ਹਰੀਕੇ ਹੈਡਰ ''ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ ਦੇ ਪਿੰਡ (ਵੀਡੀਓ)
Sunday, Aug 17, 2025 - 06:24 PM (IST)

ਤਰਨਤਾਰਨ (ਮਨਦੀਪ)- ਪੰਜਾਬ 'ਚ ਮੀਂਹ ਕਾਰਨ ਬਣੇ ਹੜ੍ਹਾਂ ਦੇ ਹਾਲਾਤ 'ਚ ਤਰਨਤਾਰਨ ਦੇ ਪੈਂਦੇ ਪਿੰਡ ਸਭਰਾ ਵਿਚ ਹਰੀਕੇ ਦਰਿਆ ਦਾ ਪਾਣੀ ਵਧਣ ਕਾਰਨ ਪਿੰਡ ਨਾਲ ਲੱਗਦਾ ਬੰਨ ਕਾਫ਼ੀ ਹੱਦ ਤੱਕ ਕਮਜ਼ੋਰ ਹੋ ਗਿਆ। ਪਿੰਡ ਵਾਸੀਆਂ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆਂ ਦੀ ਮਦਦ ਨਾਲ ਤੁਰੰਤ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਹਿਮਾਚਲ 'ਚ ਮਰੇ ਪੰਜਾਬ ਦੇ 4 ਸ਼ਰਧਾਲੂਆਂ ਦਾ ਇਕੱਠਿਆਂ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪੂਰਾ ਪਰਿਵਾਰ
ਜੇਕਰ ਇਹ ਸੇਵਾ ਸਮੇਂ ’ਤੇ ਨਾ ਸ਼ੁਰੂ ਕੀਤੀ ਜਾਂਦੀ ਤਾਂ ਬੰਨ ਟੁੱਟਣ ਨਾਲ ਹਜ਼ਾਰਾਂ ਏਕੜ ਫਸਲ ਵਾਲੀ ਜ਼ਮੀਨ ਤਬਾਹ ਹੋ ਜਾਣੀ ਸੀ ਅਤੇ ਹਜ਼ਾਰਾਂ ਘਰਾਂ ਤੱਕ ਪਾਣੀ ਪਹੁੰਚ ਜਾਣਾ ਸੀ। ਪਿਛਲੀ ਵਾਰ ਵੀ ਪਾਣੀ ਕਾਰਨ ਇਨ੍ਹਾਂ ਇਲਾਕਿਆਂ ਨੂੰ ਕਾਫ਼ੀ ਨੁਕਸਾਨ ਹੋਇਆ ਸੀ, ਜਿਸ ਦੀ ਭਰਪਾਈ ਅਜੇ ਤੱਕ ਇਲਾਕਾ ਨਿਵਾਸੀ ਨਹੀਂ ਕਰ ਸਕੇ। ਇਸ ਵਾਰ ਦਾ ਪਾਣੀ ਹੋਰ ਵੱਡਾ ਨੁਕਸਾਨ ਕਰ ਸਕਦਾ ਸੀ, ਪਰ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਵਿਦੇਸ਼ 'ਚ ਰਹਿੰਦੇ ਹੋਏ ਵੀ ਜਿਵੇਂ ਹੀ ਇਸ ਹਾਲਾਤ ਬਾਰੇ ਸੁਣਿਆ, ਇਕ ਫ਼ੋਨ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੂੰ ਸੇਵਾ ਲਈ ਜੋੜ ਦਿੱਤਾ। ਇਸ ਕਾਰਨ ਵੱਡੇ ਨੁਕਸਾਨ ਤੋਂ ਇਲਾਕਾ ਬਚ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8