ਜਲੰਧਰ ''ਚ ਬੱਚਿਆਂ ਨਾਲ ਖਚਾਖਚ ਭਰੀ ਸਕੂਲ ਬੱਸ ਦਾ ਚਲਾਨ
Tuesday, Jul 08, 2025 - 02:59 PM (IST)

ਜਲੰਧਰ- ਜਲੰਧਰ ਦੇ ਸ਼੍ਰੀ ਰਾਮ ਚੌਂਕ 'ਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸਰਕਾਰੀ ਸਕੂਲ ਦੀ ਬੱਸ ਬੱਚੇ ਲੈ ਕੇ ਘਰਾਂ ਨੂੰ ਜਾ ਰਹੀ ਸੀ। ਇਸ ਦੌਰਾਨ ਪੁਲਸ ਵੱਲੋਂ ਬੱਸ ਦਾ ਚਲਾਨ ਕੱਟਿਆ ਗਿਆ ਹੈ। ਦੱਸ ਦਈਏ ਪੁਲਸ ਦੇ ਮੁਤਾਬਕ ਬੱਸ 51 ਸੀਟਾਂ ਦੀ ਹੈ ਪਰ ਬੱਚੇ 80 ਬਿਠਾਏ ਹੋਏ ਸਨ। ਇੰਨਾ ਹੀ ਨਹੀਂ ਬੱਸ 'ਤੇ ਨੰਬਰ ਵੀ ਮੋਟਰਸਾਈਕਲ ਦਾ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਬੱਸ ਦੇ ਡਰਾਈਵਰ ਦੇ ਕਹਿਣ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਸਕੂਲ 'ਚ ਨੌਕਰੀ ਕਰ ਰਿਹਾ ਹੈ ਤੇ ਉਸ ਨੂੰ ਕੁਝ ਵੀ ਨਹੀਂ ਪਤਾ ਜੋ ਵੀ ਹੁਕਮ ਸਕੂਲ ਵੱਲੋਂ ਆਉਂਦੇ ਨੇ ਉਸੇ ਤਰੀਕੇ ਨਾਲ ਹੀ ਕੰਮ ਕਰਦਾ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਇਸ ਦੇ ਨਾਲ ਜੋਨ ਇੰਚਾਰਜ ਡਿਵੀਜ਼ਨ ਨੰਬਰ ਚਾਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਓਵਰਲੋਡਿੰਗ, ਸੀਟ ਬੈਲਟ, ਬੱਸ ਦੀ ਨੰਬਰ ਪਲੇਟ ਦਾ ਚਲਾਨ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਸਾਨੂੰ ਹਦਾਇਤਾਂ ਮਿਲੀਆਂ ਹਨ ਕਿ ਬੱਚਿਆਂ ਦੀਆਂ ਬੱਸਾਂ ਦੀ ਰੁਟੀਨ 'ਚ ਚੈਕਿੰਗ ਕੀਤੀ ਜਾਵੇ ਅਤੇ ਚੈਕਿੰਗ ਦੌਰਾਨ ਹੀ ਉਨ੍ਹਾਂ ਵੇਖਿਆ ਕਿ ਇਸ ਸਕੂਲ ਦਾ ਇੱਕ ਡਰਾਈਵਰ ਜਿਸ ਵੱਲੋਂ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ ਸਨ, ਉਸ ਦਾ ਚਲਾਨ ਕੱਟਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8