9.41 ਲੱਖ ਰੁਪਏ ਕੀਮਤ ਨਾਲ ਟਾਟਾ ਨੈਕਸਨ AMT ਭਾਰਤ ''ਚ ਹੋਈ ਲਾਂਚ
Wednesday, May 02, 2018 - 06:17 PM (IST)

ਜਲੰਧਰ-ਭਾਰਤ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਕੰਪੈਕਟ ਐੱਸ. ਯੂ. ਵੀ ਨੈਕਸਨ ਦਾ ਏ. ਐੱਮ. ਟੀ. (AMT) ਵਰਜਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਹਾਈਪਰ ਡਰਾਈਵ ਦਾ ਨਾਂ ਦਿੱਤਾ ਹੈ। ਨਵਾਂ ਮਾਡਲ ਪੈਟਰੋਲ ਅਤੇ ਡੀਜ਼ਲ ਇੰਜਣ ਦੋਵਾਂ 'ਚ ਉਪਲੱਬਧ ਹੋਵੇਗਾ। ਇਸ ਦੇ ਪੈਟਰੋਲ ਏ. ਐੱਮ. ਟੀ. ਮਾਡਲ ਦੀ ਕੀਮਤ 9.41 ਲੱਖ ਰੁਪਏ ਰੱਖੀ ਹੈ ਪਰ ਡੀਜ਼ਲ ਏ. ਐੱਮ. ਟੀ. ਦੀ ਕੀਮਤ 10.30 ਲੱਖ ਰੁਪਏ ਰੱਖੀ ਹੈ।
ਇਸ ਮੌਕੇ 'ਤੇ ਟਾਟਾ ਮੋਟਰਸ ਦੇ ਪ੍ਰੈਜ਼ੀਡੈਟ ਪੈਸੰਜ਼ਰ ਵਹੀਕਲ ਬਿਜ਼ਨੈੱਸ ਯੂਨਿਟ Mayank Parekh ਨੇ ਕਿਹਾ ਹੈ ਕਿ ਸਾਡਾ ਧਿਆਨ ਉਨ੍ਹਾਂ ਪ੍ਰੋਡਕਟ ਅਤੇ ਸਰਵਿਸਾਂ ਨੂੰ ਪੇਸ਼ ਕਰਨਾ ਹੈ, ਜੋ ਨਾ ਸਿਰਫ ਬ੍ਰਾਂਡ ਨੂੰ ਵਧਾਉਦੇ ਹਨ, ਸਗੋਂ ਯੂਜ਼ਰਸ ਦੇ ਵੱਖ-ਵੱਖ ਹਿੱਸਿਆਂ ਦੀਆਂ ਵਧਦੀਆਂ ਮੰਗਾਂ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹਨ। ਇਕ ਟਰਾਂਸਮਿਸ਼ਨ ਦੇ ਰੂਪ 'ਚ ਏ. ਐੱਮ. ਟੀ. ਆਦਰਸ਼ ਰੂਪ ਨਾਲ ਭਾਰਤ ਦੀ ਟਰੈਫਿਕ ਸਥਿਤੀਆਂ ਲਈ ਠੀਕ ਹੈ। ਇਹ ਇੰਜਣ ਦੀ ਮਾਈਲੇਜ ਨੂੰ ਘੱਟ ਕੀਤੇ ਬਿਨ੍ਹਾਂ ਡਰਾਈਵਿੰਗ ਨੂੰ ਵਧੀਆ ਕਰਦਾ ਹੈ। ਉਮੀਦ ਹੈ ਕਿ ਇਸ ਤੋਂ ਨੈਕਸਨ ਏ. ਐੱਮ. ਟੀ. ਦੀ ਵਿਕਰੀ 'ਚ ਵਾਧਾ ਹੋਵੇਗਾ ਅਤੇ ਵਿਕਰੀ 'ਚ ਸਾਡੀ ਹਿੱਸੇਦਾਰੀ ਵਧਾਏਗੀ।
ਨੈਕਸਨ ਏ. ਐੱਮ. ਟੀ. ਦੇ ਪੈਟਰੋਲ ਵੇਰੀਐਂਟ 'ਚ 1.5 ਲਿਟਰ ਦਾ 3 ਸਿੰਲਡਰ ਇੰਜਣ ਲੱਗਾ ਹੈ, ਜੋ 110 ਪੀ. ਐਸ. ਦੀ ਪਾਵਰ ਅਤੇ 170 ਐੱਨ. ਐੱਮ. ਦਾ ਟਾਰਕ ਜਨਰੇਟ ਕਰ ਦਿੰਦਾ ਹੈ। ਡੀਜ਼ਲ ਵੇਰੀਐਂਟ 'ਚ 1.5 ਲਿਟਰ ਦਾ 4 ਸਿੰਲਡਰ ਇੰਜਣ ਲੱਗਾ ਹੈ। ਇਸ ਦੀ ਪਾਵਰ 110 ਪੀ. ਐੱਸ. ਅਤੇ ਟਾਰਕ 260 ਐੱਨ. ਐੱਮ. ਹੈ। ਦੋਵੇਂ ਇੰਜਣ 6 ਸਪੀਡ ਏ. ਐੱਮ. ਟੀ. ਗਿਅਰਬਾਕਸ ਨਾਲ ਜੁੜੇ ਹਨ। ਫੀਚਰਸ ਦੇ ਰੂਪ 'ਚ ਟਾਟਾ ਨੈਕਸਨ ਏ. ਐੱਮ. ਟੀ. 'ਚ 6.5 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਨੇਵੀਗੇਸ਼ਨ, ਐਂਡਰਾਇਡ ਆਟੋ ਐਪਲ ਕਾਰਪਲੇਅ, ਬਲੂਟੁੱਥ , ਯੂ. ਐੱਸ. ਬੀ. , ਏ. ਯੂ. ਐਕਸ. ਕੁਨੈਕਟੀਵਿਟੀ ਨੂੰ ਸਪੋਰਟ ਕਰੇਗਾ।