ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ

Tuesday, Feb 06, 2024 - 01:05 PM (IST)

ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
ਹੀਰਾ ਮੰਡੀ
X/ Bhansali productions
ਹੀਰਾਮੰਡੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਇੱਕ ਇਲਾਕੇ ਦਾ ਨਾਮ ਹੈ

ਸੰਜੇ ਲੀਲਾ ਭੰਸਾਲੀ ਵੱਲੋਂ ਡਾਇਰੈਕਟ ਕੀਤੀ ਗਈ ‘ਹੀਰਾਮੰਡੀ – ਦ ਡਾਇਮੰਡ ਬਾਜ਼ਾਰ’ ਨੈੱਟਫਲਿਕਸ ਦੀ ਅਗਲੀ ਵੈੱਬਸੀਰੀਜ਼ ਇਸੇ ਸਾਲ ਰਿਲੀਜ਼ ਹੋਵੇਗੀ।

ਹੀਰਾਮੰਡੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਇੱਕ ਇਲਾਕੇ ਦਾ ਨਾਮ ਹੈ।

ਇਸ ਸੀਰੀਜ਼ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਇਸ ਇਲਾਕੇ ਵਿੱਚ ਤਵਾਇਫ਼ਾਂ ਦੀ ਜ਼ਿੰਦਗੀ ਉੱਤੇ ਕੇਂਦਰਤ ਹੈ।

ਹੀਰਾਮੰਡੀ ਕਦੇ ਨਾਚ, ਸੰਗੀਤ ਅਤੇ ਤਹਿਜ਼ੀਬ ਦਾ ਕੇਂਦਰ ਹੋਇਆ ਕਰਦਾ ਸੀ।

ਪਰ ਹੌਲੀ-ਹੌਲੀ ਬਦਲਾਅ ਹੁੰਦਾ ਗਿਆ ਅਤੇ ਇਸ ਇਲਾਕੇ ਨਾਲ ''''ਬਦਨਾਮੀ'''' ਜੁੁੜ ਗਈ ।

ਇਸ ਇਲਾਕੇ ਦਾ ਇਤਿਹਾਸ 450 ਸਾਲ ਪੁਰਾਣਾ ਹੈ।

ਹੀਰਾਮੰਡੀ ਦਾ ਇਹ ਨਾਮ ਕਦੋਂ ਪਿਆ

ਲਾਹੌਰ
Getty Images
ਅਕਬਰ ਦੇ ਰਾਜ ਦੇ ਦੌਰਾਨ ਲਾਹੌਰ ਸ਼ਹਿਰ ਸਾਮਰਾਜ ਦਾ ਕੇਂਦਰੀ ਸ਼ਹਿਰ ਸੀ

ਹੀਰਾਮੰਡੀ ਨੂੰ ਆਪਣਾ ਅਜੋਕਾ ਨਾਮ ਕਰੀਬ 250 ਸਾਲ ਪਹਿਲਾਂ ਮਿਲਿਆ। ਇਹ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਹੀਰਾ ਸਿੰਘ ਦੇ ਨਾਮ ਉੱਤੇ ਪਿਆ ਸੀ।

ਅਕਬਰ ਦੇ ਰਾਜ ਦੇ ਦੌਰਾਨ ਲਾਹੌਰ ਸ਼ਹਿਰ ਸਾਮਰਾਜ ਦਾ ਕੇਂਦਰੀ ਸ਼ਹਿਰ ਸੀ। ਉਸ ਵੇਲੇ ਹੀਰਾ ਮੰਡੀ ਵਾਲੇ ਇਲਾਕੇ ਨੂੰ ਸ਼ਾਹੀ ਮੁਹੱਲਾ ਕਿਹਾ ਜਾਂਦਾ ਸੀ।

ਅੱਜ ਵੀ ਲਾਹੌਰ ਵਿਚਲੇ ਇਲਾਕੇ ਹੈਦਰੀ ਗਲੀ, ਸ਼ੇਖ਼ਪੁਰੀਆ, ਟਿਬੀ ਗਲੀ, ਹੀਰਾਮੰਡੀ ਅਤੇ ਕਿਲਾ ਰੋਡ ਉੱਤੇ ਨੋਵਲਟੀ ਚੌਂਕ ਨੂੰ ਸ਼ਾਹੀ ਮੁਹੱਲਾ ਵਜੋਂ ਜਾਣਿਆ ਜਾਂਦਾ ਹੈ।

ਸ਼ਾਹੀ ਪਰਿਵਾਰ ਦੀ ਰਿਹਾਇਸ਼ ਦੇ ਨੇੜਲਾ ਇਲਾਕਾ ਜਿੱਥੇ ਉਨ੍ਹਾਂ ਦੇ ਨੌਕਰ, ਮੁਲਾਜ਼ਮ ਅਤੇ ਹੋਰ ਅਧਿਕਾਰੀ ਰਹਿੰਦੇ ਸਨ ਉਸ ਨੂੰ ''''ਸ਼ਾਹੀ ਮੁਹੱਲਾ'''' ਕਿਹਾ ਜਾਂਦਾ ਸੀ।

ਅੱਜ ਵੀ ਜਿਹੜੇ ਲੋਕ ਹੀਰਾਮੰਡੀ ਆਟੋ-ਰਿਕਸ਼ਾ ਜਾਂ ਟੈਕਸੀ ਰਾਹੀਂ ਜਾਂਦੇ ਹਨ, ਉਹ ਸ਼ਾਹੀ ਮੁਹੱਲਾ ਦੱਸ ਕੇ ਜਾਂਦੇ ਹਨ।

ਇੱਥੇ ਮੌਜੂਦ ਕਈ ‘ਕੋਠੇ’ ਇਸ ਇਲਾਕੇ ਵਿੱਚ ਮੁਗ਼ਲ ਰਾਜ ਦੌਰਾਨ ਬਣੇ ਸਨ।

ਇਹ ਇਸ ਇਲਾਕੇ ਦਾ ਸੁਨਿਹਰੀ ਦੌਰ ਸੀ।

ਇਸ ਇਲਾਕੇ ਵਿੱਚ ਮੁੱਖ ਤੌਰ ਉੱਤੇ ‘ਕੰਜਰ’ ਅਤੇ ਮਰਾਸੀ ਭਾਈਚਾਰੇ ਦੇ ਲੋਕ ਰਹਿੰਦੇ ਸਨ। ਕੰਜਰ ਭਾਈਚਾਰੇ ਦੀ ਔਰਤਾਂ ਰਵਾਇਤੀ ਤੌਰ ਉੱਤੇ ਗਾਉਣ ਅਤੇ ਨੱਚਣ ਵਿੱਚ ਨਿਪੁੰਨ ਸਨ।

ਮਰਾਸੀ ਸੰਗੀਤ ਵਿੱਚ ਮਾਹਰ ਸਨ ਅਤੇ ਉਹ ਇੱਥੇ ਦੀਆਂ ਔਰਤਾਂ ਨੂੰ ਗਾਉਣਾ ਸਿਖਾਉਂਦੇ ਸਨ।

ਕੋਠਾ ਸ਼ਬਦ ਤੋਂ ਕੀ ਭਾਵ?

ਕਲਾ
Getty Images
ਪੰਜਾਬੀ ਵਿੱਚ ਛੱਤ ਨੂੰ ਕੋਠਾ ਵੀ ਕਿਹਾ ਜਾਂਦਾ ਹੈ (ਸੰਕੇਤਕ ਤਸਵੀਰ)

ਸਿਖਲਾਈ ਪ੍ਰਾਪਤ ਕਰ ਚੁੱਕੀਆਂ ਇਨ੍ਹਾਂ ਕੁੜੀਆਂ ਨੂੰ ‘ਤਵਾਇਫ਼’ ਕਿਹਾ ਜਾਂਦਾ ਸੀ ਅਤੇ ਜਿਵੇਂ- ਜਿਵੇਂ ਉਹ ਵੱਡੀਆਂ ਹੋਈਆਂ ਉਹ ਕੋਠਿਆਂ ਦੀ ਮਾਲਕ ਬਣਦੀਆਂ।

ਪੰਜਾਬੀ ਵਿੱਚ ਛੱਤ ਨੂੰ ਕੋਠਾ ਵੀ ਕਿਹਾ ਜਾਂਦਾ ਹੈ।

ਆਮ ਤੌਰ ’ਤੇ ਇਹ ਤਵਾਇਫਾਂ ਵੱਲੋਂ ਇਹ ਮੁਜਰਾ ਉੱਪਰਲੀ ਮੰਜ਼ਿਲ ਉੱਤੇ ਬਣੇ ਵੱਡੇ ਕਮਰਿਆਂ ਵਿੱਚ ਕੀਤਾ ਜਾਂਦਾ ਸੀ।

ਇੱਥੇ ਜਾਣ ਲਈ ਪੌੜੀਆਂ ਦੀ ਵਰਤੋਂ ਹੁੰਦੀ ਸੀ ਇਸ ਲਈ ਇਨ੍ਹਾਂ ਥਾਵਾਂ ਨੂੰ ਕੋਠਾ ਕਿਹਾ ਜਾਣ ਲੱਗਾ।

ਹੌਲੀ-ਹੌਲੀ ਆਲੇ-ਦੁਆਲੇ ਦੇ ਇਲਾਕੇ ਵਿੱਚ ਸੰਗੀਤਕ ਸਾਜ਼ਾਂ, ਸੱਜਣ-ਫੱਬਣ ਲਈ ਸਮਾਨ, ਫੁੱਲਾਂ ਦੀ ਦੁਕਾਨ ਅਤੇ ਖਾਣਿਆਂ ਦੀਆਂ ਦੁਕਾਨਾਂ ਖੁਲ੍ਹਣੀਆਂ ਸ਼ੁਰੂ ਹੋ ਗਈਆਂ।

ਬੀਬੀਸੀ
BBC

ਸਟੇਜ ਡਾਇਰੈਕਟਰ ਵਜੋਂ ਕੰਮ ਕਰਦੇ ਪ੍ਰਫ਼ੈਸਰ ਤਰਿਪੁਰਾਰੀ ਸ਼ਰਮਾ ਦੱਸਦੇ ਹਨ ਕਿ ਮੁਗ਼ਲ ਕਾਲ ਦੇ ਦੌਰਾਨ ਰਾਜ ਨਾਲ ਸਬੰਧਤ ਅਮੀਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਸਨ।

ਉਨ੍ਹਾਂ ਦੱਸਿਆ ਕਿ ਖੁਸ਼ੀ ਦੇ ਮੌਕਿਆਂ ਤੇ ਇਨ੍ਹਾਂ ਦੇ ਪ੍ਰੋਗਰਾਮ ਸ਼ਾਹੀ ਪੈਲਸਾਂ ਵਿੱਚ ਵੀ ਹੁੰਦੇ ਸਨ।

ਉਹ ਦੱਸਦੇ ਹਨ, “ਕੋਠਾ ਸ਼ਬਦ ਦਾ ਅਰਥ ਅੱਜ ਜਿਸ ਤਰੀਕੇ ਕੱਢਿਆ ਜਾਂਦਾ ਹੈ ਇਹ ਠੀਕ ਨਹੀਂ ਹੈ..ਇੱਕ ਸਮਾਂ ਸੀ ਜਦੋਂ ਕੋਠਾ ਕਲਾ ਦੇ ਕੇਂਦਰ ਵਾਂਗ ਸੀ। ਇੱਥੇ ਗਾਣੇ, ਸੰਗੀਤ ਅਤੇ ਨਾਚ ਹੁੰਦਾ ਸੀ।”

“ਇੱਥੇ ਅੋਰਤਾਂ ਆਪਣੇ ਆਪ ਨੂੰ ਫ਼ਨਕਾਰ ਜਾਂ ਅਦਾਕਾਰਾ ਕਹਿੰਦੀਆਂ ਸਨ, ਇੱਥੇ ਚੰਗਾ ਲਿਖਿਆ ਜਾਂਦਾ ਸੀ ਅਤੇ ਸ਼ੇਅਰੋ-ਸ਼ਾਇਰੀ ਵੀ ਹੁੰਦੀ ਸੀ।”

ਇੱਥੇ ਬਹੁਤ ਉੱਚੇ ਪੱਧਰ ਦਾ ਸੰਵਾਦ ਹੁੰਦਾ ਸੀ, ਲੋਕ ਗੱਲਬਾਤ ਅਤੇ ਸਮਾਜ ਵਿੱਚ ਚੰਗੇ ਢੰਗ ਨਾਲ ਵਿਚਰਣ ਦੀ ਕੋਠਿਆਂ ਉੱਤੇ ਸਿਖਲਾਈ ਲੈਣ ਲਈ ਜਾਂਦੇ ਸਨ।”"

ਉਨ੍ਹਾਂ ਅੱਗੇ ਦੱਸਿਆ, “ਇੱਥੇ ਬਹੁਤ ਉੱਚੇ ਪੱਧਰ ਦਾ ਸੰਵਾਦ ਹੁੰਦਾ ਸੀ, ਲੋਕ ਗੱਲਬਾਤ ਅਤੇ ਸਮਾਜ ਵਿੱਚ ਚੰਗੇ ਢੰਗ ਨਾਲ ਵਿਚਰਣ ਦੀ ਕੋਠਿਆਂ ਉੱਤੇ ਸਿਖਲਾਈ ਲੈਣ ਲਈ ਜਾਂਦੇ ਸਨ।”

16ਵੀਂ ਸਦੀ ਦੇ ਅੰਤ ਤੱਕ ਆਉਂਦਿਆਂ-ਆਉਂਦਿਆਂ ਲਾਹੌਰ ਮੁਗ਼ਲ ਸਾਮਰਾਜ ਦਾ ਕੇਂਦਰ ਨਹੀਂ ਰਿਹਾ ਸੀ ਪਰ ਇੱਥੇ ਰਾਜ ਦਾ ਅਸਰ ਕਾਇਮ ਸੀ।

ਬਾਦਸ਼ਾਹ ਔਰੰਗਜ਼ੇਬ ਦੇ ਰਾਜ ਸਮੇਂ ਲਾਹੌਰ ''''ਚ ਬਾਦਸ਼ਾਹੀ ਮਸਜਿਦ ਬਣਾਈ ਗਈ ਸੀ।

''''ਇੱਥੇ ਪੈਦਾ ਹੋਏ ਬੱਚਿਆਂ ਨੂੰ ਪਿਤਾ ਦਾ ਨਾਮ ਨਹੀਂ ਮਿਲਦਾ''''

ਹੀਰਾਮੰਡੀ
GETTY IMAGES

ਕਰਨ ਜੌਹਰ ਦੀ ਬਣਾਈ ਫਿਲਮ ''''ਕਲੰਕ'''' ਵਿੱਚ ਹੁਸਨਾਬਾਦ ਸ਼ਹਿਰ ਦਿਖਾਇਆ ਗਿਆ ਹੈ। ਇਸ ਦੀ ਪ੍ਰੇਰਣਾ ਹੀਰਾ ਮੰਡੀ ਤੋਂ ਹੀ ਲਈ ਗਈ ਲੱਗਦੀ ਹੈ।

ਮੁਗ਼ਲਾਂ ਦੇ ਕਮਜ਼ੋਰ ਹੋਣ ਤੋਂ ਬਾਅਦ ਮਰਾਠੇ ਹੋਰ ਮਜ਼ਬੂਤ ਬਣ ਰਹੇ ਹਨ। ਉਹ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਸਨ।

ਅਹਿਮਦ ਸ਼ਾਹ ਅਬਦਾਲੀ ਦਾ ਦੁੱਰਾਨੀ ਕਬੀਲੇ ਨਾਲ ਸਬੰਧ ਸੀ ਅਤੇ ਉਹ ਅਫ਼ਗਾਨਿਸਤਾਨ ਦਾ ਸ਼ਾਸਕ ਸੀ।

ਅਬਦਾਲੀ ਨੇ ਪੰਜਾਬ, ਉੱਤਰ ਭਾਰਤ ਅਤੇ ਰਾਜਪੂਤਾਨਾ ਉੱਤੇ ਹਮਲੇ ਕੀਤੇ। ਇੱਥੇ ਅਬਦਾਲੀ ਵੱਲੋਂ ਕਈ ਔਰਤਾਂ ਨੂੰ ਅਗਵਾ ਕੀਤਾ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾਇਆ।

ਅਬਦਾਲੀ ਦੇ ਫੌਜੀਆਂ ਨੇ ਧੋਬੀਮੰਡੀ ਅਤੇ ਹੀਰਾ ਮੰਡੀ ਦੇ ਨੇੜੇ ਮੁਹੱਲਾ ਦਾਰਾ ਸ਼ਿਕੋਹ ਦੇ ਇਲਾਕੇ ਵਿੱਚ ‘ਦੇਹ ਵਪਾਰ ਦੇ ਕੇਂਦਰ’ ਬਣਾਏ।

ਇੱਥੇ ਦੀਆਂ ਔਰਤਾਂ ਕਈ ਸ਼ਾਹੀ ਘਰਾਣਿਆਂ ਦੇ ਸੰਪਰਕ ਵਿੱਚ ਆਈਆਂ।

ਇੱਥੇ ਪੈਦਾ ਹੋਏ ਬੱਚਿਆਂ ਨੂੰ ਆਪਣੇ ਪਿਤਾ ਦਾ ਨਾਮ ਨਹੀਂ ਮਿਲਦਾ ਸੀ ਅਤੇ ਉਹ ਕਿੱਤੇ ਨੂੰ ਅੱਗੇ ਵਧਾਉਂਦੀਆਂ ਜਦਕਿ ਨੂੰਹਾ ਇਸ ਕਿੱਤੇ ਵਿੱਚ ਨਹੀਂ ਆਉਂਦੀਆਂ ਸਨ।

ਅਬਦਾਲੀ ਦੇ ਹਮਲੇ ਤੋਂ ਬਾਅਦ ਪੈਸਿਆਂ ਲਈ ਦੇਹ ਵਪਾਰ ਵੱਧਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੂੰ ਧੱਕੇ ਨਾਲ ਇਹ ਕਿੱਤਾ ਚੁਣਨ ਲਈ ਮਜਬੂਰ ਕੀਤਾ ਜਾਣ ਲੱਗਾ।

ਕਈ ਵਿਧਵਾ ਅਤੇ ਗਰੀਬੀ ਨਾਲ ਜੂਝ ਰਹੀਆਂ ਔਰਤਾਂ ਇਸ ਕਿੱਤੇ ਵਿੱਚ ਰੋਜ਼ਗਾਰ ਦੇ ਲਈ ਆਉਣ ਲੱਗੀਆਂ।

ਮੁਗ਼ਲ ਗਵਰਨਰ ਅਬਦਾਲੀ ਦੇ ਹਮਲਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।

ਇਸ ਮਗਰੋਂ ਕਈ ਤਾਕਤਾਂ ਦੇ ਆਪਸੀ ਭੇੜ ਕਾਰਨ ਲਾਹੌਰ ਵਿੱਚ ਉੱਥਲ ਪੁੱਥਲ ਮਚ ਗਈ ਜਿਸ ਨਾਲ ਇਹ ਇਲਾਕਾ ਵੀ ਪ੍ਰਭਾਵਿਤ ਹੋਇਆ।

ਇਸ ਮਗਰੋਂ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਉੱਤੇ ਰਾਜ ਸਥਾਪਤ ਹੋ ਗਿਆ।

ਸਿੱਖ ਰਾਜ ਦੌਰਾਨ ਇਸ ਇਲਾਕੇ ਅਤੇ ਇਸ ਦੇ ਆਲੇ ਦੁਆਲੇ ਨਾਲ ਵੱਖ-ਵੱਖ ਕਾਰਨਾਂ ਕਰਕੇ ਛੇੜੜਾੜ ਨਹੀਂ ਹੋਈ।

ਮਹਾਰਾਜਾ ਰਣਜੀਤ ਸਿੰਘ
Heritage images
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਾਹੌਰ ਫੇਰ ਇੱਕ ਵੱਡੇ ਕੇਂਦਰ ਵਜੋਂ ਉੱਭਰਿਆ

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਾਹੌਰ ਫੇਰ ਇੱਕ ਵੱਡੇ ਕੇਂਦਰ ਵਜੋਂ ਉੱਭਰਿਆ ਅਤੇ ਇਸ ਦੀ ਸ਼ਾਹੀ ਚਮਕ ਵਾਪਸ ਪਰਤ ਆਈ ।

ਮਾਰਚ 1849 ਵਿੱਚ ਈਸਟ ਇੰਡੀਆ ਕੰਪਨੀ ਦਾ ਲਾਹੌਰ ਉੱਤੇ ਕਬਜ਼ਾ ਹੋ ਗਿਆ।

ਇਸ ਤੋਂ ਪਹਿਲਾਂ ਹੀ ਇਸ ਥਾਂ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਹੀਰਾ ਸਿੰਘ ਦੇ ਨਾਮ ਉੱਤੇ ਹੀਰਾ-ਮੰਡੀ ਪੈ ਗਿਆ ਸੀ ।

ਬ੍ਰਿਟਿਸ਼ ਕਾਲ ਵੇਲੇ ਹੀਰਾ ਮੰਡੀ

ਬ੍ਰਿਟਿਸ਼ ਕਾਲ
Getty Images

1857 ਵਿੱਚ ਅੰਗਰੇਜ਼ੀ ਸਰਕਾਰ ਵਿਰੁੱਧ ਬਗਾਵਤ ਹੋ ਗਈ ਸੀ।

ਇਸ ਦਾ ਅਸਰ ਲਖਨਊ, ਦਿੱਲੀ, ਆਗਰਾ, ਕਾਨਪੁਰ, ਮੇਰਠ ਅਤੇ ਲਾਹੌਰ ਵਿੱਚ ਵੀ ਦੇਖਿਆ ਗਿਆ।

ਬ੍ਰਿਟਿਸ਼ ਕਾਲ ਦੇ ਦੌਰਾਨ ‘1871 ਦੇ ਕ੍ਰਿਮਿਨਲ ਟ੍ਰਾਈਬਜ਼ ਐਕਟ’ ਵਿੱਚ ਕੰਜਰ ਭਾਈਚਾਰੇ ਦਾ ਨਾਮ ਵੀ ਦਰਜ ਕੀਤਾ ਗਿਆ ।

ਪ੍ਰੋਫ਼ੈਸਰ ਸ਼ਰਮਾ ਦੇ ਮੁਤਾਬਕ ਜਦੋਂ ਬ੍ਰਿਟਿਸ਼ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਅਜਿਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬਗਾਵਤ ਦਾ ਕੇਂਦਰ ਬਣ ਸਕਦੀਆਂ ਸਨ, ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ।

ਤਵਾਇਫ਼ਾਂ ਲਈ ਵੀ ਲਾਇਸੰਸ ਲੈਣਾ ਲਾਜ਼ਮੀ ਕਰ ਦਿੱਤਾ ਗਿਆ।

ਉਹ ਦੱਸਦੇ ਹਨ ਕਿ ਜਦੋਂ ਇਹ ਸ਼ੁਰੂ ਹੋਇਆ ਤਾਂ ਪੁਲਿਸ ਵੱਲੋਂ ਇਨ੍ਹਾਂ ਥਾਵਾਂ ਉੱਤੇ ਛਾਪੇ ਮਾਰੇ ਜਾਣੇ ਸ਼ੁਰੂ ਕਰ ਦਿੱਤੇ ਗਏ।

ਉਨ੍ਹਾਂ ਦੱਸਿਆ, “ਬ੍ਰਿਟਿਸ਼ ਰਾਜ ਦੌਰਾਨ ਕਿਸੇ ਵੀ ਸਮੇਂ ਜਾਂਚ ਦੇ ਬਹਾਨੇ ਪੁਲਿਸ ਇੱਥੇ ਛਾਪਾ ਮਾਰਨ ਪਹੁੰਚ ਜਾਂਦੀ ਸੀ।"

"ਇਹ ਆਮ ਬਣ ਗਿਆ ਸੀ। ਇਸ ਲਈ ਕਈ ਲੋਕਾਂ ਨੇ ਇਨ੍ਹਾਂ ਥਾਵਾਂ ਉੱਤੇ ਜਾਣਾ ਬੰਦ ਕਰ ਦਿਤਾ ਤੇ ਹੌਲੀ-ਹੌਲੀ ਇਸ ਥਾਂ ਬਾਰੇ ਆਮ ਧਾਰਨਾ ਬਦਲ ਗਈ।”

ਉਹ ਅੱਗੇ ਦੱਸਦੇ ਹਨ ਕਿ ਇਸ ਬਦਲਾਅ ਦੇ ਕਰਕੇ ਹੀ ਹੁਣ ਅਸੀਂ ਕੋਠਿਆਂ ਨੂੰ ਸਤਿਕਾਰ ਨਾਲ ਨਹੀਂ ਵੇਖਦੇ ਅਤੇ ਇਹ ਸਾਡੀ ਸਮਾਜਿਕ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਗਏ ਹਨ।

ਲਾਹੌਰ
Getty Images
ਲਾਹੌਰ ਦਾ ਪੁਰਾਣਾ ਇਲਾਕਾ

ਫ਼ਿਲਮਾਂ ਵਿੱਚ ਹੀਰਾਮੰਡੀ

ਦਾਦਾ ਸਾਹਿਬ ਫਾਲਕੇ ਨੇ ਪਹਿਲੀ ਭਾਰਤੀ ਫ਼ਿਲਮ 1913 ਵਿੱਚ ਬਣਾਈ ਸੀ। ਸ਼ੁਰੂਆਤੀ ਸਾਲਾਂ ਵਿੱਚ ਔਰਤਾਂ ਫ਼ਿਲਮਾਂ ਵਿੱਚ ਕੰਮ ਨਹੀਂ ਕਰਦੀਆਂ ਸਨ ਅਤੇ ਮਰਦ ਹੀ ਔਰਤਾਂ ਦੇ ਕੱਪੜਿਆਂ ਵਿੱਚ ਐਕਟਿੰਗ ਕਰਦੇ ਸਨ।

ਅਣਵੰਡੇ ਭਾਰਤ ਵਿੱਚ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਤੇ ਪਾਕਿਸਤਾਨੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਦੀ ਜੜ੍ਹਾਂ ਹੀਰਾ ਮੰਡੀ ਨਾਲ ਜੁੜੀਆਂ ਹਨ।

ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇੱਥੋਂ ਦੇ ਕਈ ਵਸਨੀਕ ਭਾਰਤ ਆ ਗਏ ਅਤੇ ਆਪਣੇ ਗੁਜ਼ਰ ਬਸਰ ਕਰਨ ਲੱਗੇ।

ਪਾਕਿਸਤਾਨ ਰਹਿੰਦੀ ਲੇਖਿਕਾ ਫੌਜੀਆ ਸਈਦ ਨੇ ਵੀ ਹੀਰਾਮੰਡੀ ਬਾਰੇ ਆਪਣੀ ਕਿਤਾਬ ਵਿੱਚ ਵੀ ਲਿਖਿਆ ਹੈ।

ਆਪਣੀ ਕਿਤਾਬ ''''ਟੈਬੂ: ਦ ਹਿਡਨ ਕਲਚਰ ਆਫ ਏ ਰੈੱਡ ਲਾਈਟ ਏਰੀਆ'''' ਲਿਖਣ ਲਈ ਉਨ੍ਹਾਂ ਦੇ 8 ਸਾਲ ਹੀਰਾਮੰਡੀ ਦਾ ਅਧਿਐਨ ਕੀਤਾ ਸੀ।

ਉਨ੍ਹਾਂ ਨੇ ਇੱਥੇ ਰਹਿੰਦੀਆਂ ਔਰਤਾਂ ਅਤੇ ਭਾਈਚਾਰੇ ਦੇ ਹੋਰ ਲੋਕਾਂ ਦੀ ਜ਼ਿੰਦਗੀ ਦੇ ਕਈ ਪੱਖਾਂ ਨੂੰ ਸਾਹਮਣੇ ਲਿਆਂਦਾ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News