ਉੱਤਰਾਖੰਡ ''ਚ ਡੂੰਘੀ ਖੱਡ ''ਚ ਡਿੱਗੀ ਕਾਰ; 3 ਦੀ ਮੌਤ, 11 ਜ਼ਖ਼ਮੀ

Sunday, Mar 31, 2024 - 04:03 PM (IST)

ਉੱਤਰਾਖੰਡ ''ਚ ਡੂੰਘੀ ਖੱਡ ''ਚ ਡਿੱਗੀ ਕਾਰ; 3 ਦੀ ਮੌਤ, 11 ਜ਼ਖ਼ਮੀ

ਟਿਹਰੀ- ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਕਾਰ ਦੇ ਡੂੰਘੀ ਖੱਡ 'ਚ ਡਿੱਗ ਜਾਣ ਨਾਲ ਇਕ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 11 ਲੋਕ ਜ਼ਖ਼ਮੀ ਹੋ ਗਏ। ਨਰੇਂਦਰਨਗਰ ਦੇ ਥਾਣਾ ਮੁਖੀ ਗੋਪਾਲ ਦੱਤ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 9 ਵਜੇ ਗਜਾ ਤਹਿਸੀਲ ਵਿਚ ਗਜਾ-ਦੰਦਚਾਲੀ-ਚੰਬਾ ਮੋਟਰ ਮਾਰਗ 'ਤੇ ਦੁਵਾਕੋਟੀਧਾਰ ਨੇੜੇ ਵਾਪਰਿਆ। ਕਾਰ ਚੰਬਾ ਵੱਲ ਜਾ ਰਹੀ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਵਾਹਨ ਵਿਚ 14 ਲੋਕ ਸਵਾਰ ਸਨ। ਕਾਰ 'ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਉਹ ਖੱਡ 'ਚ ਜਾ ਡਿੱਗੀ। ਭੱਟ ਨੇ ਦੱਸਿਆ ਕਿ ਧਰਮਵੀਰ ਅਸਵਾਲ (45) ਅਤੇ ਰਿਤਿਕਾ (22) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜਗਵੀਰ ਸਿੰਘ ਰਾਵਤ (40) ਨਾਮੀ ਇਕ ਹੋਰ ਦੀ ਗਜਾ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਕ ਹੋਰ ਜ਼ਖ਼ਮੀ ਵਿਅਕਤੀ ਦਾ ਹੁਣ ਵੀ ਗਜਾ ਦੇ ਇਕ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਨੂੰ ਏਮਜ਼, ਰਿਸ਼ੀਕੇਸ਼ ਵਿਚ ਦਾਖ਼ਲ ਕਰਾਇਆ ਗਿਆ ਹੈ।


author

Tanu

Content Editor

Related News