ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''''ਭਰਮ ਤੋੜਨ'''' ਦੀ ਗੱਲ ਆਖੀ

02/04/2024 12:05:48 PM

ਲੋਕਾਂ ਵੱਲੋਂ ਬੈਰੀਕੇਡ ਤੋੜਨ ਅਤੇ ਪੁਲਿਸ ਨਾਲ ਝੜਪਾਂ ਤੋਂ ਬਾਅਦ ਸਮਾਜਿਕ ਕਾਰਕੁਨ ਭਾਨਾ ਸਿੱਧੂ ਦੀ ਰਿਹਾਈ ਲਈ ਕੀਤਾ ਜਾ ਰਿਹਾ ਧਰਨਾ ਸ਼ੁੱਕਰਵਾਰ ਦੇਰ ਸ਼ਾਮ ਨੂੰ ਆਖਿਰ ਸਰਕਾਰ ਦੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ।

ਪ੍ਰਸ਼ਾਸਨ ਵੱਲੋਂ ਮੁਜ਼ਾਹਰਾਕਾਰੀਆਂ ਦੀਆਂ ਮੰਗਾਂ ਮੰਨਣ ਅਤੇ ਭਾਨਾ ਸਿੱਧੂ ਨੂੰ 10 ਤਰੀਕ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਇਸ ਸੰਬੰਧ ਵਿੱਚ ਜਿੰਨੇ ਵੀ ਕਿਸਾਨ ਆਗੂ ਅਤੇ ਮੁਜ਼ਾਹਰਾਕਾਰੀ ਹਿਰਾਸਤ ਵਿੱਚ ਲਏ ਗਏ ਸਨ,ਉਨ੍ਹਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ।

ਬੀਕੇਯੂ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ 10 ਤਰੀਕ ਨੂੰ ਭਾਨਾ ਸਿੱਧੂ ਦੀ ਰਿਹਾਈ ਵਿੱਚ ਕੋਈ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਕਾਰਕੁਨ ਲੱਖਾ ਸਿਧਾਣਾ ਨੇ ਕਿਹਾ ਕਿ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਮੀਡੀਆ ਨਾਲ ''''ਬਦਲੂਕੀ'''' ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਧਰਨਾਕਾਰੀਆਂ ਨੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ’ਤੇ ਜਾਮ ਲਾਗਾ ਕੇੇ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਦੇ ਵਿਚਕਾਰ ਧਰਨਾ ਲਗਾ ਦਿੱਤਾ ਸੀ ।

ਪ੍ਰਸ਼ਾਸ਼ਨ ਦੀਆਂ ਰੋਕਾਂ ਦੇ ਬਾਵਜੂਦ ਹੋਇਆ ਇਕੱਠ

ਸਮਾਜਿਕ ਕਾਰਕੁਨ ਭਾਨਾ ਸਿੱਧੂ ’ਤੇ ਦਰਜ ਪੁਲਿਸ ਕੇਸਾਂ ਦੇ ਵਿਰੋਧ ’ਚ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਘੇਰਨ ਜਾ ਰਹੇ ਸੈਂਕੜੇ ਲੋਕਾਂ ਨੂੰ ਸ਼ਨੀਵਾਰ ਨੂੰ ਕਈ ਥਾਵਾਂ ਉੱਤੇ ਰੋਕ ਲਿਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਵੱਧ ਰਹੇ ਕਿਸਾਨਾਂ, ਨੌਜਵਾਨਾਂ ਤੇ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ।

ਹਾਲਾਂਕਿ, ਪ੍ਰਸ਼ਾਸ਼ਨ ਵੱਲੋਂ ਲਾਈਆਂ ਰੋਕਾਂ ਦੇ ਬਾਵਜੂਦ ਵੀ ਵੱਡੀ ਗਿਣਤੀ ਲੋਕ ਸੰਗਰੂਰ ਸ਼ਹਿਰ ਅੰਦਰ ਦਾਖ਼ਲ ਹੋ ਗਏ ਸਨ।

ਕਾਕਾ ਸਿੱਧੂ ਉਰਫ ਭਾਨਾ ਸਿੱਧੂ ਉੱਤੇ ਪੰਜਾਬ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

ਇਨ੍ਹਾਂ ਵਿੱਚ ਇੱਕ ਟਰੈਵਲ ਏਜੰਟ ਨੂੰ ਧਮਕਾਉਣ ਅਤੇ ਚੋਰੀ ਦੇ ਇਲਜ਼ਾਮ ਵੀ ਸ਼ਾਮਲ ਹਨ।

ਇਹ ਕਿਹਾ ਜਾ ਰਿਹਾ ਹੈ ਕਿ ਭਾਨਾ ਸਿੱਧੁ ਉੱਤੇ ਕੇਸ ਸਰਕਾਰ ਦੇ ਵਿਰੁੱਧ ਬੋਲਣ ਕਾਰਨ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਹਨ।

ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਲਜ਼ਾਮ ਲਗਾਏ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਸੰਗਰੂਰ ਜਾਣ ਤੋਂ ਰੋਕਿਆ ਸੀ।

ਪ੍ਰਦਰਸ਼ਨਕਾਰੀ ਆਗੂਆਂ ਨੇ ਕੀ ਕਿਹਾ

ਭਾਨਾ ਸਿੱਧੂ ਦੀ ਰਿਹਾਈ ਲਈ ਧਰਨਾ
Kulveer Singh/BBC
ਏਡੀਜੀਪੀ ਜਸਕਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ, “ਇਸ ਸਾਰੇ ਮਾਮਲੇ ਨੂੰ ਛੇ ਦਿਨਾਂ ਦੇ ਅੰਦਰ ਨਿਪਟਾ ਲਿਆ ਜਾਵੇਗਾ।

ਕਿਸਾਨ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਖਿਲਾਫ਼ ਲੋਕਾਂ ਦਾ ਗੁੱਸਾ ਸੀ ਜਿਸ ਨੂੰ ਦਬਾਉਣ ਲਈ ਕਿਸਾਨ ਆਗੂਆਂ ਦੇ ਘਰਾਂ ਵਿੱਚ ਪੁਲਿਸ ਭੇਜ ਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਤੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਵੀ ਕੀਤਾ ਗਿਆ।

ਉਨ੍ਹਾਂ ਨੇ ਕਿਹਾ, “ ਪੰਜਾਬ ਦੇ ਕਿਸਾਨ ਬਹਾਦਰ ਹਨ। ਅਸੀਂ ਇਨ੍ਹਾਂ ਨੂੰ ਇਸ ਗੱਲ ਦੀ ਸ਼ਾਬਾਸ਼ ਅਤੇ ਵਧਾਈ ਦਿੰਦੇ ਹਾਂ। ਨੌਜਵਾਨਾਂ ਨੇ ਬੜੇ ਉੱਦਮ ਨਾਲ, ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਭਰਮ ਤੋੜ ਦਿੱਤਾ ਕਿ ਲੋਕਾਂ ਦਾ ਹੜ੍ਹ ਕਦੇ ਵੀ ਰਾਜ ਕਰਨ ਵਾਲੀਆਂ ਝੂਠੀਆਂ ਸਰਕਾਰਾਂ ਨਹੀਂ ਰੋਕ ਸਕਦੀਆਂ। ਲੋਕ ਵੱਡੇ ਹੁੰਦੇ ਹਨ।''''''''

ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਿਖਤੀ ਪੱਤਰ ਦਿੱਤਾ ਹੈ ਕਿ ਕਿਉਂਕਿ ਭਾਨਾ ਸਿੱਧੂ ਖਿਲਾਫ਼ ਦਰਜ ਮਾਮਲੇ ਨਿੱਜੀ ਲੋਕਾਂ ਵੱਲੋਂ ਕਰਵਾਏ ਗਏ ਹਨ ਅਤੇ ਇਸ ਲਈ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਕਰਕੇ ਦਸ ਤਰੀਕ ਤੱਕ ਬਿਨਾਂ ਸ਼ਰਤ ਰਿਹਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿੰਨੇ ਪੱਤਰਕਾਰਾਂ ਦੇ ਫੋਨ ਅੱਜ ਟੁੱਟੇ ਹਨ ਉਨ੍ਹਾਂ ਦੀ ਭਰਪਾਈ ਵੀ ਕੀਤੀ ਜਾਵੇਗੀ।

ਕਾਰਕੁਨ ਲੱਖਾ ਸਿਧਾਣਾ ਨੇ ਕਿਹਾ ਕਿਹਾ ਕਿ, ''''''''ਦਸ ਤਰੀਕ ਤੱਕ ਇੰਨ੍ਹਾ ਨੇ ਸਮਾਂ ਮੰਗਿਆ ਹੈ ਕਿ ਅਸੀਂ ਉਸ ਨੂੰ ਰਿਹਾਅ ਕਰਾਂਗੇ। ਏਡੀਜੀਪੀ ਵੱਲੋਂ ਲਿਖਤੀ ਤੌਰ ''''ਤੇ ਦਿੱਤਾ ਗਿਆ ਹੈ। ਦੋਵਾਂ ਧਿਰਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ।''''''''

ਪੁਲਿਸ ਵੱਲੋਂ ਐਨਾ ਸਮਾਂ ਮੰਗੇ ਜਾਣ ਬਾਰੇ ਲੱਖਾ ਸਿਧਾਣਾ ਨੇ ਕਿਹਾ, ''''''''ਉਹ ਕਹਿੰਦੇ ਹਨ ਜੇਰਕ ਮੁੱਦਈ ਹੁੰਦੀ ਤਾਂ ਅਸੀਂ ਅੱਜ ਹੀ ਛੱਡ ਦਿੰਦੇ। ਮੁੱਦਈ ਪ੍ਰਾਈਵੇਟ ਬੰਦੇ ਹਨ। ਪਰ ਖੜ੍ਹੇ ਤਾਂ ਇਨ੍ਹਾਂ ਨੇ ਹੀ ਕੀਤੇ ਹਨ ? ਚਾਹੇ ਉਹ ਕਿਸੇ ਦੀ ਚੈਨੀ ਖੋਹਣ ਦਾ ਪਰਚਾ ਪਾਇਆ ਚਾਹੇ ਉਹ ਫਿਰੌਤੀ ਦਾ ਸੀ। ਉਨ੍ਹਾਂ ਵੱਲੋਂ ਦਰਖਾਸਤਾਂ ਦਵਾ ਕੇ ਇਹ ਪਰਚੇ ਡਿਸਚਾਰਜ ਹੋਣੇ ਹਨ। ਉਸ ਸਾਰੀ ਪ੍ਰਕਿਰਿਆ ਲਈ ਇਨ੍ਹਾਂ ਨੇ ਇਹ ਦਿਨ ਮੰਗੇ ਹਨ।”

ਪ੍ਰਸ਼ਾਸਨ ਨੇ ਕੀ ਕਿਹਾ

ਇਸ ਮੌਕੇ ਏਡੀਜੀਪੀ ਜਸਕਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ, “ਇਸ ਸਾਰੇ ਮਾਮਲੇ ਨੂੰ ਛੇ ਦਿਨਾਂ ਦੇ ਅੰਦਰ ਨਿਪਟਾ ਲਿਆ ਜਾਵੇਗਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰ ਵੀ ਜਿਹੜੇ ਲੋਕ ਹਿਰਾਸਤ ਵਿੱਚ ਲਏ ਗਏ ਹਨ, ਉਹ ਵੀ ਜਾਂ ਤਾਂ ਰਿਹਾਅ ਹੋ ਚੁੱਕੇ ਹਨ।ਫਿਰ ਵੀ ਜੇ ਕਿਸੇ ਨੂੰ ਕੁਝ ਲਗਦਾ ਹੋਵੇਗਾ ਤਾਂ ਉਹ ਵੀ ਰਿਹਾਅ ਹੋ ਜਾਣਗੇ।“

ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਖਾਲਸਾ ਕਾਲਜ ਪੜ੍ਹਾਉਂਦੇ ਰਹੇ ਹਨ। ਇਸ ਉਨ੍ਹਾਂ ਲਈ, “ਨੌਜਵਾਨ ਕਿਸੇ ਵੀ ਸੂਬੇ ਲਈ ਵੱਡਮੁੱਲੇ ਹੁੰਦੇ ਹਨ। ਤੂਸੀਂ ਸਾਰੇ ਹੀ ਸਾਡੇ ਲਈ ਵੱਡਮੁੱਲੇ ਹੋ ਪਰ ਜੇ ਕਿਤੇ ਰਾਬਤੇ ਵਿੱਚ ਕੋਈ ਕਮੀ ਰਹਿ ਗਈ ਹੈ ਤਾਂ ਉਸ ਨੂੰ ਦੂਰ ਕਰ ਲਿਆ ਜਾਵੇਗਾ।”

ਸਿੱਧੂ ਮੂਸੇਵਾਲਾ ਦਾ ਰਿਹਾ ਹੈ ਸਾਥੀ

ਭਾਨਾ ਸਿੱਧੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟ ਦੁਨਾ ਦਾ ਨਿਵਾਸੀ ਹੈ। ਉਨ੍ਹਾਂ ਦੇ ਫੇਸਬੁੱਕ ਉੱਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ ਅਤੇ ਇੰਸਟਾਗ੍ਰਾਮ ''''ਤੇ 9.74 ਲੱਖ ਫਾਲੋਅਰਜ਼ ਹਨ।

33 ਸਾਲਾ ਭਾਨਾ ਸਿੱਧੂ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਜ਼ਦੀਕੀ ਸਾਥੀ ਰਿਹਾ ਹੈ। ਉਸਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ ਮੂਸਾ ਜੱਟ ਅਤੇ ਹੋਰ ਕਈ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।

ਭਾਨਾ ਸਿੱਧੂ ਦੇ ਛੋਟੇ ਭਰਾ ਅਮਨਦੀਪ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਭਾਨਾ ਸਿੱਧੂ ਨੇ 2011-12 ਵਿੱਚ ਸਮਾਜਿਕ ਕਾਰਜ ਸ਼ੁਰੂ ਕੀਤੇ ਸਨ ਅਤੇ ਬਾਅਦ ਵਿੱਚ ਉਹ ਕਿਸਾਨ ਯੂਨੀਅਨਾਂ ਵਿੱਚ ਸਰਗਰਮ ਰਿਹਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਨਾ ਸਿੱਧੂ ਨੇ ਨਵੀਂ ਦਿੱਲੀ ਵਿਖੇ ਇੱਕ ਸਾਲ ਤਕ ਚੱਲੇ ਕਿਸਾਨ ਧਰਨੇ ਦੌਰਾਨ ਆਪਣਾ ਪੂਰਾ ਸਮਰਥਨ ਦਿੱਤਾ।

ਕਮਾਈ ਬਾਰੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 11 ਏਕੜ ਜ਼ਮੀਨ ਹੈ ਜਦਕਿ ਭਾਨਾ ਸਿੱਧੂ ਨੂੰ ਕਮਾਈ ਸੋਸ਼ਲ ਮੀਡੀਆ ਅਤੇ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿੱਚ ਅਦਾਕਾਰੀ ਤੋਂ ਹੁੰਦੀ ਹੈ।

ਪਰਿਵਾਰ ਵਿੱਚ ਭਾਨਾ ਸਿੱਧੂ ਦੀ ਦਾਦੀ, ਪਿਤਾ ਅਤੇ ਤਿੰਨ ਭੈਣ-ਭਰਾ ਹਨ।

ਭਾਨਾ ਸਿੱਧੂ ਦੀ ਰਿਹਾਈ ਲਈ ਧਰਨਾ
BBC
ਪੰਜਾਬ ਪੁਲਿਸ ਨੇ ਕਾਕਾ ਸਿੱਧੂ ਉਰਫ ਭਾਨਾ ਸਿੰਘ ਸਿੱਧੂ ਵਿਰੁੱਧ ਪਿਛਲੇ ਹਫ਼ਤੇ ਵਿੱਚ ਤਿੰਨ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਹਨ।

ਅਮਨਦੀਪ ਸਿੰਘ ਨੇ ਦੱਸਿਆ ਕਿ ਭਾਨਾ ਸਿੱਧੂ ਟਰੈਵਲ ਏਜੰਟਾਂ ਨੂੰ ਫੋਨ ਕਰਕੇ ਲੋਕਾਂ ਨੂੰ ਪੈਸੇ ਵਾਪਸ ਕਰਨ ਲਈ ਕਹਿੰਦਾ ਹੈ, ਜਿਨ੍ਹਾਂ ਵੱਲੋਂ ਲੋਕਾਂ ਨਾਲ ਕਥਿਤ ਤੌਰ ''''ਤੇ ਠੱਗੀ ਮਾਰੀ ਹੈ ਜਾਂ ਜਾਣਬੁਝ ਕੇ ਪੈਸੇ ਵਾਪਿਸ ਨਹੀਂ ਕਰ ਰਹੇ।

ਜਦਕਿ ਭਾਨਾ ਸਿੱਧੂ ਕੋਲ ਹਰ ਬੁੱਧਵਾਰ 500 ਦੇ ਕਰੀਬ ਲੋਕ ਉਨ੍ਹਾਂ ਦੇ ਪਿੰਡ ਆਉਂਦੇ ਹਨ, ਜਿਨ੍ਹਾਂ ਦੇ ਏਜੰਟਾਂ ਕੋਲ ਪੈਸੇ ਫਸੇ ਹੋਏ ਹੁੰਦੇ ਹਨ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਨਾ ਸਿੱਧੂ ਨੇ ਆਮ ਲੋਕਾਂ ਦੇ ਕਰੋੜਾਂ ਰੁਪਏ ਜੋ ਕਥਿਤ ਤੌਰ ’ਤੇ ਟਰੈਵਲ ਏਜੰਟਾਂ ਨੇ ਹੜੱਪ ਲਏ ਸਨ, ਵਾਪਿਸ ਕਰਵਾਏ ਹਨ।

ਉਨ੍ਹਾਂ ਨੇ ਕਿਹਾ ਕਿ ਪੁਲੀਸ ਉਨ੍ਹਾਂ ਖ਼ਿਲਾਫ਼ ਇੱਕ ਤਰਫਾ ਐਫਆਈਆਰ ਦਰਜ ਕਰ ਰਹੀ ਹੈ। ਜਦੋਂ ਵੀ ਕੋਈ ਕਿਸੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਂਦਾ ਹੈ, ਤਾਂ ਪੁਲਿਸ ਦਾ ਫਰਜ਼ ਬਣਦਾ ਹੈ ਕਿ ਉਹ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਬੁਲਾਵੇ ਅਤੇ ਉਨ੍ਹਾਂ ਦੇ ਬਿਆਨ ਦਰਜ ਕਰੇ।

ਅਮਨਦੀਪ ਨੇ ਕਿਹਾ ਕਿ ਪੁਲੀਸ ਨੇ ਭਾਨਾ ਸਿੱਧੂ ਖ਼ਿਲਾਫ਼ ਕੋਈ ਸ਼ਿਕਾਇਤ ਕਰਨ ਬਾਰੇ ਨਾ ਤਾਂ ਉਨ੍ਹਾਂ ਨੂੰ ਤਲਬ ਕੀਤਾ ਅਤੇ ਨਾ ਹੀ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਭਾਨੇ ਖ਼ਿਲਾਫ਼ ਦਰਜ ਐਫਆਈਆਰਜ਼ ਦੀ ਗਿਣਤੀ ਬਾਰੇ ਵੀ ਨਹੀਂ ਪਤਾ।

ਅਮਨਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਫਾਜ਼ਿਲਕਾ ਤੋਂ ਬਾਅਦ ਪੁਲਿਸ ਹੋਰ ਐਫਆਈਆਰ ਦਰਜ ਕਰੇਗੀ ਕਿਉਂਕਿ ਭਾਨਾ ਸਿੱਧੂ ਸਰਕਾਰ ਦੀਆਂ ਨਲਾਇਕੀਆਂ ਦਾ ਪਰਦਾਫਾਸ਼ ਕਰ ਰਿਹਾ ਸੀ । ਅਮਨਦੀਪ ਨੇ ਕਿਹਾ ਕਿ ਉਹ 29 ਜਨਵਰੀ ਨੂੰ ਆਪਣੇ ਪਿੰਡ ਵਿੱਚ ਇਸ ਮਾਮਲੇ ਵਿੱਚ ਅਗਲਾ ਰਣਨੀਤੀ ਤੈਅ ਕਰਨ ਲਈ ਇਕੱਠ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News