ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ ਲਿੱਪੀ ਬਾਰੇ ਕੀ ਹੈ ਨਵੀਂ ਖੋਜ

02/04/2024 3:05:49 PM

ਸਿੰਧੂ ਘਾਟੀ
Getty Images
ਸੱਭਿਆਤਾ ਦਾ ਪਸਾਰ ਅਜੋਕੇ ਪਾਕਿਸਤਾਨ ਅਤੇ ਉੱਤਰ-ਪੂਰਬੀ ਭਾਰਤ ਦੇ ਬਹੁਤ ਵੱਡੇ ਹਿੱਸੇ ਵਿੱਚ ਸੀ।

ਸਿੰਧੂ ਘਾਟੀ ਵਿੱਚੋਂ ਮਿਲੇ ਸੰਕੇਤ ਪਿਛਲੇ ਲਗਭਗ ਸੌ ਸਾਲਾਂ ਤੋਂ ਸਾਇੰਸਦਾਨਾਂ ਲਈ ਬੁਝਾਰਤ ਬਣੇ ਹੋਏ ਸਨ।

ਇਸ ਵਿਸ਼ੇ ਵਿੱਚ ਬਹੁਤ ਸਾਰੇ ਅਧਿਐਨ ਛਪ ਚੁੱਕੇ ਹਨ। ਇਸੇ ਲੜੀ ਵਿੱਚ ਸਿੰਧੂ ਘਾਟੀ ਦੇ ਸੰਕੇਤਾਂ ਬਾਰੇ ਇੱਕ ਹੋਰ ਲੇਖ ਪ੍ਰਕਾਸ਼ਿਤ ਹੋਇਆ ਹੈ ਕਿ ਇਹ ਸੰਕੇਤ ਆਖਰ ਸਾਨੂੰ ਕੀ ਦੱਸਦੇ ਹਨ।

ਸਿੰਧੂ ਘਾਟੀ ਸੱਭਿਅਤਾ ਦੁਨੀਆਂ ਵਿੱਚ ਖੋਜੀਆਂ ਗਈਆਂ ਕੁਝ ਸਭ ਤੋਂ ਮਹੱਤਵਪੂਰਨ ਮਨੁੱਖੀ ਸੱਭਿਅਤਾਵਾਂ ਵਿੱਚੋਂ ਇੱਕ ਹੈ। ਇਸ ਦਾ ਸਮਾਂ 1000 ਬੀਸੀ ਤੋਂ 2600 ਬੀਸੀ ਤੋਂ 1900 ਤੱਕ ਦਾ ਮੰਨਿਆ ਜਾਂਦਾ ਹੈ।

ਸੱਭਿਆਤਾ ਦਾ ਪਸਾਰ ਅਜੋਕੇ ਪਾਕਿਸਤਾਨ ਅਤੇ ਉੱਤਰ-ਪੂਰਬੀ ਭਾਰਤ ਦੇ ਬਹੁਤ ਵੱਡੇ ਹਿੱਸੇ ਵਿੱਚ ਸੀ।

ਸਿੰਧੂ ਘਾਟੀ ਦੀ ਖੁਦਾਈ ਪੁਰਾਤਤਵ ਵਿਗਿਆਨੀਆਂ ਨੇ ਸਾਲ 1920 ਦੇ ਦਹਾਕੇ ਦੌਰਾਨ ਕੀਤੀ। ਇਸ ਖੁਦਾਈ ਨੇ ਭਾਰਤੀ ਇਤਿਹਾਸ ਬਾਰੇ ਕਈ ਧਾਰਨਾਵਾਂ ਨੂੰ ਤੋੜਿਆ। ਮੰਨਿਆ ਜਾਂਦਾ ਹੈ ਕਿ ਇਹ ਸੱਭਿਅਤਾ ਈਸਾ ਦੇ ਜਨਮ ਤੋਂ ਵੀ 3000 ਸਾਲ ਪੁਰਾਣੀ ਹੈ।

ਸੱਭਿਅਤਾ ਦਾ ਸਿਖਰ 26,00 ਤੋਂ 1900 ਈਸਾ ਪੂਰਬ ਦੇ ਸਮੇਂ ਨੂੰ ਮੰਨਿਆ ਜਾਂਦਾ ਹੈ। ਇਸ ਦੀ ਖੁਦਾਈ ਦੌਰਾਨ ਮੋਹਰਾਂ, ਵਸਤੂਆਂ ਜਿਨ੍ਹਾਂ ਉੱਪਰ ਕਈ ਤਰ੍ਹਾਂ ਦੇ ਨਿਸ਼ਾਨ ਬਣੇ ਹੋਏ ਸਨ, ਮਿੱਟੀ ਦੀਆਂ ਸਲੇਟਾਂ, ਭਾਂਡਿਆਂ ਦੇ ਟੁਕੜੇ, ਪੱਥਰ ਦੀਆਂ ਚੂੜੀਆਂ, ਹਾਥੀ ਦੰਦ ਦੀਆਂ ਛੜਾਂ ਵਗੈਰਾ ਮਿਲੀਆਂ ਸਨ।

ਸਿੰਧੂ ਘਾਟੀ
BBC
ਸਿੰਧੂ ਘਾਟੀ ਖੇਤਰ ਵਿੱਚੋਂ ਮਿਲੀਆਂ ਕੁਝ ਮੋਹਰਾਂ

ਹਾਲਾਂਕਿ ਸਿੰਧੂ ਘਾਟੀ ਦੀ ਸੰਕੇਤ ਲਿੱਪੀ ਨੂੰ ਪੜ੍ਹਨਾ ਇੱਕ ਬੁਝਾਰਤ ਹੀ ਬਣਿਆ ਰਿਹਾ। ਇਹ ਚਿੰਨ ਕਿਸੇ ਭਾਸ਼ਾ ਦੀ ਲਿੱਪੀ ਸਨ ਜਾਂ ਆਪਣੇ-ਆਪ ਵਿੱਚ ਹੀ ਇਨ੍ਹਾਂ ਦੇ ਕੋਈ ਅਰਥ ਸਨ ਇਹ ਵੀ ਮਾਹਰਾਂ ਵਿੱਚ ਬਹਿਸ ਦਾ ਵਿਸ਼ਾ ਬਣਿਆ ਰਿਹਾ। ਇਹ ਬਹਿਸ ਚਰਚਾ ਅਜੇ ਵੀ ਜਾਰੀ ਹੈ।

ਹੈਲਸੈਂਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਆਸਕੋ ਪਾਰਪੋਲਾ ਨੇ ਦੱਸਿਆ, “ਵੱਖ-ਵੱਖ ਥਾਵਾਂ ''''ਤੇ ਮਿਲੇ ਚਿੰਨ੍ਹਾਂ ਦੀ ਸਮਾਨਤਾ, ਉਹ ਤਰਤੀਬ ਜਿਸ ਵਿਚ ਇਹ ਸੰਕੇਤ ਖੁਣੇ ਗਏ ਹਨ, ਦੇ ਮੱਦੇ ਨਜ਼ਰ ਇਹ ਲਗਦਾ ਹੈ ਕਿ ਇਹ ਕਿਸੇ ਭਾਸ਼ਾ ਦੇ ਅੱਖਰ ਸਨ।”

ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਵਿੱਚ ਸਿੰਧੂ ਘਾਟੀ ਸੱਭਿਅਤਾ ਨਾਲ ਸੰਬੰਧਿਤ 1500 ਤੋਂ ਜ਼ਿਆਦਾ ਥੇਹਾਂ ਹੁਣ ਤੱਕ ਉਜਾਗਰ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਥੇਹਾਂ ਤੋਂ 6000 ਚਿੰਨ੍ਹਾਂ ਅਤੇ ਚਿੰਨ੍ਹ ਸਮੂਹ ਵੀ ਮਿਲੇ ਹਨ।

ਖੁਦਾਈ ਦੇ 100 ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਚਿੰਨ੍ਹਾਂ ਦੇ ਅਰਥਾਂ ਬਾਰੇ ਸਾਡੇ ਕੋਲ ਕੋਈ ਜਵਾਬ ਨਹੀਂ ਹੈ।

ਬਾਖ਼ਤਾ ਅੰਸ਼ੂਮਲਈ ਮੁਖੋਪਾਧਿਆਇ ਬੰਗਲੂਰੂ ਵਿੱਚ ਰਹਿੰਦੇ ਹਨ ਅਤੇ ਇੱਕ ਸਾਫਟਵੇਅਰ ਇੰਜੀਨੀਅਰ ਹਨ। ਉਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਚਿੰਨ੍ਹਾਂ ਦੇ ਪਿੱਛੇ ਲੁਕੇ ਕੋਡ ਨੂੰ ਸਮਝ ਲਿਆ ਹੈ।

ਮੁਖੋਪਾਧਿਆਏ ਨੇ ਇੱਕ ਲੇਖ ਇਨ੍ਹਾਂ ਚਿੰਨ੍ਹਾਂ ਬਾਰੇ ਇੱਕ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਚਿੰਨ੍ਹਾਂ ਵਿੱਚ ਕਰ, ਵਪਾਰ ਅਤੇ ਕਲਾ ਦੀ ਲਾਈਸੈਂਸਿੰਗ, ਵਸਤਾਂ ਦੇ ਕੰਟਰੋਲ, ਪਹੁੰਚ ਦਾ ਕੰਟਰੋਲ, ਬਾਰੇ ਜ਼ਿਕਰ ਹੈ। ਲੇਖ ਵਿੱਚ ਇਸ ਸੰਬੰਧ ਵਿੱਚ ਉਪਲਭਦ ਪੁਰਾਤੱਤਵੀ ਅਤੇ ਇਨ੍ਹਾਂ ਚਿੰਨ੍ਹਾਂ ਦੇ ਅੰਦਰ ਮਿਲਦੇ ਸਬੂਤਾਂ ਨੂੰ ਅਧਾਰ ਬਣਾਇਆ ਗਿਆ ਸੀ।

ਉਨ੍ਹਾਂ ਨੇ ਇਸ ਤੋਂ ਪਹਿਲਾਂ ਸਿੰਧੂ ਘਾਟੀ ਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਬੋਲੀ ਬਾਰੇ ਵੀ ਸੀ। ਇਸ ਲੇਖ ਦਾ ਵਿਸ਼ਾ ‘ਸਿੰਧੂ ਘਾਟੀ ਵਿੱਚ ਦਰਾਵਿੜ ਭਾਸ਼ਾ ਪਰਿਵਾਰ ਦੀਆਂ ਬੋਲੀਆਂ’ ਸੀ। ਲੇਖ ਵਿੱਚ ਉਨ੍ਹਾਂ ਨੇ ਦਰਾਵਿੜ ਬੋਲੀਆਂ ਦੀ ਪ੍ਰਚੀਨਤਾ ਦਾ ਜ਼ਿਕਰ ਕੀਤਾ ਸੀ।

ਲੇਖ ਵਿੱਚ ਉਨ੍ਹਾਂ ਨੇ ਸੁਝਾਇਆ ਸੀ ਕਿ ਸਿੰਧੂ ਘਾਟੀ ਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਬੋਲੀ ਦਰਾਵਿੜ ਭਾਸ਼ਾ ਪਰਿਵਾਰ ਦਾ ਮੁਢਲਾ ਰੂਪ ਹੋ ਸਕਦੀ ਹੈ।

ਮੋਖੋਪਾਧਿਆਇ ਦਾ ਤਾਜ਼ਾ ਪਰਚਾ ਸਿੰਧੂ ਘਾਟੀ ਦੇ ਚਿੰਨ੍ਹਾਂ ਬਾਰੇ ਕਈ ਰਹੱਸਾਂ ਉੱਪਰੋਂ ਪਰਦਾ ਚੁੱਕਦਾ ਹੈ। ਉਹ ਇਸਦਾ ਵੀ ਇੱਕ ਕਾਰਨ ਦੱਸਦੇ ਹਨ ਕਿ ਇਨ੍ਹਾਂ ਚਿੰਨ੍ਹਾਂ ਨੂੰ ਸਟੀਕ ਰੂਪ ਵਿੱਚ ਸਮਝਣਾ ਸੰਭਵ ਕਿਉਂ ਨਹੀਂ ਹੈ।

ਉਨ੍ਹਾਂ ਮੁਤਾਬਕ ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ 50 ਤੋਂ ਵੀ ਥੋੜ੍ਹੇ ਵਾਕਾਂ ਵਿੱਚ ਦਸ ਜਾਂ ਇਸ ਤੋਂ ਜ਼ਿਆਦਾ ਚਿੰਨ੍ਹ ਵਰਤੇ ਗਏ ਹਨ। ਔਸਤ ਹਰ ਵਾਕ ਵਿੱਚ 5 ਚਿੰਨ੍ਹ ਹੀ ਵਰਤੇ ਗਏ ਹਨ। ਅਜੇ ਸਾਨੂੰ ਇਹ ਵੀ ਨਹੀਂ ਪਤਾ ਕਿ ਕੀ ਉਨ੍ਹਾਂ ਚਿੰਨ੍ਹਾਂ ਦਾ ਬਾਅਦ ਵਿੱਚ ਵਿਕਸਿਤ ਹੋਈ ਕਿਸੇ ਬੋਲੀ ਜਾਂ ਲਿੱਪੀ ਨਾਲ ਕੋਈ ਰਿਸ਼ਤਾ ਹੈ ਜਾਂ ਨਹੀਂ। ਕਿਸੇ ਹੋਰ ਲਿੱਪੀ ਵਿੱਚ ਇਨ੍ਹਾਂ ਚਿੰਨ੍ਹਾਂ ਦੀ ਗੈਰ-ਮੌਜੂਦਗੀ ਵੀ ਇਸ ਦਾ ਵੱਡਾ ਕਾਰਨ ਹੈ।

ਸਿੰਧੂ ਘਾਟੀ ਦੇ ਚਿੰਨ੍ਹਾਂ ਦੀ ਬੁਝਾਰਤ ਬੁੱਝਣ ਦੇ ਆਸਕੋ ਪਾਰਪੋਲਾ ਅਤੇ ਇਰਵਾਥਮ ਮਾਧਵਨ ਵਰਗਿਆਂ ਵੱਲੋਂ ਪਹਿਲਾਂ ਵੀ ਕੁਝ ਯਤਨ ਕੀਤੇ ਗਏ ਹਨ।

ਇਨ੍ਹਾਂ ਚਿੰਨ੍ਹਾਂ ਨਾਲ ਕਿਸੇ ਕਿਸਮ ਦੀ ਅਵਾਜ਼ ਜੋੜਨ ਦੇ ਵੀ ਯਤਨ ਕੀਤੇ ਗਏ ਹਨ। ਜਦਕਿ ਮੁਖੋਪਾਧਿਆਇ ਦਾ ਕਹਿਣਾ ਹੈ ਕਿ ਇਨ੍ਹਾਂ ਚਿੰਨ੍ਹਾਂ ਨਾਲ ਅਵਾਜ਼ ਨਹੀਂ ਜੁੜੀਆਂ ਹੋਈਆਂ।

ਜਦਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਦੇ ਚਿੰਨ੍ਹ ਕੁਝ ਪ੍ਰਸ਼ਾਸਕੀ ਨਿਯਮਾਂ ਵੱਲ ਇਸ਼ਾਰਾ ਕਰਦੇ ਹਨ। ਉਹ ਕਹਿੰਦੇ ਹਨ ਕਿ ਜੋ ਸੂਚੀਆਂ ਮਿਲੀਆਂ ਹਨ ਉਹ ਖੇਤੀਬਾੜੀ, ਵਪਾਰ, ਨਿਰਮਾਣ, ਕਰ ਉਗਰਾਹੀ ਅਤੇ ਕੋਈ ਵਪਾਰ ਕਰਨ ਦੀ ਮਨਜ਼ੂਰੀ ਦੇਣ ਬਾਰੇ ਹਨ।

ਜਿੱਥੋਂ ਤੱਕ ਸਿੰਧੂ ਘਾਟੀ ਦੇ ਚਿੰਨ੍ਹਾਂ ਦਾ ਸੰਬੰਧ ਹੈ। ਉਨ੍ਹਾਂ ਦੀ ਵਰਤੋਂ ਸੱਭਿਅਤਾ ਦੇ ਸਮੁੱਚੇ ਖੇਤਰ ਵਿੱਚ ਲਗਭਗ 600 ਤੋਂ 700 ਸਾਲਾਂ ਤੱਕ ਇੱਕੋ ਰੂਪ ਵਿੱਚ ਕੀਤੀ ਜਾਂਦੀ ਰਹੀ ਹੈ। ਇੰਨੇ ਵੱਡੇ ਭੂਗੋਲਿਕ ਖੇਤਰ ਵਿੱਚ ਲਾਜ਼ਮੀ ਹੈ ਕਿ ਬਹੁਤ ਸਾਰੀਆਂ ਉਪ ਬੋਲੀਆਂ ਅਤੇ ਸੱਭਿਆਚਾਰ ਮੌਜੂਦ ਹੋਣਗੇ।

ਉਸ ਸਥਿਤੀ ਵਿੱਚ ਇਹ ਚਿੰਨ੍ਹ ਕਿਸੇ ਬੋਲੀ ਦੀ ਲਿੱਪੀ ਜਿੰਨੇ ਗੁੰਝਲਦਾਰ ਨਹੀਂ ਹੋਣੇ।

ਮੈਸੋਪੁਟਾਮੀਆ ਅਤੇ ਮਿਸਰ ਵਿੱਚ ਮਿਲੀਆਂ ਮੋਹਰਾਂ ਉੱਪਰ ਮਨੁੱਖੀ ਆਕ੍ਰਿਤੀਆਂ ਹਨ। ਜਦਕਿ ਸਿੰਧੂ ਘਾਟੀ ਦੀਆਂ ਮੋਹਰਾਂ ਤੋਂ ਅਜਿਹਾ ਪ੍ਰਤੀਤ ਨਹੀਂ ਹੁੰਦਾ। ਇਸ ਤੋਂ ਇਲਾਵਾ ਮੁਖੋਪਾਧਿਆਇ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਦੀਆਂ ਮੋਹਰਾਂ ਵਿੱਚ ਵਰਤੇ ਗਏ ਚਿੰਨ੍ਹਾਂ ਵਿੱਚ ਵੀ ਸਮੇਂ ਦੇ ਬੀਤਣ ਨਾਲ ਵਾਧਾ ਹੁੰਦਾ ਰਿਹਾ ਹੈ।

ਮਿਸਾਲ ਵਜੋਂ 2800 ਤੋਂ 2600 ਬੀਸੀ ਦੇ ਕਾਲ ਦੀਆਂ ਮੋਹਰਾਂ ਉੱਪਰ ਸਿਰਫ ਇੱਕ ਜਾਂ ਦੋ ਚਿੰਨ੍ਹ ਹੀ ਮਿਲਦੇ ਹਨ। ਫਿਰ 2600 ਤੋਂ 2450 ਬੀਸੀ ਦੌਰਾਨ ਇਨ੍ਹਾਂ ਚਿੰਨਾਂ ਦੀ ਸੰਖਿਆ ਵਧ ਕੇ 1-3 ਹੋ ਗਈ। ਜਦਕਿ 2450 ਤੋਂ 1900 ਦੌਰਾਨ ਤਰਤੀਬ ਵਿੱਚ ਬੱਝੇ ਚਿੰਨ੍ਹ ਵਰਤੇ ਜਾਣ ਲੱਗੇ ਸਨ।

ਦੂਜੀਆਂ ਸੱਭਿਅਤਾਵਾਂ ਵਿੱਚ ਵਰਤੀਆਂ ਗਈਆਂ ਧਾਤਾਂ ਕਈ ਪਦਾਰਥਾਂ ਤੋਂ ਬਣੀਆਂ ਸਨ ਜਿਵੇਂ— ਪੱਥਰ, ਲੱਕੜ ਆਦਿ। ਜਦਕਿ ਸਿੰਧੂ ਘਾਟੀ ਵਿੱਚ ਇਹ ਟੈਰਾਕੋਟਾ ਅਤੇ ਤਾਂਬੇ ਵਗੈਰਾ ਦੀਆਂ ਬਣੀਆਂ ਹੋਈਆਂ ਹਨ।

ਇਸ ਦਾ ਮਤਲਬ ਹੈ ਕਿ ਇਹ ਕਿਸੇ ਵਿਅਕਤੀ ਵੱਲੋਂ ਨਹੀਂ ਸਗੋਂ ਕਿਸੇ ਤਾਕਤਵਰ (ਸੱਤਾਧਾਰੀ) ਵਰਗ ਵੱਲੋਂ ਵੰਡੀਆਂ ਜਾਂਦੀਆਂ ਸਨ। ਇਹ ਮੋਹਰਾਂ ਕਿਸੇ ਸੁਰੱਖਿਅਤ ਥਾਂ ਉੱਪਰ ਬਣਾਈਆਂ ਜਾਂਦੀਆਂ ਸਨ। ਜਿਵੇਂ ਟਕਸਾਲ।

ਸਿੰਧੂ ਘਾਟੀ
BBC
ਵਿਦਵਾਨ ਮੁਖੋਪਾਧਿਆਏ ਦੇ ਅਨੁਸਾਰ, ਇਨ੍ਹਾਂ ਚਿੰਨ੍ਹਾਂ ਦਾ ਉਪਯੋਗ ਸਿੰਧੂ ਘਾਟੀ ਵਿੱਚ ਸੰਖਿਆਵਾਂ ਨੂੰ ਦਰਸਾਉਣ ਲਈ ਕੀਤਾ ਜਾਂਦਾ ਸੀ।

ਮੁਖੋਪਾਧਿਆਏ ਇਹ ਵੀ ਸੰਕੇਤ ਕਰਦੇ ਹਨ ਕਿ ਇਨ੍ਹਾਂ ਮੋਹਰਾਂ ਨੂੰ ਜਾਰੀ ਕਰਨ ਵਾਲੇ ਸੰਗਠਨਾਂ ਦੇ ਨਾਮ ਸੂਚੀ ਵਿੱਚ ਨਹੀਂ ਹਨ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਸਿੰਧੂ ਘਾਟੀ ਸੱਭਿਅਤਾ ਬਹੁਤ ਵਿਸ਼ਾਲ ਖੇਤਰ ( ਇੱਕ ਲੱਖ ਵਰਗ ਕਿਲੋਮੀਟਰ) ਵਿੱਚ ਫੈਲੀ ਹੋਈ ਸੀ।

ਇਸ ਲਈ ਹੋ ਸਕਦਾ ਹੈ ਕਿ ਸੰਗਠਨ ਦਾ ਇੱਕ ਇਲਾਕੇ ਵਿੱਚ ਵਰਤਿਆ ਜਾਣ ਵਾਲਾ ਨਾਮ ਦੂਜੇ ਖੇਤਰ ਦੇ ਲੋਕਾਂ ਨੂੰ ਸਮਝ ਨਾ ਆਉਂਦਾ ਹੋਵੇ।

ਇਸ ਲਈ ਹਰੇਕ ਸੰਗਠਨ ਨੇ ਆਪਣੀਆਂ ਮੋਹਰਾਂ ਵਿੱਚ (ਆਪਣੀ ਛਾਪ ਵਜੋਂ) ਬਲਦ, ਬੱਕਰੀ, ਬਾਘ ਅਤੇ ਬਿੱਛੂ ਵਰਗੇ ਸੰਕੇਤਾਂ ਦੀ ਵਰਤੋਂ ਕੀਤੀ।

ਕਬੀਲਿਆਂ ਵਿੱਚ ਜਾਨਵਰਾਂ ਨੂੰ ਪ੍ਰਤੀਕ ਵਜੋਂ ਵਰਤਣ ਦਾ ਰੁਝਾਨ ਸੀ, ਜੋ ਕਿ ਇੱਥੇ ਵੀ ਨਜ਼ਰ ਆਉਂਦਾ ਹੈ। ਇਨ੍ਹਾਂ ਮੋਹਰਾਂ ਵਿੱਚੋਂ 60% ਮੋਹਰਾਂ ਉੱਪਰ ਇੱਕ ਸਿੰਗੇ ਦੈਂਤ ਦੀ ਆਕ੍ਰਿਤੀ ਦੇਖਣ ਨੂੰ ਮਿਲਦੀ ਹੈ। ਇਸ ਲਈ ਇਹ ਕਿਸੇ ਪ੍ਰਮੁੱਖ ਸੰਘ ਦੀ ਮੋਹਰ ਹੋ ਸਕਦੀ ਹੈ।

ਮੁਖੋਪਾਧਿਆਏ ਦੇ ਅਨੁਸਾਰ, ਸੰਪੂਰਨ ਸਿੰਧੂ ਘਾਟੀ ਨੂੰ ਕੰਟਰੋਲ ਕਰਨ ਵਾਲਾ ਕੋਈ ਕੇਂਦਰੀਕ੍ਰਿਤ ਰਾਜ ਨਹੀਂ ਹੋ ਸਕਦਾ।ਸਿੰਧੂ ਘਾਟੀ ਦੀ ਸੱਭਿਅਤਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਸਥਾਨਾਂ ’ਤੇ ਅਬਾਦ ਹੁੰਦੀ ਰਹੀ ਹੈ। ਮੁਖੋਪਾਧਿਆਏ ਦਾ ਕਹਿਣਾ ਹੈ ਕਿ ਮੋਹਰਾਂ ਉਸ ਖੇਤਰ ਵਿੱਚ ਹੋਣ ਵਾਲੇ ਵਪਾਰ ਦੀ ਕਿਸਮ ਅਤੇ ਸ਼ਕਤੀਸ਼ਾਲੀ ਉਤਪਾਦਕ ਸੰਘ ਬਣਾਉਣ ਵਾਲਿਆਂ ਅਨੁਸਾਰ ਬਣਾਈਆਂ ਗਈਆਂ ਸਨ।

ਕੁਝ ਪੁਰਾਣੇ ਵਿਦਵਾਨਾਂ ਦਾ ਵਿਚਾਰ ਸੀ ਕਿ ਜਦੋਂ ਕੁਝ ਖਾਸ ਚਿੰਨ੍ਹ ਇੱਕ ਥਾਂ ’ਤੇ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਤਾਂ ਉਨ੍ਹਾਂ ਨੂੰ ਉਸ ਸਥਾਨ ਦੀ ਨੁਮਾਇੰਦਗੀ ਕਰਨ ਵਾਲਾ ਮੰਨਿਆ ਜਾ ਸਕਦਾ ਹੈ।

ਮੁਖੋਪਾਧਿਆਏ ਕਹਿੰਦੇ ਹਨ ਕਿ ਮੁਤਾਬਕ ਇਹ ਸੰਭਵ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਸਿੰਧੂ ਘਾਟੀ ਦੇ ਕਈ ਸਥਾਨਾਂ ਦੀ ਅਜੇ ਤੱਕ ਖੁਦਾਈ ਨਹੀਂ ਹੋਈ ਹੈ, ਇਸ ਲਈ ਕੁਝ ਥਾਵਾਂ ’ਤੇ ਮਿਲੀਆਂ ਮੋਹਰਾਂ ਤੋਂ ਉਸ ਸਥਾਨ ਦੇ ਨਾਮ ਦਾ ਸੰਕੇਤ ਨਹੀਂ ਮਿਲ ਸਕਦਾ।

ਇਸ ਤੋਂ ਇਲਾਵਾ, ਇਹ ਚਿੰਨ੍ਹ ਇਹ ਨਹੀਂ ਦਰਸਾਉਂਦੇ ਕਿ ਉਤਪਾਦ ਕਿੰਨੀ ਮਾਤਰਾ ਵਿੱਚ ਵੇਚਿਆ ਜਾਂ ਖਰੀਦਿਆ ਗਿਆ ਹੈ।

ਮੁਖੋਪਾਧਿਆਏ ਦਾ ਤਰਕ ਹੈ ਕਿ ਚਿੰਨ੍ਹਾਂ ਦੀ ਉਸ ਸਮੇਂ ਦੇ ਵਰਗ ਮੁਤਾਬਕ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ, ਕੁਝ ਚਿੰਨ੍ਹ ਕਿਸੇ ਵਸਤੂ ''''ਤੇ ਲਗਾਏ ਗਏ ਟੈਕਸਾਂ ਦਾ ਵੀ ਹਵਾਲਾ ਦੇ ਸਕਦੇ ਹਨ।

ਇਸੇ ਤਰ੍ਹਾਂ, ਮੁਖੋਪਾਧਿਆਏ ਕਹਿੰਦੇ ਹਨ, ਮਿੱਟੀ ਦੀਆਂ ਸਲੇਟਾਂ ’ਤੇ ਉੱਕਰੇ ਅੱਖਰ ਸਬੰਧਿਤ ਵਿਅਕਤੀ (ਜਾਰੀ ਕਰਨ ਵਾਲਾ) ਦੇ ਅਧਿਕਾਰਤ ਅਹੁਦੇ, ਵਿਸ਼ੇਸ਼ ਅਧਿਕਾਰਾਂ, ਦੇਣਦਾਰੀਆਂ, ਸ਼ਕਤੀਆਂ ਅਤੇ ਲਾਇਸੈਂਸਾਂ ਦਾ ਸੰਕੇਤ ਦੇ ਸਕਦੇ ਹਨ।

ਸਿੰਧੂ ਸ਼ਹਿਰਾਂ ਦੀ ਫਸੀਲ ਦੇ ਮਾਅਨੇ?

ਜਿੱਥੋਂ ਤੱਕ ਸਿੰਧੂ ਘਾਟੀ ਦਾ ਸਬੰਧ ਹੈ, ਉੱਥੇ ਕਿਸ ਤਰ੍ਹਾਂ ਦਾ ਰਾਜ ਮੌਜੂਦ ਸੀ, ਇਹ ਅਜੇ ਵੀ ਬਹਿਸ ਦਾ ਵਿਸ਼ਾ ਹੈ।

ਹੋ ਸਕਦਾ ਹੈ ਕਿ ਇੱਕ ਜਾਂ ਇੱਕ ਤੋਂ ਵੱਧ ਰਾਜ ਰਹੇ ਹੋਣਗੇ। ਜਾਂ ਸ਼ਾਇਦ ਹਰੇਕ ਸ਼ਹਿਰ ਇੱਕ ਦੇਸ ਵਾਂਗ ਕੰਮ ਕਰਦਾ ਹੋਵੇ। ਜਾਂ ਇਹ ਵੀ ਹੋ ਸਕਦਾ ਹੈ ਕਿ ਰਾਜ ਤੋਂ ਬਿਨਾਂ ਸ਼ਹਿਰ ਸਨ। ਜਾਂ ਸ਼ਾਇਦ ਇਹ ਸਭ ਕੁਝ ਹੀ ਸੀ।

ਹੁਣ ਕਿਉਂਕਿ ਇਹ ਸ਼ਹਿਰ ਕੰਧਾਂ ਨਾਲ ਘਿਰੇ ਹੋਏ ਸਨ, ਜਿੱਥੇ ਸ਼ਹਿਰੀ ਯੋਜਨਾਬੰਦੀ, ਸਾਫ਼ ਪਾਣੀ ਅਤੇ ਜਨਤਕ ਗੁਸਲਖਾਨੇ ਸਨ। ਹੋ ਸਕਦਾ ਹੈ ਇਹ ਜਨਤਾ ’ਤੇ ਟੈਕਸ ਲਗਾ ਕੇ ਬਣਾਏ ਗਏ ਹੋਣ।

ਇਹ ਚੂੰਗੀ ਜਾਂ ਟੈਕਸ ਸ਼ਹਿਰ ਦੇ ਅੰਦਰ ਵਸਤੂਆਂ ਦੇ ਨਿਰਮਾਣ, ਵਿਕਰੀ ਅਤੇ ਢੋਆ ਢੁਆਈ ਦੇ ਸਮੇਂ ਲਾਇਆ ਗਿਆ ਹੋਵੇਗਾ।

ਮੁਖੋਪਾਧਿਆਏ ਕਹਿੰਦੇ ਹਨ ਕਿਉਂਕਿ ਇਹ ਟੈਕਸ ਲਗਾਉਣ ਦੇ ਤਰੀਕੇ ਗੁੰਝਲਦਾਰ ਸਨ, ਇਸ ਲਈ ਇਨ੍ਹਾਂ ਨੂੰ ਲਿਖਣ ਦੀ ਲੋੜ ਪਈ ਹੋਵੇਗੀ। ਇਸੇ ਲਈ ਇਹ ਚਿੰਨ੍ਹ ਬਣਾਏ ਗਏ ਹੋਣਗੇ।

ਸਿੰਧੂ ਘਾਟੀ ਵਿੱਚ ਹੜੱਪਾ, ਮੋਹਨਜੋਦਾੜੋ , ਧੌਲਾਵੀਰਾ, ਕੁੰਦਸੀ, ਸੰਹੁਦੜੋ ਅਤੇ ਲੋਥਲ ਵਰਗੇ ਸ਼ਹਿਰ ਚਾਰੇ ਪਾਸੇ ਤੋਂ ਦੀਵਾਰਾਂ ਨਾਲ ਘਿਰੇ ਹੋਏ ਸਨ, ਪਰ ਇਹ ਦੁਸ਼ਮਣਾਂ ਤੋਂ ਬਚਾਉਣ ਲਈ ਨਹੀਂ ਸਨ।

ਸਗੋਂ ਇਨ੍ਹਾਂ ਦਾ ਨਿਰਮਾਣ ਟੈਕਸ ਲਈ ਹੀ ਕੀਤਾ ਗਿਆ ਹੋਵੇਗਾ। ਕਿਲ੍ਹੇ ਦੀਆਂ ਕਈ ਦੀਵਾਰਾਂ ਵਿੱਚ ਪ੍ਰਵੇਸ਼ ਦੁਆਰ ਦੇ ਨੇੜੇ ਕਮਰੇ ਸਨ ਜਿੱਥੇ ਲੋਕ ਬੈਠ ਕੇ ਦੇਖ ਸਕਦੇ ਸਨ, ਨਜ਼ਰ ਰੱਖ ਸਕਦੇ ਸਨ।

ਇਸ ਤੋਂ ਇਲਾਵਾ ਇਨ੍ਹਾਂ ਦੇ ਦਰਵਾਜ਼ੇ ਇੱਕ ਰੇਹੜੇ/ਗੱਡੇ ਦੇ ਲੰਘਣ ਜਿੰਨੇ ਆਕਾਰ ਦੇ ਹੀ ਸਨ। ਇਨ੍ਹਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਦੀਵਾਰਾਂ ਟੈਕਸ ਦੇ ਉਦੇਸ਼ ਲਈ ਹੀ ਬਣੀਆਂ ਗਈਆਂ ਹੋਣਗੀਆਂ।

ਖੁਦਾਈ ਦੌਰਾਨ ਅਜਿਹੇ ਦਰਵਾਜ਼ਿਆਂ ਦੇ ਨੇੜੇ ਕਈ ਮੋਹਰਾਂ ਦਾ ਮਿਲਣਾ ਵੀ ਇਸ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ।

ਸਿੰਧੂ ਘਾਟੀ
BBC
ਸਿੰਧੂ ਘਾਟੀ ਵਿੱਚ ਮਿਲੀਆਂ ਮਿੱਟੀ ਦੀਆਂ ਤਸ਼ਤਰੀਆਂ ਜਾਂ ਸਲੇਟਾਂਦੇ ਇੱਕ ਪਾਸੇ ਨੰਬਰ ਚਿੰਨ੍ਹ ਅਤੇ ਦੂਜੇ ਪਾਸੇ ਮੋਹਰਾਂ ਨੂੰ ਦਰਸਾਉਂਦਾ ਨਕਸ਼ਾ।

ਸਿੰਧੂ ਘਾਟੀ ਦੀਆਂ ਮੋਹਰਾਂ ’ਤੇ ਧਾਰਮਿਕ ਚਿੰਨ੍ਹ?

ਮਿਸਰ ਵਿੱਚ ਲਾਸ਼ਾਂ ਦੇ ਨੇੜੇ ਮਿਲੀਆਂ ਚੀਜ਼ਾਂ ਉੱਤੇ ਮੋਹਰਾਂ ਮਿਲੀਆਂ ਹਨ। ਪਰ ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਮੁਰਦਿਆਂ ਦੇ ਨੇੜੇ ਰੱਖੀਆਂ ਗਈਆਂ ਵਸਤੂਆਂ ’ਤੇ ਅਜਿਹੀਆਂ ਮੋਹਰਾਂ ਨਹੀਂ ਮਿਲੀਆਂ ਸਨ।

ਤਾਂਤਰਿਕ ਅਤੇ ਧਾਰਮਿਕ ਚਿੱਤਰਾਂ ਨੂੰ ਦਰਸਾਉਣ ਵਾਲੀਆਂ ਬਹੁਤ ਘੱਟ ਮੋਹਰਾਂ ਮਿਲੀਆਂ ਹਨ। ਮੋਹਰਾਂ ਜ਼ਿਆਦਾਤਰ ਵਪਾਰਕ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਸੀ।

‘‘ਵਪਾਰਕ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਚਿੰਨ੍ਹ ਕਈ ਵਾਰ ਧਾਰਮਿਕ ਚਿੰਨ੍ਹਾਂ ਤੋਂ ਆਏ ਹੋ ਸਕਦੇ ਹਨ। ਉਦਾਹਰਨ ਵਜੋਂ, ਭਾਰਤ ਦੇ ਪ੍ਰਾਚੀਨ ਸਿੱਕਿਆਂ ’ਤੇ ਗਜ ਲਕਸ਼ਮੀ ਦੀ ਮੂਰਤ ਉੱਕਰੀ ਹੋਈ ਹੈ। ਇਹ ਪ੍ਰਕਾਸ਼ਕ ਅਤੇ ਵਰਤਣ ਵਾਲਿਆਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਦਰਸਾਉਂਦਾ ਹੈ।’’

ਮੁਖੋਪਾਧਿਆਏ ਨੇ ਬੀਬੀਸੀ ਨੂੰ ਦੱਸਿਆ, ‘‘ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਿੱਕਿਆਂ ਦੀ ਵਰਤੋਂ ਸਿਰਫ਼ ਧਾਰਮਿਕ ਕੰਮਾਂ ਲਈ ਕੀਤੀ ਜਾਂਦੀ ਸੀ। ਇਸੇ ਤਰ੍ਹਾਂ, ਸਿੰਧੂ ਘਾਟੀ ਵਿੱਚ ਵਰਤੀਆਂ ਜਾਣ ਵਾਲੀਆਂ ਟੈਕਸ ਅਤੇ ਲਾਇਸੈਂਸ ਟਿਕਟਾਂ ਦਾ ਉਪਯੋਗ ਧਾਰਮਿਕ ਚਿੰਨ੍ਹ ਵਜੋਂ ਵੀ ਕੀਤਾ ਗਿਆ ਹੋ ਸਕਦਾ ਹੈ। ਪਰ ਉਨ੍ਹਾਂ ਦਾ ਮੁੱਖ ਉਪਯੋਗ ਵਪਾਰਕ ਹੀ ਸੀ।’’

ਸਿੰਧੂ ਘਾਟੀ ਦੀ ਸਭਿਅਤਾ ਦੇ ਪਤਨ ਦੇ ਨਾਲ ਹੀ ਇਹ ਟੈਕਸ ਪ੍ਰਣਾਲੀ ਵੀ ਖਤਮ ਹੋ ਗਈ। ਮੁਖੋਪਾਧਿਆਏ ਦਾ ਕਹਿਣਾ ਹੈ ਕਿ ਇਹ ਮੈਸੋਪੋਟਾਮੀਆ ਵਿੱਚ ‘ਪਾਲਾ’ ਟੈਕਸ ਪ੍ਰਣਾਲੀ ਦੇ ਖਤਮ ਹੋਣ ਵਰਗਾ ਹੈ।

ਉਹ ਕਹਿੰਦੇ ਹਨ ਕਿ ਜੇਕਰ ਇਹ ਚਿੰਨ੍ਹ ਧਾਰਮਿਕ ਹੁੰਦੇ, ਤਾਂ ਸੱਭਿਅਤਾ ਦੇ ਪਤਨ ਤੋਂ ਬਾਅਦ ਵੀ ਉਹ ਲੰਬੇ ਸਮੇਂ ਤੱਕ ਬਚੇ ਰਹਿੰਦੇ।

ਇਸੇ ਤਰ੍ਹਾਂ, ਜੇਕਰ ਸਥਾਨਾਂ ਜਾਂ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕਰਨਾ ਹੁੰਦਾ ਤਾਂ ਉਹ ਸਿੰਧੂ ਘਾਟੀ ਦੀ ਸੱਭਿਅਤਾ ਦੇ ਪਤਨ ਤੋਂ ਬਾਅਦ ਵੀ ਉਨ੍ਹਾਂ ਥਾਵਾਂ ਦੇ ਨਾਵਾਂ ਦਾ ਜ਼ਿਕਰ ਕਰਨਾ ਜਾਰੀ ਰੱਖਦੇ।

ਸਿੰਧੂ ਘਾਟੀ
BBC
ਖੋਜੀਆਂ ਦਾ ਕਹਿਣਾ ਹੈ ਕਿ ਮੋਹਨਜੋਦਾੜੋ ਵਿੱਚ ਪੂਜਾ ਸਥਾਨ ਤੋਂ ਮਿਲੇ ਚਿੰਨ੍ਹ ਟੈਕਸ ਨੂੰ ਦਰਸਾਉਂਦੇ ਹਨ।

ਕੀ ਤੁਸੀਂ ਸਿੰਧੂ ਘਾਟੀ ਦੇ ਸਾਰੇ ਚਿੰਨ੍ਹਾਂ ਨੂੰ ਪੜ੍ਹ ਸਕਦੇ ਹੋ?

ਮੁਖੋਪਾਧਿਆਏ ਕਹਿੰਦੇ ਹਨ ਕਿ ਉਪਲੱਬਧ ਜਾਣਕਾਰੀ ਨਾਲ, ਸਾਰੇ ਸਿੰਧ ਚਿੰਨ੍ਹਾਂ ਨੂੰ ਪੜ੍ਹਨਾ ਅਤੇ ਇਹ ਸਮਝਣਾ ਮੁਸ਼ਕਿਲ ਹੈ ਕਿ ਉਨ੍ਹਾਂ ਵਿੱਚੋਂ ਹਰੇਕ ਚਿੰਨ੍ਹ ਆਪਣੇ-ਆਪ ਵਿੱਚ ਕੀ ਦਰਸਾਉਂਦਾ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ: ‘‘ਜੇ ਤੁਸੀਂ ਇਸ ਸਮੇਂ ਉਪਲੱਬਧ ਡੇਟਾ ਨੂੰ ਦੇਖੋਗੇ ਤਾਂ ਇਹ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਆਉਂਦਾ ਹੈ।

ਪਰ, ਜਿਵੇਂ ਕਿ ਮੈਂ ਆਪਣੇ ਪਿਛਲੇ ਅਧਿਐਨਾਂ ਵਿੱਚ ਕਿਹਾ ਸੀ, ਇਨ੍ਹਾਂ ਕੋਡਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਵਰਗਾ ਦਾ ਆਮ ਤੌਰ ''''ਤੇ ਇੱਕ ਅਰਥ ਹੁੰਦਾ ਹੈ।

ਇੱਕ ਵਾਰ ਜਦੋਂ ਤੁਸੀਂ ਇੱਕ ਵਰਗ ਦੇ ਕੁਝ ਚਿੰਨ੍ਹਾਂ ਨੂੰ ਸਮਝ ਲੈਂਦੇ ਹੋ, ਤਾਂ ਉਸੇ ਵਰਗ ਵਿੱਚ ਸ਼ਾਮਲ ਦੂਜੇ ਚਿੰਨ੍ਹਾਂ ਨੂੰ ਸਮਝਣ ਦੀ ਤੁਹਾਡੀ ਸੰਭਾਵਨਾ ਵੱਧ ਜਾਂਦੀ ਹੈ।’’

ਹਾਲ ਹੀ ਵਿੱਚ ਤਾਮਿਲਨਾਡੂ ਦੇ ਪੁਰਾਤੱਤਵ ਵਿਭਾਗ ਨੇ ਇਰਾਵਾਥਮ ਮਹਾਦੇਵਨ ਇੱਕ ਯਾਦਗਾਰੀ ਵਰਕਸ਼ਾਪ ’ਤੇ ਸੈਮੀਨਾਰ ਕਰਵਾਇਆ।

ਇਸ ਵਿੱਚ ਮੁਖੋਪਾਧਿਆਏ ਨੇ ਸੋਨੇ, ਕੀਮਤੀ ਧਾਤਾਂ ਅਤੇ ਸੋਨੇ ਦੇ ਗਹਿਣਿਆਂ ਬਾਰੇ ਚਿੰਨ੍ਹ ਕੀ ਦਰਸਾਉਂਦੇ ਹਨ, ਇਸ ਬਾਰੇ ਇੱਕ ਖੋਜ ਪੱਤਰ ਪੇਸ਼ ਕੀਤਾ।

ਇੱਕ ਹੋਰ ਦਿਲਚਸਪ ਸਵਾਲ ਇਹ ਹੈ ਕਿ ਸਿੰਧੂ ਘਾਟੀ ਦੇ ਸਿਰਫ਼ ਚਿੰਨ੍ਹ ਹੀ ਕਿਉਂ ਮਿਲਦੇ ਹਨ ਅਤੇ ਉਹ ਅੱਖਰ ਕਿਉਂ ਨਹੀਂ ਬਣਦੇ।

‘‘ਪ੍ਰਾਚੀਨ ਕਾਲ ਵਿੱਚ ਚਮੜੇ ਅਤੇ ਪੱਤਿਆਂ ’ਤੇ ਲਿਖੀਆਂ ਲਿਖਤਾਂ ਨਹੀਂ ਰਹਿੰਦੀਆਂ ਸਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਜਿਹੇ ਅੱਖਰ ਹੁੰਦੇ ਹੀ ਨਹੀਂ ਸਨ। ਪ੍ਰਾਚੀਨ ਯੂਨਾਨ ਵਿੱਚ ਲੀਨੀਅਰ ‘ਬੀ’ ਅੱਖਰ ਅੱਗ ਲੱਗਣ ਕਾਰਨ ਖਤਮ ਹੋ ਗਿਆ ਸੀ।’’

ਮਿੱਟੀ ਦੀਆਂ ਸਲੇਟਾਂ ਜਿਨ੍ਹਾਂ ’ਤੇ ਲਿਖਿਆ ਹੋਇਆ ਸੀ, ਅਚਾਨਕ ਅੱਗ ਦੀ ਚਪੇਟ ਵਿੱਚ ਆ ਗਈਆਂ ਤੇ ਪੱਕ ਗਈਆਂ।

ਪਹਾਡਾ ਕਹਿੰਦੇ ਹਨ, ‘‘ਜਦੋਂ ਮੈਂ ਉਨ੍ਹਾਂ ਨੂੰ ਪੜ੍ਹਿਆ ਤਾਂ ਮੈਨੂੰ ਖੰਡਰ ਹੋ ਚੁੱਕੀਆਂ ਵਸਤੂਆਂ ''''ਤੇ ਲਿਖੀਆਂ ਹੋਰ ਗੱਲਾਂ ਬਾਰੇ ਪਤਾ ਲੱਗਾ। ਇਸੇ ਤਰ੍ਹਾਂ ਧੁਨੀਆਂ/ਆਵਾਜ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਲਿਪੀਆਂ ਵੀ ਸਿੰਧੂ ਘਾਟੀ ਵਿੱਚ ਮੌਜੂਦ ਰਹੀਆਂ ਹੋਣਗੀਆਂ।’’

‘‘ਉਹ ਸਿੰਧੂ ਘਾਟੀ ਦੀਆਂ ਮੋਹਰਾਂ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ। ਪਰ ਹੁਣ ਸਾਡੇ ਕੋਲ ਉਹ ਸਾਊਂਡ ਕੋਡ ਨਹੀਂ ਹਨ। ਉਹ ਵਪਾਰਕ ਉਦੇਸ਼ ਲਈ ਬਣਾਏ ਚਿੰਨ੍ਹ ਹਨ।’’

‘‘ਬ੍ਰਾਹਮੀ ਅਤੇ ਖਰੋਸ਼ਠੀ ਵਰਗੀਆਂ ਲਿਪੀਆਂ ਅਤੇ ਸਿੰਧੂ ਘਾਟੀ ਦੇ ਚਿੰਨ੍ਹਾਂ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਹੈ।’’

ਸਿੰਧੂ ਘਾਟੀ
BBC
ਮਿੱਟੀ ਦੀਆਂ ਤਖਤੀਆਂ, ਭਾਂਡਿਆਂ ਅਤੇ ਮੋਹਰਾਂ ’ਤੇ ਇੱਕੋ ਜਿਹੇ ਚਿੰਨ੍ਹ

ਸਿੰਧੂ ਘਾਟੀ ਦੇ ਚਿੰਨ੍ਹਾਂ ਦੇ ਅਧਿਐਨ ਦੀਆਂ ਪਿਛਲੀਆਂ ਕੋਸ਼ਿਸ਼ਾਂ

ਪ੍ਰੋ. ਆਸਕੋ ਪਾਰਪੋਲਾ ਨੇ ਪਹਿਲਾਂ ਵੀ ਸਿੰਧੂ ਘਾਟੀ ਦੇ ਚਿੰਨ੍ਹਾਂ ਦੀ ਪਹੇਲੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। 1994 ਵਿੱਚ ਉਨ੍ਹਾਂ ਨੇ ਆਪਣੀਆਂ ਖੋਜਾਂ ਦੇ ਸਿੱਟਿਆਂ ਨੂੰ ‘‘ਡਿਸਾਇਫਰਿੰਗ ਦਿ ਇੰਡਸ ਸਕ੍ਰਿਪਟ’’ ਵਜੋਂ ਪ੍ਰਕਾਸ਼ਿਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਿੰਧੂ ਚਿੰਨ੍ਹ, ਚਿੱਤਰ ਲਿਪੀ ਹੋ ਸਕਦੇ ਹਨ ਅਤੇ ਹਰੇਕ ਚਿੰਨ੍ਹ ਦਾ ਇੱਕ ਅਰਥ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ਉਨ੍ਹਾਂ ਕੋਲ ਧੁਨੀ ਵੀ ਸੀ।

ਇਸ ਲਈ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਚਿੰਨ੍ਹ ਵੱਖਰੇ ਤੌਰ ''''ਤੇ ਇੱਕ ਅਰਥ ਪ੍ਰਗਟਾਉਂਦੇ ਸਨ ਅਤੇ ਜਦੋਂ ਇਹ ਮਿਲ ਕੇ ਇੱਕ ਧੁਨੀ ਕੱਢਦੇ ਸਨ, ਤਾਂ ਉਹ ਇੱਕ ਅਰਥ ਪਰਗਟ ਕਰਦੇ ਸਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੰਧੂ ਘਾਟੀ ਦੇ ਲੋਕਾਂ ਦੁਆਰਾ ਵਰਤੀ ਜਾਂਦੀ ਭਾਸ਼ਾ ਦ੍ਰਾਵਿੜ ਭਾਸ਼ਾ ਪਰਿਵਾਰ ਨਾਲ ਸਬੰਧਤ ਸੀ।

ਉਸ ਤੋਂ ਪਹਿਲਾਂ ਇਰਾਵਾਥਮ ਮਹਾਦੇਵਨ 30 ਸਾਲਾਂ ਤੋਂ ਵੱਧ ਸਮੇਂ ਤੱਕ ਸਿੰਧੂ ਘਾਟੀ ਦੇ ਚਿੰਨ੍ਹਾਂ ਦੇ ਅਧਿਐਨ ਵਿੱਚ ਲੱਗੇ ਰਹੇ ਸਨ।

ਇਸ ਸਬੰਧ ਵਿੱਚ ਉਨ੍ਹਾਂ ਨੇ ‘ਦਿ ਇੰਡਸ ਸਕ੍ਰਿਪਟ: ਟੈਕਸਟਸ, ਕਨਕੋਰਡੈਂਸ ਐਂਡ ਟੇਬਲਜ਼ ਐਂਡ ਦ੍ਰਾਵਿੜੀਅਨ ਪਰੂਫ ਆਫ ਦਿ ਇੰਡਸ ਸਕ੍ਰਿਪਟ ਵਾਇਆ ਦਿ ਰਿਗ ਵੇਦਾ: ਏ ਕੇਸ ਸਟੱਡੀ’ ਨਾਂ ਦੀ ਕਿਤਾਬ ਲਿਖੀ ਹੈ।

ਇਰਾਵਾਥਮ ਮਹਾਦੇਵਨ ਨੇ ਦ੍ਰਾਵਿੜ ਭਾਸ਼ਾ ਦੇ ਫਰੇਮਵਰਕ ਦੇ ਅੰਦਰ ਸਿੰਧੂ ਘਾਟੀ ਦੇ ਚਿੰਨ੍ਹਾਂ ਨੂੰ ਸਮਝਣ ਦੇ ਸੰਕਲਪ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News