ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਨ ''ਤੇ ਕੀ ਬੋਲੇ ਸੁਖਬੀਰ ਬਾਦਲ
Monday, Aug 11, 2025 - 04:27 PM (IST)

ਚੰਡੀਗੜ੍ਹ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਹੈ। ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿਚ ਦਿੱਤੇ ਧਰਨੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਖ਼ਤਮ ਕਰਨ ਲਈ ਇਹ ਸਾਜਿਸ਼ ਰਚੀ ਗਈ ਸੀ। ਇਸ ਸਾਜਿਸ਼ ਦਾ ਨਿਸ਼ਾਨਾਂ ਸਿਰਫ ਅਤੇ ਸਿਰਫ ਅਕਾਲੀ ਦਲ ਨੂੰ ਖ਼ਤਮ ਕਰਨਾ ਸੀ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹਰਪ੍ਰੀਤ ਸਿੰਘ, ਸੁਰਜੀਤ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਮਨਪ੍ਰੀਤ ਇਯਾਲੀ ਸਮੇਤ ਸਾਰੇ ਬਾਗੀ ਧੜੇ ਨੇ ਕੇਂਦਰ ਨਾਲ ਮਿਲ ਕੇ ਸਾਜਿਸ਼ ਘੜੀ। ਇਸ ਵਿਚ ਇਹ ਤੈਅ ਕੀਤਾ ਗਿਆ ਕਿ ਕਿਸ ਤਰ੍ਹਾਂ ਸੰਮਨ ਕਰਨੇ ਹਨ, ਕਮੇਟੀ ਵਿਚ ਕਿਸ ਕਿਸ ਨੂੰ ਸ਼ਾਮਲ ਕਰਨਾ ਹੈ। ਕਿਸ ਤਰਾਂ ਤਲਬ ਕਰਕੇ ਪੰਥ 'ਚੋਂ ਕੱਢਣਾ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, 7 ਸਾਲ ਮਗਰੋਂ ਮੁੜ ਸ਼ੁਰੂ ਹੋ ਰਹੀ ਇਹ ਸਕੀਮ
ਸੁਖਬੀਰ ਨੇ ਕਿਹਾ ਕਿ ਜਿਸ ਸਮੇਂ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਮਨ ਹੋਏ ਤਾਂ ਮੈਂ ਬਕਾਇਦਾ ਲਿਖ ਕੇ ਦਿੱਤਾ ਕਿ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਦੋਸ਼ ਸਾਰੇ ਗੁਨਾਹ ਮੈਂ ਆਪਣੀ ਝੋਲੀ ਪਵਾਉਂਦਾ ਹਾਂ। ਮੇਰੇ 'ਤੇ ਗੋਲੀ ਚਲਾਈ ਗਈ। ਪੁਲਸ ਨੇ ਐੱਫ. ਆਈ. ਆਰ. ਵਿਚ ਲਿਖਿਆ ਕਿ ਰੌਲੇ ਗੌਲੇ ਵਿਚ ਗੋਲੀ ਚੱਲੀ ਹੈ। ਸੁਖਬੀਰ ਨੇ ਕਿਹਾ ਕਿ ਨਾ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਕਦੇ ਝੁਕੇ ਸੀ ਅਤੇ ਨਾ ਹੀ ਮੈਂ ਝੁਕਾਂਗਾ।
ਇਹ ਵੀ ਪੜ੍ਹੋ : ਸਮੂਹਿਕ ਛੁੱਟੀ 'ਤੇ ਗਏ ਮੁਲਾਜ਼ਮਾਂ 'ਤੇ ਪੀ. ਐੱਸ. ਪੀ. ਸੀ. ਐੱਲ. ਦੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e