ਜੀਪ ਕੰਪਾਸ SUV ਦੇ ਨਵੇਂ ਵੇਰੀਐਂਟਸ ਜਲਦ ਭਾਰਤ ''ਚ ਹੋਣਗੇ ਲਾਂਚ

08/20/2018 7:04:44 PM

ਜਲੰਧਰ-ਅਮਰੀਕਾ ਦੀ ਵਾਹਨ ਨਿਰਮਾਤਾ ਕੰਪਨੀ ਜੀਪ ਕੰਪਾਸ ਐੱਸ. ਯੂ. ਵੀ. (Jeep Compass SUV) ਦੀ ਲਾਂਚਿੰਗ ਕਾਫੀ ਸਫਲ ਰਹੀ ਹੈ ਅਤੇ ਹੁਣ ਕੰਪਨੀ ਜਲਦ ਹੀ ਭਾਰਤ 'ਚ ਇਸ ਐੱਸ. ਯੂ. ਵੀ. ਦੇ ਨਵੇਂ ਵੇਰੀਐਂਟਸ ਲਾਂਚ ਕਰਨ ਲਈ ਤਿਆਰੀ ਕਰ ਰਹੀ ਹੈ। ਇਹ ਵੇਰੀਐਂਟਸ ਆਉਣ ਵਾਲੇ 6 ਮਹੀਨਿਆਂ ਤੱਕ ਭਾਰਤੀ ਬਾਜ਼ਾਰ 'ਚ ਲਾਂਚ ਹੋ ਸਕਦੇ ਹਨ। 

ਨਵੇਂ ਵੇਰੀਐਂਟਸ ਦੀ ਗੱਲ ਕਰੀਏ ਤਾਂ ਭਾਰਤੀ ਬਾਜ਼ਾਰ ਲਈ ਆਫ ਰੋਡ ਫੋਕਸਡ ਕੰਪਾਸ ਟ੍ਰੇਲਹਾਕ ਜੀਪ ਦਾ ਨਵਾਂ ਵੇਰੀਐਂਟ ਆਵੇਗਾ। ਹੋਰ ਵੇਰੀਐਂਟਸ 'ਚ ਕੰਪਾਸ ਨਾਈਟ ਈਗਲ (Compass Night Eagle) ਅਤੇ ਮਾਈਟ ਈਗਲ (Might Eagle) ਐਡੀਸ਼ਨ ਸ਼ਾਮਿਲ ਹੋ ਸਕਦੇ ਹਨ। ਬ੍ਰਾਜ਼ੀਲ 'ਚ ਕੰਪਾਸ ਦੇ ਨਾਈਟ ਈਗਲ ਐਡੀਸ਼ਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ 'ਚ ਫਰੰਟ ਗ੍ਰਿਲ 'ਤੇ ਪਿਆਨੋ ਬਲੈਕ ਫਿਨਿਸ਼, 18 ਇੰਚ ਅਲਾਏ ਵ੍ਹੀਲ, ਫਾਗਲੈਂਪ ਸਰਾਊਂਡਸ, ਸੈਂਟਰ ਕੰਸੋਲ ਅਤੇ AC ਵੈਂਟਸ ਵਰਗੇ ਫੀਚਰਸ ਮੌਜੂਦ ਹਨ।

PunjabKesari 

ਕੰਪਾਸ ਦੇ ਟ੍ਰੇਲਹਾਕ ਦੀ ਗੱਲ ਕਰੀਏ ਤਾਂ ਇਸ 'ਚ ਰਿਵਾਈਜ਼ਡ ਫਰੰਟ ਅਤੇ ਰਿਅਰ ਬੰਪਰਸ ਹੋਣਗੇ। ਇਸ 'ਚ 2.0 ਲਿਟਰ ਡੀਜ਼ਲ ਮੋਟਰ ਮੌਜੂਦ ਹੋਵੇਗੀ, ਜੋ 171 ਬੀ. ਐੱਚ. ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 9 ਸਪੀਡ ਐਟੀ ਨਾਲ ਉਪਲੱਬਧ ਕੀਤਾ ਗਿਆ ਹੈ। ਆਲ ਵ੍ਹੀਲ ਡਰਾਈਵ ਵੀ ਇਸ ਗੱਡੀ 'ਚ ਮਿਲੇਗੀ। ਕੰਪਾਸ ਟ੍ਰੇਲਹਾਕ 'ਚ 3 ਡਰਾਈਵਿੰਗ ਮੋਡਸ ਮੌਜੂਦ ਹੋਣਗੇ। ਸਪੋਰਟੀ ਲੁੱਕ ਨੂੰ ਜੋੜਦੇ ਹੋਏ ਜੀਪ ਕੰਪਾਸ ਟ੍ਰੇਲਹਾਕ ਦਾ ਇੰਟੀਰਿਅਰ ਬਲੈਕ ਅਤੇ ਸੀਟਾਂ 'ਤੇ ਲਾਲ ਰੰਗ ਦਿਸੇਗਾ। ਇਸ 'ਚ ਗਿਅਰ ਲਿਵਰ, ਸਟੀਰਿੰਗ ਅਤੇ ਪੈਨਲ 'ਤੇ ਲੈਦਰ ਰੈਪਿੰਗ ਹੋਵੇਗੀ ਅਤੇ ਫਰੰਟ ਸੀਟਾਂ 'ਤੇ ਟ੍ਰੇਲਹਾਕ ਬੈਜਿੰਗ ਵੀ ਮੌਜੂਦ ਹੋਵੇਗੀ।


Related News