ਕਿਤੇ ਇਕ ਘੰਟੇ ਤੱਕ ਬੂੰਦਾਬਾਂਦੀ ਤੇ ਕਿਤੇ ਪਿਆ ਚੰਗਾ ਮੀਂਹ
Sunday, Aug 10, 2025 - 03:19 PM (IST)

ਚੰਡੀਗੜ੍ਹ (ਰੋਹਾਲ) : ਸ਼ਹਿਰ ’ਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਸ਼ਨੀਵਾਰ ਦੁਪਹਿਰ ਤੱਕ ਮੌਸਮ ਸਾਫ਼ ਰਿਹਾ ਪਰ ਦੁਪਹਿਰ ਤੋਂ ਬਾਅਦ ਅਸਮਾਨ ’ਚ ਬੱਦਲ ਛਾ ਗਏ। ਪਿਛਲੇ ਦਿਨ ਪਏ ਚੰਗੇ ਮੀਂਹ ਤੋਂ ਬਾਅਦ ਜ਼ਮੀਨ ਤੇ ਹਵਾ ’ਚ ਭਾਰੀ ਨਮੀ ਨੇ ਦਿਨ ਭਰ ਹੁੰਮਸ ਬਣਾਈ ਰੱਖੀ।
ਸ਼ਾਮ 5 ਵਜੇ ਤੋਂ ਬਾਅਦ ਸ਼ਹਿਰ ’ਚ ਕਾਲੇ ਬੱਦਲ ਛਾਏ ਅਤੇ ਮੀਂਹ ਸ਼ੁਰੂ ਹੋ ਗਿਆ। ਇਨ੍ਹਾਂ ਬੱਦਲਾਂ ਨੇ ਸ਼ਹਿਰ ਦੇ ਕੁੱਝ ਹਿੱਸਿਆਂ ’ਚ ਚੰਗਾ ਮੀਂਹ ਪਾਇਆ ਤੇ ਕੁਝ ਥਾਵਾਂ ’ਤੇ ਇਕ ਘੰਟੇ ਤੱਕ ਬੂੰਦਾਬਾਂਦੀ ਹੋਈ। ਮੀਂਹ ਕਾਰਨ ਸ਼ਹਿਰ ਦਾ ਤਾਪਮਾਨ ਵੀ 35 ਡਿਗਰੀ ਤੋਂ ਹੇਠਾਂ ਰਿਹਾ। ਆਉਣ ਵਾਲੇ ਕੁੱਝ ਦਿਨਾਂ ’ਚ ਹਲਕਾ ਮੀਂਹ ਪੈਂਦਾ ਰਹੇਗਾ ਪਰ ਮੌਸਮ ਵਿਭਾਗ ਮੁਤਾਬਕ 14 ਤੇ 15 ਅਗਸਤ ਨੂੰ ਫਿਰ ਚੰਗੇ ਮੀਂਹ ਦੀ ਸੰਭਾਵਨਾ ਹੈ।
ਟ੍ਰਾਈਸਿਟੀ ਦਾ ਤਾਪਮਾਨ ਤੇ ਮੀਂਹ
ਸ਼ਹਿਰ ਵੱਧ ਤੋਂ ਵੱਧ ਘੱਟੋ-ਘੱਟ ਮੀਂਹ ਮਿਲੀਮੀਟਰ
ਚੰਡੀਗੜ੍ਹ 33.1 24.0 ਟਰੇਸ
ਮੋਹਾਲੀ 33.2 26.4 0
ਪੰਚਕੂਲਾ 32.7 25.0 0.5 ਮਿਲੀਮੀਟਰ