ਰੇਲਵੇ ਸਟੇਸ਼ਨਾਂ ਦੇ ਨਾਂ ਬਦਲਣ ਦੀ ਥਾਂ, ਪਿੰਡਾਂ ਦੇ ਉਲਟੇ-ਸਿੱਧੇ ਨਾਂ ਬਦਲੋ

Thursday, Aug 29, 2024 - 04:06 AM (IST)

ਰੇਲਵੇ ਸਟੇਸ਼ਨਾਂ ਦੇ ਨਾਂ ਬਦਲਣ ਦੀ ਥਾਂ, ਪਿੰਡਾਂ ਦੇ ਉਲਟੇ-ਸਿੱਧੇ ਨਾਂ ਬਦਲੋ

ਇਨ੍ਹੀਂ ਦਿਨੀਂ ਦੇਸ਼ ’ਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਇਸੇ ਸਿਲਸਿਲੇ ’ਚ ਹੁਣ ਵੱਖ-ਵੱਖ ਸੂਬਾ ਸਰਕਾਰਾਂ  ’ਚ ਰੇਲਵੇ ਸਟੇਸ਼ਨਾਂ ਦੇ ਨਾਂ ਬਦਲਣ ਦੀ ਇਕ ਹੋੜ ਜਿਹੀ ਲੱਗੀ ਹੋਈ ਹੈ। ਪਿਛਲੇ ਕੁਝ ਸਮੇਂ ਦੌਰਾਨ ਕਈ ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਦਿੱਤੇ ਗਏ ਹਨ। ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* ਰਾਜਸਥਾਨ ਦੇ ‘ਮੀਆਂ ਕਾ ਬਾੜਾ’ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ‘ਮਹੇਸ਼ ਨਗਰ’ ਰੇਲਵੇ ਸਟੇਸ਼ਨ, ਮਹਾਰਾਸ਼ਟਰ ਦੇ ‘ਓਸ਼ੀਵਾੜਾ’ ਰੇਲਵੇ ਸਟੇਸ਼ਨ ਦਾ ਨਾਂ ‘ਰਾਮ ਮੰਦਰ’ ਰੇਲਵੇ ਸਟੇਸ਼ਨ, ‘ਐਲਫਿੰਸਟਨ ਰੋਡ’ ਰੇਲਵੇ ਸਟੇਸ਼ਨ ਦਾ ਨਾਂ ‘ਪ੍ਰਭਾ ਦੇਵੀ’ ਰੇਲਵੇ ਸਟੇਸ਼ਨ, ਮੱਧ ਪ੍ਰਦੇਸ਼ ਦੇ ‘ਹਬੀਬਗੰਜ’ ਰੇਲਵੇ ਸਟੇਸ਼ਨ ਦਾ ਨਾਂ ‘ਪੁਰਾਣੀ ਕਮਲਾਪਤੀ’ ਰੇਲਵੇ ਸਟੇਸ਼ਨ ਅਤੇ ‘ਪਾਤਾਲ ਪਾਨੀ’ ਰੇਲਵੇ ਸਟੇਸ਼ਨ ਦਾ ਨਾਂ ‘ਤਾਂਤਿਆ ਭੀਲ’ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ ਹੈ।
* ਗੁਜਰਾਤ ਦੇ ‘ਕੇਵੜੀਆ’ ਰੇਲਵੇ ਸਟੇਸ਼ਨ ਦਾ ਨਾਂ ‘ਏਕਤਾ ਨਗਰ’ ਰੇਲਵੇ ਸਟੇਸ਼ਨ, ਕਰਨਾਟਕ ਦੇ ‘ਹੁਬਲੀ’ ਰੇਲਵੇ ਸਟੇਸ਼ਨ ਦਾ ਨਾਂ ‘ਸਿੱਧਾਰੁੱਧਾ ਸਵਾਮੀ’ ਰੇਲਵੇ ਸਟੇਸ਼ਨ ਅਤੇ ‘ਗੁਲਬਰਗਾ’ ਰੇਲਵੇ ਸਟੇਸ਼ਨ ਦਾ ਨਾਂ ‘ਕਾਲਬੁਰਗੀ’ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ ਹੈ।
* ਪਿਛਲੇ ਕੁਝ ਸਮੇਂ ਦੌਰਾਨ ਉੱਤਰ ਪ੍ਰਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਦੇ ਨਾਂ ਬਦਲੇ ਗਏ ਹਨ। ਇਨ੍ਹਾਂ ’ਚ ‘ਮੁਗਲਸਰਾਏ ਜੰਕਸ਼ਨ’ ਦਾ ਨਾਂ ‘ਪੰਡਿਤ ਦੀਨ ਦਿਆਲ ਉਪਾਧਿਆਏ ਰੇਲਵੇ ਜੰਕਸ਼ਨ’,‘ਇਲਾਹਾਬਾਦ’ ਦਾ ਨਾਂ ‘ਪ੍ਰਯਾਗਰਾਜ ਜੰਕਸ਼ਨ’, ‘ਰਾਬਰਟਸਗੰਜ’ ਦਾ ਨਾਂ ‘ਸੋਨਭਦਰ’ ਰੇਲਵੇ ਸਟੇਸ਼ਨ, ‘ਫੈਜ਼ਾਬਾਦ ਜੰਕਸ਼ਨ’ ਦਾ ਨਾਂ ‘ਅਯੁੱਧਿਆ ਛਾਉਣੀ’  ਤਾਂ ਪਹਿਲਾਂ  ਹੀ ਕੀਤਾ ਜਾ ਚੁੱਕਾ ਹੈ।
ਅਤੇ ਹੁਣ ਇਕ ਹੀ ਝਟਕੇ ’ਚ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ਦੇ ਤਹਿਤ 8 ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਦਿੱਤੇ ਗਏ ਹਨ। ਇਨ੍ਹਾਂ ’ਚ ‘ਜਾਇਸ’ ਰੇਲਵੇ ਸਟੇਸ਼ਨ ਦਾ ਨਾਂ ‘ਗੁਰੂ ਗੋਰਖਨਾਥ ਧਾਮ’, ‘ਫੁਰਸਤਗੰਜ’ ਦਾ ਨਾਂ ‘ਤਪੇਸ਼ਵਰਨਾਥ ਧਾਮ’, ‘ਕਾਸਿਮਪੁਰ ਹਾਲਟ’  ਦਾ ਨਾਂ ‘ਜਾਇਸ ਸਿਟੀ’, ‘ਬਨੀ’ ਰੇਲਵੇ ਸਟੇਸ਼ਨ ਦਾ ਨਾਂ ‘ਸਵਾਮੀ ਪਰਮਹੰਸ’, ‘ਮਿਸਰੌਲੀ’ ਦਾ ਨਾਂ ‘ਮਾਂ ਕਾਲੀਕਨ ਧਾਮ’, ‘ਨਿਹਾਲਗੜ੍ਹ’ ਦਾ ਨਾਂ ‘ਮਹਾਰਾਜਾ ਬਿਜਲੀ ਪਾਸੀ’, ‘ਵਾਰਿਸਗੰਜ’ ਦਾ ਨਾਂ ‘ਅਮਰ ਸ਼ਹੀਦ ਭਾਲੇ  ਸੁਲਤਾਨ’ ਅਤੇ ‘ਅਕਬਰਗੰਜ ਦਾ ਨਾਂ ‘ ਮਾਂ ਅਹਿਰਵਾ ਭਵਾਨੀ’ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ ਹੈ।
 ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨਾਂ ਦਾ ਨਾਂ ਬਦਲਣ ਨਾਲ ਕੀ ਹੋਵੇਗਾ। ਸਟੇਸ਼ਨਾਂ ’ਤੇ ਯਾਤਰੀਆਂ ਲਈ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਅਤੇ ਰੇਲ-ਗੱਡੀਆਂ ’ਚ ਸੁਰੱਖਿਆ ਵਿਵਸਥਾ ਮਜ਼ਬੂਤ ਕਰਨੀ ਜ਼ਿਆਦਾ ਜ਼ਰੂਰੀ ਹੈ। 
ਬਦਲਣਾ ਹੀ ਹੈ ਤਾਂ ਪਿੰਡਾਂ ਦੇ ਉਲਟੇ-ਸਿੱਧੇ ਨਾਂ ਬਦਲੋ ਜਿਨ੍ਹਾਂ ਨੂੰ ਬੋਲਣ ’ਚ ਲੋਕ ਸੰਕੋਚ ਕਰਦੇ ਹਨ। ਇਨ੍ਹਾਂ ’ਚ ਛੱਤੀਸਗੜ੍ਹ ’ਚ ‘ਲੈਲੂੰਗਾ’, ਉੱਤਰ ਪ੍ਰਦੇਸ਼ ’ਚ ‘ਪਨੌਤੀ’ ਅਤੇ ‘ਸੁਅਰ’ , ਤੇਲੰਗਾਨਾ ’ਚ ‘ਭੈਂਸਾ’  ਅਤੇ ‘ਟੱਟੀਖਾਨਾ’, ਪੰਜਾਬ ’ਚ ‘ਕਾਲਾ ਬੱਕਰਾ’, ਝਾਰਖੰਡ ’ਚ ‘ਦਾਰੂ’ ਅਤੇ ‘ਚੁਟੀਆ’, ਗੁਜਰਾਤ ’ਚ ‘ਗਧਾ’ (ਗਾਡਾ), ਕਰਨਾਟਕ ’ਚ ‘ਕੁੱਤਾ’, ਮਹਾਰਾਸ਼ਟਰ ’ਚ ‘ਭੋਸਾਰੀ’ ਅਤੇ ਰਾਜਸਥਾਨ ’ਚ ‘ਸਾਲੀ’ ਆਦਿ ਪ੍ਰਮੁੱਖ ਹਨ।    
–ਵਿਜੇ ਕੁਮਾਰ


author

Inder Prajapati

Content Editor

Related News