‘ਜ਼ਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!

Tuesday, Jan 20, 2026 - 08:02 AM (IST)

‘ਜ਼ਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!

ਇੱਕ ਪਾਸੇ ਸਰਕਾਰ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਅਨਸਰ ਇਨ੍ਹਾਂ ਦੀ ਸਮੱਗਲਿੰਗ ਲਈ ਸਖਤ ਸੁਰੱਖਿਆ ਵਾਲੇ ਜਹਾਜ਼ਾਂ ਦੀ ਵਰਤੋਂ ਕਰਨ ਲੱਗੇ ਹਨ। ਜਿਸ ਦੀਆਂ ਜਨਵਰੀ ਮਹੀਨੇ ਦੇ 18 ਦਿਨਾਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 1 ਜਨਵਰੀ, 2026 ਨੂੰ ਕਸਟਮ ਅਧਿਕਾਰੀਆਂ ਨੇ ‘ਮੁੰਬਈ’ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ‘ਬਹਿਰੀਨ’ ਤੋਂ ਆਏ ਇਕ ਯਾਤਰੀ ਤੋਂ 3.89 ਕਰੋੜ ਰੁਪਏ ਦਾ 3.05 ਕਿਲੋ ਸੋਨਾ ਬਰਾਮਦ ਕੀਤਾ।

* 2 ਜਨਵਰੀ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ‘ਦਿੱਲੀ’ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਗ੍ਰਿਫਤਾਰ ‘ਬੈਂਕਾਕ’ ਤੋਂ ਆਏ ਦੋ ਯਾਤਰੀਆਂ ਤੋਂ ਲੱਗਭਗ 21 ਕਰੋੜ ਰੁਪਏ ਮੁੱਲ ਦੀ ਕੋਕੀਨ ਜ਼ਬਤ ਕੀਤੀ।

* 6 ਜਨਵਰੀ ਨੂੰ ‘ਦਿੱਲੀ’ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ‘ਬੈਂਕਾਕ’ ਤੋਂ ਆਏ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 43 ਕਰੋੜ ਰੁਪਏ ਮੁਲ ਦੀ ‘ਮਾਰੀਜੁਆਨਾ’ ਅਤੇ ‘ਸਿਗਰੇਟਾਂ’ ਜ਼ਬਤ ਕੀਤੀਆਂ।

* 8 ਜਨਵਰੀ ਨੂੰ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ’ ‘ਹਨੋਈ’ ਤੋਂ ਆਏ ਦੋ ਯਾਤਰੀਆਂ ਤੋਂ ਟਰਾਲੀ ਬੈਗ ’ਚ ਲੁਕੋ ਕੇ ਲਿਆਂਦਾ ਿਗਆ ਲੱਗਭਗ 7.77 ਕਰੋੜ ਰੁਪਏ ਮੁੱਲ ਦਾ ਗਾਂਜਾ/ਮਾਰੀਜੁਆਨਾ ਜ਼ਬਤ ਕੀਤਾ ਿਗਆ।

* 8 ਜਨਵਰੀ ਨੂੰ ਹੀ ‘ਹੈਦਰਾਬਾਦ’ (ਤੇਲੰਗਾਨਾ) ਸਥਿਤ ‘ਰਾਜੀਵ ਗਾਂਧੀ’ ਕੌਮਾਂਤਰੀ ਹਵਾਈ ਅੱਡੇ’ ’ਤੇ ‘ਬੈਂਕਾਕ’ ਤੋਂ ਆਏ ਇਕ ਯਾਤਰੀ ਤੋਂ 12.95 ਕਰੋੜ ਰੁਪਏ ਦਾ 12.95 ਕਿੱਲੋ ਉੱਚ ਸ਼੍ਰੇਣੀ ਦਾ ‘ਹਾਈਡ੍ਰੋਪੋਨਿਕ ਗਾਂਜਾ’ ਬਰਾਮਦ ਕੀਤਾ ਿਗਆ।

* 9 ਜਨਵਰੀ ਨੂੰ ‘ਹੈਦਰਾਬਾਦ’ (ਤੇਲੰਗਾਨਾ) ਸਥਿਤ ‘ ਰਾਜੀਬ ਗਾਂਧੀ’ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ‘ਕਤਰ’ ਤੋਂ ਆਏ ਦੋ ਯਾਤਰੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 14 ਕਰੋੜ ਰੁਪਏ ਮੁੱਲ ਦਾ ਗਾਂਜਾ ਜ਼ਬਤ ਕੀਤਾ।

* 12 ਜਨਵਰੀ ਨੂੰ ‘ਚੇਨਈ’ (ਤਾਮਿਲਨਾਡੂ) ਹਵਾਈ ਅੱਡੇ ’ਤੇ ‘ਦੁਬਈ’ ਤੋਂ ਆਏ ‘ਅਮੀਰਾਤ ਏਅਰ ਲਾਈਨਜ਼’ ਦੇ ਕਰੂ ਮੈਂਬਰ ਦੀ ਛਾਤੀ ਅਤੇ ਲੱਕ ’ਤੇ ਬੰਨ੍ਹੀ ਗਈ ਬੈਲਟ ’ਚ 11.4 ਕਰੋੜ ਰੁਪਏ ਮੁੱਲ ਦਾ 9.46 ਕਿੱਲੋ ਗੋਲਡ ਪੇਸਟ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਿਗਆ।

* 14 ਜਨਵਰੀ ਨੂੰ ‘ਦਿੱਲੀ’ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਬੈਂਕਾਕ ਤੋਂ ਆਏ ਦੋ ਯਾਤਰੀਆਂ ਤੋਂ 8.77 ਕਿੱਲੋ ਗਾਂਜਾ ਜ਼ਬਤ ਕੀਤਾ ਿਗਆ।

* 17 ਜਨਵਰੀ ਨੂੰ ਦਿੱਲੀ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ’ ਕਸਟਮ ਅਧਿਕਾਰੀਆਂ ਨੇ ‘ਮਿਆਂਮਾਰ’ ਦੇ ‘ਯਾਂਗੁਨ’ ਤੋਂ ਆਏ ਤਿੰਨ ਨਾਗਰਿਕਾਂ ਤੋਂ 2.89 ਕਰੋੜ ਰੁਪਏ ਮੁੱਲ ਦੀਆਂ 2.15 ਿਕੱਲੋ ਤੋਂ ਵੱਧ ਵਜ਼ਨੀ ਸੋਨੇ ਦੀਆਂ 13 ਛੜਾਂ ਜ਼ਬਤ ਕੀਤੀਆਂ।

* 17 ਜਨਵਰੀ ਨੂੰ ਹੀ ‘ਮੁੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸੱਤ ਦਿਨਾ ਦੇ ਅੰਦਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 61 ਕਰੋੜ ਰੁਪਏ ਮੁੱਲ ਦੀ ‘ਹਾਈਡ੍ਰੋਪੋਨਿਕ ਵੀਡ’ ‘ਸੋਨਾ, ਹੀਰੇ ਅਤੇ ਵਿਦੇਸ਼ੀ ਮੁਦਰਾ ਜ਼ਬਤ ਕੀਤੀ ਗਈ ਹੈ।

* ਅਤੇ ਹੁਣ 18 ਜਨਵਰੀ, 2026 ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਇਕ ਬੰਗਲਾਦੇਸ਼ੀ ਨਾਗਰਿਕ ਅਤੇ ਮੁੰਬਈ ਹਵਾਈ ਅੱਡੇ ਦੇ ਇਕ ਕਰਮਚਾਰੀ ਨੂੰ ਮੋਮ ’ਚ ਲੁਕਾ ਕੇ ਲਿਆਂਦੀ ਗਈ 2.1 ਕਰੋੜ ਰੁਪਏ ਤੋਂ ਵੱਧ ਮੁੱਲ ਦੀ ‘ਸੋਨੇ ਦੀ ਧੂੜ’ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।

ਉਕਤ ਮਾਮਲੇ ਦਰਸਾਉਂਦੇ ਹਨ ਕਿ ਸਮੱਗਲਰ ਕਿਸ ਤਰ੍ਹਾਂ ਵੱਖ-ਵੱਖ ਤਰੀਕੇ ਅਪਣਾ ਕੇ ਸੋਨੇ ਅਤੇ ਨਸ਼ਿਆਂ ਦੀ ਸਮੱਗਲਿੰਗ ਕਰ ਰਹੇ ਹਨ। ਇਹ ਤਾਂ ਉਹ ਮਾਮਲੇ ਹਨ ਜੋ ਫੜੇ ਗਏ ਹਨ, ਜਦਕਿ ਅਜਿਹੇ ਅਨੇਕ ਮਾਮਲੇ ਵੀ ਹੋਏ ਹੋਣਗੇ, ਜੋ ਪਕੜ ’ਚ ਨਹੀਂ ਆ ਸਕੇ।

ਅਖੀਰ ਸੋਨੇ ਅਤੇ ਨਸ਼ਿਆਂ ਆਦਿ ਦੀ ਸਮੱਗਲਿੰਗ ਰੋਕਣ ਲਈ ਸੁਰੱਖਿਆ ਏਜੰਸੀਆਂ ਨੂੰ ਜ਼ਿਆਦਾ ਚੁਸਤ ਹੋਣ ਦੀ ਲੋੜ ਹੈ, ਕਿਉਂਕਿ ਇਸ ਦੀ ਸਮੱਗਲਿੰਗ ’ਚ ਆਮ ਸਮੱਗਲਰ ਹੀ ਨਹੀਂ ਸਗੋਂ ਵੱਖ-ਵੱਖ ਜਹਾਜ਼ ਸੇਵਾਵਾਂ ਦੇ ਕੁਝ ਕਰਮਚਾਰੀ ਵੀ ਸ਼ਾਮਲ ਪਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਸੋਨਾ ਅਤੇ ਨਸ਼ੀਲੇ ਪਦਾਰਥਾਂ ਨੂੰ ਫੜਨ ਵਾਲੇ ਅਧਿਕਾਰੀਆਂ ਅਤੇ ਉਨ੍ਹਾਂ ਨੂੰ ਫੜਾਉਣ ’ਚ ਸਹਿਯੋਗ ਕਰਨ ਵਾਲਿਆਂ ਨੂੰ ਇਨਾਮ ਅਤੇ ਵਧੀਆ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨਾਲ ਦੂਜਿਆਂ ਨੂੰ ਵੀ ਆਪਣੀ ਡਿਊਟੀ ਜ਼ਿਆਦਾ ਮੁਸਤੈਦੀ ਨਾਲ ਕਰਨ ਦੀ ਪ੍ਰੇਰਣਾ ਮਿਲੇਗੀ।

–ਵਿਜੇ ਕੁਮਾਰ


author

Sandeep Kumar

Content Editor

Related News