ਆਈਲੈਟਸ ਕਲਾਸ ਲਗਾਉਣ ਜਾ ਰਹੀ ਨੌਜਵਾਨ ਕੁੜੀ ਨਾਲ ਰਾਹ ''ਚ ਹੀ...
Thursday, Aug 07, 2025 - 05:39 PM (IST)

ਚਮਿਆਰੀ (ਸੰਧੂ) : ਸਥਾਨਕ ਕਸਬੇ ਦੇ ਮੁੱਖ ਚੌਂਕ 'ਚ ਅੱਜ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਇਕ ਨੌਜਵਾਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 18 ਸਾਲਾ ਹਰਸੁਮੀਤ ਕੌਰ ਪੁੱਤਰੀ ਸੁਖਰਾਜ ਸਿੰਘ ਵਾਸੀ ਪਿੰਡ ਜੱਸੜ ਆਪਣੇ ਦਾਦੇ ਗੁਰਪਾਲ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਅਜਨਾਲਾ ਵਿਖੇ ਆਈਲੈਟਸ ਦੀ ਕਲਾਸ ਲਾਉਣ ਲਈ ਜਾ ਰਹੀ ਸੀ ਕਿ ਕਸਬਾ ਚਮਿਆਰੀ ਦੇ ਮੁੱਖ ਚੌਂਕ ਵਿਚ ਅਚਾਨਕ ਫ਼ਤਿਹਗੜ੍ਹ ਚੂੜੀਆਂ ਤੋਂ ਅਜਨਾਲਾ ਨੂੰ ਜਾ ਰਹੀ ਇਕ ਤੇਜ਼ ਰਫ਼ਤਾਰ ਬੋਲੈਰੋ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਲੈਂਡ ਪੂਲਿੰਗ ਪਾਲਿਸੀ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ
ਇਸ ਹਾਦਸੇ ਦੌਰਾਨ ਹਰਸੁਮੀਤ ਕੌਰ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਚਮਿਆਰੀ ਦੇ ਇੰਚਾਰਜ ਕੁਲਦੀਪ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਬੋਲੈਰੋ ਗੱਡੀ ਦੇ ਚਾਲਕ ਨੂੰ ਮੌਕੇ ਤੋਂ ਹੀ ਕਾਬੂ ਕਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਘਟਨਾ ਸਥਾਨ 'ਤੇ ਇਕੱਤਰ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਕਤ ਮੁੱਖ ਚੌਂਕ ਵਿਚ ਤੁਰੰਤ ਸਪੀਡ ਬਰੇਕਰ ਲਾਏ ਜਾਣ ਕਿਉਂਕਿ ਇਸ ਚੌਂਕ ਵਿਚ ਕਈ ਪਿੰਡਾਂ ਤੋਂ ਆਉਣ ਵਾਲੇ ਰਸਤੇ ਇਕੱਠੇ ਜੁੜਨ ਕਾਰਨ ਅਕਸਰ ਹੀ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਹੋ ਗਿਆ ਵੱਡਾ ਐਲਾਨ, ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e