ਵਿੱਤ ਮੰਤਰੀ ਦੇ ਲਈ, ਗਰੀਬਾਂ ਦੀ ਕੋਈ ਹੋਂਦ ਹੀ ਨਹੀਂ

Sunday, Feb 23, 2025 - 08:04 PM (IST)

ਵਿੱਤ ਮੰਤਰੀ ਦੇ ਲਈ, ਗਰੀਬਾਂ ਦੀ ਕੋਈ ਹੋਂਦ ਹੀ ਨਹੀਂ

ਮੈਂ ਆਮ ਤੌਰ ’ਤੇ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ’ਤੇ ਸ਼ੱਕ ਕਰਦਾ ਹਾਂ। ਮੈਂ ਵਾਅਦਿਆਂ ਨੂੰ ਲਾਗੂ ਕਰਨ ਲਈ ਇਕ ਸਮਾਂ ਸਾਰਣੀ ਅਤੇ ਅੰਤ ’ਚ ਇਕ ਪ੍ਰਦਰਸ਼ਨ ਰਿਪੋਰਟ ਨੂੰ ਪਹਿਲ ਦਿੰਦਾ ਹਾਂ। ਇੱਥੇ 2014 ਤੋਂ ਨਰਿੰਦਰ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ’ਚੋਂ ਕੋਈ ਵੀ ਪੂਰਾ ਨਹੀਂ ਹੋਇਆ ਹੈ।

ਮੋਦੀ ਨੇ ਕਿਹਾ ਕਿ 2022 ਤੱਕ ਅਰਥਵਿਵਸਥਾ ਦੁੱਗਣੀ ਹੋ ਕੇ 5 ਟ੍ਰਿਲੀਅਨ ਡਾਲਰ ਹੋ ਜਾਵੇਗੀ -ਦਿ ਹਿੰਦੂ 20 ਸਤੰਬਰ 2014

ਸਾਲ 2022 ਤੱਕ ਭਾਰਤ ਦੇ ਹਰ ਘਰ ’ਚ 24 ਘੰਟੇ 7 ਦਿਨ ਬਿਜਲੀ ਹੋਣੀ ਚਾਹੀਦੀ ਹੈ : ਪੀ.ਐੱਮ. ਮੋਦੀ

–ਬਿਜ਼ਨੈੱਸ ਸਟੈਂਡਰਡ ਨੇ ਪੀ. ਟੀ. ਆਈ. ਦੇ ਹਵਾਲੇ ਨਾਲ ਕਿਹਾ, 4 ਸਤੰਬਰ, 2015

– ਸਾਲ 2022 ਤੱਕ ਹਰ ਭਾਰਤੀ ਦੇ ਕੋਲ ਘਰ ਹੋਵੇਗਾ : ਪੀ.ਐੱਮ. ਨਰਿੰਦਰ ਮੋਦੀ

–ਦਿ ਇੰਡੀਅਨ ਐਕਸਪ੍ਰੈੱਸ

ਪੀ. ਐੱਮ. ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ

ਦਿ ਹਿੰਦੂ, 20 ਜੂਨ, 2018

ਸਾਲ 2022 ਤੱਕ ਭਾਰਤ ’ਚ ਬੁਲੇਟ ਟਰੇਨ ਹਕੀਕਤ ਬਣ ਜਾਵੇਗੀ : ਨਰਿੰਦਰ ਮੋਦੀ ਨੇ ਓਮਾਨ ’ਚ ਭਾਰਤੀ ਪ੍ਰਵਾਸੀਆਂ ਨੂੰ ਕਿਹਾ

ਇੰਫੋ. ਕਾਮ, ਫੋਟੋਗ੍ਰਾਫ, ਪਿਛਲੇ ਸਾਲ, ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸ਼ਿੰਜੋ ਅਬੇ ਮੈਨੂੰ ਹੈਰਾਨੀ ਹੈ ਕਿ 2022 ਸਾਡੇ ਪਿੱਛੇ ਹੈ ਜਾਂ ਸਾਡੇ ਅੱਗੇ।

ਪੈਸਾ ਨਿਰਲੇਪ ਸੰਖਿਆ ਹੈ : ਬਜਟ 2025-26 ’ਚ ਵੀ ਕਈ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ’ਚ 7 ਯੋਜਨਾਵਾਂ, 8 ਮਿਸ਼ਨ ਅਤੇ 4 ਫੰਡ ਸ਼ਾਮਲ ਹਨ। ਇਨ੍ਹਾਂ ’ਚੋਂ ਕਈ ਯੋਜਨਾਵਾਂ ਅਤੇ ਮਿਸ਼ਨਾਂ ਲਈ ਧਨ ਦੀ ਅਲਾਟਮੈਂਟ ਨਹੀਂ ਕੀਤੀ ਗਈ ਸੀ। ਸੁਭਾਵਿਕ ਤੌਰ ’ਤੇ , ਬਜਟ ’ਤੇ ਬਹਿਸ ਦੇ ਦੌਰਾਨ, ਮਾਣਯੋਗ ਵਿੱਤ ਮੰਤਰੀ (ਐੱਫ.ਐੱਮ.) ਤੋਂ ਕਈ ਸੰਸਦ ਮੈਂਬਰਾਂ ਨੇ ਬਜਟ ਗਿਣਤੀਆਂ ’ਤੇ ਸਵਾਲ ਪੁੱਛੇ।

ਬਜਟ ਪੈਸੇ ਦੇ ਬਾਰੇ ’ਚ ਹੈ ਅਤੇ ਧਨ ਨੂੰ ਨਿਰਪੱਖ ਗਿਣਤੀਆਂ ’ਚ ਅਲਾਟ ’ਤੇ ਖਰਚ ਕੀਤਾ ਜਾਂਦਾ ਹੈ। ਵਿੱਤ ਮੰਤਰੀ ਨੇ ਨਿਰਪੱਖ ਗਿਣਤੀਆਂ ਦੀ ਬਜਾਏ ‘ਅਨੁਪਾਤ’ ਦਾ ਸਹਾਰਾ ਲਿਆ। ਉਦਾਹਰਣ ਵਜੋਂ ਉਨ੍ਹਾਂ ਨੇ ਮੰਨਿਆ ਕਿ ਇਨਕਮ ਟੈਕਸ ਦਾਤਿਆਂ ਨੂੰ 1,00,000 ਕਰੋੜ ਰੁਪਏ ਦੀ ਉਨ੍ਹਾਂ ਦੀ ਇਨਕਮ ਰਾਹਤ ’ਚ ਅਮੀਰਾਂ (1 ਕਰੋੜ ਰੁਪਏ ਤੋਂ ਵੱਧ ਸਾਲਾਨਾ ਆਮਦਨ), ਬਹੁਤ ਅਮੀਰਾਂ (100 ਕਰੋੜ ਤੋਂ ਵੱਧ) ਅਤੇ ਸੁਪਰ ਅਮਰੀਰਾਂ (500 ਕਰੋੜ ਰੁਪਏ ਤੋਂ ਵੱਧ) ਨੂੰ ਦਿੱਤੀ ਗਈ ਰਾਹਤ ਸ਼ਾਮਲ ਹੈ ਪਰ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਮੀਰਾਂ ਨੂੰ ਅਨੁਪਾਤਕ ਤੌਰ ’ਤੇ ਛੋਟੀ ਰਾਹਤ ਦਿੱਤੀ ਹੈ।

ਜਿਸ ਸਵਾਲ ਦਾ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ ਉਹ ਇਹ ਸੀ ਕਿ ਜਿਹੜੇ ਲੋਕਾਂ ਦੀ ਸਾਲਾਨਾ ਆਮਦਨ 1 ਕਰੋੜ ਤੋਂ 500 ਕਰੋੜ ਰੁਪਏ ਹੈ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਕਿਉਂ ਮਿਲਣੀ ਚਾਹੀਦੀ ਹੈ।

ਹਰ ਆਰਥਿਕ ਫੈਸਲੇ ’ਚ ਬਰਾਬਰੀ ਅਤੇ ਨੈਤਿਕਤਾ ਦਾ ਸਿਧਾਂਤ ਸ਼ਾਮਲ ਹੁੰਦਾ ਹੈ। ਮੋਦੀ ਸਰਕਾਰ ਨੇ ਬਹੁਤ ਪਹਿਲਾਂ ਹੀ ਇਸ ਸਿਧਾਂਤ ਨੂੰ ਛੱਡ ਦਿੱਤਾ ਹੈ ਅਤੇ ਵਿੱਤ ਮੰਤਰੀ ਨੇ ‘ਟੈਕਸ ਰਾਹਤ’ ਦਿੰਦੇ ਸਮੇਂ ਆਪਣੇ ਨੇਤਾ ਦਾ ਫਰਜ਼ ਨਿਭਾਉਣ ਦਾ ਪਾਲਣ ਕੀਤਾ। ਵਿੱਤ ਮੰਤਰੀ ਨੇ ਪੂੰਜੀਗਤ ਖਰਚ ’ਚ ਕਟੌਤੀ ਦੀ ਵਿਆਖਿਆ ਕਰਦੇ ਸਮੇਂ ਵੀ ਇਹੀ ਤਕਨੀਕ ਅਪਣਾਈ। ਕਟੌਤੀਆਂ ਅਸਲ ਹਨ।

(ਕਰੋੜ ਰੁਪਏ ’ਚ) 2024-25 ਬੀ.ਈ. 2024-25 ਬੀ.ਈ.

2025-26 ਬੀ.ਈ. 

ਪੂੰਜੀ ਖਾਤੇ ’ਤੇ 11,11,111 10,18,429        11, 21,090
ਪੂੰਜੀਗਤ ਖਰਚ ਦੇ ਲਈ ਸੂਬਿਆਂ ਨੂੰ ਗ੍ਰਾਂਟ 3,90,778 2,99,891         4,27,192
ਕੁੱਲ 15,01,889 13,18,320         15,48,282

ਇਨ੍ਹਾਂ ’ਚ ਕੋਈ ਸ਼ੱਕ ਨਹੀਂ ਕਿ 2024-25 ’ਚ ਕੇਂਦਰ ਸਰਕਾਰ ਦੇ ਪੂੰਜੀਗਤ ਖਰਚ ’ਚ 92.682 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਅਤੇ ਪੂੰਜੀਗਤ ਖਰਚ ਲਈ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ’ਚ 90,887 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ।

ਵਿੱਤ ਮੰਤਰੀ ਨੇ ਇਸ ਗੱਲ ’ਚ ਨਾਂਹ ਕੀਤੀ ਕਿ ਜੀ. ਡੀ. ਪੀ. ਦੇ ਅਨੁਪਾਤ ’ਚ ਕੋਈ ਕਟੌਤੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ 2025-26 ਲਈ ਬਜਟ ਅਨੁਮਾਨ (ਬੀ.ਈ.) ਵੱਧ ਸੀ। ਇਹ ਮੰਨਦੇ ਹੋਏ ਕਿਹਾ 2025-26 ਦੇ ਅਨੁਮਾਨ ਸਹੀ ਸਨ। ਕੀ ਗਾਰੰਟੀ ਹੈ ਕਿ 2025-26 ’ਚ ਵੀ ਕਟੌਤੀ ਨਹੀਂ ਹੋਵੇਗੀ? ਕੀ 2025-26 ’ਚ ਪੂੰਜੀਗਤ ਜਾਇਦਾਦ ਬਣਾਉਣ ਲਈ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਵਾਅਦਿਆਂ ’ਚ ਕਟੌਤੀ ਨਹੀਂ ਕੀਤੀ ਜਾਵੇਗੀ ਜਿਵੇਂ ਕਿ 2024-25 ’ਚ ਕੀਤਾ ਗਿਆ ਸੀ?

ਬਰਾਬਰੀ, ਨੈਤਿਕਤਾ ਨੂੰ ਨਕਾਰ ਦਿੱਤਾ ਗਿਆ : ਕਟੌਤੀਆਂ ਕਿੱਥੇ ਹੋਈਆਂ? ਪੂੰਜੀਗਤ ਅਤੇ ਮਾਲੀਆ ਖਰਚ ਦੋਵਾਂ ਨੂੰ ਧਿਆਨ ’ਚ ਰੱਖਦੇ ਹੋਏ, 2024-25 ’ਚ ਮੁੱਖ ਕਟੌਤੀ ਮਹੱਤਵਪੂਰਨ ਖੇਤਰਾਂ ’ਚ ਕੀਤੀ ਗਈ।

ਜਵਾਬ ’ਚ ਮਜ਼ਾਕ ਉਡਾਇਆ ਗਿਆ : ਵਿੱਤ ਮੰਤਰੀ ਨੇ ਰਾਜ ਸਭਾ ’ਚ ਸ਼ਾਮ 4 ਵਜੇ ਆਪਣਾ ਜਵਾਬ ਦੇਣਾ ਸ਼ੁਰੂ ਕੀਤਾ। ਸੰਸਦ ਮੈਂਬਰ ਉਨ੍ਹਾਂ ਦੀ ਬਹਿਸ ਕਰਨ ਦੀ ਸ਼ੈਲੀ ਤੋਂ ਜਾਣੂ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਸ਼ਾਮ 5.20 ਵਜੇ ਉਨ੍ਹਾਂ ਨੇ ਮਨਮੋਹਨ ਸਿੰਘ ’ਤੇ ਟਕੋਰ ਕੀਤੀ ਅਤੇ ਉਨ੍ਹਾਂ ਦੀ ਸਿਆਣਪ ਅਤੇ 1991 ਦੇ ਉਨ੍ਹਾਂ ਦੇ ਵੀਜ਼ਨ ਦਾ ਮਜ਼ਾਕ ਉਡਾਇਆ ਅਤੇ ਸਿੱਟਾ ਕੱਢਿਆ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ 10 ਸਾਲ ਦੇ ਸੁਧਾਰਾਂ ’ਚ ‘ਸੁਸਤੀ’ ਦੇ ਪ੍ਰਤੀਕ ਸਨ। ਸ਼ਾਮ 5.30 ਵਜੇ ਉਨ੍ਹਾਂ ਨੇ ਗਰੀਬਾਂ ਦਾ ਮਜ਼ਾਕ ਉਡਾਇਆ, ‘‘ਕਿਹਾ ਮੈਂ ਦਰਅਸਲ ਇਹ ਸੋਚਣ ’ਚ ਸਹੀ ਹਾਂ ਕਿ ਤੁਸੀਂ ਇਕ ਚਾਰਟਰਡ ਅਕਾਊਂਟੈਂਟ ਹੋ।’’

ਵਧਦੀ ਬੇਰੋਜ਼ਗਾਰੀ ਦਰ ਜਾਂ ਸੁੰਗੜਦੇ ਵਿਨਿਰਮਾਣ ਖੇਤਰ ’ਤੇ ਇਕ ਸ਼ਬਦ ਵੀ ਨਹੀਂ। ਮਹਿੰਗਾਈ, ਸਥਿਰ ਮਜ਼ਦੂਰੀ ਜਾਂ ਵਾਧੇ ਘਰੇਲੂ ਕਰਜ਼ੇ ’ਤੇ ਇਕ ਸ਼ਬਦ ਵੀ ਨਹੀਂ। ਸਿੱਖਿਆ ਅਤੇ ਸਿਹਤ ਸੇਵਾ ਖੇਤਰਾਂ ’ਚ ਬਜਟ ’ਚ ਰੱਖੇ ਗਏ ਪਰ ਖਰਚ ਨਹੀਂ ਕੀਤੇ ਗਏ ਪੈਸੇ ’ਤੇ ਇਕ ਸ਼ਬਦ ਵੀ ਨਹੀਂ। ਅਨੁਸੂਚਿਤ ਜਾਤੀਆਂ ਜਾਂ ਅਨੁਸੂਚਿਤ ਜਨਜਾਤੀਆਂ ਦੀ ਸਥਿਤੀ ’ਤੇ ਇਕ ਵੀ ਸ਼ਬਦ ਨਹੀਂ। ਭਾਰਤ ਦੀ ਆਬਾਦੀ ਦੇ ਸਭ ਤੋਂ ਹੇਠਲੇ 50 ਫੀਸਦੀ ਲੋਕਾਂ ਬਾਰੇ ਇਕ ਸ਼ਬਦ ਵੀ ਨਹੀਂ। ਯੂ. ਐੱਨ. ਡੀ. ਪੀ. ਦੇ ਅਨੁਸਾਰ ਸਭ ਤੋਂ ਗਰੀਬ ਲੋਕਾਂ ਬਾਰੇ ਇਕ ਸ਼ਬਦ ਵੀ ਨਹੀਂ (ਜੋ ਆਬਾਦੀ ਦਾ 14.96 ਫੀਸਦੀ ਜਾਂ 21 ਕਰੋੜ) ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸੀਤਾਰਾਮਨ ਲਈ ਗਰੀਬਾਂ ਦੀ ਕੋਈ ਹੋਂਦ ਹੀ ਨਹੀਂ। ਰੱਬ ਉਨ੍ਹਾਂ ਨੂੰ ਮੁਆਫ ਕਰੇ।

ਪੀ. ਚਿਦਾਂਬਰਮ


author

Rakesh

Content Editor

Related News