2021 ''ਚ ਨਵੀਆਂ ਉਚਾਈਆਂ ''ਤੇ ਹੋਵੇਗਾ ਸ਼ੇਅਰ ਬਾਜ਼ਾਰ

12/30/2020 3:28:05 AM

ਡਾ. ਜਯੰਤੀਲਾਲ ਭੰਡਾਰੀ
ਯਕੀਨਨ ਕੋਵਿਡ-19 ਦੀਆਂ ਚੁਣੌਤੀਆਂ ਵਿਚਾਲੇ ਸਾਲ 2020 'ਚ ਦੇਸ਼ ਦੇ ਸ਼ੇਅਰ ਬਾਜ਼ਾਰ ਵਲੋਂ ਨਵੀਆਂ ਉਚਾਈਆਂ ਛੂਹਣ ਦਾ ਦ੍ਰਿਸ਼ ਦੇਸ਼ ਦੀ ਅਰਥਵਿਵਸਥਾ ਲਈ ਲਾਭਦਾਇਕ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਜਿਹੜਾ ਸੈਂਸੈਕਸ 23 ਮਾਰਚ 2020 ਨੂੰ 25981 ਅੰਕਾਂ 'ਤੇ ਆ ਗਿਆ ਸੀ, ਉਹ ਲਗਾਤਾਰ ਵਧਦੇ ਹੋਏ 28 ਦਸੰਬਰ ਨੂੰ 47354 ਅੰਕਾਂ 'ਤੇ ਰਿਕਾਰਡ ਉਚਾਈ 'ਤੇ ਪਹੁੰਚ ਗਿਆ ਹੈ। 
ਜੇ ਅਸੀਂ ਸਾਲ 2020 'ਚ ਪੂਰੀ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਦੀ ਸਤਵੀਰ ਨੂੰ ਦੇਖੀਏ ਤਾਂ ਸਾਨੂੰ ਭਾਰਤੀ ਸ਼ੇਅਰ ਬਾਜ਼ਾਰਾਂ ਦੀ ਸਥਿਤੀ ਸ਼ਾਨਦਾਰ ਦਿਖਾਈ ਦਿੰਦੀ ਹੈ। ਇਸ ਦੇ ਕਈ ਕਾਰਨ ਦਿਖਾਈ ਦੇ ਰਹੇ ਹਨ। ਭਾਰਤ ਵਲੋਂ ਕੋਵਿਡ-19 ਦਾ ਰਣਨੀਤੀਪੂਰਵਕ ਸਫਲ ਮੁਕਾਬਲਾ ਕੀਤੇ ਜਾਣ ਨਾਲ ਅਰਥਵਿਵਸਥਾ ਪਟੜੀ 'ਤੇ ਆ ਰਹੀ ਹੈ। ਕੋਵਿਡ-19 ਤੋਂ ਬਚਾਅ ਦੇ ਟੀਕੇ, ਬ੍ਰੈਗਜ਼ਿਟ ਸਮਝੌਤੇ ਅਤੇ ਗਲੋਬਲ ਅਰਥਵਿਵਸਥਾ 'ਚ ਸੁਧਾਰ ਨਾਲ ਆਰਥਿਕ ਸਾਕਾਰਾਤਮਕਤਾ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰੋਤਸਾਹਨ ਲਈ 900 ਅਰਬ ਡਾਲਰ ਜਾਰੀ ਕਰਨ ਦੇ ਬਿੱਲ 'ਤੇ ਦਸਤਖਤ ਕਰਨ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਜ਼ੋਰ ਮਿਲਿਆ ਹੈ। 
ਇਨ੍ਹਾਂ ਮਹੱਤਵਪੂਰਨ ਕਾਰਣਾਂ ਦੇ ਨਾਲ-ਨਾਲ ਸ਼ੇਅਰ ਬਾਜ਼ਾਰ 'ਚ ਨਿਵੇਸ਼ 'ਤੇ ਵਧਦੀ ਰੁਕਾਵਟ ਦੇ ਕਾਰਨ ਲੋਕਾਂ ਦਾ ਰੁਝਾਨ ਸ਼ੇਅਰ ਬਾਜ਼ਾਰ 'ਚ ਵਧਿਆ ਹੈ। ਮਿਊਚਲ ਫੰਡ 'ਚ ਨਿਵੇਸ਼ ਵੀ ਤੇਜ਼ੀ ਨਾਲ ਵਧਿਆ ਹੈ। ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨ. ਬੀ. ਐੱਫ. ਸੀ.) ਦੇ ਸੰਕਟ  'ਚ ਕਮੀ ਆਈ ਹੈ। ਲਘੂ ਅਤੇ ਮੰਝਲੇ ਉਦਯੋਗਾਂ 'ਚ ਕੋਵਿਡ-19 ਮਾਹਾਮਾਰੀ ਤੋਂ ਬਾਅਦ ਐੱਨ. ਪੀ. ਏ. ਦਾ ਜੋਖਮ ਘੱਟ ਹੋਇਆ ਹੈ। ਕੰਪਨੀਆਂ ਦੀ ਲਾਗਤ 'ਚ ਕਮੀ ਅਤੇ ਉਤਪਾਦਕਤਾ 'ਚ ਸੁਧਾਰ ਹੋਇਆ ਹੈ। ਪਿਛਲੇ ਇਕ ਸਾਲ ਦੌਰਾਨ ਛੋਟੇ ਸ਼ਹਿਰਾਂ ਤੋਂ ਨਿਵੇਸ਼ਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ। ਭਾਰਤ 'ਚ ਸਾਲ 2020 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਯੋਗਦਾਨ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਨਾਲ ਵਿਸ਼ਵ ਪੱਧਰ 'ਤੇ ਉੱਭਰਦੇ ਬਾਜ਼ਾਰਾਂ 'ਚ ਐੱਫ. ਪੀ. ਆਈ. ਨਿਵੇਸ਼ ਦੇ ਲਿਹਾਜ਼ ਨਾਲ ਭਾਰਤ ਦਾ ਸਥਾਨ ਚੋਟੀ 'ਤੇ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਕੋਵਿਡ-19 ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਲ 2020 'ਚ ਇਕ ਤੋਂ ਬਾਅਦ ਇਕ ਕੁੱਲ 29.87 ਲੱਖ ਕਰੋੜ ਦੀਆਂ ਰਾਹਤਾਂ ਦਾ ਐਲਾਨ ਕੀਤਾ। ਕੋਰੋਨਾ ਕਾਲ 'ਚ ਸਰਕਾਰ ਨੂੰ ਉਨ੍ਹਾਂ ਸੁਧਾਰਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ ਹੈ ਜੋ ਦਹਾਕਿਆਂ ਤੋਂ ਲਟਕੇ ਸਨ। ਖਾਸ ਤੌਰ 'ਤੇ ਕਇਲਾ, ਖੇਤੀ, ਸ਼ਹਿਰੀ ਹਵਾਬਾਜ਼ੀ, ਕਿਰਤ, ਰੱਖਿਆ ਅਤੇ ਵਿਦੇਸ਼ੀ ਨਿਵੇਸ਼ ਵਰਗੇ ਖੇਤਰਾਂ 'ਚ ਕੀਤੇ ਗਏ ਜ਼ੋਕਦਾਰ ਸੁਧਾਰਾਂ ਨਾਲ ਅਰਥਵਿਵਸਥਾ ਅੱਗੇ ਵਧੀ ਹੈ। ਭਾਰਤ ਦੀਆਂ ਅਜਿਹੀਆਂ ਰਣਨੀਤਿਕ ਕੋਸ਼ਿਸ਼ਾਂ ਨਾਲ ਕੋਵਿਡ-19 ਦਾ ਭਾਰਤੀ ਅਰਥਵਿਵਸਥਾ 'ਤੇ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਅਸਰ ਪਿਆ ਹੈ ਅਤੇ ਇਸ ਨਾਲ ਭਾਰਤੀ ਸ਼ੇਅਰ ਬਾਜ਼ਾਰ ਨੂੰ ਤੇਜ਼ੀ ਨਾਲ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਭਾਵੇਂ ਕੋਵਿਡ-19 ਦੇ ਕਾਰਨ ਸਾਲ 2020 'ਚ ਭਾਰਤ ਦੀਆਂ ਆਰਥਿਕ ਚੁਣੌਤੀਆਂ ਸਾਹਮਣੇ ਖੜ੍ਹੀਆਂ ਰਹੀਆਂ ਪਰ ਭਾਰਤ ਦੀਆਂ ਆਰਥਿਕ ਸੰਭਾਵਨਾਵਾਂ ਲਈ ਇਕ ਤੋਂ ਬਾਅਦ ਇਕ ਗਲੋਬਲ ਸਰਵੇਖਣ ਪ੍ਰਕਾਸ਼ਿਤ ਹੋਏ। ਉਨ੍ਹਾਂ ਨਾਲ ਹੀ ਭਾਰਤੀ ਸ਼ੇਅਰ ਬਾਜ਼ਾਰ ਨੂੰ ਬੜ੍ਹਤ ਮਿਲੀ। ਕੋਵਿਡ-19 ਦੀਆਂ ਆਰਥਿਕ ਚੁਣੌਤੀਆਂ  ਦੇ ਕਾਰਨ ਇਸ ਸਮੇਂ ਭਾਰਤੀ ਕਾਰੋਬਾਰੀਆਂ ਕੋਲ ਨਵੇਂ ਉਦਯੋਗ ਸ਼ੁਰੂ ਕਰਨ ਜਾਂ ਚਾਲੂ ਉਦਯੋਗਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਧਨ ਨਹੀਂ ਹੈ। ਨਵੇਂ ਫੰਡ ਤੱਕ ਵੀ ਉਨ੍ਹਾਂ ਦੀ ਪਹੁੰਚ ਨਹੀਂ ਹੈ ਕਿਉਂਕਿ ਬੈਂਕ ਹੁਣ ਫਸੇ ਹੋਏ ਕਰਜ਼ਿਆਂ ਦੇ ਮਾਮਲੇ ਨੂੰ ਦੇਖਦੇ ਹੋਏ ਨਵੇਂ ਕਰਜ਼ੇ ਦੇਣ 'ਚ ਕਾਫੀ ਸਾਵਧਾਨੀ ਵਰਤਣ ਲੱਗੇ ਹਨ। ਅਜਿਹੇ 'ਚ ਇਸ ਸੰਕਟ 'ਚੋਂ ਨਿਕਲਣ ਦਾ ਤਰੀਕਾ ਹੈ ਨਵੇਂ ਸਿਰੇ ਤੋਂ ਪੂੰਜੀਕਰਨ ਕਰਨਾ। ਇਸ ਕੰਮ ਲਈ ਸ਼ੇਅਰ ਬਾਜ਼ਾਰ ਦਾ ਵਾਧਾ ਅਤੇ ਜ਼ਿਆਦਾ ਲੋਕਾਂ ਦੇ ਕਦਮਾਂ ਨੂੰ ਸ਼ੇਅਰ ਬਾਜ਼ਾਰ ਵੱਲ ਮੋੜਿਆ ਜਾਣਾ ਜ਼ਰੂਰੀ ਹੈ। ਹਾਲਾਂਕਿ ਭਾਰਤ 'ਚ ਸ਼ੇਅਰ ਬਾਜ਼ਾਰ ਕੋਵਿਡ-19 ਦੇ ਵਿਚਾਲੇ ਵੀ ਤੇਜ਼ੀ ਨਾਲ ਵਧਿਆ ਹੈ ਪਰ ਫਿਰ ਵੀ ਹੋਰ ਕਈਂ ਦੇਸ਼ਾਂ ਦੇ ਮੁਕਾਬਲੇ 'ਚ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਵਿਕਾਸ ਦੀ ਗਤੀ ਹੌਲੀ ਹੈ। ਜਿਥੇ ਭਾਰਤ ਦੇ ਲਗਭਗ 3.3 ਫੀਸਦੀ ਲੋਕ ਹੀ ਸ਼ੇਅਰ ਬਾਜ਼ਾਰ ਨਾਲ ਸਬੰਧਤ ਹਨ, ਉਥੇ ਆਸਟਰੇਲੀਆ ਦੇ 40 ਫੀਸਦੀ, ਨਿਊਜ਼ੀਲੈਂਡ ਦੇ 31 ਫੀਸਦੀ, ਇੰਗਲੈਂਡ ਦੇ 30 ਫੀਸਦੀ, ਜਾਪਾਨ ਦੇ 29 ਫੀਸਦੀ ਅਤੇ ਅਮਰੀਕਾ ਦੇ 26 ਫੀਸਦੀ ਲੋਕ ਸ਼ੇਅਰ ਬਾਜ਼ਾਰ ਨਾਲ ਸਬੰਧਤ ਹਨ। ਹਾਲਾਂਕਿ ਦੇਸ਼ ਦਾ ਆਰਥਿਕ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਇਸ ਲਈ ਸ਼ੇਅਰ ਬਾਜ਼ਾਰ 'ਚ ਛੋਟੇ ਨਿਵੇਸ਼ਕਾਂ ਦੇ ਕਦਮ ਤੇਜ਼ੀ ਨਾਲ ਵਧਾਉਣੇ ਜ਼ਰੂਰੀ ਹਨ। 
ਹਾਲਾਂਕਿ ਸ਼ੇਅਰ ਬਾਜ਼ਾਰ 'ਚ ਲੰਮੇ ਸਮੇਂ ਤੋਂ ਸੁਸਤ ਪਈਆਂ ਹੋਈਆਂ ਕੰਪਨੀਆਂ ਦੇ ਸ਼ੇਅਰਾਂ ਦੀ ਵਿਕਰੀ ਕੋਵਿਡ-19 ਵਿਚਾਲੇ ਤੇਜ਼ੀ ਨਾਲ ਵਧੀ ਹੈ। ਉਸ ਨਾਲ ਸ਼ੇਅਰ ਬਾਜ਼ਾਰ 'ਚ ਜੋਖਮ ਵੀ ਤੇਜ਼ੀ ਨਾਲ ਵਧੀ ਹੈ। ਉਸ ਨਾਲ ਸ਼ੇਅਰ ਬਾਜ਼ਾਰ 'ਚ ਜੋਖਮ ਵੀ ਵੱਧ ਗਿਆ ਹੈ। ਅਜਿਹੇ 'ਚ ਸ਼ੇਅਰ ਬਾਜ਼ਾਰ 'ਚ ਹਰ ਕਦਮ ਫੂਕ-ਫੂਕ ਕੇ ਰੱਖਣਾ ਜ਼ਰੂਰੀ ਹੈ। ਸ਼ੇਅਰ ਬਾਜ਼ਾਰ 'ਚ ਉਚਾਈ ਦੇ ਨਾਲ-ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਛੋਟੇ ਨਿਵੇਸ਼ਕਾਂ ਦੇ ਹਿੱਤਾਂ ਅਤੇ ਉਨ੍ਹਾਂ ਦੀ ਪੂੰਜੀ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਸ਼ੇਅਰ ਬਾਜ਼ਾਰ ਨੂੰ ਅਸਰਦਾਰ ਅਤੇ ਸਰੱਖਿਅਤ ਬਣਾਉਣ ਲਈ ਲਿਸਟਿਡ ਕੰਪਨੀਆਂ 'ਚ ਗੜਬੜੀਆਂ ਰੋਕਣ 'ਤੇ ਵਿਸ਼ਵਨਾਥਨ ਕਮੇਟੀ ਨੇ ਸੇਬੀ ਨੂੰ ਜਿਹੜੀਆਂ ਸਿਫਾਰਿਸ਼ਾਂ ਦਿੱਤੀਆਂ ਹਨ, ਉਨ੍ਹਾਂ ਨੂੰ ਲਾਗੂ ਕਰਨਾ ਲਾਭਦਾਅਕ ਹੋਵੇਗਾ। 
ਅਜਿਹੇ 'ਚ ਸਰਕਾਰ ਵਲੋਂ ਸ਼ੇਅਰ ਅਤੇ ਪੂੰਜੀ ਬਾਜ਼ਾਰ ਨੂੰ ਮਜ਼ਬੂਤ ਬਣਾਉਣ ਦੀ ਰਾਹ 'ਤੇ ਅੱਗੇ ਵਧਣ ਲਈ ਸੇਬੀ ਦੀ ਭੂਮਿਕਾ ਨੂੰ ਹੋਰ ਜ਼ਿਆਦਾ ਅਸਰਦਾਰ ਬਣਾਇਆ ਜਾਣਾ ਹੋਵੇਗਾ। ਜ਼ਰੂਰੀ ਹੈ ਕਿ ਸੇਬੀ ਸ਼ੇਅਰ ਬਾਜ਼ਾਰ ਦੀਆਂ ਗਤੀਵਿਧੀਆਂ 'ਤੇ ਸਾਵਧਾਨੀ ਨਾਵ ਧਿਆਨ ਦੇ ਕੇ ਸ਼ੇਅਰ ਬਾਜ਼ਾਰ ਨੂੰ ਹੋਰ ਸਿਹਤਮੰਦ ਦਿਸ਼ਾ ਦੇਵੇ। ਸੇਬੀ ਵਲੋਂ ਬਾਜ਼ਾਰ ਦੇ ਸ਼ੱਕੀ ਉਤਰਾਅ-ਚੜ੍ਹਾਅ ਵੱਲ ਅੱਖਾਂ ਖੁੱਲੀਆਂ ਰੱਖੀਆਂ ਜਾਣ। ਸ਼ੇਅਰ ਬਾਜ਼ਾਰ 'ਚ ਘੋਟਾਲੇ ਰੋਕਣ ਲਈ ਡੀਮੈਟ ਅਤੇ ਪੈਨ ਦੀ ਵਿਵਸਥਾ ਨੂੰ ਹੋਰ ਕਾਰਗਰ ਬਣਾਇਆ ਜਾਵੇ। ਛੋਟੇ ਅਤੇ ਦਿਹਾਤੀ ਨਿਵੇਸ਼ਕਾਂ ਦੀ ਦ੍ਰਿਸ਼ਟੀ ਨਾਲ ਸ਼ੇਅਰ ਬਾਜ਼ਾਰ ਦੀ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਇਆ ਜਾਵੇ। ਸ਼ੇਅਰ ਬਾਜ਼ਾਰ ਦੇ ਮਹੱਤਵ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਏ ਜਾਣ ਦੀ ਲੋੜ ਹੈ ਤਾਂ ਕਿ ਜ਼ਿਆਦਾ ਲੋਕਾਂ ਨੂੰ ਸ਼ੇਅਰ ਬਾਜ਼ਾਰ ਵੱਲ ਮੋੜਿਆ ਜਾ ਸਕੇ। ਲੋਕਾਂ ਨੂੰ ਇਹ ਸਮਝਾਇਆ ਜਾਣਾ ਪਵੇਗਾ ਕਿ ਸ਼ੇਅਰ ਬਾਜ਼ਾਰ ਕੋਈ ਜੂਆ ਘਰ ਨਹੀਂ ਹਨ। ਇਹ ਤਾਂ ਦੇਸ਼ ਦੀ ਅਰਥਵਿਵਸਥਾ ਦੀ ਚਾਲ ਨੂੰ ਨਾਪਣ ਦਾ ਇਕ ਆਰਥਿਕ ਬੈਰੋਮੀਟਰ ਹੈ।  
ਅਸੀਂ ਉਮੀਦ ਕਰੀਏ ਕਿ ਕੋਵਿਡ-19 ਦੀਆਂ ਚੁਣੌਤੀਆਂ ਵਿਚਾਲੇ ਨਵੇਂ ਸਾਲ 2021 'ਚ ਸ਼ੇਅਰ ਬਾਜ਼ਾਰ ਦੀਆਂ ਕੰਪਨੀਆਂ ਲਈ ਸੇਬੀ ਦੀਆਂ ਸਾਵਧਾਨ ਨਿਗਾਹਾਂ ਹੋਣਗੀਆਂ ਅਤੇ ਸੇਬੀ ਵਲੋਂ ਭਵਿੱਖ ਲਈ ਅਜਿਹੇ ਕਦਮ ਤੈਅ ਕੀਤੇ ਜਾਣਗੇ ਜਿਸ ਨਾਲ ਸ਼ੇਅਰ ਬਾਜ਼ਾਰ ਨਾਜਾਇਜ਼ ਵਪਾਰ ਵਿਵਹਾਰ ਤੋਂ ਬਚ ਸਕੇਗਾ। ਅਸੀਂ ਉਮੀਦ ਕਰੀਏ ਕਿ ਸਰਕਾਰ ਆਉਣ ਵਾਲੇ ਸਾਲ 2021-22 ਦੇ ਬਜਟ 'ਚ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਲਈ ਨਵੇਂ ਟੈਕਸ ਪ੍ਰੋਤਸਾਹਨ ਤੈਅ ਕਰੇਗੀ। ਅਸੀਂ ਉਮੀਦ ਕਰੀਏ ਕਿ ਸਾਲ 2021 'ਚ ਅਰਥਵਿਵਸਥਾ 'ਚ ਸੁਧਾਰ ਦੀ ਰਫਤਾਰ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਪੂੰਜੀ 'ਤੇ ਪ੍ਰਤੀਫਲ ਅਤੇ ਮੁਨਾਫੇ 'ਚ ਉਤਸ਼ਾਹਜਨਕ ਵਾਧਾ ਹੋਵੇਗਾ। ਇਸ ਨਾਲ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀਆਂ ਮੁਸਕਰਾਹਟਾਂ ਵਧਣਗੀਆਂ ਅਤੇ ਅਰਥਵਿਵਸਥਾ ਨੂੰ ਲਾਭ ਹੋਵੇਗਾ। 
(ਲੇਖਕ ਮਸ਼ਹੂਰ ਅਰਥਸ਼ਾਸਤਰੀ ਹਨ)


Bharat Thapa

Content Editor

Related News