ਜਹਾਜ਼ਾਂ ਰਾਹੀਂ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜ਼ੋਰਾਂ ’ਤੇ!
Friday, Oct 10, 2025 - 03:26 AM (IST)

ਇਕ ਪਾਸੇ ਸਰਕਾਰ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਤੱਤਾਂ ਨੇ ਇਨ੍ਹਾਂ ਦੀ ਸਮੱਗਲਿੰਗ ਦੇ ਲਈ ਜਹਾਜ਼ਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 28 ਮਾਰਚ ਨੂੰ ‘ਜੈਪੁਰ’ (ਰਾਜਸਥਾਨ) ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ‘ਰਿਆਦ’ ਤੋਂ ਆਏ ਇਕ ਯਾਤਰੀ ਤੋਂ 70 ਲੱਖ ਰੁਪਏ ਮੁੱਲ ਦਾ ਸੋਨਾ ਬਰਾਮਦ ਕੀਤਾ ਜੋ ਉਸ ਨੇ ਆਪਣੇ ‘ਪ੍ਰਾਈਵੇਟ ਪਾਰਟ ’ਚ ਲੁਕਾਇਆ ਹੋਇਆ ਸੀ।
* 22 ਜੂਨ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ‘ਕਸਟਮ ਿਵਭਾਗ’ ਦੇ ਅਧਿਕਾਰੀਆਂ ਨੇ ਸਮੱਗਲਰਾਂ ਵਲੋਂ ਜੁਰਾਬਾਂ ’ਚ ਚੂਰਨ ਦੇ ਰੂਪ ’ਚ ਲੁਕਾ ਕੇ ਰੱਖਿਆ 16 ਕਰੋੜ ਰੁਪਏ ਮੁੱਲ ਦਾ ਸੋਨਾ ਬਰਾਮਦ ਕਰ ਕੇ ਹਵਾਈ ਅੱਡੇ ਦੇ 2 ਕਰਮਚਾਰੀਆਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 5 ਜੁਲਾਈ ਨੂੰ ‘ਮੁੰਬਈ’ ਦੇ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ 4 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਕਰੋੜਾਂ ਰੁਪਇਆਂ ਦੀਆਂ ਪਾਬੰਦੀ ਲੱਗੀਆਂ ਵਸਤਾਂ ਬਰਾਮਦ ਕੀਤੀਆਂ। ਇਨ੍ਹਾਂ ’ਚ 9.66 ਕਰੋੜ ਰੁਪਏ ਮੁੱਲ ਦੀ 9.662 ਕਿਲੋ ‘ਹਾਈਡ੍ਰੋਪੋਨਿਕ ਮਾਰੀਜੁਆਨਾ’, 1.49 ਕਰੋੜ ਰੁਪਏ ਦੀ ‘ਸਵਰਣ ਧੂੜ’ ਅਤੇ ਸੋਨੇ ਦੇ ‘ਪੀਸ’ ਆਦਿ ਸ਼ਾਮਲ ਸਨ।
* 22 ਜੁਲਾਈ ਨੂੰ ‘ਸੂਰਤ’ (ਗੁਜਰਾਤ) ਹਵਾਈ ਅੱਡੇ ’ਤੇ ‘ਕੇਂਦਰੀ ਉਦਯੋਗਿਕ ਸੁਰੱਖਿਆ ਬਲ’ ਦੀ ਟੀਮ ਨੇ ਦੁਬਈ ਤੋਂ ਆਏ 2 ਯਾਤਰੀਆਂ ਤੋਂ 28 ਕਿਲੋ ਸੋਨਾ ਬਰਾਮਦ ਕੀਤਾ। ਇਹ ‘ਸੂਰਤ’ ਹਵਾਈ ਅੱਡੇ ’ਤੇ ਫੜੀ ਗਈ ਸੋਨੇ ਦੀ ਸਭ ਤੋਂ ਵੱਡੀ ਖੇਪ ਸੀ।
* 27 ਜੁਲਾਈ ਨੂੰ ‘ਅੰਿਮ੍ਰਤਸਰ’ (ਪੰਜਾਬ) ਦੇ ‘ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ’ ’ਤੇ ਕੋਲਕੱਤਾ ਤੋਂ ਆਈ ਫਲਾਈਟ ਤੋਂ ਉਤਰੇ 2 ਯਾਤਰੀਆਂ ਨੂੰ ਕਸਟਮ ਿਵਭਾਗ ਨੇ 96 ਲੱਖ ਰੁਪਏ ਤੋਂ ਵੱਧ ਮੁੱਲ ਦੇ ਸੋਨੇ ਦੇ ਨਾਲ ਿਗ੍ਰਫਤਾਰ ਕੀਤਾ।
* 11 ਸਤੰਬਰ ਨੂੰ ‘ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ’ (ਡੀ. ਆਰ. ਆਈ.) ਦੇ ਅਧਿਕਾਰੀਆਂ ਨੇ ‘ਜੈਪੁਰ’ ਹਵਾਈ ਅੱਡੇ ’ਤੇ ‘ਬੈਂਕਾਕ’ ਤੋਂ ਆਏ ਇਕ ਵਿਅਕਤੀ ਤੋਂ 15.7 ਕਰੋੜ ਰੁਪਏ ਦਾ 15.7 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਫੜਿਆ।
* 12 ਸਤੰਬਰ ਨੂੰ ‘ਕਸਟਮ’ ਅਧਿਕਾਰੀਆਂ ਨੇ ‘ਜੈਪੁਰ’ ਹਵਾਈ ਅੱਡੇ ’ਤੇ ‘ਜੇੱਦਾ’ (ਸਾਊਦੀ ਅਰਬ) ਤੋਂ ਆਏ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਆਪਣੇ ‘ਅੰਡਰਵੀਅਰ’ ’ਚ 2.18 ਕਰੋੜ ਰੁਪਏ ਦਾ 1.949 ਕਿਲੋ ਸੋਨਾ ਲੁਕਾ ਕੇ ਰੱਖਿਆ ਹੋਇਆ ਸੀ।
* 21 ਸਤੰਬਰ ਨੂੰ ‘ਕਸਟਮ’ ਅਧਿਕਾਰੀਆਂ ਨੇ ‘ਜੈਪੁਰ’ ਹਵਾਈ ਅੱਡੇ ’ਤੇ ‘ਬੈਂਕਾਕ’ ਤੋਂ ਆਏ ਇਕ ਯਾਤਰੀ ਤੋਂ ਲੱਗਭਗ 11 ਕਰੋੜ ਰੁਪਏ ਮੁੱਲ ਦਾ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ।
* 28 ਸਤੰਬਰ ਨੂੰ ‘ਕਸਟਮ’ ਅਧਿਕਾਰੀਆਂ ਨੇ ਦਿੱਲੀ ਦੇ ‘ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ’ ’ਤੇ ਇੰਫਾਲ ਤੋਂ ਆਏ ਇਕ ਯਾਤਰੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 95 ਲੱਖ ਰੁਪਏ ਮੁੱਲ ਦੇ 867 ਗ੍ਰਾਮ ਸੋਨੇ ਦੇ ਗਹਿਣੇ ਜ਼ਬਤ ਕੀਤੇ।
* 3 ਅਕਤੂਬਰ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ’ ’ਤੇ ‘ਬੈਂਕਾਕ’ ਤੋਂ ਆਈਅਾਂ 2 ਮਹਿਲਾ ਯਾਤਰੀਆਂ ਨੂੰ ਖਿਡੌਣਿਆਂ ’ਚ ਲੁਕਾ ਕੇ ਲਿਆਂਦੀ ਗਈ 97.5 ਕਰੋੜ ਰੁਪਏ ਮੁੱਲ ਦੀ 7.95 ਕਿਲੋ ਕੋਕੀਨ ਦੇ ਨਾਲ ਗ੍ਰਿਫਤਾਰ ਕੀਤਾ ਿਗਆ।
*8 ਅਕਤੂਬਰ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਇਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਖਜੂਰਾਂ ’ਚ ਲੁਕਾ ਕੇ ਲਿਆਂਦੀ 21.78 ਕਰੋੜ ਰੁਪਏ ਮੁੱਲ ਦੀ 2.178 ਕਿਲੋ ਕੋਕੀਨ ਬਰਾਮਦ ਕਰਨ ਤੋਂ ਇਲਾਵਾ ਉਸ ਦੀ ਡਲਿਵਰੀ ਲੈਣ ਆਏ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ।
* 8 ਅਕਤੂਬਰ ਨੂੰ ਹੀ ‘ਮੁੰਬਈ’ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 3 ਵੱਖ-ਵੱਖ ਮਾਮਲਿਆਂ ’ਚ 34.21 ਕਰੋੜ ਰੁਪਏ ਮੁੱਲ ਦਾ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਜ਼ਬਤ ਕਰਕੇ ਇਸ ਨੂੰ ਿਲਆਉਣ ਵਾਲੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਸੋਨੇ ਦੀ ਸਮੱਗਲਿੰਗ ਦਾ ਇਕ ਵੱਡਾ ਕਾਰਨ ਇਸ ’ਤੇ ਲੱਗਣ ਵਾਲੀ ਇੰਪਰੋਟ ਿਡਊਟੀ ਹੈ। ਸੋਨੇ ਦੀ ਦਰਾਮਦ ’ਤੇ 6 ਫੀਸਦੀ ਦੀ ਬੇਸਿਕ ਇੰਪੋਰਟ ਡਿਊਟੀ ਹੈ। ਇਸ ਦੇ ਇਲਾਵਾ ਇਸ ’ਤੇ 1 ਫੀਸਦੀ ਸੈੱਸ ਅਤੇ 3 ਫੀਸਦੀ ਜੀ. ਐੱਸ. ਟੀ. ਲੱਗਦਾ ਹੈ ਜੋ ਸੋਨੇ ਨੂੰ ਭਾਰਤ ’ਚ ਵਿਦੇਸ਼ਾਂ ਦੇ ਮੁਕਾਬਲੇ ਲਗਭਗ 10 ਫੀਸਦੀ ਮਹਿੰਗਾ ਬਣਾ ਦਿੰਦਾ ਹੈ।
ਨਸ਼ਾ ਅਤੇ ਹੋਰ ਪਾਬੰਦੀ ਲੱਗੇ ਸਾਮਾਨ ਦੀ ਸਮੱਗਲਿੰਗ ਰੋਕਣ ਲਈ ਸੁਰੱਖਿਆ ਏਜੰਸੀਆਂ ਨੂੰ ਜ਼ਿਆਦਾ ਚੁਸਤ ਹੋਣ ਦੀ ਲੋੜ ਹੈ। ਇਸ ਦੇ ਨਾਲ ਹੀ ਸੋਨਾ ਅਤੇ ਨਸ਼ੀਲੇ ਪਦਾਰਥਾਂ ਨੂੰ ਫੜਨ ਵਾਲੇ ਅਧਿਕਾਰੀਆਂ ਨੂੰ ਇਨਾਮ ਅਤੇ ਵਧੀਆ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਨਾਲ-ਨਾਲ ਦੂਜਿਆਂ ਨੂੰ ਵੀ ਆਪਣੀ ਡਿਊਟੀ ਜ਼ਿਆਦਾ ਮੁਸਤੈਦੀ ਨਾਲ ਕਰਨ ਦੀ ਪ੍ਰੇਰਣਾ ਮਿਲੇਗੀ।
–ਵਿਜੇ ਕੁਮਾਰ