ਭਾਰਤੀ ਬੰਗਾਲੀਆਂ ’ਚੋਂ ਇਕ ਬੰਗਲਾਦੇਸ਼ੀ ਬੰਗਾਲੀ ਨੂੰ ਪਛਾਣੋ
Monday, Aug 04, 2025 - 04:04 PM (IST)

ਪਿਛਲੇ ਹਫ਼ਤੇ ਮੈਨੂੰ ਇਕ ਕੰਪਨੀ ਦੀ ਬੋਰਡ ਮੈਂਬਰਸ਼ਿਪ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੇ ਇਕ ਐਪ ਬਣਾਈ ਹੈ ਜਿਸ ਨੂੰ ਉਹ ਨਵੰਬਰ ਤੱਕ ਬਾਜ਼ਾਰ ਵਿਚ ਲਿਆਉਣ ਦਾ ਇਰਾਦਾ ਰੱਖਦੀ ਹੈ। ‘ਬੌਂਗਬੈਂਗ’ ਨਾਂ ਦੀ ਇਹ ਐਪ ਕਥਿਤ ਤੌਰ ’ਤੇ ਸਮਾਰਟਫੋਨ ਦੇ ਕੈਮਰੇ ਅਤੇ ਰਿਕਾਰਡਰ ਦੀ ਵਰਤੋਂ ਕਰ ਕੇ ਕੁਝ ਸਕਿੰਟਾਂ ਵਿਚ ਭਾਰਤੀ ਬੰਗਾਲੀਆਂ ਅਤੇ ਬੰਗਲਾਦੇਸ਼ੀ ਬੰਗਾਲੀਆਂ ਵਿਚ ਫਰਕ ਕਰ ਸਕਦੀ ਹੈ। ਜੇਕਰ ਇਹ ਬਾਜ਼ਾਰ ਵਿਚ ਵਧੀਆ ਪ੍ਰਦਰਸ਼ਨ ਕਰਦੀ ਹੈ, ਤਾਂ ਇਹ ਵਿਭਿੰਨਤਾ ਵੀ ਲਿਆ ਸਕਦੀ ਹੈ। ਗੁਜਰਾਤੀ ਗੁਜਰਾਤੀਆਂ ਅਤੇ ਦੂਜੀ ਪੀੜ੍ਹੀ ਦੇ ਅਫਰੀਕੀ ਗੁਜਰਾਤੀਆਂ ਵਿਚ ਫਰਕ ਕਰ ਸਕਦਾ ਹੈ।
ਅਤੇ ਹੋਇਆ ਇਸ ਤਰ੍ਹਾਂ ਕਿ ਮੈਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਕਿਸੇ ਵੀ ਵਿਚਾਰਧਾਰਕ ਆਧਾਰ ’ਤੇ ਨਹੀਂ, ਪਰ ਉਨ੍ਹਾਂ ਕਾਰਨਾਂ ਕਰ ਕੇ ਜੋ ਸਾਬਤ ਕਰਦੇ ਹਨ ਕਿ ਮੈਂ ਲੋਕਾਂ ਨੂੰ ਵੱਖਰਾ ਕਰਨ ਵਿਚ ਬਿਲਕੁਲ ਵੀ ਮਾਹਿਰ ਨਹੀਂ ਹਾਂ। ਇਕ ਸਮਾਂ ਸੀ ਜਦੋਂ ਮੈਨੂੰ ਆਪਣੇ ‘ਗੈਦਰ’ ’ਤੇ ਕੁਝ ਹੱਦ ਤੱਕ ਮਾਣ ਹੁੰਦਾ ਸੀ। ਮੇਰੀ ਸਮਲਿੰਗੀ ਲੋਕਾਂ ਨੂੰ ਦੇਖਣ ਦੀ ਯੋਗਤਾ, ਖਾਸ ਕਰ ਕੇ ਮਰਦਾਂ ਨੂੰ, ਜੋ ਉਲਟ ਲਿੰਗ ਲੋਕਾਂ ਵਿਚ ਘੁੰਮਦੇ ਹਨ, ਜਿਵੇਂ ਐੱਲ. ਜੀ. ਬੀ. ਟੀ. ਮੱਛੀਆਂ ਸਿੱਧੀਆਂਂ ਸਮੁੰਦਰ ’ਚ ਤੈਰਦੀਆਂ ਹਨ ਪਰ ਲਗਭਗ ਤਿੰਨ ਦਹਾਕੇ ਪਹਿਲਾਂ ਇਕ ਪਾਰਟੀ ਨਾਲ ਸਬੰਧਤ ਇਕ ਗਲਤਫਹਿਮੀ ਤੋਂ ਬਾਅਦ, ਜਿਸ ਨੂੰ ਮੈਂ ਸ਼ਾਸਤਰੀ ਸੰਗੀਤ ਪ੍ਰੇਮੀਆਂ ਦਾ ਇਕੱਠ ਸਮਝਿਆ ਸੀ, ਮੈਨੂੰ ਅਹਿਸਾਸ ਹੋਇਆ ਕਿ ਮੇਰਾ ‘ਗੈਦਰ’ ਟੁੱਟ ਗਿਆ ਹੈ।
ਫਿਰ 15 ਸਾਲ ਪਹਿਲਾਂ ਤਿੱਬਤ ਦੀ ਮੇਰੀ ਯਾਤਰਾ ਸੀ, ਜਿੱਥੇ ਮੈਨੂੰ ਹਾਨ ਚੀਨੀ ਅਤੇ ਤਿੱਬਤੀ ਲੋਕਾਂ ਵਿਚ ਅੰਤਰ ਦੇਖਣ ਦੀ ਆਪਣੀ ਯੋਗਤਾ ’ਤੇ ਕਾਫ਼ੀ ਭਰੋਸਾ ਸੀ। ਇਸ ਵਿਚ ਲਹਾਸਾ ਵਿਚ ਸਾਥੀ ਭਾਰਤੀ ਪੱਤਰਕਾਰਾਂ ਨਾਲ ਭਰੀ ਬੱਸ ਵਿਚ ਮੇਰੇ ਜਾਣ ਬਾਰੇ ਇਕ ਮਾਨਸਿਕ ਐਲਗੋਰਿਦਮ ਸ਼ਾਮਲ ਸੀ, ‘ਇਹ ਹਾਨ ਹੈ! ਲਓ, ਇਕ ਹੋਰ ਹਾਨ! ਉਹ ਦੋ ਤਿੱਬਤੀ। ਉਹ ਔਰਤ ਜੋ ਲੈਂਪਪੋਸਟ ਦੇ ਪਿੱਛੇ ਹੈ, ਹਾਨ!’ ਇਹ ਪਤਾ ਲੱਗਾ ਕਿ ਮੇਰੀ ਸ਼ਾਨਦਾਰ ਪਛਾਣ ਸ਼ਕਤੀ ਦਾ ਕੋਈ ਅਨੁਭਵੀ ਆਧਾਰ ਨਹੀਂ ਸੀ, ਜਿਵੇਂ ਕਿ ਸਾਡੇ ਚੀਨੀ ਹੈਂਡਲਰ-ਗਾਈਡ ਨੇ ਆਪਣੇ ਭਾਵੁਕ ਹਾਨ ਤਰੀਕੇ ਨਾਲ ਪੁਸ਼ਟੀ ਕੀਤੀ।
ਇਸ ਲਈ, ਭਾਵੇਂ ‘ਬੌਂਗਬੈਂਗ’ ਕਿੰਨੀ ਵੀ ਸਹੀ ਕਿਉਂ ਨਾ ਹੋਵੇ, ਐਪ ਦੇ ਨਾਲ ਮੇਰਾ ਸਬੰਧ ਫਾਇਦੇਮੰਦ ਨਹੀਂ ਹੋਵੇਗਾ, ਬੇਸ਼ੱਕ ਇਸਦੇ ਕੰਪਨੀ ਡਾਇਰੈਕਟਰ ਨੇ ਜ਼ੋਰ ਦੇ ਕੇ ਕਿਹਾ ਹੋਵੇ ਕਿ ਇਕ ਭਾਰਤੀ ਬੰਗਾਲੀ ਸਮਾਜਿਕ ਟਿੱਪਣੀਕਾਰ (ਇਹ ਉਨ੍ਹਾਂ ਦਾ ਵਰਣਨ ਹੈ, ਮੇਰਾ ਨਹੀਂ) ਹੋਣ ਦੇ ਨਾਤੇ, ਮੈਂ ਕੇਂਦਰੀ ਗ੍ਰਹਿ ਮੰਤਰਾਲੇ, ਚੋਣ ਕਮਿਸ਼ਨ ਅਤੇ ਪੱਛਮੀ ਬੰਗਾਲ ਤੋਂ ਬਾਹਰ ਰਹਿਣ ਵਾਲੇ ਵਿਦੇਸ਼ੀ ਵਿਰੋਧੀ ਭਾਰਤੀ ਬੰਗਾਲੀ ਪਰਿਵਾਰਾਂ ਤੱਕ ਇਸ ਨੂੰ ਪਹੁੰਚਾਉਣ ’ਚ ਮਦਦਗਾਰ ਸਾਬਤ ਹੋਵਾਂਗਾ।
ਪਰ ਸਿਰਫ਼ ਇਸ ਲਈ ਮੈਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ, ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਭਾਰਤੀ ਬੰਗਾਲੀਆਂ ਵਿਚੋਂ ਬੰਗਲਾਦੇਸ਼ੀ ਬੰਗਾਲੀਆਂ ਦੀ ਪਛਾਣ ਕਰਨ ਬਾਰੇ ਕੁਝ ਮਹੱਤਵਪੂਰਨ ਸੁਝਾਅ ਸਾਂਝੇ ਨਹੀਂ ਕਰ ਸਕਦਾ।
1. ਬੌਬ ਟੈਸਟ : ਰਬਿੰਦਰ ਸੰਗੀਤ ਵਜਾਓ। ਭਾਰਤ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤਾਂ ਨੂੰ ਛੱਡ ਕੇ, ਬੌਬ ਟੈਗੋਰ ਦਾ ਕੋਈ ਵੀ ਗੀਤ ਵਜਾਏਗਾ ਅਤੇ ਇਕ ਬੰਗਲਾਦੇਸ਼ੀ ਬੰਗਾਲੀ ਜ਼ਰੂਰ ਕਹੇਗਾ ਕਿ ਲਾਲੋਨ ਫਕੀਰ ਦੇ ਬਾਉਲ ਗੀਤ ਕਿੰਨੇ ਸ਼ਾਨਦਾਰ ਹਨ ਅਤੇ ਕਾਜ਼ੀ ਨਜ਼ਰੁਲ ਇਸਲਾਮ ਦਾ ਸੰਗੀਤ ਹੋਰ ਜ਼ਿਆਦਾ ਪਛਾਣ ਦਾ ਹੱਕਦਾਰ ਹੈ। ਜਦੋਂ ਕਿ ਇਕ ਭਾਰਤੀ ਬੰਗਾਲੀ 17 ਘੰਟਿਆਂ ਤੱਕ ਇਸ ਗੱਲ ’ਤੇ ਬਹਿਸ ਕਰੇਗਾ ਕਿ ਕੀ ਰਬਿੰਦਰਨਾਥ ਨੂੰ ਘੱਟ ਦਰਜਾ ਦਿੱਤਾ ਗਿਆ ਹੈ ਜਾਂ ਜ਼ਿਆਦਾ।
2. ਬਿਲੀ ਇਲਿਸ਼ : ਹਾਲਾਂਕਿ ਭਾਰਤੀ ਬੰਗਾਲੀਆਂ ਨੂੰ ਇਲਿਸ਼ (ਹਿਲਸਾ) ਬਹੁਤ ਪਸੰਦ ਹੈ, ਉਹ ਇਹ ਕਹਿ ਕੇ ਆਪਣੀ ਅਲੱਗ ਪਛਾਣ ਬਣਾ ਲੈਂਦੇ ਹਨ ਕਿ ਮੱਛੀ ਪਹਿਲਾਂ ਕਿੰਨੀ ਸੁਆਦੀ ਹੁੰਦੀ ਸੀ, ਪਰ ਪਿਛਲੇ 30 ਸਾਲਾਂ ਤੋਂ (ਭਾਵ ਜਦੋਂ ਤੋਂ ਉਹ ਗੁੜਗਾਓਂ ਜਾਂ ਗੋਰੇਗਾਓਂ ਆਏ ਹਨ), ਇਸ ਦੀ ‘ਗੁਣਵੱਤਾ ਬਹੁਤ ਵਿਗੜ ਗਈ ਹੈ’। ਬੰਗਲਾਦੇਸ਼ੀ ਬੰਗਾਲੀ ਨਿਮਰਤਾ ਨਾਲ ਚੁੱਪ ਰਹਿੰਦੇ ਹਨ।
3. ਬੰਗਾਲ ਬਨਾਮ ਭਾਰਤ : ਬੈਂਗਲੁਰੂ ਵਿਚ ਛੁਪੇ ਬੰਗਲਾਦੇਸ਼ੀ ਬੰਗਾਲੀ ਕਿਸੇ ਨਾ ਕਿਸੇ ਸਮੇਂ ਇਹ ਕਹਿਣਗੇ ਕਿ ਭਾਰਤ ਵਿਚ ਰਹਿਣ ਵਾਲਾ ਹਰ ਭਾਰਤੀ, ਜਿਸ ਵਿਚ ਭਾਰਤੀ ਬੰਗਾਲੀ ਵੀ ਸ਼ਾਮਲ ਹਨ, ਭਾਰਤੀ ਹੈ। ਇਹ ‘ਗਲਤੀ’ ਕਦੇ ਵੀ ਇਕ ਭਾਰਤੀ ਬੰਗਾਲੀ ਦੁਆਰਾ ਨਹੀਂ ਕੀਤੀ ਜਾਵੇਗੀ, ਭਾਵੇਂ ਉਹ ਕੋਲਕਾਤਾ, ਦਿੱਲੀ ਜਾਂ ਭੋਪਾਲ ਵਿਚ ਹੋਵੇ ਜੋ ‘ਸੁਭਾਵਿਕ ਤੌਰ ’ਤੇ’ ਆਪਣੇ ਆਪ ਨੂੰ ਬੰਗਾਲੀ ਹੀ ਮੰਨਣਗੇ, ਜੋ ਸੰਜੋਗ ਨਾਲ ਭਾਰਤੀ ਵੀ ਹਨ।
4. ਵੰਡ : ਭਾਰਤੀ ਬੰਗਾਲੀਆਂ ਦੀ ਇਕ ਨਸਲ, ਜਿਸ ਦੀਆਂ ਜੜ੍ਹਾਂ ‘ਓਪਾਰ ਬੰਗਲਾ’ ਜੋ ਬੰਗਾਲ ਦੇ ਉਸ ਹਿੱਸਾ ਤੋਂ ਹਨ, ਜਿੱਥੇ ਦੋ ਰੋਲਸ ਰਾਇਸ, ਇਕ ਹਵੇਲੀ ਜਿਸ ਨਾਲ ਇਕ ਤਲਾਅ ਜੁੜਿਆ ਹੋਇਆ ਹੈ ਅਤੇ ਇਕ ਪਾਲਤੂ ਹਾਥੀ ਬਾਰੇ ਬਹੁਤ ਗੱਲਾਂ ਕਰਨਗੇ ਜੋ ਉਸ ਦੇ ਪੜਦਾਦਾ 1947 ਦੇ ਆਸ-ਪਾਸ ਛੱਡ ਗਏ ਸਨ। ਪੱਛਮੀ ਬੰਗਾਲ ਦੇ ਬੰਗਾਲੀ ਇਹ ਸੁਣ ਕੇ ਅੱਖਾਂ ਘੁਮਾ ਲੈਣਗੇ। ਬੰਗਲਾਦੇਸ਼ੀ ਬੰਗਾਲੀ ਇਕ ਪੋਕਰ ਚਿਹਰਾ ਬਣਾ ਬਣਾਏਗਾ ਅਤੇ ਆਪਣੇ ਹਾਸੇ ਨੂੰ ਦਬਾਏਗਾ ਅਤੇ ਖੇਡ ਦਾ ਖੁਲਾਸਾ ਕਰ ਦੇਵੇਗਾ।
5. ਭਾਸ਼ਾ ਬਾਪੀ : ਪੱਛਮੀ ਬੰਗਾਲ ਵਿਧਾਨ ਸਭਾ ਅਤੇ ਭਾਰਤੀ ਸੰਸਦ ਵਿਚ ਕੁਝ ਭਾਸ਼ਾ ਵਿਗਿਆਨੀ ਇਸ ਗੱਲ ’ਤੇ ਜ਼ੋਰ ਦੇਣਗੇ ਕਿ ਕਿਵੇਂ ਬੰਗਲਾਦੇਸ਼ੀ ਬੰਗਾਲੀ ਪਾਣੀ ਨੂੰ ‘ਜੋਲ’ ਦੀ ਬਜਾਏ ‘ਪਾਣੀ’ ਅਤੇ ਘਰ ਨੂੰ ‘ਬਾਸ਼ਾ’ ਦੀ ਬਜਾਏ ‘ਬਾਰੀ’ ਕਹਿ ਕੇ ‘ਫਸਾਏ’ ਜਾ ਸਕਦੇ ਹਨ ਪਰ ਇਹ ਹੁਣ ਇਕ ਭਰੋਸੇਯੋਗ ਸੰਕੇਤ ਨਹੀਂ ਹੈ, ਕਿਉਂਕਿ ਬਹੁਤ ਸਾਰੇ ਭਾਰਤੀ ਬੰਗਾਲੀਆਂ, ਖਾਸ ਕਰ ਕੇ ਪੱਛਮੀ ਬੰਗਾਲ ਤੋਂ ਬਾਹਰਲੇ ਰਾਜਾਂ ਵਿਚ ਰਹਿਣ ਵਾਲੇ, ਇਨ੍ਹਾਂ ‘ਪੂਰਬੀ ਬੰਗਾਲੀ’ ਭਾਸ਼ਾ ਵਿਗਿਆਨ ਨੂੰ ਅਪਣਾ ਚੁੱਕੇ ਹਨ। ਇਸ ਦੀ ਬਜਾਏ, ਜੇਕਰ ਕੋਈ ਬੰਗਲਾਦੇਸ਼ੀ ਬੰਗਾਲੀ ਹਿੰਦੀ ਵਿਚ ਗੱਲ ਕਰਦਾ ਹੈ, ਤਾਂ ਖੇਡ ਦਾ ਖੁਲਾਸਾ ਹੋ ਸਕਦਾ ਹੈ। ਇਕ ਔਸਤ ਭਾਰਤੀ ਬੰਗਾਲੀ (ਮਾਣ ਨਾਲ) ਇਸ ਭਾਸ਼ਾ ਵਿਚ ਮੁਹਾਰਤ ਹਾਸਲ ਕਰ ਲਵੇਗਾ। ਇਕ ਬੰਗਲਾਦੇਸ਼ੀ ਬੰਗਾਲੀ ਲਈ ਇਹ ਸਿਰਫ਼ ਇਕ ਹੋਰ ਭਾਸ਼ਾ ਹੋਵੇਗੀ। ‘ਜੈ ਬੰਗਲਾ’।
ਇੰਦਰਜੀਤ ਹਾਜ਼ਰਾ