2030 ਤੱਕ ਅਮੀਰ ਲੋਕਾਂ ਦਾ ਦੇਸ਼ ਬਣਨ ਦੇ ਰਾਹ ’ਤੇ ਹੈ ਭਾਰਤ

Saturday, Jan 28, 2023 - 10:55 AM (IST)

ਮੁਸ਼ੱਰਫ ਜ਼ੈਦੀ

1999 ਵਿਚ ਜਦੋਂ ਪਾਕਿਸਤਾਨ ਦੇ ਜਨਰਲ ਮੁਸ਼ੱਰਫ ਨੇ ਪਾਕਿਸਤਾਨੀ ਜਨਤਾ ’ਤੇ ਕਾਰਗਿਲ ਵਾਲੀ ਕਰਤੂਤ ਦਾ ਬਿਗੁਲ ਵਜਾਇਆ, ਉਦੋਂ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 450 ਅਰਬ ਡਾਲਰ ਤੋਂ ਥੋੜ੍ਹਾ ਵੱਧ ਸੀ। ਇਸ ਨੂੰ ਠੀਕ ਤਰ੍ਹਾਂ ਰਵਾਇਤੀ ਬਣਾਉਣ ਲਈ ਉਸ ਸਮੇਂ ਦੇ ਕੁਝ ਹੋਰਨਾਂ ਦੇਸ਼ਾਂ ਦੀ ਜੀ. ਡੀ. ਪੀ. ਨੂੰ ਦੇਖਣ ਦੀ ਲੋੜ ਹੈ। ਪਾਕਿਸਤਾਨ ਦੀ ਜੀ. ਡੀ. ਪੀ. 63 ਅਰਬ ਡਾਲਰ ਸੀ, ਕੈਨੇਡਾ ਦੀ 678 ਬਿਲੀਅਨ ਡਾਲਰ ਅਤੇ ਯੂ. ਕੇ. ਦੀ ਜੀ. ਡੀ. ਪੀ. 1690 ਬਿਲੀਅਨ ਡਾਲਰ ਸੀ। ਫਰਾਂਸ ਦੀ ਜੀ. ਡੀ. ਪੀ. 1490 ਡਾਲਰ ਜਾਂ ਫਿਰ 1.49 ਟ੍ਰਿਲੀਅਨ ਡਾਲਰ ਸੀ। ਭਾਰਤ ਗਰੀਬ ਲੋਕਾਂ ਨਾਲ ਭਰਿਆ ਇਕ ਗਰੀਬ ਦੇਸ਼ ਸੀ।

ਅੱਜ ਯੂ. ਕੇ. ਦੀ ਜੀ. ਡੀ. ਪੀ. ਵਧ ਕੇ 3.13 ਟ੍ਰਿਲੀਅਨ ਡਾਲਰ ਹੋ ਚੁੱਕੀ ਹੈ। ਫਰਾਂਸ ਦੀ ਜੀ. ਡੀ. ਪੀ. 2.96 ਟ੍ਰਿਲੀਅਨ ਡਾਲਰ ਅਤੇ ਕੈਨੇਡਾ ਦੀ ਲਗਭਗ 2 ਟ੍ਰਿਲੀਅਨ ਡਾਲਰ ਜੀ. ਡੀ. ਪੀ. ਹੋ ਚੁੱਕੀ ਹੈ ਪਰ ਭਾਰਤ 3.18 ਟ੍ਰਿਲੀਅਨ ਡਾਲਰ ’ਤੇ ਹੈ। ਭਾਰਤ ਵਿਚ ਅਜੇ ਵੀ ਗਰੀਬ ਲੋਕ ਹਨ ਪਰ ਇਹ ਇਕ ਖੁਸ਼ਹਾਲ ਦੇਸ਼ ਹੈ। ਪਾਕਿਸਤਾਨ ਵੀ ਇਕ ਕਿਸਮ ਨਾਲ ਵਧ ਗਿਆ ਹੈ ਪਰ ਇਹ ਵਾਧਾ ਅਜਿਹਾ ਹੈ ਕਿ ਸਿਰਫ ਅਤੀ ਹਤਾਸ਼ ਦੇਸ਼ ਭਗਤ ਅਤੇ ਉਕਤਾ ਚੁੱਕੇ ਵ੍ਹਟਸਐਪ ਚਲਾਉਣ ਵਾਲੇ ਕੁਝ ਲੋਕ ਹੀ ਜਸ਼ਨ ਮਨਾਉਂਦੇ ਹਨ। ਪਾਕਿਸਤਾਨ ਦੀ ਜੀ.ਡੀ.ਪੀ. ਲਗਭਗ 350 ਅਰਬ ਡਾਲਰ ਹੈ। ਪਾਕਿਸਤਾਨ ਆਪਣੀ ਅਰਥਵਿਵਸਥਾ ਦੇ ਮਾਮਲੇ ਵਿਚ ਭਾਰਤ ਦੇ ਅਾਕਾਰ ਦਾ ਲਗਭਗ 10ਵਾਂ ਹਿੱਸਾ ਹੈ। ਹੁਣ ਪਾਕਿਸਤਾਨ ਖੰਡਿਤ ਹੋਣ ਲੱਗਾ ਹੈ।

ਭਾਰਤ ਦੇ ਆਰਥਿਕ ਵਿਕਾਸ ਦੀ ਕਹਾਣੀ ਅਜੇ ਸ਼ੁਰੂ ਹੋਈ ਹੈ। ਪਿਛਲੇ ਦੋ ਦਹਾਕਿਆਂ ਵਿਚ ਭਾਰਤ ਦੀ ਆਰਥਿਕ ਤਰੱਕੀ ਨੇ ਪਾਕਿਸਤਾਨ ਵਾਲੀਆਂ ਪ੍ਰਿਤਭਾਵਾਂ ਨੂੰ ਡਰਾਉਣ ਵਚ ਕਾਮਯਾਬੀ ਹਾਸਲ ਕੀਤੀ ਹੈ। ਠੀਕ ਹੈ, ਪਾਕਿਸਤਾਨ ਵਿਚ ਅਜੇ ਲੋਕਾਂ ਨੇ ਕੁਝ ਨਹੀਂ ਦੇਖਿਆ ਹੈ। 2030 ਤੱਕ ਜਾਂ 7 ਸਾਲ ਤੋਂ ਘੱਟ ਸਮੇਂ ਵਿਚ ਮਾਰਗਨ ਸਟੇਨਲੀ ਨੇ ਅਨੁਮਾਨ ਲਗਾਇਆ ਹੈ ਕਿ ਭਾਰਤ ਦਾ ਸਮੁੱਚਾ ਕੁੱਲ ਘਰੇਲੂ ਉਤਪਾਦ ਆਪਣੇ ਮੌਜੂਦਾ 3.18 ਟ੍ਰਿਲੀਅਨ ਡਾਲਰ ਤੋਂ ਵਧ ਕੇ ਲਗਭਗ 8 ਟ੍ਰਿਲੀਅਨ ਡਾਲਰ ਹੋ ਜਾਵੇਗਾ। ਇਹ ਸਮਝਣ ਦੇ ਲਈ ਕਿ ਇਸਦਾ ਅਰਥ ਕੀ ਹੈ, ਕਿਸੇ ਵੀ ਅੰਦਾਜ਼ਨ ਅੰਕੜਿਆਂ ਮਾਧਿਅਮ ਤੋਂ ਥੋੜ੍ਹਾ ਅਤੇ ਪੜ੍ਹਨ ਦੀ ਲੋੜ ਹੈ। ਭਾਰਤ ਮੌਜੂਦਾ ਸਮੇਂ ਵਿਚ ਵਿਸ਼ਵ ਪੱਧਰੀ ਬਰਾਮਦ ਦਾ 2.2 ਫੀਸਦੀ ਹਿੱਸਾ ਹੈ। ਮਾਰਗਨ ਸਟੇਨਲੀ ਨੂੰ ਆਸ ਹੈ ਕਿ ਇਹ 2030 ਵਿਚ ਵਿਸ਼ਵ ਪੱਧਰੀ ਬਰਾਮਦ ਦਾ 4.5 ਫੀਸਦੀ ਤੱਕ ਵਧ ਜਾਏਗਾ। ਭਾਰਤ ਵਿਚ ਪ੍ਰਚੂਨ ਬਾਜ਼ਾਰ ਦੇ ਅਗਲੇ 7 ਸਾਲਾਂ ਵਿਚ ਦੁਗਣੇ ਤੋਂ ਵੀ ਜ਼ਿਆਦਾ ਵਧ ਕੇ 1.8 ਟ੍ਰਿਲੀਅਨ ਡਾਲਰ ਤੋਂ ਵਧ ਹੋਣ ਦੀ ਆਸ ਹੈ।

ਸ਼ਾਇਦ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਤੀ ਵਿਅਕਤੀ ਜੀ. ਡੀ. ਪੀ. 2,278 ਡਾਲਰ ਪ੍ਰਤੀ ਸਾਲ ਤੋਂ ਵਧ ਕੇ 5,242 ਡਾਲਰ ਪ੍ਰਤੀ ਸਾਲ ਹੋਣ ਦੀ ਆਸ ਹੈ। 35,000 ਡਾਲਰ ਪ੍ਰਤੀ ਸਾਲ ਤੋਂ ਵਧ ਸਾਲਾਨਾ ਆਮਦਨ ਵਾਲੇ ਭਾਰਤੀ ਪਰਿਵਾਰਾਂ ਦਾ ਫੀਸਦੀ ਸਾਰੇ ਭਾਰਤੀ ਪਰਿਵਾਰਾਂ ਦੇ 5.6 ਫੀਸਦੀ ਤੋਂ ਵਧ ਕੇ 25 ਫੀਸਦੀ ਤੋਂ ਵਧ ਹੋਣ ਦੀ ਆਸ ਹੈ। ਇਸ ਦਾ ਭਾਵ ਇਹ ਹੈ ਕਿ 4 ਭਾਰਤੀ ਪਰਿਵਾਰਾਂ ਵਿਚੋਂ 1 ਵਿਸ਼ਵ ਪੱਧਰੀ ਦਰਮਿਆਨੇ ਵਰਗ ਦਾ ਘਰ ਹੋਵੇਗਾ। ਵਧੇਰਿਆਂ ਵਿਚ ਬੜੇ ਜ਼ਿਆਦਾ ਪੜ੍ਹੇ-ਲਿਖੇ ਵਿਅਕਤੀ ਹੋਣਗੇ, ਜੋ ਘਰੇਲੂ ਆਮਦਨ ਨੂੰ ਅੱਗੇ ਵਧਾਉਂਦੇ ਹਨ। ਵਧੇਰੇ ਲੋਕ ਐਸ਼ੋ-ਆਰਾਮ ਦੀਆਂ ਵਸਤੂਆਂ ਦੇ ਖਪਤਕਾਰ ਹੋਣਗੇ। ਗਰੀਬ ਲੋਕਾਂ ਨਾਲ ਭਰਿਆ ਦੇਸ਼ ਹੋਣ ਨਾਲ ਭਾਰਤ 2030 ਵਿਚ ਆਪਣੀ ਪੂਰੀ ਅਰਥਵਿਵਸਥਾ ਨੂੰ ਪੱਧਰਾ ਕਰਨ ਲਈ ਬਹੁਤ ਸਾਰੇ ਅਮੀਰ ਲੋਕਾਂ ਦਾ ਦੇਸ਼ ਬਣਨ ਦੇ ਰਾਹ ’ਤੇ ਹੈ। 2030 ਵਿਚ ਭਾਰਤ ਕਾਫੀ ਵੱਡੀ ਆਰਥਿਕ ਇਕਾਈ ਹੋਵੇਗਾ। ਭਾਰਤ ਨੂੰ ਸਮਾਜ, ਸਿਆਸਤ ਅਤੇ ਅਰਥਵਿਵਸਥਾ ਤੋਂ ਪ੍ਰੇਰਣਾ ਮਿਲ ਰਹੀ ਹੈ। ਇਕ ਰਾਸ਼ਟਰ ਦੇ ਰੂਪ ਵਿਚ ਭਾਰਤ ਦੀ ਮਹਾਨਤਾ ਨੂੰ ਇਕ ਅਜਿਹੇ ਸਮੇਂ ਵਿਚ ਸਾਕਾਰ ਕੀਤਾ ਜਾ ਰਿਹਾ ਹੈ, ਜਿਸ ਵਿਚ ਸਭ ਤੋਂ ਖਰਾਬ ਸਿਆਸੀ ਪ੍ਰਵਿਰਤੀ ਨੂੰ ਸਭ ਤੋਂ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਗਰੀਬ ਲੋਕਾਂ ਨਾਲ ਭਰੇ ਇਕ ਗਰੀਬ ਦੇਸ਼ ਤੋਂ ਭਾਰਤ ਲੋਕਾਂ ਦੀ ਵੱਧਦੀ ਗਿਣਤੀ ਵਾਲੇ ਇਕ ਅਮੀਰ ਦੇਸ਼ ਵਿਚ ਬਦਲ ਰਿਹਾ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਆਬੂਧਾਬੀ ਤੋਂ ਲੈ ਕੇ ਟੋਕੀਓ ਤੱਕ ਅਤੇ ਵਾਸ਼ਿੰਟਨ ਡੀ. ਸੀ. ਤੋਂ ਲੈ ਕੇ ਕੈਨਬਰਾ ਤੱਕ ਲਾਲ ਕਾਲੀਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹਰ ਥਾਂ ਵਿਛਾਇਆ ਜਾਂਦਾ ਹੈ। ਦੋ ਸੰਦਰਭ ਜੋ ਭਾਰਤ ਦੇ ਬਾਰੇ ਵਿਚ ਘਬਰਾਹਟ ਪੈਦਾ ਕਰਦੇ ਹਨ, ਉਹ ਹਿੰਦੂ ਗਲਬਾਵਾਦੀ ਵਿਚਾਰ ਅਤੇ ਕਾਰਵਾਈ ਦੇ ਜਨਮਜਾਤ ਇਸਲਾਮ ਫੋਬੀਆ ਹਨ। ਜੇਕਰ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਇਕ ਪਾਕਿਸਤਾਨੀ ਦੀ ਜ਼ਿੰਦਗੀ ਵਿਚ ਸੁਧਾਰ ਆਰਥਿਕ ਭਲਾਈ ਦੇ ਨਾਲ ਸ਼ੁਰੂ ਅਤੇ ਖਤਮ ਹੁੰਦਾ ਹੈ। ਪਰ ਪਾਕਿਸਤਾਨ ਦੇ ਲਈ ਆਰਥਿਕ ਖੁਸ਼ਹਾਲੀ ਕਿਥੋਂ ਸ਼ੁਰੂ ਹੋਵੇਗੀ ਅਤੇ ਕਿਥੇ ਖਤਮ ਹੋਵੇਗੀ, ਇਹ ਕਹਿਣਾ ਅਨਿਸ਼ਚਿਤਤਾਵਾਂ ਦੀ ਖੇਡ ਲੱਗਦੀ ਹੈ। ਪਾਕਿਸਤਾਨ ਜ਼ਿੰਦਾ ਰਹਿਣ ਲਈ ਸੁਰੱਖਿਆ ਦੇ ਨਾਲ ਸ਼ੁਰੂ ਅਤੇ ਖਤਮ ਹੁੰਦਾ ਹੈ। ਕਾਰਗਿਲ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦੇ ਸਿਧਾਂਤ ਦੀ ਹਤਾਸ਼ਾ ਨੇ ਪਾਕਿਸਤਾਨ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਲਈ ਰਾਸ਼ਟਰੀ ਸੁਰੱਖਿਆ ਦੀ ਆਧਾਰ ਰੇਖਾ ਨੂੰ ਨਹੀਂ ਬਦਲਿਆ ਹੈ। ਪਾਕਿਸਤਾਨ ਦੇ ਸਾਹਮਣੇ ਆਉਣ ਵਾਲੇ ਸੰਕਟ ਹੋਰ ਡੂੰਘੇ ਹਨ। ਸਾਨੂੰ ਸਾਰਿਆਂ ਨੂੰ ਇਕ ਦੇਸ਼ ਦੇ ਰੂਪ ਵਿਚ ਭਾਰਤ ਦੇ ਗੈਰ-ਭਰੋਸੇਯੋਗ ਰੂਪ ਨੂੰ ਪਰਪੱਖ ਹੋਣ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਪਾਕਿਸਤਾਨ ਵਿਚ ਪ੍ਰਵਤਨਕਾਰੀ ਸੁਧਾਰ ਦਾ ਸਮਾਂ ਹੈ। ਇਹ ਸਮਾਂ ਨਾ ਸਿਰਫ ਭਾਰਤ ਨੂੰ ਮਨਾਉਣ ਦਾ ਹੈ, ਸਗੋਂ ਪਾਕਿਸਤਾਨ ਨੂੰ ਵੀ ਮਨਾਉਣ ਦਾ ਹੈ।


cherry

Content Editor

Related News