#BBCISWOTY: ਆਪਣੀ ਪੰਸਦੀਦਾ ਖਿਡਾਰਨ ਨੂੰ ਵੋਟ ਦਿਓ

Monday, Feb 08, 2021 - 01:04 PM (IST)

#BBCISWOTY: ਆਪਣੀ ਪੰਸਦੀਦਾ ਖਿਡਾਰਨ ਨੂੰ ਵੋਟ ਦਿਓ
ISWOTY
BBC

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਦੇ ਦੂਜੇ ਸੰਸਕਰਨ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਨਾਮਜ਼ਦਗੀਆਂ ਦਾ ਐਲਾਨ ਹੋ ਚੁੱਕਿਆ ਹੈ।

ਦਿੱਲੀ ਵਿੱਚ ਭਾਰਤੀ ਭਾਸ਼ਾਵਾਂ ਦੇ ਮੁਖੀ ਰੂਪਾ ਝਾਅ ਵਲੋਂ ਇੱਕ ਵੈਬਨੀਆਰ ਦੌਰਾਨ ਪੰਜ ਨਾਮਜ਼ਦ ਖਿਡਾਰਨਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ।

ਤੁਸੀਂ ਆਪਣੀ ਪੰਸਦੀਦਾ ਸਪੋਰਟਸ ਵੂਮੈਨ ਆਫ਼ ਦਿ ਈਅਰ ਲਈ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਵੈੱਬਸਾਈਟਾਂ ''ਤੇ ਲੌਗਇੰਨ ਜ਼ਰੀਏ ਵੋਟ ਪਾ ਸਕਦੇ ਹੋ। ਜਨਤਕ ਵੋਟਿੰਗ 24 ਫ਼ਰਵਰੀ ਤੱਕ ਭਾਰਤੀ ਸਮੇਂ ਮੁਤਾਬਕ 2330 ਜਾਂ ਜੀਐੱਮਟੀ ਮੁਤਾਬਕ 1800 ਵਜੇ ਤੱਕ ਖੁੱਲ੍ਹੀ ਰਹੇਗੀ।

ਇਹ ਵੀ ਪੜ੍ਹੋ-

ਜੇਤੂ ਦਾ ਐਲਾਨ ਐਤਵਾਰ 8 ਮਾਰਚ ਨੂੰ ਦਿੱਲੀ ਵਿੱਚ ਇੱਕ ਵਰਚੁਅਲ ਸਨਮਾਨ ਸਮਾਰੋਹ ਦੌਰਾਨ ਕੀਤਾ ਜਾਵੇਗਾ। ਸਾਰੇ ਨਿਯਮ ਤੇ ਸ਼ਰਤਾਂ ਅਤੇ ਪ੍ਰਾਇਵੇਸੀ ਨੋਟਿਸ ਵੈੱਬਸਾਇਟ ''ਤੇ ਮੋਜੂਦ ਹਨ।

ਨਤੀਜਿਆਂ ਦਾ ਐਲਾਨ ਬੀਬੀਸੀ ਭਾਰਤੀ ਭਾਸ਼ਾਵਾਂ ਅਤੇ ਬੀਬੀਸੀ ਸਪੋਰਟਸ ਦੀਆਂ ਵੈੱਬਸਾਈਟਾਂ ''ਤੇ ਵੀ ਕੀਤਾ ਜਾਵੇਗਾ।

ਉਹ ਖਿਡਾਰਨ ਜਿਸ ਨੂੰ ਜਨਤਾ ਵਲੋਂ ਸਭ ਤੋਂ ਵੱਧ ਵੋਟਾਂ ਮਿਲਣਗੀਆਂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਚੁਣਿਆ ਜਾਵੇਗਾ।

ਵੂਮੈਨਜ਼ ਡੇ 2021 ''ਤੇ ਹੋਣ ਵਾਲੇ ਇਸ ਸਮਾਗਮ ਦੌਰਾਨ ਬੀਬੀਸੀ ਵੱਲੋਂ ਮਿਸਾਲੀ ਪ੍ਰਾਪਤੀਆਂ ਵਾਲੀ ਖਿਡਾਰਨ ਨੂੰ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਵੀ ਦਿੱਤਾ ਜਾਵੇਗਾ। ਬੀਬੀਸੀ ਦੁਆਰਾ ਵਰਚੁਅਲ ਸਮਾਗਮ ਦੌਰਾਨ ਉੱਭਰ ਰਹੇ ਖਿਡਾਰੀ ਦਾ ਵੀ ਸਨਮਾਨ ਕੀਤਾ ਜਾਵੇਗਾ।

ਨਾਮਜ਼ਦ ਕੀਤੇ ਗਏ ਪੰਜ ਖਿਡਾਰੀਆਂ ਨੂੰ ਭਾਰਤ ਦੇ ਕੁਝ ਉੱਘੇ ਖੇਡ ਪੱਤਰਕਾਰਾਂ, ਮਾਹਰਾਂ ਅਤੇ ਲੇਖਕਾਂ ਦੁਆਰਾ ਚੁਣਿਆ ਗਿਆ ਹੈ।

ਜਿਊਰੀ ਵਲੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀਆਂ ਖਿਡਾਰਨਾਂ ਦੀ ਚੋਣ ਜਨਤਕ ਵੋਟਿੰਗ ਲਈ ਕੀਤੀ ਗਈ ਹੈ।

ਇਹ ਖਿਡਾਰਨਾਂ ਕੌਣ ਹਨ:

ਮੰਨੂ ਭਾਕਰ
Getty Images

1. ਮੰਨੂ ਭਾਕਰ

ਉਮਰ: 18 ਸਾਲ*, ਖੇਡ: ਏਅਰਗੰਨ ਸ਼ੂਟਿੰਗ

16 ਸਾਲ ਦੀ ਉਮਰ ਵਿੱਚ, ਮੰਨੂ ਭਾਕਰ ਨੇ ਸਾਲ 2018 ਵਿੱਚ ਹੋਏ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਵਰਲਡ ਕੱਪ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ ਅਤੇ ਉਹ ਅਜਿਹਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰਨ ਬਣ ਗਏ।

ਮੰਨੂ ਭਾਕਰ ਨੇ ਸਾਲ 2018 ਦੀਆਂ ਯੂਥ ਉਲੰਪਿਕ ਖੇਡਾਂ ਵਿੱਚ ਵੀ ਸੋਨ ਤਮਗ਼ਾ ਜਿੱਤਿਆ।

ਇਸੇ ਸਾਲ ਉਨ੍ਹਾਂ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਰਿਕਾਰਡ ਸਕੋਰ 240.9 ਪੁਆਇੰਟ ਬਣਾਇਆ ਅਤੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਹਾਸਿਲ ਕੀਤਾ।

ਸਾਲ 2019 ਵਿੱਚ ਉਨ੍ਹਾਂ ਨੇ ਵਰਲਡ ਕੱਪ ਫਾਈਨਲਜ਼ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।

(*ਉਹ 18ਫ਼ਰਵਰੀ, 2021 ਨੂੰ 19 ਸਾਲਾਂ ਦੇ ਹੋ ਜਾਣਗੇ)

ਦੂਤੀ ਚੰਦ
Getty Images

2. ਦੂਤੀ ਚੰਦ

ਉਮਰ: 25*, ਖੇਡ: ਅਥਲੈਟਿਕਸ

ਦੂਤੀ ਚੰਦ ਔਰਤਾਂ ਦੇ 100 ਮੀਟਰ ਮੁਕਾਬਲਿਆਂ ਦੇ ਮੌਜੂਦਾ ਭਾਰਤੀ ਨੈਸ਼ਨਲ ਚੈਂਪੀਅਨ ਹਨ।

ਤੇਜ਼ ਦੌੜਾਕ ਨੇ ਨੇਪਲਸ ਵਿੱਚ 2019 ਦੇ ਵਰਲਡ ਯੂਨੀਵਰਸਾਈਡ ਦੌਰਾਨ 100 ਮੀਟਰ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।

ਉਨ੍ਹਾਂ ਨੂੰ 2020 ਵਿੱਚ ਅਰਜੁਨ ਐਵਾਰਡ ਨਾਲ ਸਮਾਨਿਤ ਕੀਤਾ ਗਿਆ। 2016 ਦੇ ਸਮਰ ਉਲੰਪਿਕ ਵਿੱਚ 100 ਮੀਟਰ ਲਈ ਕੁਆਲੀਫ਼ਾਈ ਕਰਕੇ, ਦੂਤੀ ਤੀਜੀ ਭਾਰਤੀ ਖਿਡਾਰਨ ਬਣੇ ਜਿਸਨੇ ਕਦੀ ਇਸ ਲਈ ਕੁਆਲੀਫ਼ਾਈ ਕੀਤਾ ਹੋਵੇ।

ਉਨ੍ਹਾਂ ਨੇ ਜਕਾਰਟਾ ਏਸ਼ੀਅਨ ਗ਼ੇਮਜ਼ 2018 ਵਿੱਚ ਵੀ 100 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਸਾਲ 1998 ਤੋਂ ਬਾਅਦ ਇਸ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਤਗਮਾ ਸੀ। ਦੂਤੀ ''ਤੇ 2014 ਵਿੱਚ ਫ਼ੀਮੇਲ ਹਾਈਪਰਔਰਗਾਨਿਜ਼ਮ ਦੇ ਇਲਜ਼ਾਮਾਂ ਤਹਿਤ ਖੇਡਾਂ ਵਿੱਚ ਹਿੱਸਾ ਲੈਣ ''ਤੇ ਪਾਬੰਦੀ ਲਗਾ ਦਿੱਤੀ ਗਈ।

ਹਾਲਾਂਕਿ ਉਨ੍ਹਾਂ ਨੇ 2015 ਵਿੱਚ ਪਾਬੰਦੀ ਹਟਾਉਣ ਲਈ ਕੋਰਟ ਆਫ਼ ਆਰਬਿਟਰੇਸ਼ਨ ਫ਼ਾਰ ਸਪੋਰਟਸ ਵਿੱਚ ਸਫ਼ਲਤਾਪੂਰਵਕ ਆਪਣਾ ਕੇਸ ਲੜਿਆ। ਦੂਤੀ ਚੰਦ ਭਾਰਤ ਦੇ ਖੁੱਲ੍ਹੇ ਤੌਰ ''ਤੇ ਸਵਿਕਾਰਨ ਵਾਲੇ ਪਹਿਲੇ ਗੇਅ ਅਥਲੀਟ ਹਨ ਅਤੇ ਉਹ ਇੱਕ ਬਹੁਤ ਹੀ ਨਿਮਰ ਪਿਛੋਕੜ ਨਾਲ ਸਬੰਧਿਤ ਹਨ।

(*ਨਾਮਜ਼ਦਗੀਆਂ ਦੇ ਐਲਾਨ ਤੋਂ ਇੱਕ ਹਫ਼ਤਾ ਪਹਿਲਾਂ 3 ਫ਼ਰਵਰੀ, 2021, ਨੂੰ ਉਨ੍ਹਾਂ ਨੇ ਆਪਣੀ ਉਮਰ ਦੇ 25 ਸਾਲ ਪੂਰੇ ਕੀਤੇ।)

ਕੋਨੇਰੂ ਹੰਪੀ
BBC

3. ਕੋਨੇਰੂ ਹੰਪੀ

ਉਮਰ: 33, ਖੇਡ: ਸ਼ਤਰੰਜ

ਵੂਮੈਨਜ਼ ਵਰਲਡ ਰੈਪਿਡ ਚੈਸ ਚੈਂਪੀਅਨਸ਼ਿਪ, 2019

ਕੋਨੇਰੂ ਹੰਪੀ ਭਾਰਤ ਦੀਆਂ ਬਿਹਤਰੀਨ ਸ਼ਤੰਰਜ਼ ਖਿਡਾਰਨਾਂ ਵਿੱਚੋਂ ਇੱਕ ਹਨ।

ਦੱਖਣੀ ਸੂਬੇ ਆਂਧਰਾ ਪ੍ਰਦੇਸ਼ ਵਿੱਚ ਜਨਮੇਂ ਕੋਨੇਰੂ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਨੇ ਕੋਨੇਰੂ ਅੰਦਰਲੀ ਸ਼ਤਰੰਜ ਖੇਡਣ ਦੀ ਪ੍ਰਤਿਭਾ ਦੀ ਪਛਾਣ ਕੀਤੀ।

ਉਹ 2002 ਵਿੱਚ 15 ਸਾਲ ਦੀ ਘੱਟ ਉਮਰ ਵਿੱਚ ਸਭ ਤੋਂ ਛੋਟੀ ਉਮਰ ਦੇ ਗ੍ਰੈਂਡ ਮਾਸਟਰ ਬਣ ਕੇ ਮਾਣ ਨਾਲ ਰਹੇ, ਇੱਕ ਅਜਿਹਾ ਰਿਕਾਰਡ ਜਿਸਨੂੰ 2008 ਵਿੱਚ ਚੀਨ ਦੇ ਹੂ ਯੀਫ਼ਾਨ ਨੇ ਤੋੜ੍ਹਿਆ।

ਕੁਨੇਰੂ ਮੌਜੂਦਾ ਵਰਲਡ ਰੈਪੀਡ ਚੈਸ ਚੈਂਪੀਅਨ ਹਨ ਅਤੇ ਉਨ੍ਹਾਂ ਨੇ ਇਹ ਟਾਈਟਲ ਦੋ ਸਾਲ ਦੀ ਮੈਟਰਨਿਟੀ ਬਰੇਕ ਤੋਂ ਬਾਅਦ ਦਸੰਬਰ 2019 ਵਿੱਚ ਹਾਸਿਲ ਕੀਤਾ।

ਮੁੜ ਵਾਪਸੀ ਤੋਂ ਬਾਅਦ ਵੀ ਉਨ੍ਹਾਂ ਦਾ ਜੇਤੂ ਸਫ਼ਰ ਜਾਰੀ ਰਿਹਾ ਅਤੇ ਉਨ੍ਹਾਂ ਨੇ 2020 ਵਿੱਚ ਕੈਨਜ਼ ਕੱਪ ਜਿੱਤਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ 2003 ਭਾਰਤ ਦੇ ਵੱਕਾਰੀ ਖੇਡ ਸਨਮਾਨਾਂ ਵਿੱਚੋਂ ਇੱਕ ਅਰਜੁਨ ਐਵਾਰਡ ਜਿੱਤਿਆ। ਕੋਨੇਰੂ ਨੂੰ 2007 ਵਿੱਚ ਭਾਰਤ ਦੇ ਚੌਥੇ ਨੰਬਰ ਦੇ ਸਰਬਉੱਚ ਨਾਗਰਿਕ ਪੁਰਸਕਾਰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ।

ਵਿਨੇਸ਼ ਫ਼ੋਗਾਟ
Getty Images

4- ਵਿਨੇਸ਼ ਫ਼ੋਗਾਟ

ਉਮਰ: 26, ਖੇਡ: ਫ਼ਰੀ ਸਟਾਈਲ ਕੁਸ਼ਤੀ

ਕਾਂਸੀ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪਸ

ਅੰਤਰਰਾਸ਼ਟਰੀ ਔਰਤ ਪਹਿਲਵਾਨਾਂ ਦੇ ਪਰਿਵਾਰ ਨਾਲ ਸਬੰਧਿਤ ਵਿਨੇਸ਼ ਫ਼ੋਗਾਟ 2018 ਦੀਆਂ ਜਕਾਰਟਾ ਏਸ਼ੀਅਨ ਗ਼ੇਮਜ਼ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਪਹਿਲਵਾਨ ਬਣੇ।

ਰਾਸ਼ਟਰਮੰਡਲ ਖੇਡਾਂ ਦੇ ਵੀ ਦੋ ਸੋਨ ਤਗਮੇ ਫ਼ੋਗਾਟ ਦੇ ਨਾਮ ਹਨ। ਉਹ ਪਹਿਲੇ ਭਾਰਤੀ ਔਰਤ ਪਹਿਲਵਾਨ ਹਨ ਜਿਨ੍ਹਾਂ ਨੇ ਰਾਸ਼ਟਰਮੰਡਲ ਅਤੇ ਏਸ਼ੀਅਨ ਦੋਵਾਂ ਖੇਡਾਂ ਵਿੱਚ ਸੋਨ ਤਗਮੇ ਜਿੱਤੇ।

ਸਤੰਬਰ 2019, ਵਿੱਚ ਉਨ੍ਹਾਂ ਨੇ ਕਾਂਸੀ ਦਾ ਤਗਮਾ ਹਾਸਿਲ ਕਰਕੇ ਪਹਿਲਾ ਵਰਲਡ ਚੈਂਪੀਅਨਸ਼ਿਪ ਤਗਮਾ ਜਿੱਤਿਆ।

ਜਨਵਰੀ 2020 ਵਿੱਚ ਵਿਨੇਸ਼ ਫ਼ੋਗਾਟ ਨੇ ਰੋਮ ਰੈਂਕਿੰਗ ਸੀਰੀਜ਼ ਵਿੱਚ ਵੀ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਪਿਛਲੇ ਸਾਲ ਕੋਰੋਨਾਵਾਇਰਸ ਨੂੰ ਵੀ ਮਾਤ ਦਿੱਤੀ।

ਰਾਣੀ ਰਾਮਪਾਲ
Getty Images

5- ਰਾਣੀ

ਉਮਰ: 26, ਖੇਡ: ਹਾਕੀ

ਕਪਤਾਨ, ਭਾਰਤੀ ਮਹਿਲਾ ਹਾਕੀ ਟੀਮ

ਰਾਣੀ 2020 ਵਿੱਚ ਪ੍ਰਸਿੱਧ ''ਵਰਲਡ ਗੇਮਜ਼ ਐਥਲੀਟ ਆਫ ਦਿ ਈਅਰ'' ਪੁਰਸਕਾਰ ਜਿੱਤਣ ਵਾਲੀ ਪਹਿਲੀ ਹਾਕੀ ਖਿਡਾਰਨ ਬਣੀ।

ਨਵੰਬਰ 2019 ਵਿੱਚ ਯੂਐੱਸਏ ਖ਼ਿਲਾਫ਼ ਉਸ ਦੇ ਮਹੱਤਵਪੂਰਨ ਟੀਚੇ ਨੇ ਟੋਕਿਓ ਉਲੰਪਿਕ ਵਿੱਚ ਭਾਰਤੀ ਟੀਮ ਲਈ ਥਾਂ ਬਣਾਉਣ ਵਿੱਚ ਮਹੱਤਪੂਰਨ ਭੂਮਿਕਾ ਨਿਭਾਈ।

ਉਹ ਉਸ ਟੀਮ ਦਾ ਹਿੱਸਾ ਵੀ ਰਹੀ ਜਿਸ ਨੇ ਰਿਓ 2016 ਵਿੱਚ ਭਾਰਤ ਦੀ ਅਗਵਾਈ ਕੀਤੀ ਸੀ।

2010 ਵਿੱਚ ਰਾਣੀ ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਖੇਡਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਹਾਕੀ ਖਿਡਾਰੀ ਬਣੀ ਅਤੇ 2010 ਵਿਸ਼ਵ ਕੱਪ ਵਿੱਚ ''ਯੰਗ ਪਲੇਅਰ ਆਫ ਦਿ ਟੂਰਨਾਮੈਂਟ'' ਜਿੱਤਿਆ।

ਭਾਰਤੀ ਟੀਮ ਨੇ 2018 ਏਸ਼ੀਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਿਆ, 2018 ਵਿਸ਼ਵ ਕੱਪ ਵਿੱਚ ਕੁਆਟਰ ਫਾਈਨਲ ਤੱਕ ਪਹੁੰਚੀ ਅਤੇ ਉਸੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਸਥਾਨ ''ਤੇ ਰਹੀ।

ਹਰਿਆਣਾ ਦੇ ਉੱਤਰ ਵਿੱਚ ਗਰੀਬ ਗੱਡੀ ਚਲਾਉਣ ਵਾਲੇ ਪਰਿਵਾਰ ਨਾਲ ਸਬੰਧਤ, ਰਾਣੀ 2020 ਵਿੱਚ ਭਾਰਤ ਦੇ ਸਰਬਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਪਦਮਸ਼੍ਰੀ ਜਿੱਤਣ ਲਈ ਅੱਗੇ ਵਧੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=Nnz6KNBzhyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''819ae11b-fbae-459a-8a08-ff6524d9302b'',''assetType'': ''STY'',''pageCounter'': ''punjabi.india.story.55972838.page'',''title'': ''#BBCISWOTY: ਆਪਣੀ ਪੰਸਦੀਦਾ ਖਿਡਾਰਨ ਨੂੰ ਵੋਟ ਦਿਓ'',''published'': ''2021-02-08T07:21:33Z'',''updated'': ''2021-02-08T07:21:33Z''});s_bbcws(''track'',''pageView'');

Related News