ਸ਼ੇਅਰ ਕੀਤੀ ਜਾਣ ਵਾਲੀ ਕਿਸੇ ਵੀ ਚੀਜ਼ ਲਈ ਤੱਥ ਦੀ ਜਾਂਚ ਕਰਨਾ ਬਹੁਤ ਮਹੱਤਵਪੂਰਨ
Friday, Jul 04, 2025 - 06:22 PM (IST)

ਡੈਰੇਕ ਓ ਬ੍ਰਾਇਨ : ਇਹ ਪਹਿਲੀ ਵਾਰ ਹੈ, ਜਦ ਅਸੀਂ ਕੁਝ ਅਜਿਹਾ ਕਰ ਰਹੇ ਹਾਂ। ਧੰਨਵਾਦ ਸਿਧਾਰਥ।
ਸਿਧਾਰਥ ਬਸੂ : ਇਹ ਪਹਿਲੀ ਵਾਰ ਹੈ ਜਦ ਅਸੀਂ ਦੋਵੇਂ ਇਕੱਠੇ ਹਾਂ, ਅਤੇ ਮੈਂ ਬਹੁਤ ਖੁਸ਼ ਹਾਂ।
ਡੀ. ਓ. ਬੀ. : ਤੁਸੀਂ ਅਤੇ ਮੈਂ ਸਿਰਫ 3 ਸਾਲ ਪਹਿਲਾਂ ਮਿਲੇ ਸੀ ਅਤੇ ਇਹ ਬਹੁਤ ਹੀ ਖੂਬਸੂਰਤ ਮੌਕਾ ਸੀ। ਅਸੀਂ ਘਰ ਖਾਣਾ ਖਾਧਾ। ਤੁਸੀਂ 1985 ’ਚ ਕੁਇੱਜ਼ ਟਾਈਮ ਸ਼ੁਰੂ ਕੀਤਾ ਸੀ, ਮੈਂ 24 ਸਾਲ ਦਾ ਸੀ, ਤੁਸੀਂ 31 ਸਾਲ ਦੇ ਸੀ। ਤੁਸੀਂ ਟੈਲੀਵਿਜ਼ਨ ਸ਼ੋਅ ਕਰ ਰਹੇ ਸੀ ਅਤੇ ਮੈਂ ਟੀ. ਵੀ. ਤੋਂ ਪਹਿਲਾਂ ਸਟੇਜ ਸ਼ੋਅ ’ਚ ਜ਼ਿਆਦਾ ਰੁਚੀ ਰੱਖਦਾ ਸੀ। ਹਾਂ, ਪਰ ਅਸੀਂ ਪਹਿਲੀ ਵਾਰ 2022 ’ਚ ਮਿਲੇ ਅਤੇ ਇਹ ਬਹੁਤ ਪਿਆਰਾ ਰਿਹਾ।
ਐੱਸ. ਬੀ. : ਮੈਂ ਤੁਹਾਡੇ ਤੋਂ ਇਹ ਸੁਣ ਕੇ ਬਹੁਤ ਧੰਨਵਾਦੀ ਹਾਂ, ਕਿਉਂਕਿ ਤੁਹਾਡਾ ਪਰਿਵਾਰ ਓਪਨ ਕੁਇਜ਼ਿੰਗ ’ਚ ਸਭ ਤੋਂ ਅੱਗੇ ਰਿਹਾ ਹੈ ਅਤੇ ਸਾਨੂੰ ਆਮ ਗਿਆਨ, ਕੁਇਜ਼ਿੰਗ ਅਤੇ ਜੀਵਨ ਦੇ ਸਬਕ ਦੇ ਉਦੇਸ਼ ਦੇ ਬਾਰੇ ’ਚ ਪੂਰੀ ਗੱਲਬਾਤ ਕਰਨ ਦਾ ਮੌਕਾ ਦਿੰਦਾ ਹੈ।
ਡੀ. ਓ. ਬੀ. : ਇਹ ਦਿਲਚਸਪ ਹੈ ਕਿ ਤੁਸੀਂ ‘ਕਾਰੋਬਾਰ’ ਸ਼ਬਦ ਦੀ ਵਰਤੋਂ ਕੀਤੀ ਹੈ। ਤੁਹਾਡੇ ਅਤੇ ਮੇਰੇ ਲਈ ਇਹ ਕਾਰੋਬਾਰ ਸੀ ਪਰ ਦਿਲਚਸਪ ਕਹਾਣੀ ਇਹ ਹੈ ਕਿ ਇਹ ਸ਼ੌਕ ਨਾਲ ਕਾਰੋਬਾਰ ’ਚ ਕਿਵੇਂ ਬਦਲ ਗਿਆ।
ਐੱਸ. ਬੀ. : ਪ੍ਰਣਯ ਰਾਏ ਮੇਰੇ ਨਾਲ ਮਜ਼ਾਕ ਕਰਦੇ ਸੀ, ‘ਤੁਸੀਂ ਹਮੇਸ਼ਾ ਇਕ ਬੰਗਾਲੀ ਯਾਰ ਰਹੋਗੇ’, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਸਹੀ ਕਾਰੋਬਾਰੀ ਨਹੀਂ ਹਾਂ। ਅਸੀਂ ਇਸ ਬਾਰੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਪਰ ਖੁਸ਼ਕਿਸਮਤੀ ਨਾਲ ਕਾਰੋਬਾਰ ਨੇ ਸਾਥ ਦਿੱਤਾ।
ਡੀ. ਓ. ਬੀ. : ਹਾਂ, 1967 ਤੋਂ 1980 ਦੇ ਦਹਾਕੇ ਤੱਕ, ਕਿਸੇ ਨੇ ਕਦੇ ਵੀ ਕੁਇੱਜ਼ ਲਈ ਇਕ ਰੁਪਇਆ ਨਹੀਂ ਲਿਆ। ਤੁਸੀਂ ਅਤੇ ਮੈਂ ਲਿਆ।
ਐੱਸ. ਬੀ. : ਤੁਸੀਂ ਜਾਣਦੇ ਹੋ ਕਿ ਕੁਇੱਜ਼ ਟਾਈਮ ਜਾਂ ਰਾਸ਼ਟਰੀ ਅੰਤਰ-ਕਾਲਜ ਕੁਇੱਜ਼ ਮੇਰਾ ਵਿਚਾਰ ਨਹੀਂ ਸੀ, ਮੈਨੂੰ ਸੰਜੋਗ ਨਾਲ ਇਕ ਹੋਸਟ ਦੇ ਰੂਪ ’ਚ ਇਸ ’ਚ ਸ਼ਾਮਲ ਕੀਤਾ ਿਗਆ ਸੀ। ਮੈਨੂੰ 10 ਮਿੰਟ ਲਈ ਆਉਣ ਅਤੇ ਫਿਰ ਜਾਣ-ਪਛਾਣ ਦੇਣ ਲਈ ਕਿਹਾ ਗਿਆ ਸੀ। ਮੈਂ ਅੰਦਰ-ਬਾਹਰ ਹੁੰਦਾ ਰਿਹਾ ਅਤੇ ਫਿਰ ਇਕ ਮਹੀਨੇ ਬਾਅਦ, ਉਨ੍ਹਾਂ ਨੇ ਕਿਹਾ ਕਿ ਤੁਸੀਂ ਇਕ ਐਪੀਸੋਡ ਲਈ ਇਕ ਹਜ਼ਾਰ ਰੁਪਏ ’ਚ ਕੁਇੱਜ਼ ਮਾਸਟਰ ਕਿਉਂ ਨਹੀਂ ਬਣ ਜਾਂਦੇ। ਮੈਂ ਤੁਰੰਤ ਆਪਣੀ ਨੌਕਰੀ ਛੱਡ ਦਿੱਤੀ। ਮੇਰਾ ਬੇਟਾ ਅਜੇ ਪੈਦਾ ਨਹੀਂ ਹੋਇਆ ਸੀ ਅਤੇ ਮੈਂ ਹਿੰਮਤ ਜੁਟਾਈ।
ਡੀ. ਓ. ਬੀ. : 8 ਸਾਲ ਤੱਕ ਇਕ ਇਸ਼ਤਿਹਾਰੀ ਏਜੰਸੀ, ਓਗਿਲਵੀ ’ਚ ਕੰਮ ਕਰਨ ਦੌਰਾਨ, ਮੈਂ ਹਫਤੇ ਦੇ ਅਖੀਰ ’ਚ ਇਕ ਫੀਸ ’ਤੇ ਕੁਇੱਜ਼ ਕਰਨਾ ਸ਼ੁਰੂ ਕੀਤਾ। 2000 ਰੁਪਏ ਪ੍ਰਤੀ ਕੁਇੱਜ਼-ਮੈਗੀ ਅਤੇ ਬਾਟਾ ਲਈ। ਇਹ 1980 ਦੇ ਦਹਾਕੇ ਦੇ ਅਖੀਰ ’ਚ ਸੀ।
ਐੱਸ. ਬੀ.: ਕਿਉਂਕਿ ਤੁਸੀਂ ਮੈਗੀ ਕੁਇੱਜ਼ ਦਾ ਜ਼ਿਕਰ ਕੀਤਾ ਹੈ, ਮੈਂ ਹੁਣ ਤੱਕ ਦਾ ਸਭ ਤੋਂ ਵੱਡਾ ਲਾਈਵ ਗਰਾਊਂਡ ਕੁਇੱਜ਼ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ’ਚ 15,000 ਬੱਚਿਆਂ ਲਈ ਮੈਗੀ ਕੁਇੱਜ਼ ਦਾ ਰਾਸ਼ਟਰੀ ਫਾਈਨਲ ਕੀਤਾ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਸਮੇਂ ਨੂੰ ਯਾਦ ਕਰੋਂ, ਜਦੋਂ ਤੁਹਾਡੇ ਪਿਤਾ, ਨੀਲ ਨੇ ਪਹਿਲੀ ਓਪਨ ਕੁਇੱਜ਼ ਆਯੋਜਿਤ ਕੀਤੀ ਸੀ।
ਡੀ. ਓ. ਬੀ. : 1966 ’ਚ, ਮੇਰੇ ਪਿਤਾ ਜੀ, ਜੋ ਆਪਣੇ 30ਵੇਂ ਦਹਾਕੇ ’ਚ ਸਨ, ਨੂੰ ਉਨ੍ਹਾਂ ਦੇ ਮਾਲਕਾਂ ਨੇ ਯੂ. ਕੇ. ਭੇਜ ਦਿੱਤਾ। ਮੇਰੇ ਮਾਤਾ-ਪਿਤਾ 3 ਮਹੀਨਿਆਂ ਲਈ ਉੱਥੇ ਰਹੇ ਅਤੇ ਉਥੇ ਹੀ ਉਨ੍ਹਾਂ ਨੂੰ ਯੂਨੀਵਰਸਿਟੀ ਚੈਲੇਂਜ ਤੋਂ ਜਾਣੂ ਕਰਵਾਇਆ ਗਿਆ, ਜੋ 1962 ’ਚ ਸ਼ੁਰੂ ਹੋਇਆ ਇਕ ਕੁਇੱਜ਼ ਸੀ। ਕੋਲਕਾਤਾ ’ਚ ਸਥਾਨਕ ਪੈਰਿਸ਼ ’ਚ ਇਕਾਂਕੀ ਨਾਟਕਾਂ ਦੀ ਇਕ ਪ੍ਰਤੀਯੋਗਿਤਾ ਹੁੰਦੀ ਸੀ। ਇਸ ਲਈ ਨੀਲ ਅਤੇ ਉਨ੍ਹਾਂ ਦੇ ਚਚੇਰੇ ਭਰਾ ਏਰੋਲ ਨੇ ਇਸ ਨੂੰ ਇਕ ਅੰਤਰ-ਪੈਰਿਸ਼ ਕੁਇੱਜ਼ ’ਚ ਬਦਲਣ ਦਾ ਵਿਚਾਰ ਬਣਾਇਆ ਅਤੇ ਇਸ ਤਰ੍ਹਾਂ ਭਾਰਤ ਦੇ ਪਹਿਲੇ ਓਪਨ ਕੁਇੱਜ਼, ਏ. ਡੀ. ਹਾਈਡ ਮੈਮੋਰੀਅਲ ਦਾ ਜਨਮ ਹੋਇਆ। 1993 ’ਚ ਟੀ. ਵੀ. ’ਤੇ ਬੋਰਨਵਿਟਾ ਕੁਇੱਜ਼ ਕਾਂਟੈਸਟ ਆਇਆ। ਫਿਰ ਤੁਸੀਂ ਅਤੇ ਸ਼੍ਰੀ ਅਮਿਤਾਭ ਬੱਚਨ, ‘ਕੌਨ ਬਨੇਗਾ ਕਰੋੜਪਤੀ’ ਨਾਲ ਕੁਇਜ਼ਿੰਗ ਨੂੰ ਦੂਜੇ ਪੱਧਰ ’ਤੇ ਲੈ ਗਏ।
ਐੱਸ. ਬੀ. : ਕੋਲਕਾਤਾ ਕੁਇੱਜ਼ ਦੀ ਰਾਜਧਾਨੀ ਰਿਹਾ ਹੈ। ਸ਼ਹਿਰ ’ਚ ਕਈ ਕੁਇੱਜ਼ਡ ਹੋਏ ਅਤੇ ਉਨ੍ਹਾਂ ’ਚੋਂ ਕਈ ਬਾਅਦ ’ਚ ਮਾਸਟਰਮਾਈਂਡ ’ਚ ਆਏ, ਜੋ ਇਕ ਹੋਰ ਸ਼ੋਅ ਹੈ ਜੋ ਮੈਂ ਕਰ ਰਿਹਾ ਸੀ ਪਰ ਫਿਰ ਮੈਨੂੰ ਲੱਗਦਾ ਹੈ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਸਭ ਤੋਂ ਅਜੀਬ ਚੀਜ਼ਾਂ ਬਾਰੇ ਸਭ ਤੋਂ ਅਜੀਬ ਗੱਲਾਂ ਜਾਣਦੇ ਹਨ। ਮੈਂ ਹਮੇਸ਼ਾ ਟ੍ਰਿਵੀਆ ਸ਼ਬਦ ਤੋਂ ਪ੍ਰਹੇਜ਼ ਕਰਦਾ ਰਿਹਾ ਹਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਪਰਿਧੀ ਜਾਣਕਾਰੀ ਬਾਰੇ ਹੋਣਾ ਚਾਹੀਦਾ ਹੈ।
ਡੀ. ਓ. ਬੀ. : ਅੱਜ, ਇਹ ਸਿਰਫ ਗਿਆਨ ਨੂੰ ਯਾਦ ਰੱਖਣ ਵਾਲੀ ਗੱਲ ਨਹੀਂ ਹੈ, ਜੋ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ। ‘ਕੀ ਮੈਂ ਬਿਹਤਰ ਅੰਗਰੇਜ਼ੀ ਬੋਲ ਸਕਦਾ ਹਾਂ। ਕੀ ਮੈਂ ਆਤਮਵਿਸ਼ਵਾਸ ਮਹਿਸੂਸ ਕਰ ਸਕਦਾ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਨੌਜਵਾਨ ਅੱਗੇ ਵਧ ਰਹੇ ਹਨ।
ਐੱਸ. ਬੀ. : ਹੁਣ ਜੋ ਬਹੁਤ ਮਹੱਤਵਪੂਰਨ ਹੋ ਗਿਆ ਹੈ, ਉਹ ਹੈ ਪ੍ਰਾਸੰਗਿਕ ਗਿਆਨ ਅਤੇ ਜਾਣਕਾਰੀ ਹੋਣਾ। ਦੇਖੋ ਕਿ ਉੱਥੇ ਕਿੰਨੀਆਂ ਗਲਤ ਸੂਚਨਾਵਾਂ ਅਤੇ ਪ੍ਰਚਾਰ ਹੈ ਅਤੇ ਵ੍ਹਟਸਐਪ ਯੂਨੀਵਰਸਿਟੀ। ਤੁਸੀਂ ਕਿਸ ਤਰ੍ਹਾਂ ਟ੍ਰੇਨਿੰਗ ਦਿੰਦੇ ਹੋ ਖਾਸ ਤੌਰ ’ਤੇ ਨੌਜਵਾਨ ਲੋਕਾਂ ਨੂੰ, ਪਰ ਖੁਦ ਨੂੰ ਵੀ ਕਿ ਅਸੀਂ ਆਪਣੇ ਐਂਟੀਨਾ ਨੂੰ ਉਪਰ ਰੱਖੀਏ। ਦੂਜੀ ਗੱਲ ਕਿਉਂਕਿ ਤੁਹਾਡੇ ਭਰਾ (ਐਂਡੀ, ਬੈਰੀ) ਵੀ ਪ੍ਰਸ਼ਨਾਵਲੀ ਕਰਦੇ ਰਹੇ ਹਨ, ਸਾਨੂੰ ਵੱਡੇ ਹੋਣ ਬਾਰੇ ਦੱਸਣ।
ਡੀ. ਓ. ਬੀ. : ਮੇਰੇ ਪਿਤਾ ਹਮੇਸ਼ਾ ਸਾਨੂੰ ਪੜ੍ਹਨ ਲਈ ਕਹਿੰਦੇ ਸਨ, ਫਿਰ ਉਸ ਨੂੰ ਲਿਖ ਲਓ। ਇਸ ਨਾਲ ਤੁਹਾਨੂੰ ਯਾਦ ਰੱਖਣ ’ਚ ਮਦਦ ਮਿਲੇਗੀ। ਉਨ੍ਹਾਂ ਕੋਲ ਆਪਣੀ ਡਾਇਰੀ ਸੀ, ਇਸ ਲਈ ਉਹ ਪੜ੍ਹਦੇ ਸਨ ਅਤੇ ਲਿਖਦੇ ਸਨ।
ਐੱਸ. ਬੀ. : ਇਸ ਨੂੰ ਨੋਟ ਕਰ ਲਓ?
ਡੀ. ਓ. ਬੀ. : ਹਾਂ। ਇਸ ਨੂੰ ਡਾਇਰੀ ’ਚ ਪ੍ਰਸ਼ਨਾਵਲੀ ਦੇ ਰੂਪ ’ਚ ਲਿਖੋ। 1967 ਤੋਂ, ਉਨ੍ਹਾਂ ਕੋਲ ਇਹ ਸਾਰੇ ਪ੍ਰਸ਼ਨ ਹਨ। ਇਸ ਲਈ ਜਦੋਂ ਤੁਸੀਂ ਕੋਈ ਪ੍ਰਸ਼ਨਾਵਲੀ ਬਣਾ ਰਹੇ ਹਨ, ਤਾਂ ਤੁਹਾਨੂੰ ਕਦੇ ਵੀ ਪ੍ਰਸ਼ਨਾਵਲੀ ਲਈ ਤਿਆਰੀ ਨਹੀਂ ਕਰਨੀ ਪੈਂਦੀ, ਤੁਸੀਂ ਜੋ ਵੀ ਖੋਜ ਕਰਦੇ ਹੋ ਭਾਵੇਂ ਉਹ ਪ੍ਰਸ਼ਨਾਵਲੀ ਲਈ ਹੋਵੇ ਜਾਂ ਸੰਸਦ ’ਚ ਇਕ ਸਰਲ ਨਿਯਮ ਹੈ-ਤੁਹਾਨੂੰ 3 ਪ੍ਰਮਾਣਿਕ ਸਰੋਤਾਂ ਦੀ ਲੋੜ ਹੈ।
ਐੱਸ. ਬੀ. : ਘੱਟੋ-ਘੱਟ। ਭਰੋਸੇਯੋਗ ਪ੍ਰਮਾਣਿਕ ਸਰੋਤ।
ਡੀ. ਓ. ਬੀ. : ਹਾ, ਪ੍ਰਮਾਣਿਤ ਸਰੋਤ ਅਤੇ ਇੱਥੋਂ ਹੀ ਪ੍ਰਮਾਣਿਕਤਾ ਆਉਂਦੀ ਹੈ। ਇਸ ਲਈ ਆਪਣੇ ਮੋਬਾਈਲ ਫੋਨ ’ਤੇ ਪ੍ਰਾਪਤ ਜਾਣਕਾਰੀ ਨੂੰ ਅੱਗੇ ਨਾ ਭੇਜੋ। ਪਹਿਲਾਂ ਜਾਂਚ ਕਰ ਲਓ।
ਐੱਸ. ਬੀ. : ਕਿਸੇ ਵੀ ਚੀਜ਼ ਨੂੰ ਫੈਲਾਉਣ ਜਾਂ ਉਸ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਤੱਥਾਂ ਬਾਰੇ ਯਕੀਨੀ ਹੋਣਾ ਹਰ ਕਿਸੇ ਦਾ ਫਰਜ਼ ਹੈ।
ਡੀ. ਓ. ਬੀ. : ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ, ਤੁਸੀਂ ਉਸ ਨੂੰ ਬਿਨਾਂ ਜਾਂਚ ਆਪਣੇ ਪਰਿਵਾਰ ਦੇ ਵ੍ਹਟਸਐਪ ਗਰੁੱਪ ’ਤੇ ਪਾ ਦਿੰਦੇ ਹੋ ਅਤੇ ਤੁਸੀਂ ਹੀ ਸੰਪਾਦਕ ਹੋ, ਜੋ ਇਸ ਨੂੰ ਪੋਸਟ ਕਰ ਰਹੇ ਹੋ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ।
ਐੱਸ. ਬੀ. : ਜਨਤਕ ਤੌਰ ’ਤੇ ਸ਼ੇਅਰ ਕੀਤੀ ਜਾਣ ਵਾਲੀ ਕਿਸੇ ਵੀ ਚੀਜ਼ ਲਈ ਤੱਥ ਦੀ ਜਾਂਚ ਕਰਨਾ ਹੁਣ ਬਹੁਤ ਮਹਤੱਵਪੂਰਨ ਹੋ ਗਿਆ ਹੈ ਅਤੇ ਹਰ ਕਿਸੇ ਨੂੰ ਆਪਣੇ ਪੱਧਰ ’ਤੇ ਅਜਿਹਾ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।
ਡੇਰੇਕ ਓ ਬ੍ਰਾਇਨ (ਸੰਸਦ ਮੈਂਬਰ ਅਤੇ ਟੀ.ਐੱਮ.ਸੀ. ਸੰਸਦੀ ਦਲ (ਰਾਜ ਸਭਾ) ਦੇ ਆਗੂ)