ ਸੁਪਨਿਆਂ ਦੇ ਟੁੱਟਣ ਦੀਆਂ ਕਹਾਣੀਆਂ ਸੁਣਨੀਆਂ ਦੁਖਦਾਈ ਹਨ, ਪਰ ਸ਼ਲਾਘਾਯੋਗ ਤੌਰ ’ਤੇ, ਉਹ ਇਕ ਦੋਸਤਾਨਾ ਸਵਾਗਤ ਕਮੇਟੀ ਬਣਾਉਂਦੇ ਹਨ।

ਰਾਹੁਲ ਜੈਕਬ


author

DIsha

Content Editor

Related News