ਮੀਂਹ ਕਾਰਨ ਡਿੱਗੀ ਕੰਧ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ

07/12/2022 6:17:34 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਬਾਰਿਸ਼ ਕਾਰਨ ਹਰਜੀਤ ਬਸਤੀ ਚ ਕੰਧ ਡਿੱਗਣ ਕਾਰਨ ਖੜ੍ਹੀ ਕਾਰ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਨੀ ਪੁੱਤਰ ਰਾਜਾ ਸਿੰਘ ਰਾਮਪੁਰਾ ਫੁੱਲ ਤੋਂ ਵਾਰਡ ਨੰ. 13 ਚ ਮਾਰਕਿਟ ਕਮੇਟੀ ਦੇ ਸਾਬਕਾ ਮੁਲਾਜ਼ਮ ਲਾਲਾ ਰਾਮ ਦੇ ਭੋਗ 'ਚ ਹਿੱਸਾ ਲੈਣ ਆਏ ਸਨ। ਇਸ ਦੌਰਾਨ ਉਹ ਆਪਣੀ ਗੱਡੀ ਸਾਇਡ 'ਤੇ ਲਗਾ ਕੇ ਗਏ ਸਨ ਪਰ ਜਦੋਂ ਵਾਪਸ ਆ ਕੇ ਵੇਖਿਆ ਤਾਂ ਨਾਲ ਲੱਗਦੇ ਪਲਾਟ ਦੀ ਕੰਧ ਉਨ੍ਹਾਂ ਦਾ ਕਾਰ 'ਤੇ ਡਿੱਗੀ ਹੋਈ ਸੀ। ਜਿਸ ਕਾਰਨ ਉਨ੍ਹਾਂ ਦਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News