‘ਪੱਕੀ ਡੋਰ’ ਨਾਲ ਬੱਝੇ ਅਮਰੀਕਾ ਪਾਕਿਸਤਾਨ ਦੇ ਰਿਸ਼ਤੇ
Thursday, May 15, 2025 - 06:07 PM (IST)

ਵਾਸ਼ਿੰਗਟਨ ’ਚ ਇਕ ਮੀਮ ਖੂਬ ਚੱਲ ਰਿਹਾ ਹੈ-‘ਅਮਰੀਕਾ-ਚੀਨ ਵਪਾਰ ਜੰਗ ਖਤਮ ਹੋ ਗਈ ਹੈ’ ਜੋ ਟਰੰਪ 2.0 ਵਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਸਲ ਜੰਗ ਵੱਲ ਇੱਕਾ-ਦੁੱਕਾ ਧਿਆਨ ਦੇਣ, ਆਖਰੀ ਪਲ ’ਚ ਦਖਲਅੰਦਾਜ਼ੀ ਕਰਨ ਅਤੇ ਸਿਹਰਾ ਲੈਣ ਦੀ ਤਾਂਘ ਬਾਰੇ ਬੜਾ ਕੁਝ ਕਹਿੰਦਾ ਹੈ।
ਅਮਰੀਕੀ ਹਥਿਆਰਬੰਦ ਬਲਾਂ ਦੇ ਕਮਾਂਡਰ-ਇਨ-ਚੀਫ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰਮਾਣੂ ਜੰਗ ਨੂੰ ਰੋਕਣ ਲਈ ਵਪਾਰ ਦਾ ਸਹਾਰਾ ਲਿਆ ਸੀ। ਜੇਕਰ ਤੁਸੀਂ ਇਸ ਨੂੰ ਨਹੀਂ ਰੋਕਦੇ ਹੋ ਤਾਂ ਅਸੀਂ ਕੋਈ ਵਪਾਰ ਨਹੀਂ ਕਰਾਂਗੇ।
ਟਰੰਪ ਅਨੁਸਾਰ ਇਹ ਇਕ ਸਿੱਧੀ ਤਜਵੀਜ਼, ਧਮਕੀ, ਸੌਦਾ, ਵਪਾਰ ਜਾਂ ਅਮਰੀਕੀ ਦਿਮਾਗ ’ਚੋਂ ਗਾਇਬ ਹੋ ਜਾਣ ਵਾਲਾ ਸੀ। ਭਾਰਤੀ ਅਧਿਕਾਰੀਆਂ ਨੇ ਜੰਗਬੰਦੀ ਬਾਰੇ ਦੋਵਾਂ ਧਿਰਾਂ ਦੇ ਦਰਮਿਆਨ ਗੱਲਬਾਤ ’ਚ ਵਪਾਰ ਦੇ ਕਿਸੇ ਵੀ ਵਰਣਨ ਨਾਲ ਤੁਰੰਤ ਅਤੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ।
ਅਮਰੀਕਾ ਦੀ ਦਖਲਅੰਦਾਜ਼ੀ ਨੇ ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਤੋਂ ਸੰਦੇਸ਼ ਹਾਸਲ ਕਰਨ ਅਤੇ ਫੈਸਲਾ ਲੈਣ ’ਚ ਮਦਦ ਕੀਤੀ। ਅੱਗ ’ਤੇ ਰੋਕ ਲਾਉਣਾ ਅਜੇ ਵੀ ਇਕ ਚੰਗੀ ਖਬਰ ਹੈ। ਇਸ ਤੋਂ ਪਹਿਲਾਂ ਕਿ ਚੱਕਰ ਫਿਰ ਤੋਂ ਸ਼ੁਰੂ ਹੋ ਜਾਏ, ਟਰੰਪ ਨੇ ਇਸ ਦਾ ਸਿਹਰਾ ਲੈਣ ’ਚ ਦੇਰ ਨਹੀਂ ਲਾਈ।
ਬੇਸ਼ੱਕ ਟਰੰਪ ਇਕ ਜੰਗ ਨੂੰ ਰੋਕਣ ਲਈ ਅਜਿਹਾ ਕਰਨਗੇ ਜੋ ਉਨ੍ਹਾਂ ਦੇ ਕੈਲੰਡਰ ’ਤੇ ਨਹੀਂ ਸੀ ਜਦਕਿ ਦੋ ਜੰਗਾਂ ਨੂੰ ਰੋਕਣ ’ਚ ਅਸਫਲ ਰਹੇ ਜੋ ਕਿ ਉਨ੍ਹਾਂ ਦੇ ਕੈਲੰਡਰ ’ਤੇ ਸਨ। ਤੁਰੰਤ ਹੀ ਉਨ੍ਹਾਂ ਨੂੰ ‘ਸ਼ਾਂਤੀ ਰਾਸ਼ਟਰਪਤੀ’ ਦੇ ਰੂਪ ’ਚ ਪੇਸ਼ ਕੀਤਾ ਗਿਆ। ਦੱਖਣੀ ਏਸ਼ੀਆ ਦੇ ਪ੍ਰਮੁੱਖ ਮਾਹਿਰਾਂ ਨੇ ਅਤੀਤ ਵਾਂਗ ਦੱਖਣ ਅਸਲਾਨ ਸੰਕਟਾਂ ’ਚ ਵਿਚੋਲਗੀ ਕਰਨ ’ਚ ਅਮਰੀਕਾ ਦੀ ਅਟੱਲਤਾ ਦਾ ਹਵਾਲਾ ਦਿੱਤਾ ਜਦਕਿ ਮਾਰਕ ਰੂਬੀਓ ਦੀ ਕੂਟਨੀਤੀ ਦੀ ਸ਼ਲਾਘਾ ਕੀਤੀ। ਇਹ ਸਭ ਅਮਰੀਕੀ ਬਿਰਤਾਂਤ ਲਈ ਚੰਗਾ ਸੀ।
ਵਾਸ਼ਿੰਗਟਨ ਨੇ ਭਾਰਤ ਦੇ ਜਬਾੜੇ ’ਚੋਂ ‘ਜਿੱਤ’ ਖੋਹ ਲਈ। ਜੇ. ਡੀ. ਵੇਂਸ ਨੂੰ ਯਾਦ ਕਰੋ, ਜਿਨ੍ਹਾਂ ਨੇ ਕਿਹਾ ਸੀ ਕਿ ਭਾਰਤ-ਪਾਕਿਸਤਾਨ ਜੰਗ ‘ਮੂਲ ਤੌਰ ’ਤੇ ਸਾਡਾ ਕੰਮ ਨਹੀਂ, ਆਪਣਾ ਕੰਮ ਕਰੋ’, ਇਸ ਸੰਦੇਸ਼ ਨੇ ਪਾਕਿਸਤਾਨੀਆਂ ਨੂੰ ਚਿੰਤਤ ਕਰ ਦਿੱਤਾ। ਉਹ ਧਿਆਨ, ਪ੍ਰਾਸੰਗਿਕਤਾ ਅਤੇ ਬਚਾਅ ਚਾਹੁੰਦੇ ਸਨ। ਅਖੀਰ ’ਚ ਉਨ੍ਹਾਂ ਨੂੰ ਭਾਰਤ ਦੀ ਕੀਮਤ ’ਤੇ ਅਮਰੀਕਾ ਕੋਲੋਂ ਇਹ ਤਿੰਨੋਂ ਹੀ ਚੀਜ਼ਾਂ ਮਿਲ ਗਈਆਂ।
ਹਾਂ, ਅਜਿਹਾ ਜਾਪਦਾ ਹੈ ਕਿ ਅਮਰੀਕਾ ਆਪਣੀ ਜਲਦਬਾਜ਼ੀ ’ਚ ਬਣਾਏ ਗਏ ਬਿਆਨਾਂ ’ਚ ਭਾਰਤ ਅਤੇ ਪਾਕਿਸਤਾਨ ਨੂੰ ਫਿਰ ਇਕੱਠੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸਲ ਨੀਤੀ ਤੈਅ ਕਰਨ ’ਚ ਅਰਥਵਿਵਸਥਾ ਅਤੇ ਜ਼ਮੀਨੀ ਸਿਆਸਤ ਦਾ ਵੱਧ ਮਹੱਤਵ ਹੈ, ਨਾ ਕਿ ਪਾਕਿਸਤਾਨ ਅਸੁਰੱਖਿਆ ਦਾ। ਇਸ ਤੋਂ ਇਲਾਵਾ ਪਾਕਿਸਤਾਨ ਦੀ ਅਰਥਵਿਵਸਥਾ ਮੰਦੀ ’ਚ ਹੈ। ਜਿਵੇਂ ਕਿ ਕਿਹਾ ਗਿਆ ਹੈ ਕਿ ਇਹ ਕਾਫੀ ਅਣਕਿਆਸੀ ਹੈ। ਟਰੰਪ ਲਾਪਰਵਾਹ ਹਨ ਅਤੇ ਉਹ ਕਿਸੇ ਵੀ ਦਿਸ਼ਾ ’ਚ ਜਾ ਸਕਦੇ ਹਨ। ਇਸ ਤੋਂ ਕੋਈ ਮਦਦ ਨਹੀਂ ਮਿਲਦੀ ਕਿ ਦੱਖਣੀ ਏਸ਼ੀਆ ’ਤੇ ਪ੍ਰਸ਼ਾਸਨ ਦਾ ਬੈਂਚ ਪਤਲਾ ਹੈ।
ਪਾਲ ਕਪੂਰ, ਇਕ ਸਨਮਾਨਿਤ ਸਿੱਖਿਆ ਮਾਹਿਰ, ਦੀ ਅਜੇ ਤਕ ਸਹਾਇਕ ਸਕੱਤਰ ਦਿੱਲੀ ਵਜੋਂ ਪੁਸ਼ਟੀ ਨਹੀਂ ਕੀਤੀ ਗਈ, ਜਿਸ ਦੇ ਕਾਰਨ ਅਗਿਆਤ ਹਨ। ਸੀਨੀਅਰ ਖੇਤਰੀ ਮਾਹਿਰਾਂ ਦੀ ਗੈਰ-ਹਾਜ਼ਰੀ ਅਮਰੀਕਾ ਦੀ ਸ਼ਾਮਲ ਰਹਿਣ ਅਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਘਟਾਉਂਦੀ ਹੈ।
ਦਿੱਲੀ ’ਚ ਕੁਝ ਨਾਰਾਜ਼ਗੀ ਪੈਦਾ ਹੋਈ। ਅਜਿਹਾ ਜਾਪਦਾ ਹੈ ਕਿ ਇਹ ਭਾਸ਼ਾ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਖੁਸ਼ ਕਰਨ ਲਈ ਤਿਆਰ ਕੀਤੀ ਗਈ। ਭਾਰਤੀ ਅਧਿਕਾਰੀਆਂ ਨੇ ਪਹਿਲਾਂ ਹੀ ਇਸ ਦਾਅਵੇ ’ਤੇ ਸ਼ੱਕ ਪ੍ਰਗਟਾਉਂਦੇ ਹੋਏ ਕਿਹਾ ਕਿ ਗੱਲਬਾਤ ਦੀ ਕੋਈ ਯੋਜਨਾ ਨਹੀਂ ਹੈ।
ਕੋਈ ਵੀ ਅਮਰੀਕੀ ਜਿਸ ਨੇ ਇਸ ਖੇਤਰ ਨਾਲ ਸੰਬੰਧ ਬਣਾਏ ਹਨ, ਉਹ ਜਾਣਦਾ ਹੋਵੇਗਾ ਕਿ ਭਾਰਤ ਨੇ ਕਸ਼ਮੀਰ ’ਤੇ ਤੀਜੀ ਧਿਰ ਦੀ ਵਿਚੋਲਗੀ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਨਾ ਹੀ ਕਰੇਗਾ। ਇਹ ਭਾਰਤ ਲਈ ਗੈਰ-ਸ਼ੁਰੂਆਤੀ ਕਦਮ ਹੈ ਅਤੇ ਪਾਕਿਸਤਾਨ ਲਈ ਇਹ ਲੋਕਾਂ ਨੂੰ ਡਰਾਉਣ ਵਾਲੀ ਗੋਲੀ ਹੈ। ਇਸ ਤੋਂ ਵੱਧ ਕੁਝ ਨਹੀਂ, ਇਸ ਤੋਂ ਘੱਟ ਵੀ ਨਹੀਂ।
ਪਾਕਿਸਤਾਨੀ ਫੌਜ ਨੂੰ ਜਿੱਤ ਦਾ ਦਾਅਵਾ ਕਰਨ ਅਤੇ ਦੇਸ਼ ਦੇ ਬਜਟ ਦਾ ਹਿੱਸਾ ਹਾਸਲ ਕਰਨ ਲਈ ਇਸ ਨੇ ਵਿੱਤੀ ਸਾਲ 2025-26 ਲਈ 18 ਫੀਸਦੀ ਦਾ ਵਾਧਾ ਯਕੀਨੀ ਕੀਤੀ ਹੈ ਅਤੇ ਅਸੀਮ ਮੁਨੀਰ ਨੇ ਇਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬਹੁਤ ਲੰਬੇ ਸਮੇਂ ਤਕ ਕੋਈ ਗੱਲਬਾਤ ਹੋਣ ਦੀ ਸੰਭਾਵਨਾ ਨਹੀਂ ਹੈ।
ਇਕ ਵਾਰ ਫਿਰ ਜਦੋਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ’ਚ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ ਅੱਤਵਾਦ ਜਾਂ ਪੀ. ਓ. ਕੇ. ਦੀ ਵਾਪਸੀ ’ਤੇ ਹੀ ਹੋ ਸਕਦੀ ਹੈ। ਭਾਰਤ ਕਈ ਵਾਰ ਸੜ ਚੁੱਕਾ ਹੈ ਅਤੇ ਪਾਕਿਸਤਾਨ ਦੇ ਫੌਜੀ ਖੁਫੀਆ ਸੰਸਥਾਨ ਵਲੋਂ ਪਨਾਹ, ਵਿੱਤੀ ਮਦਦ ਅਤੇ ਸਿਖਲਾਈ ਸਮੂਹਾਂ ਵਲੋਂ ਕੀਤੇ ਗਏ ਹਮਲਿਆਂ ’ਚ ਬਹੁਤ ਸਾਰੇ ਨਾਗਰਿਕਾਂ ਨੂੰ ਗੁਆ ਚੁੱਕਾ ਹੈ।
ਪਾਕਿਸਤਾਨੀ ਫੌਜ ਸ਼ਾਂਤੀ ਨਹੀਂ ਚਾਹੁੰਦੀ। ਮੋਦੀ ਸਮੇਤ ਸ਼ਾਂਤੀ ਸਮਝੌਤੇ ਦੇ ਸਾਰੇ ਪਿਛਲੇ ਯਤਨਾਂ ਨੂੰ ਰਾਵਲਪਿੰਡੀ ਦੀ ਅੱਤਵਾਦੀਆਂ ਦੀ ਚੰਗੀ ਤਰ੍ਹਾਂ ਟ੍ਰੇਂਡ ਫੌਜ ਨੇ ਅਸਫਲ ਕਰ ਦਿੱਤਾ ਹੈ। ਸੰਜੋਗ ਨਾਲ ‘ਲੁਕਵੀਂ ਜੰਗ’ ‘ਲੌਹ ਭਾਈ ਚੀਨ’ ਲਈ ਠੀਕ ਹੈ, ਕਿਉਂਕਿ ਇਹ ਭਾਰਤ ਨੂੰ ਰੁੱਝਿਆ ਅਤੇ ਚਿੰਤਤ ਰੱਖਦੀ ਹੈ।
ਇਸ ਵਾਰ ਬੀਜਿੰਗ ਨੂੰ ਬਿਨਾਂ ਕਿਸੇ ਪੈਸੇ ਜਾਂ ਜਾਨ ਦੇ ਨੁਕਸਾਨ ਦੇ ਜੰਗ ਵਰਗੀ ਸਥਿਤੀ ’ਚ ਆਪਣੇ ਮੰਚ ਦਾ ਪ੍ਰੀਖਣ ਕਰਨ ਦਾ ਮੌਕਾ ਮਿਲਿਆ। ਸਰਪ੍ਰਸਤ ਸੰਤ ਵਲੋਂ ਕੋਈ ਸ਼ਿਕਾਇਤ ਨਹੀਂ। ਸਿਰਫ ਆਸ਼ੀਰਵਾਦ ਮਿਲਿਆ।
ਪੈਂਟਾਗਨ ਲਈ ਇਹ ਚੰਗਾ ਵਿਚਾਰ ਹੋ ਸਕਦਾ ਹੈ ਕਿ ਉਹ ਮੁਨੀਰ ਦੇ ਜੀਵਨ ਅਤੇ ਸਮੇਂ ’ਤੇ ਡੂੰਘਾਈ ਨਾਲ ਵਿਚਾਰ ਕਰੇ ਅਤੇ 16 ਅਪ੍ਰੈਲ ਨੂੰ ਉਸ ਵਲੋਂ ਦਿੱਤੇ ਗਏ ਭੜਕਾਊ ਭਾਸ਼ਣ ਦਾ ਅਧਿਐਨ ਕਰੇ। ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਜੰਗਬੰਦੀ ਲਈ ਸਹਿਮਤ ਹੋਣ ਲਈ ਸੱਦਾ ਦੇ ਕੇ ਸਨਮਾਨਿਤ ਕਰਨ ਦਾ ਫੈਸਲਾ ਲਵੇ। ਇਹ ਭਾਸ਼ਣ ਕਸ਼ਮੀਰ ਬਾਰੇ ਉਨ੍ਹਾਂ ਦੇ ‘ਭਿਆਨਕ ਭਰਮਾਂ, ਹਿੰਦੂ-ਮੁਸਲਿਮ ਕਾਰਡ ਦਾ ਫਾਇਦਾ ਉਠਾਉਣ ਦੀ ਉਸ ਦੀ ਹਤਾਸ਼ਾ ਅਤੇ ਉਸ ਦੀ ਸਮੁੱਚੀ ਜੇਹਾਦੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ।’
ਪਹਿਲਗਾਮ ’ਚ ਅੱਤਵਾਦੀ ਹਮਲਾ ਇਕ ਹਫਤੇ ਬਾਅਦ ਹੋਇਆ। 26 ਹਿੰਦੂ ਮਰਦਾਂ ਦੀ ਹੱਤਿਆ ਦਾ ਮਕਸਦ ਸਪੱਸ਼ਟ ਤੌਰ ’ਤੇ ਭਾਰਤ ’ਚ ਵਿਆਪਕ ਫਿਰਕੂ ਹਿੰਸਾ ਨੂੰ ਸ਼ਹਿ ਦੇਣਾ ਸੀ। ਅਜਿਹਾ ਨਹੀਂ ਹੋਇਆ। ਮੁਨੀਰ ਨੂੰ ਬੜੀ ਨਿਰਾਸ਼ਾ ਹੋਈ ਹੋਵੇਗੀ ਪਰ ਆਈ. ਐੱਮ. ਐੱਫ. ਬੇਲਆਊਟ ਅਤੇ ਅਮਰੀਕੀ ਸ਼ਹਿ ਨੇ ਇਸ ਦੀ ਪੂਰਤੀ ਕਰ ਦਿੱਤੀ।
ਸੀਮਾ ਸਿਰੋਹੀ