ਪ੍ਰਭਾਵ, ਰੀਲਸ ਅਤੇ ਇਕ ਗੁਆਚਿਆ ਜੀਵਨ...!
Tuesday, Jul 15, 2025 - 03:33 PM (IST)

ਉਸ ਨੂੰ ਕੋਰਟ ’ਤੇ ਰੈਕੇਟ ਘੁਮਾਉਣਾ ਚਾਹੀਦਾ ਸੀ ਨਾ ਕਿ ਉਸ ਦੇ ਪਿਤਾ ਵਲੋਂ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਸੀ। ਉਸ ਨੂੰ ਕਿਉਂ ਮਾਰਿਆ ਗਿਆ? ਕਿਉਂਕਿ ਰਾਧਿਕਾ ਯਾਦਵ ਇਕ ਪ੍ਰਸਿੱਧ ਸੂਬਾ ਪੱਧਰੀ ਟੈਨਿਸ ਖਿਡਾਰਨ ਨੇ ਰੀਲਾਂ ਬਣਾਈਆਂ। ਕਿਉਂਕਿ ਉਹ ਇਕ ‘ਪ੍ਰਭਾਵਸ਼ਾਲੀ ਵਿਅਕਤੀ’ ਬਣਨਾ ਚਾਹੁੰਦੀ ਸੀ।
ਆਹ, ਇਹ ਸ਼ਬਦ ਅੱਜਕੱਲ ਵਿਆਹ ’ਚ ਕੰਫੇਟੀ ਵਾਂਗ ਚਾਰੇ ਪਾਸੇ ਸੁੱਟਿਆ ਜਾ ਰਿਹਾ ਹੈ। ਉਹ ਹੈ ਇਨਫਲੂਐਂਸਰ ਭਾਵ ਪ੍ਰਭਾਵਸ਼ਾਲੀ ਵਿਅਕਤੀ। ਕਿਸੇ ਵੀ ਅੱਲੜ੍ਹ ਕੋਲੋਂ ਪੁੱਛੋ ਕਿ ਉਹ ਕੀ ਬਣਨਾ ਚਾਹੁੰਦੇ ਹਨ ਤਾਂ ਹੁਣ ਉਨ੍ਹਾਂ ਦਾ ਜਵਾਬ ਪੁਲਾੜ ਯਾਤਰੀ ਜਾਂ ਆਈ.ਏ.ਐੱਸ.ਅਧਿਕਾਰੀ ਨਹੀਂ ਹੋਵੇਗਾ ਸਗੋਂ ਉਹ ਕਹਿਣਗੇ, ‘‘ਮੈਂ ਇਕ ਇਨਫਲੂਐਂਸਰ ਬਣਨਾ ਚਾਹੁੰਦਾ ਹਾਂ, ਅੰਕਲ।’’ ਉਨ੍ਹਾਂ ਦੀਆਂ ਅੱਖਾਂ ਰਿੰਗ-ਲਾਈਟ ਦੇ ਪ੍ਰਤੀਬਿੰਬ ਨਾਲ ਚਮਕ ਰਹੀਆਂ ਹੋਣਗੀਆਂ।
ਕੀ ਉਹ ਆਪਣੇ ਵਾਲਾਂ ’ਚ ਹਵਾ ਦੇ ਬੁੱਲਿਆਂ ਨਾਲ ਚੱਲਦੇ ਹੋਏ ਜਾਂ ਪਾਰਕਿੰਗ ਵਾਲੇ ਥਾਂ ’ਚ ਨ੍ਰਿਤ ਕਰਦੇ ਹੋਏ ਆਪਣੇ ਛੋਟੇ-ਮੋਟੇ ਵੀਡੀਓ ਬਣਾਉਣਾ ਚਾਹੁੰਦੇ ਹਨ? ਜਾਂ ਫਿਰ ਉਹ ਲਿਪਸਟਿਕ ਵੇਚਣੀਆਂ ਚਾਹੁੰਦੇ ਹਨ, ਕਸਰਤ ਸਬੰਧੀ ਆਪਣੀ ਜ਼ਿੰਦਗੀ ਦਾ ਸਮਾਂ ਬਿਤਾਉਣਾ ਚਾਹੁੰਦੇ ਹਨ ਜਾਂ ਫਿਰ ਅੱਧੀ ਜ਼ਿੰਦਗੀ ਜਿਊਣ ਤੋਂ ਪਹਿਲਾਂ ਹੀ ਜੀਵਨ ਸਬੰਧੀ ਸਲਾਹ ਦੇਣੀ ਚਾਹੁੰਦੇ ਹਨ ਪਰ ਉਨ੍ਹਾਂ ਬਾਰੇ ਜਲਦੀ ਹੀ ਕੋਈ ਰਾਏ ਨਾ ਬਣਾਓ, ਇਹ ਬੱਚੇ ਸਿਰਫ ਹੰਕਾਰ ਦੇ ਪਿੱਛੇ ਨਹੀਂ ਭੱਜ ਰਹੇ, ਉਹ ਆਵਾਜ਼ ਦਾ ਪਿੱਛਾ ਕਰ ਰਹੇ ਹਨ। ਦ੍ਰਿਸ਼ਯਤਾ ਇਕ ਅਜਿਹੀ ਦੁਨੀਆ ’ਚ ਅਹਿਮਤੀਅਤ ਰੱਖਣ ਦੀ ਸਮਰੱਥਾ ਜੋ ਸ਼ਾਇਦ ਹੀ ਕਦੇ ਸੁਣਦੀ ਹੈ ਅਤੇ ਜਦੋਂ ਕਿ ਕੁਝ ਲੋਕ ‘ਲਾਈਕਸ’ ਅਤੇ ਬ੍ਰਾਂਡ ਡੀਲਸ ਲਈ ਅਜਿਹਾ ਕਰਦੇ ਹਨ। ਕਈ ਲੋਕ ਸਿਰਫ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ, ‘‘ਮੈਨੂੰ ਦੇਖੋ। ਮੈਂ ਮੌਜੂਦ ਹਾਂ। ਮੈਂ ਉਸ ਤੋਂ ਕਿਤੇ ਵੱਧ ਹਾਂ ਜੋ ਮੇਰੀ ਮਾਰਕਸ਼ੀਟ ਕਹਿੰਦੀ ਹੈ ਜਾਂ ਜੋ ਮੇਰੇ ਪਿਤਾ ਮੰਨਦੇ ਹਨ।’’
ਮੰਦੇਭਾਗੀ , ਸਾਡੇ ਦੇਸ਼ ’ਚ ਇਕ ਕੁੜੀ ਲਈ ਅਜਿਹੀ ਗੱਲ ਕਹਿਣੀ ਹੁਣ ਵੀ ਖਤਰਨਾਕ ਹੈ। ਉਹ ਬੇਸ਼ੱਕ ਹੀ ਟੈਨਿਸ ਚੈਂਪੀਅਨ ਰਹੀ ਹੋਵੇ ਪਰ ਉਨ੍ਹਾਂ ਦੇ ਘਰ ’ਚ ਨਾ ਤਾਂ ਕੋਈ ਪੋਰਟ ਸੀ, ਨਾ ਕੋਈ ਸਰਵ ਅਤੇ ਨਾ ਹੀ ਕੋਈ ਪੁਆਇੰਟ। ਉਨ੍ਹਾਂ ਦੀ ‘ਰੀਲਸ’ ਨੂੰ ਬਗਾਵਤ ਦੇ ਰੂਪ ’ਚ ਦੇਖਿਆ ਗਿਆ। ਖੁਦ ਨੂੰ ਪ੍ਰਗਟ ਕਰਨ ਦੀ ਉਸ ਦੀ ਇੱਛਾ, ਇਕ ਭੜਕਾਹਟ। ਉਸ ਦਾ ਫੋਨ ਇਕ ਟਾਈਮ ਬੰਬ। ਅਤੇ ਉਸ ਦੇ ਸੁਪਨੇ, ਪ੍ਰਸਾਰਿਤ ਕਰਨ ਨਾਲੋਂ ਬਿਹਤਰ ਹਨ। ਦਫਨਾ ਦਿੱਤੇ ਜਾਣ। ਅਸੀਂ ਮੂਰਖ ਨਾ ਬਣੀਏ। ਇਹ ਗਲਤੀ ਇੰਸਟਾਗ੍ਰਾਮ, ਰੀਲਸ ਜਾਂ ਕੁੜੀ ਦੀ ਪਛਾਣ ਹਾਸਲ ਕਰਨ ਦੀ ਇੱਛਾ ਦੀ ਨਹੀਂ ਹੈ। ਦੋਸ਼ ਉਸ ਸੰਸਕ੍ਰਿਤੀ ਦਾ ਹੈ, ਜਿੱਥੇ ਆਵਾਜ਼ ਵਾਲੀ ਔਰਤ ਦਾ ਵਿਚਾਰ ਹੀ ਕਈ ਲੋਕਾਂ ਨੂੰ ਡਰਾ ਦਿੰਦਾ ਹੈ।
ਜਿੱਥੇ ਪਿਤਾ, ਜੋ ਉਸ ਦਾ ਸਭ ਤੋਂ ਵੱਡਾ ਪੈਰੋਕਾਰ ਹੋਣਾ ਚਾਹੀਦਾ ਸੀ ਉਸ ਦਾ ਸਭ ਤੋਂ ਵੱਡਾ ਡਰ ਬਣ ਗਿਆ। ਸਾਡੇ ਦੇਸ਼ ’ਚ ਅਸੀਂ ਔਰਤਾਂ ਦੇ ਅੱਗੇ ਵਧਣ ਤੋਂ ਬਹੁਤ ਡਰਦੇ ਹਾਂ ਹੈ ਨਾ? ਇੱਥੋਂ ਤੱਕ ਕਿ ਇਕ ਪਿਤਾ ਵੀ ਆਪਣੀ ਬੇਟੀ ਨੂੰ ਮਾਰ ਸੁੱਟਦਾ ਹੈ, ਜਾਂ ਅਸੀਂ ਉਨ੍ਹਾਂ ਨੂੰ ਹਿੰਸਾ ਅਤੇ ਜਬਰ-ਜ਼ਨਾਹ ਨਾਲ ਦਬਾ ਦਿੰਦੇ ਹਾਂ। ਪਰ ਇਸ ਨੂੰ ਪੜ੍ਹ ਰਹੇ ਪਿਆਰੇ ਨੌਜਵਾਨੋ, ਡਰੋ ਨਹੀਂ। ਆਪਣੀਆਂ ਰੀਲਾਂ ਬਣਾਓ, ਨੱਚੋ, ਆਪਣਾ ਸੱਚ ਬੋਲੋ ਪਰ ਨਾਲ ਹੀ ਕੁਝ ਹੋਰ ਵੀ ਡੂੰਘਾਈ ’ਚੋਂ ਲੱਭੋ। ਤੁਹਾਡਾ ਸਭ ਤੋਂ ਵੱਡਾ ਪ੍ਰਭਾਵ ਤੁਹਾਡੇ ਪਹਿਰਾਵੇ ਜਾਂ ਤੁਹਾਡੇ ਵਿਚਾਰਾਂ ਤੋਂ ਨਹੀਂ ਸਗੋਂ ਤੁਹਾਡੀ ਆਤਮਾ ਦੀ ਸਥਿਰਤਾ, ਤੁਹਾਡੀ ਮੌਜੂਦਗੀ ’ਚ ਸ਼ਾਂਤੀ ਅਤੇ ਟੁੱਟੇ ਹੋਏ ਸੰਸਾਰ ਪ੍ਰਤੀ ਤੁਹਾਡੇ ਵਲੋਂ ਦਿਖਾਏ ਗਏ ਪ੍ਰੇਮ ਤੋਂ ਹੋਣਾ ਚਾਹੀਦਾ ਹੈ।
ਕਿਉਂਕਿ ਅਖੀਰ ਸਭ ਤੋਂ ਵੱਡਾ ਇਨਫਲੂਐਂਸਰ ਵਿਅਕਤੀ ਉਹ ਹੁੰਦਾ ਹੈ ਜਿਸ ਦਾ ਜੀਵਨ ਚੁੱਪਚਾਪ ਉਪਰ ਵੱਲ ਇਸ਼ਾਰਾ ਕਰਦਾ ਹੈ। ਆਪਣੇ ਆਪ ਪ੍ਰਤੀ ਨਹੀਂ ਸਗੋਂ ਕਿਸੇ ਉੱਚ ਪੱਧਰ ਦੀ ਚੀਜ਼ ਪ੍ਰਤੀ। ਉਸ ਵਿਅਕਤੀ ਲਈ ਜੋ ਬਿਨਾਂ ਇਕ ਵੀ ਰੀਲ ਤੋਂ ਇਸ ਧਰਤੀ ’ਚ ਚੱਲਿਆ ਪਰ ਆਪਣੇ ਪਿੱਛੇ ਇਕ ਅਜਿਹੀ ਵਿਰਾਸਤ ਛੱਡ ਗਿਆ ਜੋ ਅੱਜ ਵੀ ਦਿਲਾਂ ਨੂੰ ਬਦਲ ਦਿੰਦੀ ਹੈ।
ਅਤੇ ਪ੍ਰਭਾਵਸ਼ਾਲੀ ਬਣਨ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ?
ਲੋਕਾਂ ਨੂੰ ਆਪਣੇ ਜੀਵਨ ’ਚ ਸ਼ਾਂਤੀ ਦੇਖਣ ਦਿਓ, ਤੁਹਾਡੀ ਆਤਮਾ ’ਚ ਸ਼ਾਂਤੀ ਹੋਵੇ।
ਆਪਣੇ ਸਾਥੀਆਂ ਲਈ ਤੁਹਾਡੇ ਦਿਲ ’ਚ ਜੋ ਪ੍ਰੇਮ ਹੈ–
ਅਤੇ ਜਦੋਂ ਉਹ ਤੁਹਾਡਾ ਭੇਤ ਪੁੱਛਣਗੇ,
ਤੁਸੀਂ ਮੁਸਕਰਾਉਂਦੇ ਹੋਏ ਕਹਿੰਦੇ ਹੋ,
‘ਇਹ ਉਪਰ ਵਾਲਾ ਭਗਵਾਨ ਹੈ।’’
ਅਤੇ ਸਾਡੇ ’ਚੋਂ ਬਾਕੀ ਲੋਕਾਂ-ਪਿਤਾ, ਪਤੀ, ਚਾਚਾ, ਭਰਾ ਅਤੇ ਦਾਦਾ ਨੂੰ ਆਪਣੀ ਅਾਜ਼ਾਦੀ ਤੋਂ ਡਰਨ ਨਹੀਂ ਚਾਹੀਦਾ। ਆਓ ਅਸੀਂ ਇਸ ਗੱਲ ਤੋਂ ਡਰੀਏ ਜਦੋਂ ਅਸੀਂ ਆਪਣੇ ਦੇਸ਼ ਨੂੰ ਪਿੰਜਰੇ ’ਚ ਬੰਦ ਕਰ ਦਿਆਂਗੇ ਤਾਂ ਇਸ ਨਾਲ ਕੀ ਹੋਵੇਗਾ...।
–ਰਾਬਰਟ ਕਲੀਮੈਂਟਸ