ਇਹ ਹੈ Aston Martin DB11, ਖੁਬਸੂਰਤ ਵੀ ਅਤੇ ਪਾਵਰਫੁੱਲ ਵੀ !
Sunday, Jul 02, 2017 - 06:03 PM (IST)

ਜਲੰਧਰ- ਬ੍ਰੀਟੀਸ਼ ਦੇ ਲਗਜ਼ਰੀ ਕਾਰਮੇਕਰ ਐਸਟਨ ਮਾਰਟਿਨ ਨੇ ਆਪਣੀ ਖੂਬਸੂਰਤ ਕਾਰ DB11 ਨੂੰ 4.0-ਲਿਟਰ ਟਵਿਨ-ਟਰਬੋਚਾਰਜਡ ਵੀ8 ਇੰਜਣ ਦੇ ਨਾਲ ਅਪਗਰੇਡ ਕੀਤਾ ਹੈ । ਸਾਲ 2016 ਚ ਗਲੋਬਲੀ ਲਾਂਚ ਹੋਈ ਇਹ ਕਾਰ 5.2 ਲਿਟਰ ਟਵਿਨ ਟਰਬੋਚਾਰਜਡ ਵੀ12 ਇੰਜਨ ਦੇ ਨਾਲ ਆਈ ਸੀ। ਡੀ. ਬੀ11 ਦੇ ਵੀ8 ਮਾਡਲ ਦੀ ਯੂ. ਕੇ 'ਚ ਕੀਮਤ 1. 22 ਕਰੋੜ ਰੁਪਏ ਹੈ। ਇਸ ਦੇ 2017 ਦੇ ਚੌਥੇ ਕੁਆਟਰ 'ਚ ਆਉਣ ਦੀ ਉਮੀਦ ਹੈ।
ਐਸਟਨ ਮਾਰਟਿਨ ਦੇ ਚੀਫ ਟੈਕਨਿਕਲ ਆਫਿਸਰ ਮੈਕਸ ਸਵੈਜ ਨੇ ਦੱਸਿਆ, ਇਕ ਇੰਜੀਨਿਅਰ ਦੇ ਤੌਰ 'ਤੇ ਕਹਾਂਗੇ ਕਿ ਡੀ. ਬੀ 11 ਇਕ ਸ਼ਾਨਦਾਰ ਕਾਰ ਹੈ। ਵੀ12 ਤਾਂ ਆਪਣੇ ਆਪ 'ਚ ਬਿਹਤਰੀਨ ਸੀ ਹੀ, ਵੀ-8 ਵੀ ਇਸ ਵਰਗੀ ਜਬਰਦਸਤ ਕਾਰ ਹੈ।
ਡਰਾਈਵਿੰਗ ਕੰਫਰਟ
ਵੀ8 ਇੰਜਣ ਵੇਰੀਅੰਟ ਵੀ12 ਤੋਂ ਜ਼ਿਆਦਾ ਹਲਕਾ ਹੈ ਅਤੇ ਡਰਾਈਵਿੰਗ ਕੰਫਰਟ ਨੂੰ ਕਈ ਗੁਣਾ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਪਾਵਰ
4.0 ਲਿਟਰ ਵੀ8 ਮੋਟਰ ਦੇ ਨਾਲ ਇਹ ਕਾਰ 503 ਬੀ. ਐੱਚ. ਪੀ ਦਾ ਪਾਵਰ ਅਤੇ 675 ਐੱਨ. ਐੱਮ ਦਾ ਟਾਰਕ ਜੇਨਰੇਟ ਕਰਨ 'ਚ ਸਮਰਥ ਹੈ।
ਰਫਤਾਰ
0-100 ਕਿ. ਮੀ ਦੀ ਰਫਤਾਰ ਫੜਨ 'ਚ ਇਸ ਨੂੰ 4 ਸੈਕੰਡ ਲਗਦੇ ਹਨ। ਇਸ 'ਚ 301 ਕਿ. ਮੀ/ਘੰਟੇ ਦੀ ਟਾਪ ਸਪੀਡ ਦਾ ਦਾਅਵਾ ਕੀਤਾ ਗਿਆ ਹੈ। 10.9kmpl ਇਸ ਦਾ ਮਾਇਲੇਜ ਹੈ।
ਐਕਸਟੀਰਿਅਰ
ਐਕਸਟੀਰਿਅਰ 'ਚ ਜ਼ਿਆਦਾ ਬਦਲਾਵ ਨਹੀਂ ਕੀਤਾ ਗਿਆ ਹੈ। ਪਹਿਲਾਂ ਤੋਂ ਥੋੜ੍ਹਾ ਮਸਕਿਉਲਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਏ. ਬੀ. ਐੱਸ . . .
ਏ.ਬੀ. ਐੱਸ ਹਿੱਲ ਅਸਿਸਟ ਅਤੇ ਅਤਿਆਧੁਨਕ ਸੈਂਸਰਸ ਤਾਂ ਆਉਣ ਤੈਅ ਹਨ। ਸਕਿਊਰਿਟੀ ਫੀਚਰਸ ਹਮੇਸ਼ਾ ਤੋਂ ਕੰਪਨੀ ਨੇ ਪ੍ਰਮੁੱਖਤਾ ਨਾਲ ਦਿੱਤੇ ਹਨ।