ਮਹਿੰਦਰਾ TUV300 ਦਾ ਟਾਪ ਵੇਰੀਐਂਟ T10 ਭਾਰਤ ''ਚ ਲਾਂਚ

09/25/2017 3:46:56 PM

ਜਲੰਧਰ- ਆਟੋ ਕੰਪਨੀ ਮਹਿੰਦਰਾ ਨੇ ਭਾਰਤ 'ਚ ਆਪਣੀ ਮਸ਼ਹੂਰ SUV TUV300 ਦੇ ਟਾਪ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਮਹਿੰਦਰਾ  TUV300 T10 ਦੇ ਵੱਖ-ਵੱਖ ਮਾਡਲਾਂ ਲਈ ਕੀਮਤ 9,75 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਤੋਂ ਲੈ ਕੇ 10.65 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਦੇ ਵਿਚ ਰੱਖੀ ਗਈ ਹੈ। 
ਮਹਿੰਦਰਾ  TUV300 T10 ਨੂੰ ਚਾਰ ਵੇਰੀਐਂਟ- T10, T10 ਡਿਊਲ-ਟੋਨ, T10 AMT ਅਤੇ T10 AMT ਡੁਅਲ-ਟੋਨ 'ਚ ਪੇਸ਼ ਕੀਤਾ ਗਿਆ ਹੈ। T10 ਬੈਜਿੰਗ 'ਚ TUV300 T10 ਟਾਪ ਰੇਂਜ ਵੇਰੀਐਂਟ ਹੈ। TUV300 ਨੂੰ ਅਲੌਏ ਵ੍ਹੀਲ, ਰਿਅਰ ਸਪਾਇਲਰ ਅਤੇ ਫਰੰਟ ਫਾਗ ਲੈਂਪ ਅਤੇ ਗ੍ਰਿੱਲ 'ਚ ਬਲੈਕ ਕ੍ਰੋਮ ਇੰਸਰਟਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੁਝ ਹੋਰ ਬਦਲਾਅ ਦੀ ਗੱਲ ਕਰੀਏ ਤਾਂ ਇਸ ਵਿਚ ਬਲੈਕ ਕਵਰ ਦੇ ਨਾਲ ਹੈੱਡਲੈਂਪ ਕਲੱਸਟਰ, ਪਾਰਟਸ ਆਫ ਰੂਫ ਰੇਲ, ਅਲੌਏ ਵ੍ਹੀਲ ਅਤੇ ਹੁਣ ਟੇਲਗੇਟ ਸਪੇਅਰ ਵ੍ਹੀਲ ਮੈਟਾਲਿਕ ਗ੍ਰੇ ਫਿਨੀਸ਼ਿੰਗ ਦੇ ਨਾਲ ਦਿੱਤੇ ਗਏ ਹਨ। ਟਾਪ ਰੇਂਜ “”V੩੦੦ “੧੦ 'ਚ ਡ੍ਰਾਈਵਰ ਅਤੇ ਕੋ-ਡ੍ਰਾਈਵਰ ਲਈ ਲੰਬਰ ਸਪੋਰਟ ਦੇ ਨਾਲ ਫਾਕਸ ਲੈਦਲ ਅਪਹੋਲਸਟਰੀ ਦਿੱਤਾ ਗਿਆ ਹੈ। ਨਾਲ ਹੀ ਹਾਈਟ ਐਡਜਸਟੇਬਲ ਡ੍ਰਾਈਵਰ ਸੀਟ ਅਤੇ ਇਲੈਕਟ੍ਰੀਕਲ ਐਡਜਸਟੇਬਲ OVRM ਦਿੱਤੇ ਗਏ ਹਨ। 

ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਮਹਿੰਦਰਾ TUV300 T10 'ਚ 1.5-ਲੀਟਰ m8awk੧੦੦ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 100bhp ਦੀ ਪਾਵਰ ਅਤੇ 240Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਟ੍ਰਾਂਸਮਿਸ਼ਨ ਲਈ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਤੁਸੀਂ ਚਾਹੋ ਤਾਂ AMT ਗਿਅਰਬਾਕਸ ਦਾ ਵੀ ਆਪਸ਼ਨ ਚੁਣ ਸਕਦੇ ਹੋ। ਬਾਜ਼ਾਰ 'ਚ ਆਉਣ ਤੋਂ ਬਾਅਦ ਮਹਿੰਦਰਾ TUV300 ਦਾ ਮੁਕਾਬਲਾ Maruti Maruti Brezza, Ford EcoSport ਅਤੇ Tata Nexon ਤੋਂ ਰਹੇਗਾ।


Related News