ਨੌਜਵਾਨਾਂ ’ਚ ਮੋਟਾਪਾ, ਪਤਲਾਪਨ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਣਾ ਚਿੰਤਾਜਨਕ

Saturday, Jan 17, 2026 - 04:55 PM (IST)

ਨੌਜਵਾਨਾਂ ’ਚ ਮੋਟਾਪਾ, ਪਤਲਾਪਨ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਣਾ ਚਿੰਤਾਜਨਕ

ਭਾਰਤ ਦੀ ਨੌਜਵਾਨ ਪੀੜ੍ਹੀ ਭਾਵ 15 ਤੋਂ 49 ਸਾਲ ਦੇ ਉਮਰ ਵਰਗ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਏਮਸ ਵਰਗੀਆਂ ਸੰਸਥਾਵਾਂ ਅਤੇ ਪ੍ਰਧਾਨ ਮੰਤਰੀ ਤੱਕ ਦਾ ਅੰਕੜਿਆਂ ਦੇ ਆਧਾਰ ’ਤੇ ਚਿੰਤਾ ਵਿਅਕਤ ਕੀਤਾ ਜਾਣਾ ਦੱਸਦਾ ਹੈ ਕਿ ਕੁਝ ਤਾਂ ਅਜਿਹਾ ਹੈ ਜੋ ਸਹੀ ਨਹੀਂ ਹੈ। ਮੋਟਾਪਾ ਜਾਂ ਪਤਲੇਪਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਹੀ ਦੇਸ਼ ਦੇ ਵਿਕਾਸ ਦੀ ਨੀਂਹ ਟਿਕੀ ਹੋਈ ਹੈ।

ਬੀਮਾਰੀ ਦੀ ਸ਼ੁਰੂਆਤ : ਅਧਿਐਨਾਂ ਅਨੁਸਾਰ ਜ਼ਿਆਦਾ ਮੋਟਾਪਾ ਜਾਂ ਪਤਲਾਪਨ ਨਾ ਸਿਰਫ ਬੀਮਾਰੀਆਂ ਦੇ ਸੰਕੇਤ ਹਨ ਸਗੋਂ ਉਨ੍ਹਾਂ ਨਾਲ ਸਰੀਰ ਵਲੋਂ ਖੁਦ ਲੜ ਸਕਣ ਦੀ ਸਮਰੱਥਾ ਦਾ ਨਿਰੰਤਰ ਘੱਟ ਹੁੰਦੇ ਜਾਣਾ ਹੈ। ਇਸ ਦਾ ਅਰਥ ਇਹ ਹੈ ਕਿ ਸਮੱਸਿਆ ਦੋਤਰਫਾ ਹੈ, ਇਕ ਹੈ ਗਰੀਬੀ ਦੇ ਕਾਰਨ ਪੌਸ਼ਟਿਕ ਭੋਜਨ ਨਾ ਮਿਲ ਪਾਉਣਾ ਅਤੇ ਦੂਜਾ ਹੈ ਅਮੀਰੀ ਹੋਣ ਨਾਲ ਅਜਿਹੀ ਖੁਰਾਕ ਲੈਣਾ ਜੋ ਕਚਰੇ ਦੀ ਤਰ੍ਹਾਂ ਜਮ੍ਹਾ ਹੋ ਕੇ ਥੁਲਥੁਲ ਬਣਾਉਣ ਲੱਗਦੀ ਹੈ। ਇਹ ਖਤਰਨਾਕ ਹੋਣ ਦੇ ਨਾਲ ਮਾਨਸਿਕ ਸਿਹਤਮੰਦ ’ਤੇ ਵੀ ਅਸਰ ਪਾਉਂਦੀ ਹੈ। ਸਿਹਤ ਖਰਾਬ ਹੋਵੇ ਤਾਂ ਨਾ ਸਾਕਾਰਾਤਮਕ ਸੋਚ ਬਣ ਪਾਉਂਦੀ ਹੈ ਅਤੇ ਨਾ ਹੀ ਆਪਣੇ ਕਾਰੋਬਾਰ ਦੀ ਉੱਚਾਈਆਂ ਤੱਕ ਪਹੁੰਚਣ ਦੀ ਇੱਛਾ ਬਾਕੀ ਰਹਿੰਦੀ ਹੈ। ਸਰੀਰ ਦਾ ਡਿਫੈਂਸ ਮੈਕੇਨਿਜ਼ਮ ਕਮਜ਼ੋਰ ਤੇ ਇਮਿਊਨ ਿਸਸਟਮ ਵਿਗੜਨ ਨਾਲ ਰੋਗਾਂ ਦੇ ਹਮਲੇ ਨਾਲ ਮੁਕਾਬਲਾ ਕਰਨਾ ਮੁਸ਼ਕਿਲ ਹੁੰਦਾ ਜਾਂਦਾ ਹੈ। ਇਨਫੈਕਸ਼ਨ ਤੋਂ ਬਚਾਅ ਨਾ ਕਰ ਪਾਉਣ ਕਾਰਨ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਆਪਣਾ ਘਰ ਬਣਾ ਲੈਂਦੀਆਂ ਹਨ। ਇਸ ਸਥਿਤੀ ’ਚ ਕੋਵਿਡ ਜਾਂ ਉਸ ਵਰਗੀ ਮਹਾਮਾਰੀ ਨੂੰ ਬਹੁਤ ਵੱਡੀ ਤਾਦਾਦ ’ਚ ਆਪਣੇ ਸ਼ਿਕਾਰ ਆਸਾਨੀ ਨਾਲ ਮਿਲ ਜਾਂਦੇ ਹਨ। ਬੇਵਕਤੀ ਮੌਤ ਜਾਂ ਤਿਲ-ਤਿਲ ਕਰ ਕੇ ਜਿਊਣਾ ਪੈਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਬੁਢਾਪਾ ਆਉਣ ਨਾਲ ਜੀਵਨ ਅਕਿਰਿਆਸ਼ੀਲ ਹੋ ਕੇ ਬੋਝ ਬਣ ਜਾਂਦਾ ਹੈ ਜੋ ਪਰਿਵਾਰ ਅਤੇ ਸਮਾਜ ਅਤੇ ਅੰਤ ’ਚ ਦੇਸ਼ ਲਈ ਘਾਤਕ ਹੈ।

ਜੋ ਲੋਕ 60 ਤੋਂ 90 ਜਾਂ ਵੱਧ ਉਮਰ ਦੇ ਹਨ, ਉਨ੍ਹਾਂ ਤੋਂ ਜੇਕਰ ਪੁੱਛਿਆ ਜਾਵੇ ਕਿ ਉਦੋਂ ਅਤੇ ਹੁਣ ’ਚ ਕੀ ਅੰਤਰ ਹੈ ਤਾਂ ਸਭ ਤੋਂ ਪਹਿਲਾਂ ਇਹੀ ਗੱਲ ਸਾਹਮਣੇ ਆਵੇਗੀ ਕਿ ਉਦੋਂ ਕੁਦਰਤ ਦੇ ਬਹੁਤ ਕਰੀਬ ਰਹਿੰਦੇ ਸੀ। ਸਾਧਨ ਸੀਮਤ ਹੋਣ ’ਤੇ ਵੀ ਦਿਨ ਭਰ ਦੀ ਮਿਹਨਤ ਦੇ ਬਾਅਦ ਥਕਾਨ ਮਹਿਸੂਸ ਨਹੀਂ ਹੁੰਦੀ ਸੀ, ਜ਼ਰੂਰਤਾਂ ਘੱਟ ਹੋਣ ਕਾਰਨ ਥੋੜ੍ਹੇ ’ਚ ਗੁਜ਼ਾਰਾ ਹੁੰਦਾ ਸੀ, ਨੀਂਦ ਖੂਬ ਆਉਂਦੀ ਸੀ ਅਤੇ ਪਰਿਵਾਰਕ ਅਤੇ ਸਮਾਜਿਕ ਤਾਣਾ-ਬਾਣਾ ਇਕ-ਦੂਜੇ ਨਾਲ ਜੋੜੀ ਰੱਖਦਾ ਸੀ, ਜਿਸ ਨਾਲ ਇਕੱਲਾਪਨ ਦੂਰ ਰਹਿੰਦਾ ਸੀ। ਖਾਣ-ਪੀਣ ਦੇ ਮਾਮਲੇ ’ਚ ਤਾਜ਼ਾ ਭੋਜਨ ਅਤੇ ਪੌਸ਼ਟਿਕਤਾ ਦਾ ਮੇਲ ਰੱਖਿਆ ਜਾਂਦਾ ਸੀ। ਕਸਰਤ ਜ਼ਰੂਰੀ ਸੀ, ਭਾਵੇਂ ਸਵੇਰੇ ਦੀ ਸੈਰ ਹੋਵੇ ਜਾਂ ਮੈਦਾਨ ’ਚ ਕਸਰਤ ਜਾਂ ਉਸ ਸਮੇਂ ਅਖਾੜਿਆਂ ’ਚ ਜਾ ਕੇ ਦੰਡ ਬੈਠਕ, ਮੁਗਦਰ ਜਾਂ ਦੂਜੇ ਦੇਸੀ ਸਾਧਨਾਂ ਨਾਲ ਸਰੀਰ ਨੂੰ ਤਾਕਤਵਰ ਬਣਾਉਣਾ।

ਅੱਜ ਦੀ ਸਥਿਤੀ ਇਹ ਹੈ ਕਿ ਆਬਾਦੀ ਦੁਨੀਆ ’ਚ ਸਭ ਤੋਂ ਵੱਧ ਹੋਣ ਨਾਲ ਸਾਧਨਾਂ ਦੀ ਵੰਡ ਅਸੰਤੁਲਿਤ ਹੁੰਦੀ ਗਈ। ਧਨਵਾਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਵਿਚਾਲੇ ਫਰਕ ਇੰਨਾ ਵਧ ਗਿਆ ਕਿ ਪੌਸ਼ਟਿਕ ਆਹਾਰ ਹਰੇਕ ਲਈ ਮੁਹੱਈਆ ਨਹੀਂ ਰਿਹਾ। ਤਾਜ਼ੇ ਫਲ, ਦੁੱਧ ਅਤੇ ਅਨਾਜ ਦੀ ਜਗ੍ਹਾ ਡੱਬਾਬੰਦ ਖਾਧ ਪਦਾਰਥਾਂ ਦੀ ਵਿਕਰੀ ਵਧੀ ਅਤੇ ਹੁਣ ਇਹ ਸਥਿਤੀ ਹੈ ਿਕ ਹਰੇਕ ਵਰਗ ਇਨ੍ਹਾਂ ਦਾ ਆਦੀ ਹੁੰਦਾ ਜਾ ਰਿਹਾ ਹੈ। ਨੌਜਵਾਨਾਂ ਦੀ ਸਮੱਸਿਆ ਇਹ ਹੈ ਕਿ ਉਹ ਅਧੇੜ ਅਤੇ ਬਜ਼ੁਰਗ ਹੁੰਦੀ ਪੀੜ੍ਹੀ ਦੇ ਨਾਲ ਸਦਭਾਵਨਾ ਬਿਠਾਉਣ ’ਚ ਸਹਿਜ ਨਹੀਂ ਹੋ ਪਾਉਂਦੇ। ਆਧੁਨਿਕ ਰਹਿਣ-ਸਹਿਣ ਅਪਣਾਉਣ ਅਤੇ ਨਵੀਨਤਮ ਟੈਕਨਾਲੋਜੀ ਨਾਲ ਲੈਸ ਉਪਕਰਣ ਜੁਟਾਉਣ ਦੀ ਹੋੜ ’ਚ ਆਪਣੇ ਆਪ ਨੂੰ ਕੰਮ ’ਚ ਇੰਨਾ ਖਪਾ ਦਿੰਦੇ ਹਨ ਕਿ ਉਨ੍ਹਾਂ ਨੂੰ ਇਸ ਦੀ ਕੀਮਤ ਆਪਣੀ ਸਿਹਤ ਪ੍ਰਤੀ ਬੇਪਰਵਾਹ ਰਹਿਣ ਨਾਲ ਚੁਕਾਉਣੀ ਪੈਂਦੀ ਹੈ।

ਕਸਰਤ ਦਾ ਅਰਥ ਇਨ੍ਹਾਂ ਲਈ ਜਿੰਮ ਹੈ, ਜਿੱਥੇ ਇਹ ਜਦੋਂ ਵੀ ਸਮਾਂ ਮਿਲ ਜਾਵੇ ਜਾਂਦੇ ਹਨ ਅਤੇ ਅਕਸਰ ਭਾਰ ਚੁੱਕਣ ਅਤੇ ਸਰੀਰ ਨੂੰ ਤੋੜਨ-ਮੋੜਨ ਦੀ ਹੱਦ ਤੱਕ ਮਸ਼ੀਨਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਇਹ ਕਿਸੇ ਵੇਟਲਿਫਟਿੰਗ ਜਾਂ ਰੈਸਲਿੰਗ ਜਾਂ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੀ ਤਿਆਰੀ ਕਰ ਰਹੇ ਹੋਣ। ਅਜਿਹਾ ਕਰਨ ਨਾਲ ਇਨ੍ਹਾਂ ਦਾ ਸਰੀਰ ਅਤੇ ਮਾਸਪੇਸ਼ੀਆਂ ਇਹ ਸਮਝ ਨਹੀਂ ਪਾਉਂਦੀਆਂ ਕਿ ਇਹ ਕਿਹੋ ਜਿਹਾ ਬਣਨਾ ਚਾਹੁੰਦੇ ਹਨ। ਨਤੀਜਾ ਹੁੰਦਾ ਹੈ ਕਿ ਇਨ੍ਹਾਂ ਦਾ ਸਰੀਰ ਤਰ੍ਹਾਂ-ਤਰ੍ਹਾਂ ਦਾ ਖਿਚਾਅ, ਦਰਦ ਅਤੇ ਥਕਾਵਟ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਠੀਕ ਕਰਨ ਲਈ ਦੇਸੀ-ਵਿਦੇਸ਼ੀ ਪ੍ਰੋਟੀਨ ਅਤੇ ਵਿਟਾਮਿਨ ਦੀਆਂ ਗੋਲੀਆਂ ਭੋਜਨ ਵਾਂਗ ਖਾਂਦੇ ਹਨ। ਡਾਕਟਰ ਕੋਲ ਜਾਂਦੇ ਹਨ, ਤਾਂ ਉਹ ਟੈਸਟ ਅਤੇ ਦਵਾਈਆਂ ਦੇ ਪ੍ਰੀਖਣ ਨਾਲ ਇਨ੍ਹਾਂ ਦੀ ਸਿਹਤ ਨਾਲ ਖਿਲਵਾੜ ਅਤੇ ਆਪਣੀ ਕਮਾਈ ਕਰਨ ’ਚ ਲੱਗ ਜਾਂਦੇ ਹਨ।

ਸਮੱਸਿਆ ਦਾ ਹੱਲ : ਪ੍ਰੋਸੈੱਸਡ ਫੂਡ ਅਤੇ ਕੋਲਾ ਵਰਗੇ ਅਨੇਕ ਪਦਾਰਥ ਜ਼ਿਆਦਾ ਸੇਵਨ ਕਰਨ ਨਾਲ ਚਰਬੀ ਅਤੇ ਮੋਟਾਪੇ ਦਾ ਕਾਰਨ ਬਣਦੇ ਹਨ। ਅਜਿਹੀਆਂ ਬੀਮਾਰੀਆਂ ਨੌਜਵਾਨਾਂ ਨੂੰ ਹੋਣ ਲੱਗੀਆਂ ਹਨ ਜੋ ਕਦੇ ਉਮਰਦਰਾਜ ਲੋਕਾਂ ’ਚ ਦਿਖਾਈ ਦਿੰਦੀਆਂ ਸਨ। ਸ਼ੂਗਰ, ਦਿਲ ਦੇ ਰੋਗਾਂ ਨਾਲ ਪੀੜਤ ਨੌਜਵਾਨਾਂ ਦੀ ਗਿਣਤੀ ’ਚ ਵਾਧਾ ਚਿੰਤਾ ਦਾ ਕਾਰਨ ਹੈ। ਸਰਕਾਰ ਦੀ ਪੋਸ਼ਣ ਮੁਹਿੰਮ, ਫਿੱਟ ਇੰਡੀਆ ਮੁਹਿੰਮ ਅਤੇ ਯੋਗ ਕੈਂਪ ਵਰਗੇ ਪ੍ਰੋਗਰਾਮਾਂ ਦਾ ਫੋਕਸ ਇਸ ਗੱਲ ’ਤੇ ਹੈ ਕਿ ਸੰਤੁਲਿਤ ਖਾਣ-ਪੀਣ, ਸਰਗਰਮ ਜੀਵਨ ਅਤੇ ਮਾਨਸਿਕ ਸਿਹਤ ਦੀ ਦੇਖਭਾਲ ਹੋਵੇ, ਤਾਂ ਕਿ ਰਿਸ਼ਟ-ਪੁਸ਼ਟ ਅਤੇ ਰੋਗ ਮੁਕਤ ਪੀੜ੍ਹੀ ਤਿਆਰ ਹੋਵੇ। 18 ਤੋਂ 30 ਸਾਲ ਦੇ ਨੌਜਵਾਨਾਂ ’ਚ ਜ਼ਿਆਦਾ ਅਤੇ ਘੱਟ ਵਜ਼ਨ ਹੋਣ ਦਾ ਅਨੁਪਾਤ ਲਗਭਗ ਬਰਾਬਰ ਹੈ। ਸਰੀਰ ਦੀ ਕਮਜ਼ੋਰੀ ਤਣਾਅ ਦਾ ਕਾਰਨ ਹੈ। ਆਤਮਵਿਸ਼ਵਾਸ ਘੱਟ ਅਤੇ ਵੱਧ ਤੋਂ ਵੱਧ ਕਮਾਈ ਕਰਨ ਦੇ ਚੱਕਰ ’ਚ ਹਾਲਾਤ ਬਦ ਤੋਂ ਬਦਤਰ ਹੋ ਕੇ ਬੀਮਾਰੀ ਅਤੇ ਮੌਤ ਦਾ ਖਤਰਾ ਵਧ ਜਾਂਦਾ ਹੈ।

ਇਹ ਸਮਝਣਾ ਜ਼ਰੂਰੀ ਹੈ ਕਿ ਕੁਪੋਸ਼ਣ ਦਾ ਸਬੰਧ ਅਮੀਰੀ ਜਾਂ ਗਰੀਬੀ ਨਾਲ ਨਹੀਂ ਸਗੋਂ ਆਦਤਾਂ ਨਾਲ ਹੈ। ਜਿੱਥੇ ਪੌਸ਼ਟਿਕ ਅਨਾਜ, ਫਲ, ਸਬਜ਼ੀਆਂ ਮੌਸਮ ਅਨੁਸਾਰ ਸਸਤੀਆਂ ਅਤੇ ਤਾਜ਼ਾ ਮਿਲ ਜਾਂਦੀਆਂ ਹਨ, ਉਥੇ ਹੀ ਇਹ ਕਿਸੇ ਵੀ ਮੌਸਮ ’ਚ ਅਤੇ ਕਿਤੇ ਵੀ ਡੱਬਿਆਂ ’ਚ ਆਕਰਸ਼ਕ ਪੈਕਿੰਗ ਦੇ ਨਾਲ ਮਹਿੰਗੀਆਂ ਕੀਮਤਾਂ ’ਤੇ ਵੀ ਮਿਲਦੀਆਂ ਹਨ। ਸਿਹਤਮੰਦ ਨੌਜਵਾਨ ਬਣੇ ਰਹਿਣਾ ਹੈ ਤਾਂ ਖਾਣ-ਪੀਣ ਅਤੇ ਰੁਟੀਨ ’ਚ ਬਦਲਾਅ ਕਰਨਾ ਹੋਵੇਗਾ ਤਾਂ ਕਿ ਦੇਸ਼ ਲਈ ਸਰਵਸ੍ਰੇਸ਼ਠ ਯੋਗਦਾਨ ਕਰ ਸਕੀਏ।

ਪੂਰਨ ਚੰਦ ਸਰੀਨ


author

Rakesh

Content Editor

Related News