ਧਿਆਨ : ਅਸ਼ਾਂਤ ਦੁਨੀਆ ’ਚ ਸ਼ਾਂਤੀ ਦਾ ਕੌਮਾਂਤਰੀ ਹੱਲ

Sunday, Dec 21, 2025 - 04:32 PM (IST)

ਧਿਆਨ : ਅਸ਼ਾਂਤ ਦੁਨੀਆ ’ਚ ਸ਼ਾਂਤੀ ਦਾ ਕੌਮਾਂਤਰੀ ਹੱਲ

ਅੱਜ 21 ਦਸੰਬਰ ਨੂੰ ‘ਵਿਸ਼ਵ ਧਿਆਨ ਦਿਵਸ’ ਮਨਾਇਆ ਜਾ ਰਿਹਾ ਹੈ। ਭਾਰਤ ਵਲੋਂ ਸਹਿ-ਸਪਾਂਸਰਡ ਇਕ ਮਸੌਦਾ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕਰਦੇ ਹੋਏ ਸੰਯੁਕਤ ਰਾਸ਼ਟਰ ਮਹਾਸਭਾ ਨੇ ਪਿਛਲੇ ਸਾਲ 21 ਦਸੰਬਰ ਨੂੰ ‘ਵਿਸ਼ਵ ਧਿਆਨ ਦਿਵਸ’ ਐਲਾਨ ਕੀਤਾ ਸੀ। ਇਹ ਦਿਵਸ ਮਨਾਉਣ ਦਾ ਉਦੇਸ਼ ਵਿਆਪਕ ਕੌਮਾਂਤਰੀ ਕਲਿਆਣ ਅਤੇ ਅੰਦਰੂਨੀ ਤਬਦੀਲੀ ਹੈ। ਭਾਰਤੀ ਪਰੰਪਰਾ ਅਨੁਸਾਰ 21 ਦਸੰਬਰ ‘ਸੀਤ ਸੰਕ੍ਰਾਂਤੀ’ ਦਾ ਦਿਨ ਹੈ, ਜੋ ਭਾਰਤੀ ਪਰੰਪਰਾ ਅਨੁਸਾਰ ‘ਉਤਰਾਇਣ’ ਦੀ ਸ਼ੁਰੂਆਤ ਹੁੰਦਾ ਹੈ।

ਵਿਸ਼ਵ ਧਿਆਨ ਦਿਵਸ ਨਾ ਸਿਰਫ ਧਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ ਸਗੋਂ ਮਨੁੱਖ ਦੇ ਅੰਦਰ ਸ਼ਾਂਤੀ, ਪ੍ਰੇਮ ਅਤੇ ਕਰੁਣਾ ਦੇ ਵਿਕਾਸ ਦਾ ਵੀ ਪ੍ਰਤੀਕ ਹੈ। ਇਹ ਦਿਨ ਮਨੁੱਖ ਨੂੰ ਮਾਨਸਿਕ ਤਣਾਅ, ਚਿੰਤਾ ਅਤੇ ਹੋਰ ਨਕਾਰਾਤਮਕ ਭਾਵਨਾਵਾਂ ਤੋਂ ਮੁਕਤੀ ਪਾਉਣ ਲਈ ਧਿਆਨ ਦੇ ਅਧਿਐਨ ਨੂੰ ਹੋਰ ਪ੍ਰੇਰਿਤ ਕਰਦਾ ਹੈ। ਇਹ ਅਜਿਹਾ ਹੈ, ਜਿੱਥੇ ਲੋਕ ਇਕੱਠੇ ਧਿਆਨ ਕਰਦੇ ਹੋਏ ਸਮੂਹਿਕ ਸ਼ਾਂਤੀ ਅਤੇ ਸਕਾਰਾਤਮਕਤਾ ਦਾ ਅਨੁਭਵ ਕਰ ਸਕਦੇ ਹਨ। ਧਿਆਨ ਨਾ ਸਿਰਫ ਮਾਨਸਿਕ, ਸਗੋਂ ਸਰੀਰਕ ਸਿਹਤ ਲਈ ਵੀ ਲਾਭਦਾਇਕ ਹੈ। ਧਿਆਨ ਆਤਮਾ ਨੂੰ ਪੋਸ਼ਿਤ ਕਰਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ ਅਤੇ ਆਧੁਨਿਕ ਚੁਣੌਤੀਆਂ ਦਾ ਹੱਲ ਪ੍ਰਦਾਨ ਕਰਦਾ ਹੈ। ਇਸ ਲਈ ਧਿਆਨ ਦੇ ਮਹੱਤਵ ਨੂੰ ਸੰਯੁਕਤ ਰਾਸ਼ਟਰ ਨੇ ਵੀ ਸਵੀਕਾਰਿਆ ਹੈ।

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਧਿਆਨ ਆਤਮ-ਸ਼ਾਂਤੀ ਅਤੇ ਮਾਨਸਿਕ ਸੰਤੁਲਨ ਪ੍ਰਾਪਤ ਕਰਨ ਦਾ ਸਭ ਤੋਂ ਮਜ਼ਬੂਤ ਮਾਧਿਅਮ ਹੈ। ਵਿਸ਼ਵ ਧਿਆਨ ਦਿਵਸ ਇਕ ਅਜਿਹੇ ਕੌਮਾਂਤਰੀ ਅੰਦੋਲਨ ਦੀ ਸ਼ੁਰੂਆਤ ਹੈ, ਜੋ ਮਨੁੱਖ ਨੂੰ ਅੰਦਰ ਦੀ ਯਾਤਰਾ ’ਤੇ ਲੈ ਜਾਣ ਲਈ ਪ੍ਰੇਰਿਤ ਕਰਦਾ ਹੈ।

ਵੇਦਾਂ ਅਤੇ ਉਪਨਿਸ਼ਦਾਂ ’ਚ ਧਿਆਨ ਦਾ ਡੂੰਘਾ ਵਰਣਨ ਮਿਲਦਾ ਹੈ। ਮਹਾਤਮਾ ਬੁੱਧ ਨੇ ਧਿਆਨ ਨੂੰ ਆਪਣੇ ਜੀਵਨ ਦਾ ਕੇਂਦਰੀ ਅੰਗ ਬਣਾਇਆ ਸੀ ਅਤੇ ਇਸ ਨੂੰ ਆਤਮ ਗਿਆਨ ਪ੍ਰਾਪਤ ਕਰਨ ਦਾ ਜ਼ਰੀਆ ਦੱਸਿਆ ਸੀ। ਧਿਆਨ ਆਤਮਾ ਅਤੇ ਮਨ ਦੇ ਸੰਤੁਲਨ ਨੂੰ ਪ੍ਰਾਪਤ ਕਰਨ ਦਾ ਇਕ ਪ੍ਰਾਚੀਨ ਵਿਗਿਆਨ ਹੈ। ਇਹ ਆਤਮਚਿੰਤਨ ਅਤੇ ਮਾਨਸਿਕ ਸ਼ੁੱਧਤਾ ਦੀ ਅਜਿਹੀ ਪ੍ਰਕਿਰਿਆ ਹੈ, ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਫੁਰਤੀ ਪ੍ਰਦਾਨ ਕਰਦੀ ਹੈ। ਧਿਆਨ ਦਾ ਅਰਥ ਹੈ ਮਾਨਸਿਕ ਇਕਾਗਰਤਾ ਅਤੇ ਚੇਤਨਾ ਦਾ ਉੱਚਤਮ ਪੱਧਰ। ਇਹ ਇਕ ਅਜਿਹੀ ਸਥਿਤੀ ਹੈ, ਜਿਸ ’ਚ ਮਨੁੱਖ ਆਪਣੀ ਅੰਦਰੂਨੀ ਊਰਜਾ ਦੇ ਸਰੋਤ ਨਾਲ ਜੁੜਦਾ ਹੈ ਅਤੇ ਬਾਹਰੀ ਦੁਨੀਆ ਦੇ ਤਣਾਅ ਤੋਂ ਮੁਕਤ ਹੁੰਦਾ ਹੈ।

ਇਹ ਸਿਰਫ ਇਕ ਧਾਰਮਿਕ ਪ੍ਰਕਿਰਿਆ ਨਹੀਂ ਹੈ ਸਗੋਂ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਇਲਾਜ ਦਾ ਮਾਧਿਅਮ ਵੀ ਹੈ। ਧਿਆਨ ਦੀ ਪ੍ਰਕਿਰਿਆ ਵਿਅਕਤੀ ਨੂੰ ਮੌਜੂਦਾ ਪਲ ’ਚ ਜਿਊਣ ਅਤੇ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ’ਚ ਕੇਂਦਰਿਤ ਕਰਨ ਦਾ ਰਸਤਾ ਦਿਖਾਉਂਦੀ ਹੈ। ਵੈਦਿਕ ਸਾਹਿਤ ’ਚ ਧਿਆਨ ਨੂੰ ਆਤਮਾ ਨੂੰ ਬ੍ਰਹਿਮੰਡੀ ਊਰਜਾ ਨਾਲ ਜੋੜਨ ਦਾ ਮਾਧਿਅਮ ਮੰਨਿਆ ਿਗਆ ਹੈ। ਬੁੱਧ ਧਰਮ ਅਤੇ ਜੈਨ ਧਰਮ ’ਚ ਧਿਆਨ ਨੂੰ ਆਤਮਗਿਆਨ ਅਤੇ ਮੋਕਸ਼ ਪ੍ਰਾਪਤੀ ਦਾ ਸਾਧਨ ਦੱਸਿਆ ਿਗਆ ਹੈ।

ਆਧੁਨਿਕ ਯੁੱਗ ’ਚ ਧਿਆਨ ਨੇ ਨਾ ਸਿਰਫ ਅਧਿਆਤਮਿਕ ਸਗੋਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਆਪਣੀ ਉਪਯੋਗਿਤਾ ਸਿੱਧ ਕੀਤੀ ਹੈ। ਵੱਖ-ਵੱਖ ਖੋਜਾਂ ਨਾਲ ਿਸੱਧ ਹੋਇਆ ਹੈ ਕਿ ਧਿਆਨ ਦਿਮਾਗ ਦੀ ਸੰਰਚਨਾ ਅਤੇ ਕਾਰਜਪ੍ਰਣਾਲੀ ’ਚ ਸਕਾਰਾਤਮਕ ਤਬਦੀਲੀ ਲਿਆਉਂਦਾ ਹੈ। ਇਹ ਨਿਊਰੋਲਾਸਿਟਸਿਟੀ ਨੂੰ ਬੜ੍ਹਾਵਾ ਦਿੰਦਾ ਹੈ, ਜਿਸ ਨਾਲ ਦਿਮਾਗ ਨਵੇਂ ਅਨੁਭਵਾਂ ਅਤੇ ਹਾਲਾਤ ਅਨੁਸਾਰ ਖੁਦ ਨੂੰ ਢਾਲ ਸਕਦਾ ਹੈ। ਧਿਆਨ ਦਿਮਾਗ ਦੇ ‘ਪ੍ਰੀਫ੍ਰੰਟਲ ਕਾਰਟੈਕਸ’, ਜੋ ਇਕਾਗਰਤਾ ਅਤੇ ਫੈਸਲੇ ਲੈਣ ਲਈ ਜ਼ਿੰਮੇਦਾਰ ਹੁੰਦਾ ਹੈ, ਨੂੰ ਸਰਗਰਮ ਕਰਦਾ ਹੈ। ਇਹ ਏਮਿਗਡਾਲਾ, ਜੋ ਤਣਾਅ ਅਤੇ ਭੈਅ ਲਈ ਜ਼ਿੰਮੇਵਾਰ ਹੁੰਦਾ ਹੈ, ਦੀਆਂ ਗਤੀਵਿਧੀਆਂ ਨੂੰ ਘੱਟ ਕਰਦਾ ਹੈ। ਧਿਆਨ ਦੇ ਅਭਿਆਸ ਨਾਲ ਕੋਰਟੀਸੋਲ (ਤਣਾਅ ਹਾਰਮੋਨ) ਦਾ ਪੱਧਰ ਘਟਦਾ ਅਤੇ ਸੇਰੋਟੋਨਿਨ (ਖੁਸ਼ੀ ਦਾ ਹਾਰਮੋਨ) ਦਾ ਪੱਧਰ ਵਧਦਾ ਹੈ, ਜਿਸ ਨਾਲ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਰਾਹਤ ਮਿਲਦੀ ਹੈ।

ਧਿਆਨ ਆਤਮ-ਚੇਤਨਾ ਅਤੇ ਆਤਮ- ਮੁਲਾਕਾਤ ਦਾ ਮਾਧਿਅਮ ਹੈ, ਜੋ ਮਨੁੱਖ ਨੂੰ ਆਪਣੇ ਸੁਭਾਅ ਨੂੰ ਸਮਝਣ ਅਤੇ ਸ਼ਾਂਤੀ ਪ੍ਰਾਪਤ ਕਰਨ ’ਚ ਮਦਦ ਕਰਦਾ ਹੈ। ਧਿਆਨ ਨਾਲ ਵਿਅਕਤੀ ਦੇ ਵਿਵਹਾਰ ’ਚ ਸਕਾਰਾਤਮਕ ਬਦਲਾਅ ਆਉਂਦਾ ਹੈ, ਜਿਸ ਨਾਲ ਸਮਾਜ ’ਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਦਾ ਹੈ। ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕਤਾ ’ਚ ਤਬਦੀਲ ਕਰਦਾ ਹੈ।

ਨਿਯਮਿਤ ਧਿਆਨ ਨਾਲ ਯਾਦ ਸ਼ਕਤੀ ਅਤੇ ਇਕਾਗਰਤਾ ’ਚ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਨੀਂਦ ਦੀ ਗੁਣਵੱਤਾ ਵੀ ਬਿਹਤਰ ਹੁੰਦੀ ਹੈ। ਨਿਯਮਿਤ ਧਿਆਨ ਨਾਲ ਦਿਲ ਦੀ ਧੜਕਨ ਕੰਟਰੋਲ ਰਹਿੰਦੀ ਹੈ, ਬਲੱਡ ਪ੍ਰੈਸ਼ਰ ਆਮ ਹੁੰਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਧਿਆਨ ਦਾ ਅਧਿਐਨ ਵਿਅਕਤੀ ਨੂੰ ਸਹਿਣਸ਼ੀਲ ਅਤੇ ਸੰਵੇਦਨਸ਼ੀਲ ਬਣਾਉਂਦਾ ਹੈ, ਜਿਸ ਨਾਲ ਦੂਜਿਆਂ ਪ੍ਰਤੀ ਹਮਦਰਦੀ ਅਤੇ ਸਮਝ ਵਿਕਸਤ ਹੁੰਦੀ ਹੈ, ਜੋ ਸੰਬੰਧਾਂ ਨੂੰ ਮਜ਼ਬੂਤ ਬਣਾਉਂਦੀ ਹੈ।

ਧਿਆਨ ਦੀਆਂ ਵੱਖ-ਵੱਖ ਕਿਸਮਾਂ ਹਨ, ਜੋ ਵਿਅਕਤੀ ਦੀ ਲੋੜ ਅਤੇ ਰੁਚੀ ਅਨੁਸਾਰ ਚੁਣੀਆਂ ਜਾ ਸਕਦੀਆਂ ਹਨ। ਧਿਆਨ ਦਾ ਸਰਲ ਅਤੇ ਪ੍ਰਭਾਵੀ ਤਰੀਕਾ ਹੈ ਸਾਹਾਂ ’ਤੇ ਧਿਆਨ, ਜਿਸ ’ਚ ਵਿਅਕਤੀ ਆਪਣੇ ਸਾਹਾਂ ’ਤੇ ਧਿਆਨ ਕੇਂਦਰਿਤ ਕਰਦਾ ਹੈ। ਪ੍ਰੇਰਣਾ ਧਿਆਨ ’ਚ ਇਕ ਮਾਰਗਦਰਸ਼ਕ ਅਤੇ ਇੰਸਟ੍ਰਕਟਰ ਦੀ ਮਦਦ ਨਾਲ ਧਿਆਨ ਕੀਤਾ ਜਾਂਦਾ ਹੈ। ਮੰਤਰ ਧਿਆਨ ’ਚ ਕਿਸੇ ਮੰਤਰ ਦਾ ਉਚਾਰਣ ਕਰਦੇ ਹੋਏ ਧਿਆਨ ਕੀਤਾ ਜਾਂਦਾ ਹੈ, ਜੋ ਮਨ ਨੂੰ ਸਥਿਰਤਾ ਅਤੇ ਡੂੰਘਾਈ ਪ੍ਰਦਾਨ ਕਰਦਾ ਹੈ। 

ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ’ਚ ਧਿਆਨ ਦਾ ਅਧਿਐਨ ਜ਼ਰੂਰੀ ਹੋ ਗਿਆ ਹੈ, ਜੋ ਵਿਅਕਤੀ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ’ਚ ਕੇਂਦਰਿਤ ਕਰਨ, ਤਣਾਅਪੂਰਨ ਹਾਲਾਤ ਦਾ ਸਾਹਮਣਾ ਕਰਨ ਅਤੇ ਜੀਵਨ ਦੇ ਉਦੇਸ਼ਾਂ ਨੂੰ ਸਮਝਣ ’ਚ ਮਦਦ ਕਰਦਾ ਹੈ। ਧਿਆਨ ਦੇ ਮਾਧਿਅਮ ਨਾਲ ਵਿਅਕਤੀ ਆਪਣੇ ਸੰਬੰਧਾਂ ’ਚ ਸੁਧਾਰ, ਕੁਸ਼ਲਤਾ ’ਚ ਵਾਧਾ ਅਤੇ ਜੀਵਨ ’ਚ ਸੰਤੁਲਨ ਸਥਾਪਤ ਕਰ ਸਕਦਾ ਹੈ।

ਸ਼ਵੇਤਾ ਗੋਇਲ


author

Rakesh

Content Editor

Related News