ਭਾਰਤ ਜਿਹਾਦੀ ਅੱਤਵਾਦ ’ਤੇ ਫੈਸਲਾਕੁੰਨ ਜਿੱਤ ਤੋਂ ਅਜੇ ਦੂਰ ਕਿਉਂ?
Thursday, Nov 13, 2025 - 04:27 PM (IST)
ਬੀਤੇ ਸੋਮਵਾਰ (10 ਨਵੰਬਰ) ਦੀ ਸ਼ਾਮ ਰਾਜਧਾਨੀ ਦਿੱਲੀ ਇਕ ਫਿਦਾਈਨ ਅੱਤਵਾਦੀ ਹਮਲੇ ਨਾਲ ਦਹਿਲ ਉੱਠੀ। ਲਾਲ ਕਿਲਾ ਮੈਟਰੋ ਸਟੇਸ਼ਨ ਦੇ ਬਾਹਰ ਚਲਦੀ ਕਾਰ ’ਚ ਹੋਏ ਭਿਆਨਕ ਧਮਾਕੇ ਨਾਲ ਕਈ ਨਿਰਦੋਸ਼ ਮਾਰੇ ਗਏ। ਇਹ ਹਮਲਾ ਇਕ ਵਾਰ ਫਿਰ ਤੋਂ ਜਿਹਾਦ ’ਤੇ ਬਣੀਆਂ ਪੁਰਾਣੀਆਂ ਧਾਰਨਾਵਾਂ ਨੂੰ ਚੁਣੌਤੀ ਦੇ ਰਿਹਾ ਹੈ। ਨਾਲ ਹੀ ਇਹ ਵੀ ਸੋਚਣ ’ਤੇ ਮਜਬੂਰ ਕਰ ਰਿਹਾ ਹੈ ਕਿ ਆਖਿਰ ਸੱਭਿਅਕ ਸਮਾਜ ਇਸ ’ਤੇ ਅੱਜ ਤਕ ਫੈਸਲਾਕੁੰਨ ਜਿੱਤ ਕਿਉਂ ਨਹੀਂ ਪਾ ਸਕਿਆ?
ਪਿਛਲੇ ਕੁਝ ਦਹਾਕਿਆਂ ’ਚ ਭਾਰਤ ਜਦੋਂ ਵੀ ਅੱਤਵਾਦ ਦਾ ਸ਼ਿਕਾਰ ਹੋਇਆ ਉਦੋਂ ਇਸ ਨੂੰ ਖੱਬੇਪੱਖੀ ਮੁਸਲਿਮ ਸਮਾਜ ’ਚ ਪਾਈ ਜਾ ਰਹੀ ਅਨਪੜ੍ਹਤਾ, ਬੇਰੋਜ਼ਗਾਰੀ, ਗਰੀਬੀ’ ਨਾਲ ਜੋੜਿਆ ਗਿਆ ਹੈ। ਜੇਕਰ ਅਜਿਹਾ ਹੀ ਹੈ ਤਾਂ ਕਸ਼ਮੀਰੀ ਡਾ. ਉਮਰ ਨਬੀ, ਅਨੰਤਨਾਗ ਹਸਪਤਾਲ ’ਚ ਡਾ. ਆਦਿਲ ਅਹਿਮਦ ਰਾਠਰ, ਫਰੀਦਾਬਾਦ ਦੇ ਅਲ-ਫਲਾਹ ਹਸਪਤਾਲ ’ਚ ਕੰਮ ਕਰ ਰਹੇ ਡਾ. ਮੁਜੰਮਿਲ ਅਹਿਮਦ ਗਨਈ ਅਤੇ ਲਖਨਊ ਨਿਵਾਸੀ ਮਹਿਲਾ ਡਾ. ਸ਼ਾਹੀਨ ਸਈਦ ਵਰਗੇ ਪੜ੍ਹੇ-ਲਿਖੇ, ਖੁਸ਼ਹਾਲ ਅਤੇ ਸਮਾਜ ’ਚ ਮਾਣ-ਸਨਮਾਨ ਹਾਸਲ ਕਰਨ ਵਾਲ ਮੁਸਲਮਾਨਾਂ ਨੇ ਜਿਹਾਦ ਦਾ ਰਾਹ ਕਿਉਂ ਅਪਣਾਇਆ?
ਦਰਅਸਲ ਇਸਲਾਮ ’ਚ ਜਿਹਾਦੀ ਸੋਚ ਨੂੰ ਮਜ਼ਬੂਤੀ ਦੇਣ ’ਚ ਮਦਰੱਸਾ ਸਿੱਖਿਆ ਪ੍ਰਣਾਲੀ ਦੀ ਵੱਡੀ ਭੂਮਿਕਾ ਹੈ। ਜ਼ਿਆਦਾਤਰ ਮੁਸਲਿਮ ਪਰਿਵਾਰਾਂ ਦੇ ਬੱਚੇ ਮੁੱਢਲੀ ਸਿੱਖਿਆ ਇਥੇ ਹੀ ਹਾਸਲ ਕਰਦੇ ਹਨ, ਜਿਸ ਦਾ ਮਾਹੌਲ ਕੱਟੜਪੰਥੀ ਇਸਲਾਮੀ ਪਛਾਣ ਤਕ ਸੀਮਿਤ ਭਾਵ ‘ਕਾਫਿਰ-ਕੁਫਰ’ ਧਾਰਨਾ ਵਾਲੇ ਅਤੇ ਸਹਿ ਹੋਂਦ ਪ੍ਰੇਰਿਤ ਬਹੁਲਤਾਵਾਦ ਤੋਂ ਮੁਕਤ ਰਹਿੰਦਾ ਹੈ। ਅਕਸਰ ਆਧੁਨਿਕੀਕਰਨ ਦੇ ਨਾਂ ’ਤੇ ਮਦਰੱਸਿਆਂ ’ਚ ਵਿਦਿਆਰਥੀਆਂ ਨੂੰ ਗਣਿਤ, ਵਿਗਿਆਨ ਅਤੇ ਕੰਪਿਊਟਰ ਆਦਿ ਵਿਸ਼ਿਆਂ ਨੂੰ ਵੀ ਪੜ੍ਹਾਇਆ ਜਾਂਦਾ ਹੈ।
ਅਸਲ ’ਚ ਇਹ ਵਿਸ਼ੇ ਸਿਰਫ ਮਾਧਿਅਮ ਹਨ, ਇਨ੍ਹਾਂ ਦੀ ਵਰਤੋਂ ਜਾਂ ਦੁਰਵਰਤੋਂ ਲੋਕਾਂ ਦੀ ਮਾਨਸਿਕਤਾ ’ਤੇ ਨਿਰਭਰ ਕਰਦੀ ਹੈ। ਇਹੀ ਕਾਰਨ ਹੈ ਕਿ ਡਾ. ਉਮਰ, ਡਾ. ਆਦਿਲ, ਡਾ. ਮੁਜੰਮਿਲ ਅਤੇ ਡਾ. ਸ਼ਾਹੀਨ ਆਧੁਨਿਕ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੀ ਜਿਹਾਦ ਦਾ ਰਸਤਾ ਨਹੀਂ ਛੱਡ ਸਕੇ। ਭਾਰਤ ਸਮੇਤ ਬਾਕੀ ਵਿਸ਼ਵ ’ਚ ਇਸ ਤਰ੍ਹਾਂ ਦੇ ਉੱਚ ਸਿੱਖਿਆ (ਡਾਕਟਰ-ਪ੍ਰੋਫੈਸਰ ਸਮੇਤ) ਜਿਹਾਦੀਆਂ ਦੀ ਇਕ ਲੰਬੀ ਲਿਸਟ ਹੈ। ਨਿਊਯਾਰਕ ਦੇ ਭਿਆਨਕ 9/11 ਅੱਤਵਾਦੀ ਹਮਲੇ ਦੇ ਗੁਨਾਹਗਾਰ (ਲਾਦੇਨ ਸਮੇਤ) ਆਧੁਨਿਕ ਸਿੱਖਿਆ ’ਚ ਨਿਪੁੰਨ ਸਨ। ਕੌੜੀ ਸੱਚਾਈ ਇਹ ਹੈ ਕਿ ਜਦੋਂ ਜਿਹਾਦੀ ਮਾਨਸਿਕਤਾ ਦਾ ਮੇਲ ਵਿਗਿਆਨ-ਗਣਿਤ-ਕੰਪਿਊਟਰ ਨਾਲ ਹੁੰਦਾ ਹੈ ਤਾਂ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ।
ਦਿੱਲੀ ’ਚ ਹਾਲੀਆ ਜਿਹਾਦੀ ਹਮਲੇ ਦੀਆਂ ਕੜੀਆਂ ਕਸ਼ਮੀਰ ਤੋਂ ਲੈ ਕੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੱਕ ਜੁੜੀਆਂ ਹਨ। ਜੰਮੂ-ਕਸ਼ਮੀਰ ਪੁਲਸ ਨੇ ਡਾ. ਆਦਿਲ ਨੂੰ ਸ਼੍ਰੀਨਗਰ ਦੀਆਂ ਕੰਧਾਂ ’ਤੇ ਅੱਤਵਾਦੀ ਸੰਗਠਨ ‘ਜੈਸ਼-ਏ-ਮੁਹੰਮਦ’ ਦੇ ਪਰਚੇ ਚਿਪਕਾਉਣ ਦੇ ਦੋਸ਼ ’ਚ 6 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਸ ਨੇ ਹਸਪਤਾਲ ਸਥਿਤ ਉਸ ਦੇ ਲਾਕਰ ਦੀ ਤਲਾਸ਼ੀ ਲਈ ਤਾਂ ਉਥੋਂ ਏ. ਕੇ. 47 ਸਮੇਤ ਕਈ ਹਥਿਆਰ ਬਰਾਮਦ ਹੋਏ। ਪੁੱਛ-ਗਿੱਛ ’ਚ ਡਾ. ਮੁਜੰਮਿਲ ਦਾ ਨਾਂ ਸਾਹਮਣੇ ਆਇਆ ਜਿਸ ਦੇ ਫਰੀਦਾਬਾਦ ਸਥਿਤ ਕਿਰਾਏ ਦੇ ਮਕਾਨ ਤੋਂ 2900 ਕਿਲੋਗ੍ਰਾਮ ਧਮਾਕਾਖੇਜ਼ ਪਦਾਰਥ, ਹਥਿਆਰਾਂ ਦਾ ਜ਼ਖੀਰਾ ਅਤੇ ਬੰਬ ਬਣਾਉਣ ਦੇ ਉਪਕਰਨਾਂ ਨੂੰ ਜ਼ਬਤ ਕੀਤਾ ਗਿਆ। ਇਸੇ ਕਾਰਵਾਈ ’ਚ ਪੁਲਸ ਨੇ ਡਾ. ਸ਼ਾਹੀਨ ਨੂੰ ਵੀ ਘਾਤਕ ਹਥਿਆਰਾਂ ਦੇ ਨਾਲ ਦਬੋਚਿਆ। ਹਾਲੀਆ ਜਿਹਾਦੀ ਵਾਰਦਾਤ ’ਚ ਜਿਸ ਕਾਰ ਦੀ ਵਰਤੋਂ ਹੋਈ ਉਸ ਨੂੰ ਬਕੌਲ ਜਾਂਚਕਰਤਾ ਡਾ. ਉਮਰ ਚਲਾ ਰਿਹਾ ਸੀ।
ਇਹ ਜਿਹਾਦੀ ਮਾਨਸਿਕਤਾ ਸਿਰਫ ਫਿਦਾਈਨ ਹਮਲੇ ਤਕ ਸੀਮਿਤ ਨਹੀਂ ਹੈ। ਗੁਜਰਾਤ ਪੁਲਸ ਨੇ ਹਾਲ ਹੀ ’ਚ ਡਾ. ਅਹਿਮਦ ਮੋਹਿਉਦੀਨ ਸਈਅਦ ਨੂੰ ਉਸ ਦੇ 2 ਸਹਿਯੋਗੀਆਂ ਦੇ ਨਾਲ ਗ੍ਰਿਫਤਾਰ ਕੀਤਾ ਸੀ। ਸਈਅਦ ਅਰੰਡੀ ਦੇ ਬੀਜਾਂ ਨਾਲ ਘਾਤਕ ਰਾਈਸਿਨ ਜ਼ਹਿਰ ਬਣਾ ਰਿਹਾ ਸੀ, ਜਿਸ ਨੂੰ ਪਾਣੀ-ਭੋਜਨ ’ਚ ਮਿਲਾ ਕੇ ਵੱਡੇ ਕਤਲੇਆਮ ਨੂੰ ਅੰਜਾਮ ਦੇਣ ਦੀ ਯੋਜਨਾ ਸੀ।
ਕੀ ਧਨ-ਦੌਲਤ ਲਈ ਮੁਸਲਿਮ ਸਮਾਜ ਦਾ ਇਕ ਵਰਗ ਜਿਹਾਦ ਦਾ ਰਸਤਾ ਅਪਣਾਉਂਦਾ ਹੈ? ਸੱਚ ਤਾਂ ਇਹ ਹੈ ਕਿ ਭਾਰਤੀ ਉਪ-ਮਹਾਦੀਪ (ਭਾਰਤ ਸਮੇਤ) ’ਚ ਇਕ ਵੱਡਾ ਮੁਸਲਿਮ ਵਰਗ ਉਨ੍ਹਾਂ ਹੀ ਇਸਲਾਮੀ ਹਮਲਾਵਰਾਂ-ਗਜ਼ਨਵੀ, ਗੌਰੀ, ਬਾਬਰ, ਔਰੰਗਜ਼ੇਬ, ਅਬਦਾਲੀ, ਟੀਪੂ ਸੁਲਤਾਨ ਆਦਿ ਨੂੰ ਆਪਣਾ ‘ਨਾਇਕ’ ਜਾਂ ਫਿਰ ਖੁਦ ਨੂੰ ਉਨ੍ਹਾਂ ਦਾ ‘ਵੈਚਾਰਿਕ -ਉੱਤਰਾਧਿਕਾਰੀ’ ਮੰਨਦਾ ਹੈ , ਜਿਨ੍ਹਾਂ ਨੇ ਕਾਫਿਰ-ਕੁਫਰ’ ਚਿੰਤਨ ਤੋਂ ਪ੍ਰੇਰਿਤ ਹੋ ਕੇ ਭਾਰਤ ’ਚ ਅਣਗਿਣਤ ਹਿੰਦੂਆਂ ਦਾ ਕਤਲੇਆਮ ਕੀਤਾ, ਉਨ੍ਹਾਂ ਦੀਆਂ ਔਰਤਾਂ ਨਾਲ ਜਬਰ-ਜ਼ਨਾਹ ਕੀਤਾ, ਉਨ੍ਹਾਂ ਦੇ ਹਜ਼ਾਰਾਂ ਮੰਦਿਰਾਂ ਨੂੰ ਤੋੜਿਆ ਅਤੇ ਸੰਸਕ੍ਰਿਤਿਕ ਪ੍ਰਤੀਕਾਂ-ਮਾਣ ਬਿੰਦੂਆਂ ਨੂੰ ਰੌਲਿਆ। ਇਸ ਵਰਗ ਦੀ ਧਾਰਨਾ ਹੈ ਕਿ ਭਾਰਤੀ ਉਪ-ਮਹਾਦੀਪ ਦੇ ਅਧੂਰੇ ‘ਗਜਵਾ-ਏ-ਹਿੰਦ’ ਦੀ ਮਜ਼੍ਹਬੀ ਜ਼ਿੰਮੇਵਾਰੀ ਉਸ ’ਤੇ ਹੈ।
ਅਸਲ ’ਚ ਬੀਤੇ ਦਹਾਕਿਆਂ ’ਚ ਹੋਏ ਅਨੇਕਾਂ ਜਿਹਾਦੀ ਹਮਲਿਆਂ (26/11 ਸਮੇਤ) ਦੀ ਪ੍ਰੇਰਣਾ ਅਤੇ ਸਦੀਆਂ ਪਹਿਲਾਂ ਭਾਰਤ ’ਚ ਇਸਲਾਮੀ ਹਮਲਾਵਰਾਂ ਦਾ ਚਿੰਤਨ, ਇਕ ਹੀ ਹੈ। ਇਸ ਦਾ ਇਕ ਵੇਰਵਾ ਸਾਲ 1908 ’ਚ ਜੀ-ਰੂਸ-ਕੇਪੇਲ ਅਤੇ ਕਾਜੀ ਅਬਦੁਲ ਗਨੀ ਖਾਨ ਵਲੋਂ ਅਨੁਵਾਦਿਤ ‘ਤਾਰੀਖ-ਏ-ਸੁਲਤਾਨ ਮਹਿਮੂਦ-ਏ-ਗਜ਼ਨਵੀ’ ਪੁਸਤਕ ’ਚ ਮਿਲਦਾ ਹੈ। ਇਸ ਦੇ ਅਨੁਸਾਰ ਜਦੋਂ ਮਹਿਮੂਦ ਗਜ਼ਨਵੀ (971-1030) ਨੂੰ ਇਕ ਹਾਰੇ ਹੋਏ ਹਿੰਦੂ ਰਾਜਾ ਨੇ ਮੰਦਿਰ ਤਬਾਹ ਨਾ ਕਰਨ ਦੇ ਬਦਲੇ ਅਪਾਰ ਧਨ ਦੇਣ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਕਿਹਾ, ‘‘ਸਾਡੇ ਮਜ਼੍ਹਬ ’ਚ ਕੋਈ ਮੂਰਤੀ ਪੂਜਕਾਂ ਦੇ ਪੂਜਾ ਸਥਲ ਨੂੰ ਨਸ਼ਟ ਕਰੇਗਾ, ਉਹ ਕਿਆਮਤ ਦੇ ਦਿਨ ਬਹੁਤ ਵੱਡਾ ਇਨਾਮ ਹਾਸਲ ਕਰੇਗਾ ਅਤੇ ਮੇਰਾ ਇਰਾਦਾ ਹਿੰਦੁਸਤਾਨ ਦੇ ਹਰ ਸ਼ਹਿਰ ਤੋਂ ਮੂਰਤੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਹੈ।
ਬੀਤੇ ਕੁਝ ਸਮੇਂ ਤੋਂ ਇਕ ਹੋਰ ਜ਼ਹਿਰੀਲਾ ਨੈਰੇਟਿਵ ਬਣਾਇਆ ਜਾ ਰਿਹਾ ਹੈ, ਜਿਸ ’ਚ ਮੁਸਲਿਮ ਸਮਾਜ ’ਚ ਪਾਈ ਜਾ ਰਹੀ ‘ਅਸਹਿਣਸ਼ੀਲਤਾ’, ‘ਕੱਟੜਤਾ’ ਅਤੇ ਹਮਲਾਵਰਪਨ’ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਜੋੜ ਦਿੱਤਾ ਜਾਂਦਾ ਹੈ। ਜੇਕਰ ਅਜਿਹਾ ਹੈ ਤਾਂ 1947 ’ਚ ਦੇਸ਼ ਦੀ ਮਜ਼੍ਹਬ ਦੇ ਨਾਂ ’ਤੇ ਖੂਨ-ਖਰਾਬੇ ਵਾਲੀ ਵੰਡ ਕਿਉਂ ਹੋਈ? ਕਿਉਂ ਇਸ ਨੂੰ ਗਾਂਧੀ ਜੀ-ਨਹਿਰੂ, ਪਟੇਲ ਨਹੀਂ ਰੋਕ ਸਕੇ? 1980-90 ਦੇ ਦੌਰ ’ਚ ਮੁਸਲਿਮ ਬਹੁਗਿਣਤੀ ਵਾਲੀ ਵਾਦੀ ’ਚ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ-ਹਿਜਰਤ ਕਿਉਂ ਹੋਈ? ਕਿਉਂ ਕੋਲਕਾਤਾ (1993), ਭਾਰਤੀ ਸੰਸਦ (2001), ਗਾਂਧੀਨਗਰ (2002), ਮੁੰਬਈ (1993, 2006, 2008 ਅਤੇ 2011), ਕੋਇੰਬਟੂਰ (1998), ਦਿੱਲੀ (2005 ਅਤੇ 2008), ਜੈਪੁਰ (2008), ਅਹਿਮਦਾਬਾਦ (2008), ਪੁਣੇ (2010), ਵਾਰਾਣਸੀ (2010), ਹੈਦਰਾਬਾਦ (2013) ਅਤੇ ਬੋਧਗਯਾ (2013) ਆਦਿ ਸ਼ਹਿਰਾਂ ’ਚ ਜਿਹਾਦੀ ਹਮਲੇ ਹੋਏ?
ਭਾਰਤ ਉਹ ਭੂਮੀ ਹੈ ਜਿਥੇ ਪ੍ਰੰਪਰਾ-ਆਧੁਨਿਕਤਾ ਨਾਲ-ਨਾਲ ਚਲਦੀਆਂ ਹਨ ਅਤੇ ਆਦਿਕਾਲ ਤੋਂ ਸੰਵਾਦ ਦੀ ਆਜ਼ਾਦੀ ਹੈ। ਇਸ ਲਈ ਵੇਦ, ਰਾਮਾਇਣ, ਮਹਾਭਾਰਤ ਅਤੇ ਨੁਸਮ੍ਰਿਤੀ ਆਦਿ ਗ੍ਰੰਥਾਂ ’ਤੇ ਖੁੱਲ੍ਹੀ ਚਰਚਾ ਹੁੰਦੀ ਹੈ ਪਰ ਇਹ ਖੁੱਲ੍ਹਾਪਨ ਇਸਲਾਮ ’ਚ ਨਹੀਂ ਹੈ, ਜਿਸ ਦਾ ਡੰਗ ਨੁਪੂਰ ਸ਼ਰਮਾ, ਤਸਲੀਮਾ, ਨਸਰੀਨ, ਸਲਮਾਨ ਰੁਸ਼ਦੀ ਆਦਿ ਸਹਿ ਰਹੇ ਹਨ।
-ਬਲਬੀਰ ਪੁੰਜ
