ਇਸ ਸਟਾਰਟਪ ਕੰਪਨੀ ਨੇ ਭਾਰਤ ਲਈ ਤਿਆਰ ਕੀਤਾ Self driving ਟਰਕ
Wednesday, Jan 03, 2018 - 02:25 PM (IST)
ਜਲੰਧਰ- ਹਾਲ 'ਚ ਅਜਿਹੀ ਕਈ ਖਬਰਾਂ ਆਈ ਸਨ ਕਿ ਟੈਸਲਾ ਅਤੇ ਗੂਗਲ ਨੇ ਸੈਲਫ ਡਰਾਈਵਿੰਗ ਤਕਨੀਕ ਦਾ ਸਫਲ ਟੈਸਟ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਇਸ ਤਕਨੀਕ ਨੂੰ ਭਾਰਤ ਤੱਕ ਆਉਣ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ। ਇਨ੍ਹਾਂ ਦੋਨਾਂ ਹੀ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਨੂੰ ਪਛਾੜਦੇ ਹੋਏ ਇਕ ਭਾਰਤੀ ਸਟਾਰਟਅਪ ਕੰਪਨੀ ਨੇ ਆਪਣਾ ਇਕ ਸੈਲਫ ਡਰਾਈਵਿੰਗ ਤਕਨੀਕ ਨਾਲ ਲੈਸ ਟਰਕ ਤਿਆਰ ਕਰ ਲਿਆ ਹੈ।
ਬੈਗਲੁਰੂ ਦੀ ਫਲਕਸ ਆਟੋ ਨਾਮ ਦੀ ਕੰਪਨੀ ਦੇ ਫਾਉਂਡਰ ਪ੍ਰਣਵ ਮਨਪੁਰਿਆ ਅਤੇ ਅਭੀਸ਼ੇਕ ਗੁਪਤਾ ਹਨ। ਇਹ ਸਟਾਰਟਅਪ ਸਿਰਫ 11 ਮਹੀਨੇ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ। ਪ੍ਰਣਵ ਨੇ ਦੱਸਿਅ ਭਾਰਤ ਦੀ ਅਸਤ-ਵਿਅਸਤ ਸੜਕਾਂ ਦੀ ਵੱਡੀ ਜਾਣਕਾਰੀ ਰੱਖਣਾ ਬਹੁਤ ਜਰੂਰੀ ਹੈ। ਜਿਨ੍ਹਾਂ ਜ਼ਿਆਦਾ ਤੁਹਾਡੇ ਕੋਲ ਇਹ ਡਾਟਾ ਹੋਵੇਗਾ ਓਨੀ ਹੀ ਤੁਹਾਡੀ ਤਕਨੀਕ ਦੀ ਸਫਲਤਾ ਨਿਰਭਰ ਕਰਦੀ ਹੈ। ਇਸ ਕੰਪਨੀ ਦਾ ਮਕਸਦ ਸੈਲਫ-ਡਰਾਈਵਿੰਗ ਤਕਨੀਕ ਦਾ ਇਸਤੇਮਾਲ ਕਮਰਸ਼ਲ ਲੈਵਲ 'ਤੇ ਕਰਨਾ ਹੈ। ਇਸ ਕੰਪਨੀ ਦੇ ਨੌਜਵਾਨ ਫਾਉਂਡਰਸ ਨੇ ਸੈਲਫ ਡਰਾਈਵਿੰਗ ਤਕਨੀਕ ਨੂੰ ਵਿਕਸਿਤ ਕਰਨ ਲਈ ਗੂਗਲ ਊਬਰ ਅਤੇ ਟੈਸਲਾ ਵਰਗੀ ਵੱਡੀ ਕੰਪਨੀਆਂ ਤੋਂ ਵੱਖ ਅਪ੍ਰੋਚ ਲਈ ਹੈ।
ਸਭ ਤੋਂ ਖਾਸ ਗੱਲ ਇਹ ਹੈ ਕਿ ਫਲਕਸ ਆਟੋ ਨੇ ਕੋਈ ਟਰੱਕ ਨਹੀਂ ਬਣਾਇਆ ਹੈ ਬਲਕਿ ਇਕ ਸੈਲਫ ਡਰਾਈਵਿੰਗ ਕਿੱਟ ਬਣਾਈ ਹੈ ਜੋ ਪਹਿਲਾਂ ਤੋਂ ਸੜਕਾਂ 'ਤੇ ਚੱਲ ਰਹੇ ਟਰੱਕਾਂ'ਚ ਫਿੱਟ ਕੀਤੀ ਜਾ ਸਕਦੀ ਹੈ। ਕੰਪਨੀ ਨੇ ਲੇਵਲ 3 ਆਟੋਨਾਮੀ ਦੀ ਤਕਨੀਕ ਦਾ ਵਿਕਾਸ ਕੀਤੀ ਹੈ। ਇਸ ਤਕਨੀਕ 'ਚ ਬਿਨਾਂ ਕਿਸੇ ਮਨੁੱਖੀ ਦਖਲ ਦੇ ਗੱਡੀ ਹਾਇਵੇ 'ਤੇ ਚੱਲ ਸਕਦੀ ਹੈ। ਜਦ ਕਿ ਲੈਵਲ 5 ਆਟੋਨਾਮੀ 'ਚ ਗੱਡੀ 'ਚ ਕਿਸੇ ਸਟਿਅਰਿੰਗ ਅਤੇ ਕਿਸੇ ਵੀ ਡਰਾਇਵਰ ਦੀ ਜ਼ਰੂਰਤ ਹੀ ਨਹੀਂ ਹੈ. ਕੰਪਨੀ ਭਵਿੱਖ 'ਚ ਲੈਵਲ 5 ਆਟੋਨਾਮੀ 'ਤੇ ਵੀ ਕੰਮ ਕਰੇਗੀ।
ਮਨਪੁਰਿਆ ਨੇ ਕਿਹਾ, ਸਾਡੀ ਤਕਨੀਕ ਡਰਾਇਵਰਲੈੱ ਨਹੀਂ ਹੈ ਬਲ ਕਿ ਇਹ ਡਰਾਇਵਰ ਅਸਿਸਟ ਸਿਸਟਮ ਹੈ। ਫਰਵਰੀ 'ਚ 60 ਟਰੱਕਾਂ 'ਚ ਇਸ ਕਿੱਟ ਦਾ ਟੈਸਟ ਕੀਤਾ ਜਾਵੇਗਾ। ਕਾਨੂੰਨੀ ਮਸਲਿਆਂ'ਤੇ ਉਨ੍ਹਾਂ ਨੇ ਕਿਹਾ, ਗੱਡੀ 'ਚ ਡਰਾਇਵਰ ਸੀਟ 'ਤੇ ਹਮੇਸ਼ਾ ਇਕ ਆਦਮੀ ਮੌਜੂਦ ਰਹੇਗਾ ਜੋ ਕਦੇ ਵੀ ਕੰਟਰੋਲ ਆਪਣੇ ਹੱਥ 'ਚ ਲੈ ਸਕਦਾ ਹੈ ਇਸ ਲਈ ਅਜੇ ਇਸ 'ਚ ਕਾਨੂੰਨੀ ਮੁਸ਼ਕਿਲਾਂ ਨਹੀਂ ਆਓਣਗੀਆਂ। ਪਰ ਜਦ ਅਸੀਂ ਅਗਲੇ ਲੈਵਲ 'ਤੇ ਜਾਵਾਗੇਂ ਤਾਂ ਕਾਨੂੰਨੀ ਮੰਜੂਰੀ ਲਈ ਵੱਡੀ ਕੰਪਨੀਆਂ ਹੀ ਸਰਕਾਰ ਨੂੰ ਤਿਆਰ ਕਰਣ 'ਚ ਸਮਰੱਥ ਹੋਣਗੀਆਂ।