ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
Tuesday, Feb 06, 2024 - 08:50 AM (IST)
ਬ੍ਰਿਟੇਨ ਦੇ ਬਕਿੰਘਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ ਕਿ ਕਿੰਗ ਚਾਰਲਸ ਨੂੰ ਕੈਂਸਰ ਹੈ।
ਇਹ ਕੈਂਸਰ ਕਿਸ ਤਰ੍ਹਾਂ ਦਾ ਹੈ, ਇਸ ਬਾਰੇ ਨਹੀਂ ਦੱਸਿਆ ਗਿਆ ਹੈ। ਪਰ ਇਹ ਪ੍ਰੋਸਟੇਟ ਕੈਂਸਰ ਨਹੀਂ ਹੈ।
ਕਿੰਗ ਚਾਰਲਸ ਪ੍ਰੋਸਟੇਟ ਵਧਣ ਦਾ ਹਾਲ ਹੀ ਵਿੱਚ ਇਲਾਜ ਕਰਵਾ ਰਹੇ ਸਨ, ਤਾਂ ਇਸ ਬਾਰੇ ਪਤਾ ਲੱਗਿਆ।
ਬਕਿੰਘਮ ਪੈਲੇਸ ਨੇ ਦੱਸਿਆ ਹੈ ਕਿ ਕਿੰਗ ਚਾਰਲਸ ਨੇ ਸੋਮਵਾਰ ਤੋਂ ਨਿਯਮਤ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਇਲਾਜ ਦੌਰਾਨ ਉਹ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਤੋਂ ਦੂਰ ਰਹਿਣਗੇ।
ਕਿੰਗ ਚਾਰਲਸ ਦੀ ਉਮਰ 75 ਸਾਲ ਹੈ।
ਬਕਿੰਘਮ ਪੈਲੇਸ ਦੇ ਇਕ ਬਿਆਨ ਮੁਤਾਬਕ, "ਕਿੰਗ ਚਾਰਲਸ ਇਲਾਜ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਨ ਅਤੇ ਜਲਦੀ ਤੋਂ ਜਲਦੀ ਆਪਣੀਆਂ ਜਨਤਕ ਜ਼ਿੰਮੇਵਾਰੀਆਂ ''''ਤੇ ਵਾਪਸ ਆ ਜਾਣਗੇ।"
ਕਿੰਗ ਚਾਰਲਸ ਦੇ ਕੈਂਸਰ ਦੀ ਕਿਹੜੀ ਸਟੇਜ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕਿੰਗ ਚਾਰਲਸ ਨੇ ਖ਼ੁਦ ਆਪਣੇ ਦੋ ਪੁੱਤਰਾਂ ਪ੍ਰਿੰਸ ਹੈਰੀ ਅਤੇ ਪ੍ਰਿੰਸ ਆਫ਼ ਵੇਲਸ ਵਿਲੀਅਮ ਨੂੰ ਇਸ ਬਿਮਾਰੀ ਬਾਰੇ ਦੱਸਿਆ ਹੈ।
ਦੱਸਿਆ ਗਿਆ ਹੈ ਕਿ ਪ੍ਰਿੰਸ ਆਫ ਵੇਲਜ਼ ਵਿਲੀਅਮ ਆਪਣੇ ਪਿਤਾ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਡਿਊਕ ਆਫ ਸਸੇਕਸ ਪ੍ਰਿੰਸ ਹੈਰੀ ਅਮਰੀਕਾ ਵਿੱਚ ਰਹਿੰਦੇ ਹਨ। ਹੈਰੀ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਪਿਤਾ ਨੂੰ ਮਿਲਣ ਲਈ ਯੂਕੇ ਆਉਣਗੇ।
ਕਿੰਗ ਚਾਰਲਸ ਸੋਮਵਾਰ ਦੀ ਸਵੇਰੇ ਨਾਰਫੋਕ ਦੇ ਸੈਂਡਰਿੰਘਮ ਤੋਂ ਲੰਡਨ ਆਏ ਸਨ। ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਕਿੰਗ ਚਾਰਲਸ ਦਾ ਇਲਾਜ ‘ਆਊਟਪੇਸ਼ੇਂਟ’ ਵਜੋਂ ਕੀਤਾ ਜਾਵੇਗਾ ਯਾਨਿ ਉਹ ਹਸਪਤਾਲ ''''ਚ ਭਰਤੀ ਹੋ ਕੇ ਇਲਾਜ ਨਹੀਂ ਕਰਵਾ ਰਹੇ ਹੋਣਗੇ।
ਹਾਲਾਂਕਿ, ਕਿੰਗ ਚਾਰਲਸ ਜਨਤਕ ਸਮਾਗਮਾਂ ਵਿੱਚ ਹਿੱਸਾ ਨਹੀਂ ਲੈਣਗੇ ਪਰ ਉਹ ਸਰਕਾਰ ਦੇ ਮੁਖੀ ਹੋਣ ਦੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹਿਣਗੇ। ਇਸ ਵਿੱਚ ਦਸਤਾਵੇਜ਼ੀ ਕੰਮ ਅਤੇ ਨਿੱਜੀ ਮੀਟਿੰਗਾਂ ਵੀ ਸ਼ਾਮਲ ਹੋਣਗੀਆਂ।
ਜੇਕਰ ਡਾਕਟਰ ਦੂਰੀ ਬਣਾਈ ਰੱਖਣ ਦੀ ਸਲਾਹ ਨਹੀਂ ਦਿੰਦੇ ਹਨ ਤਾਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕਿੰਗ ਚਾਰਲਸ ਦੀ ਹਫ਼ਤਾਵਾਰੀ ਮੁਲਾਕਾਤਾਂ ਜਾਰੀ ਰਹਿਣਗੀਆਂ।
ਜੇਕਰ ਕਿੰਗ ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਅਸਮਰੱਥ ਹੋਣਗੇ ਤਾਂ ਇਸ ਲਈ ਸੰਵਿਧਾਨ ਵਿੱਚ ਵਿਵਸਥਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਕਿੰਗ ਦੀ ਥਾਂ "ਰਾਜ ਦੇ ਸਲਾਹਕਾਰਾਂ" ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਇਸ ਸਮੇਂ ਕੁਈਨ ਕੈਮਿਲਾ, ਪ੍ਰਿੰਸ ਵਿਲੀਅਮ, ਪ੍ਰਿੰਸਸ ਰੌਇਲ ਅਤੇ ਪ੍ਰਿੰਸ ਐਡਵਰਡ ਇਸ ਵਿੱਚ ਸ਼ਾਮਲ ਹਨ। ਪ੍ਰਿੰਸ ਹੈਰੀ ਅਤੇ ਡਿਊਕ ਆਫ ਯੋਰਕ ਹੁਣ ਨਹੀਂ ਬੁਲਾਇਆ ਜਾਂਦਾ ਕਿਉਂਕਿ ਉਹ ਗ਼ੈਰ-ਕਾਰਜਸ਼ੀਲ ਸ਼ਾਹੀ ਪਰਿਵਾਰ ਹੈ।
ਪ੍ਰਿੰਸ ਵਿਲੀਅਮ ਵੀ ਆਰਜੀ ਤੌਰ ''''ਤੇ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਤੋਂ ਪਰ੍ਹੇ ਹਨ ਕਿਉਂਕਿ ਉਹ ਆਪਣੀ ਪਤਨੀ ਪ੍ਰਿੰਸਸ ਆਫ ਵੇਲਸ ਕੈਥਰੀਨ ਦੀ ਮਦਦ ਕਰ ਰਹੇ ਹਨ।
ਕੈਥਰੀਨ ਦੀ ਪਿਛਲੇ ਮਹੀਨੇ ਪੇਟ ਦੀ ਸਰਜਰੀ ਹੋਈ ਸੀ ਪਰ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਇਸ ਹਫ਼ਤੇ ਦੇ ਅਖ਼ੀਰ ਵਿੱਚ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਮੁੜ ਸੰਭਾਲ ਲੈਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)