ਚਿੰਤਪੂਰਨੀ ਧਾਮ ’ਚ ਇਕ ਦਿਨ ਪੰਜਾਬ ਅਤੇ ਹਿਮਾਚਲ ਸਰਕਾਰਾਂ ਦੇ ਧਿਆਨ ਹਿਤ
Friday, Nov 22, 2024 - 02:33 AM (IST)
ਉੱਤਰੀ ਭਾਰਤ ਦੇ ਪ੍ਰਸਿੱਧ ਧਰਮ ਅਸਥਾਨਾਂ ’ਚੋਂ ਇਕ, ਹਿਮਾਚਲ ਪ੍ਰਦੇਸ਼ ਸਥਿਤ ‘ਚਿੰਤਪੂਰਨੀ ਧਾਮ’ ’ਚ ਦੇਸ਼-ਵਦਿੇਸ਼, ਖਾਸ ਕਰ ਕੇ ਪੰਜਾਬ ’ਚੋਂ ਵੱਡੀ ਗਿਣਤੀ ’ਚ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ, ਜਿਨ੍ਹਾਂ ਦੇ ਠਹਿਰਨ ਲਈ ਵੱਖ-ਵੱਖ ਸੰਸਥਾਵਾਂ ਨੇ ਉਥੇ ਕਈ ਧਰਮਸ਼ਾਲਾਵਾਂ ਬਣਵਾਈਆਂ ਹੋਈਆਂ ਹਨ।
ਇਨ੍ਹਾਂ ’ਚੋਂ ਹੀ ਇਕ ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ’ਚ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ‘ਲਾਲਾ ਜਗਤ ਨਾਰਾਇਣ ਧਰਮਸ਼ਾਲਾ’ ਹੈ। ਇਸ ਲਈ ਜ਼ਮੀਨ ਦਾ ਦਾਨ ਲਾਲਾ ਜੀ ਦੇ ਇਕ ਪਰਮ ਸਨੇਹੀ ‘ਸ਼੍ਰੀ ਬਨਾਰਸੀ ਦਾਸ ਸੱਭਰਵਾਲ’ ਨੇ ਦਿੱਤਾ ਅਤੇ 1998 ’ਚ ਆਪਣੇ ਸਹਿਯੋਗੀਆਂ ਅਤੇ ਪਰਵਿਾਰ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਦੀ ਉਸਾਰੀ ਕਰਵਾਈ ਸੀ।
ਇੱਥੇ ਇਸ ਧਰਮਸ਼ਾਲਾ ਦੇ ਬਣਨ ਨਾਲ ਇਲਾਕੇ ’ਚ ਬਹੁਤ ਰੌਣਕ ਅਤੇ ਚਹਲਿ-ਪਹਲਿ ਹੋ ਗਈ ਹੈ। ਨਾ ਸਿਰਫ ਸ਼ਰਧਾਲੂ ਇੱਥੇ ਆ ਕੇ ਠਹਿਰਦੇ ਹਨ ਅਤੇ ਮੁਫਤ ਭੋਜਨ ਗ੍ਰਹਿਣ ਕਰਦੇ ਹਨ, ਸਗੋਂ ਚਿੰਤਪੂਰਨੀ ਦੇ ਆਲੇ-ਦੁਆਲੇ ਦੇ 8 ਤੋਂ 10 ਕਲਿੋਮੀਟਰ ਤੱਕ ਦੇ ਇਲਾਕੇ ਦੇ ਲੋਕ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਵੀ ਇਸ ਦਾ ਲਾਭ ਲੈ ਰਹੇ ਹਨ।
ਇੱਥੇ ਹੀ 17 ਨਵੰਬਰ ਨੂੰ ਆਯੋਜਿਤ ਦੂਜੇ ਮੁਫ਼ਤ ਮੈਗਾ ਮੈਡੀਕਲ ਕੈਂਪ, ਜਿਸ ’ਚ ‘ਟੈਗੋਰ ਹਸਪਤਾਲ’ ਅਤੇ ‘ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ’ ਜਲੰਧਰ ਦੇ ਡਾਕਟਰਾਂ ਦੀ ਟੀਮ ਵਲੋਂ ਦੂਰ-ਦੂਰ ਤੋਂ ਆਏ 222 ਲੋਕਾਂ ਦੀ ਸਹਿਤ ਦੀ ਜਾਂਚ ਕੀਤੀ ਗਈ, ਉਥੇ ਹੀ ਲਗਭਗ 4 ਦਰਜਨ ਬੱਚਿਆਂ ਨੂੰ ਬੈਗ ਅਤੇ ਪਾਠ ਸਮੱਗਰੀ ਦੇਣ ਤੋਂ ਇਲਾਵਾ ਲੰਗਰ ਵੀ ਲਾਇਆ ਗਿਆ ਸੀ।
ਇਸ ਮੌਕੇ ’ਤੇ ਆਸ-ਪਾਸ ਦੇ ਇਲਾਕਿਆਂ ’ਚੋਂ ਵੱਡੀ ਗਿਣਤੀ ’ਚ ਲੋਕ ਆਏ ਹੋਏ ਸਨ ਪਰ ਅੱਜ ਮੈਂ ਪੰਜਾਬ ਅਤੇ ਹਿਮਾਚਲ ਦੋਵਾਂ ਹੀ ਸੂਬਿਆਂ ਦੀਆਂ ਸਰਕਾਰਾਂ ਦਾ ਧਿਆਨ ਕੁਝ ਥਾਵਾਂ ’ਤੇ ਟੁੱਟੀ ਹੋਈ ਚਿੰਤਪੂਰਨੀ ਨੂੰ ਜਾਣ ਵਾਲੀ ਸੜਕ ਵੱਲ ਦਿਵਾਉਣਾ ਚਾਹੁੰਦਾ ਹਾਂ।
ਇਸ ਸੜਕ ਦਾ ਕੁਝ ਹਿੱਸਾ ਪੰਜਾਬ ’ਚ ਅਤੇ ਕੁਝ ਹਿੱਸਾ ਹਿਮਾਚਲ ਪ੍ਰਦੇਸ਼ ’ਚ ਪੈਂਦਾ ਹੈ। ਪੰਜਾਬ ਵਾਲੇ ਹਿੱਸੇ ’ਚ ਜਲੰਧਰ ਦੇ ਜੰਡੂ ਸਿੰਘਾ ਤੋਂ ਆਦਮਪੁਰ ਜਾਣ ਵਾਲੀ ਸੜਕ ਰਾਹ ’ਚ ਕਈ ਥਾਂ ਟੁੱਟੀ ਹੋਈ ਹੈ ਅਤੇ ਹੁਸ਼ਿਆਰਪੁਰ ’ਚ ਨਸਰਾਲਾ ਤੋਂ ਪਹਿਲਾਂ ਵੀ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਮੁਬਾਰਕਪੁਰ ਤੋਂ ਅੱਗੇ ਕੁਝ ਥਾਵਾਂ ’ਤੇ ਸੜਕ ਟੁੱਟੀ ਹੋਈ ਹੈ।
‘ਚਿੰਤਪੂਰਨੀ ਧਾਮ’ ਪੰਜਾਬ ਦੇ ਨੇੜੇ ਹੋਣ ਕਾਰਨ ਉਥੋਂ ਵੱਡੀ ਗਿਣਤੀ ’ਚ ਸ਼ਰਧਾਲੂ ਆਪਣੇ ਪਰਵਿਾਰਾਂ ਸਮੇਤ ਉਥੇ ਜਾਂਦੇ ਹਨ। ਜਦੋਂ ਅਸੀਂ ‘ਚਿੰਤਪੂਰਨੀ ਧਾਮ’ ਦਰਸ਼ਨਾਂ ਲਈ ਗਏ ਤਾਂ ਉਥੇ ਵੱਧ ਗਿਣਤੀ ਪੰਜਾਬ ਤੋਂ ਆਏ ਹੋਏ ਸ਼ਰਧਾਲੂਆਂ ਦੀ ਹੀ ਸੀ, ਜਿਨ੍ਹਾਂ ਨੇ ਰਾਤ ਨੂੰ ਵਾਪਸ ਪਰਤ ਆਉਣਾ ਸੀ।
ਜਲੰਧਰ ਤੋਂ ਚਿੰਤਪੂਰਨੀ ਜਾਣ ਵਾਲੇ ਰਾਹ ’ਤੇ ਸੜਕ ਦੇ ਦੋਵੇਂ ਪਾਸੇ ਦੁਕਾਨਾਂ, ਸ਼ੋਅ-ਰੂਮ, ਹੋਟਲ, ਰੇਸਤਰਾਂ, ਢਾਬੇ ਆਦਿ ਖੁੱਲ੍ਹੇ ਹੋਏ ਹਨ, ਜਿਨ੍ਹਾਂ ’ਚ ਇਸ ਰਾਹ ’ਚੋਂ ਲੰਘਣ ਵਾਲੇ ਯਾਤਰੀ ਖਾਂਦੇ-ਪੀਂਦੇ ਅਤੇ ਖਰੀਦਦਾਰੀ ਕਰਦੇ ਹਨ।
ਕਿਉਂਕਿ ਪੰਜਾਬ ਤੋਂ ਹਿਮਾਚਲ ਜਾਣ-ਆਉਣ ਦਾ ਇਹੀ ਇਕ ਰਾਹ ਹੈ, ਇਸ ਲਈ ਪੰਜਾਬ ਅਤੇ ਹਿਮਾਚਲ ਦੇ ਹਿੱਸੇ ’ਚ ਆਉਣ ਵਾਲੀ ਸੜਕ ਦੇ ਦੋਵਾਂ ਹਿੱਸਿਆਂ ਦਾ ਠੀਕ ਹੋਣਾ ਜ਼ਰੂਰੀ ਹੈ।
ਸ਼ਾਮ ਨੂੰ ਵਾਪਸ ਪਰਤਦੇ ਸਮੇਂ ਸੜਕ ’ਤੇ ਟਰੱਕਾਂ, ਬੱਸਾਂ, ਕਾਰਾਂ ਅਤੇ ਹੋਰ ਗੱਡੀਆਂ ਦੀ ਖੂਬ ਚਹਿਲ-ਪਹਿਲ ਸੀ। ਹਨੇਰਾ ਹੋਣ ਲੱਗਾ ਸੀ ਅਤੇ ਠੰਢ ਅਤੇ ਪ੍ਰਦੂਸ਼ਣ ਕਾਰਨ ਧੁੰਦ ਵੀ ਪੈ ਜਾਣ ਕਾਰਨ ਵਿਜ਼ੀਬਲਿਟੀ ਬੇਹੱਦ ਘੱਟ ਹੋ ਗਈ ਸੀ। ਰਾਹ ’ਚ ਸੜਕਾਂ ’ਤੇ ਰੌਸ਼ਨੀ ਦੀ ਘਾਟ ਅਤੇ ਥਾਂ-ਥਾਂ ਘੁਮਾਅਦਾਰ ਮੋੜ ਹੋਣ ਕਾਰਨ ਕਿਸੇ ਵੀ ਸਮੇਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੋਵਾਂ ਹੀ ਸੂਬਿਆਂ ਦੀਆਂ ਸਰਕਾਰਾਂ ਵਲੋਂ ਤੁਰੰਤ ਇਸ ਪਾਸੇ ਧਿਆਨ ਦੇ ਕੇ ਆਪਣੇ-ਆਪਣੇ ਹਿੱਸੇ ’ਚ ਆਉਣ ਵਾਲੀ ਸੜਕ ਦੀ ਮੁਰੰਮਤ ਕਰਾਉਣ ਅਤੇ ਇੱਥੇ ਰੌਸ਼ਨੀ ਦੀ ਤਸੱਲੀਬਖਸ਼ ਵਿਵਸਥਾ ਕਰਨ ਦੀ ਲੋੜ ਹੈ।
ਚਿੰਤਪੂਰਨੀ ਮੰਦਰ ਟਰੱਸਟ ਨੇ ਸੁਗਮ ਦਰਸ਼ਨ ਪ੍ਰਣਾਲੀ ਦੇ ਤਹਿਤ ਪਹਲਿੇ 5 ਸ਼ਰਧਾਲੂਆਂ ਲਈ 1100 ਰੁਪਏ ਦੀ ਫੀਸ ਤੈਅ ਕੀਤੀ ਸੀ। ਹੁਣ ਇਸ ’ਚ ਬਦਲਾਅ ਕਰ ਕੇ ਪ੍ਰਤੀ ਵਿਅਕਤੀ 300 ਰੁਪਏ ਕਰ ਦਿੱਤਾ ਹੈ। ਪਹਿਲਾਂ ਭਾਵੇਂ ਇਕ ਸ਼ਰਧਾਲੂ ਹੋਵੇ ਤਦ ਵੀ 1100 ਰੁਪਏ ਦੇਣੇ ਪੈਂਦੇ ਸਨ। ਇਸ ਲਈ ਸ਼ਰਧਾਲੂਆਂ ਨੂੰ 5 ਵਿਅਕਤੀਆਂ ਦੀ ਉਡੀਕ ਕਰਨੀ ਪੈਂਦੀ ਸੀ ਤਾਂ ਕਿ ਇਕੱਠੇ ਹੋ ਕੇ 1100 ਰੁਪਏ ਦੇ ਸਕਣ।
ਹੁਣ ਟਰੱਸਟ ਨੇ ਇਹ ਵਿਵਸਥਾ ਕਰ ਦਿੱਤੀ ਹੈ ਕਿ ਜੇ ਇਕ ਸ਼ਰਧਾਲੂ ਵੀ 300 ਰੁਪਏ ਸੁਗਮ ਦਰਸ਼ਨ ਲਈ ਫੀਸ ਦਿੰਦਾ ਹੈ ਤਾਂ ਲਿਫਟ ਰਾਹੀਂ ਉਸ ਲਈ ਦਰਸ਼ਨ ਵਿਵਸਥਾ ਕੀਤੀ ਜਾਵੇਗੀ। ਇਸੇ ਤਰ੍ਹਾਂ ਲਿਫਟ ਰਾਹੀਂ ਸੀਨੀਅਰ ਸਿਟੀਜ਼ਨ ਦੀ ਫੀਸ ਅਟੈਂਡੈਂਟ ਦੇ ਨਾਲ, ਜੋ ਪਹਿਲਾਂ 50 ਰੁਪਏ ਸੀ, ਉਸ ਨੂੰ ਵਧਾ ਕੇ ਹੁਣ 100 ਰੁਪਏ ਕਰ ਦਿੱਤਾ ਗਿਆ ਹੈ।
ਆਪਣੀ ਇਸ ਯਾਤਰਾ ਦੇ ਦੌਰਾਨ ਮੈਨੂੰ ‘ਚਿੰਤਪੂਰਨੀ ਨਿਆਸ ਬੋਰਡ’ ਦੇ ਧਿਆਨ ’ਚ ਲਿਆਉਣਯੋਗ ਕੁਝ ਗੱਲਾਂ ਦਾ ਵੀ ਪਤਾ ਲੱਗਾ। ਮੈਨੂੰ ਦੱਸਿਆ ਗਿਆ ਕਿ ਮੇਲੇ ਦੌਰਾਨ ਮੰਗੂਵਾਲ (ਪੰਜਾਬ) ਬੈਰੀਅਰ ਵਲੋਂ ਪੀਣ ਦੇ ਪਾਣੀ ਅਤੇ ਟਾਇਲਟ ਦਾ ਤਸੱਲੀਬਖਸ਼ ਪ੍ਰਬੰਧ ਨਹੀਂ ਹੁੰਦਾ। ਨਿਆਸ ਬੋਰਡ ਨੂੰ ਕਰੋੜਾਂ ਰੁਪਈਆਂ ਦੀ ਆਮਦਨੀ ਮੇਲੇ ’ਚ ਹੁੰਦੀ ਹੈ, ਇਸ ਲਈ ਇੱਥੇ ਸਥਾਈ ਟੂਟੀਆਂ ਅਤੇ ਟਾਇਲਟਾਂ ਦੀ ਵਵਿਸਥਾ ਕਰਨੀ ਚਾਹੀਦੀ ਹੈ।
-ਵਿਜੇ ਕੁਮਾਰ