ਸਿੰਗਲ ਚਾਰਜ 'ਤੇ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ Vespa ਦਾ ਇਹ ਸਕੂਟਰ

11/21/2017 6:20:23 PM

ਜਲੰਧਰ- ਵੈਸਪਾ ਨੇ ਨਵੇਂ ਇਲੈਕਟ੍ਰਿਕ ਸਕੂਟਰ ਦਾ ਪ੍ਰਾਡਕਸ਼ਨ ਮਾਡਲ ਹਾਲ ਹੀ ਮਿਲਾਨ ਮੋਟਰ ਸ਼ੋਅ 'ਚ ਪੇਸ਼ ਕੀਤਾ ਸੀ। ਇਸ ਦਾ ਨਾਮ ਵੈਸਪਾ ਇਲੈਟ੍ਰਿਕਾ ਹੈ। ਸਿੰਗਲ ਚਾਰਜ 'ਤੇ ਇਹ ਸਕੂਟਰ 100 ਕਿਲੋਮੀਟਰ ਦੀ ਦੂਰੀ ਤੈਅ ਕਰਣ 'ਚ ਸਮਰੱਥ ਹੈ। ਇਸ ਨੂੰ ਹੋਮ ਵਾਲ ਸਾਕੇਟ ਜਾਂ ਫਿਰ ਪਬਲਿਕ ਚਾਰਜਿੰਗ ਸਟੇਸ਼ਨ ਤੋਂ ਚਾਰਜ ਕੀਤਾ ਜਾ ਸਕਦਾ ਹੈ। Elettrica ਨੂੰ ਵਿਸ਼ੇਸ਼ ਤੌਰ 'ਤੇ ਸ਼ਹਿਰੀ ਲੋਕਾਂ ਅਤੇ ਉਨ੍ਹਾਂ ਦੀ ਜਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ। ਇਹ ਯੂਰੋਪ 'ਚ ਅਗਲੇ ਸਾਲ ਵਿਕਰੀ ਲਈ ਆ ਜਾਵੇਗਾ।PunjabKesari

Vespa 5lettrica 2.7 ਬੀ. ਐੱਚ. ਪੀ ਦਾ ਪਾਵਰ ਲਗਾਤਾਰ ਜਨਰੇਟ ਕਰ ਸਕਦਾ ਹੈ ਅਤੇ ਇਹ 5.4 ਬੀ. ਐੱਚ. ਪੀ ਦਾ ਪੀਕ ਪਾਵਰ ਜਨਰੇਟ ਕਰਨ 'ਚ ਸਮਰੱਥ ਹੈ। ਭਾਰਤ 'ਚ ਇਸ ਦੀ ਲਾਂਚਿੰਗ ਨੂੰ ਲੈ ਕੇ ਪਿਆਜਿਓ ਇੰਡੀਆ ਨੇ ਫਿਲਹਾਲ ਕੋਈ ਘੋਸ਼ਣਾ ਨਹੀਂ ਕੀਤੀ ਹੈ। ਇਸ 'ਚ ਹਲਕੇ ਭਾਰ ਵਾਲੀ ਲਿਥੀਅਮ ਆਇਨ ਬੈਟਰੀ ਲੱਗੀ ਹੈ ਜਿਸਦੀ ਲਾਈਫ 50 ਹਜ਼ਾਰ ਤੋਂ 70 ਹਾਜ਼ਾਰ ਕਿਲੋਮੀਟਰ ਤੱਕ ਹੈ। ਇਹ ਸਕੂਟਰ ਦੋ ਰਾਈਡਿੰਗ ਮੋਡਸ, ਈਕੋ ਅਤੇ ਪਾਵਰ 'ਚ ਡਰਾਇਵ ਕੀਤਾ ਜਾ ਸਕਦਾ ਹੈ। ਇਸ ਦੀ ਟਾਪ ਸਪੀਡ 30 ਕਿਲੋਮੀਟਰ ਪ੍ਰਤੀ ਘੰਟਾ ਹੈ।PunjabKesari

ਵੈਸਪਾ ਇਲੈਟਰਿਕਾ 'ਚ ਮਲਟੀਮੀਡੀਆ ਸਿਸਟਮ ਦਿੱਤਾ ਗਿਆ ਹੈ ਜੋ ਕਿ ਬਲੂਟੁੱਥ ਹੈਂਡਸੈੱਟ ਅਤੇ ਸਮਾਰਟਫੋਨ ਨੂੰ ਸਕੂਟਰ ਨਾਲ ਜੋੜਨ 'ਚ ਸਹਾਇਕ ਹੈ। ਇਸ 'ਚ 4.3 ਇੰਚ ਟੀ. ਐੱਫ. ਟੀ ਡਿਸਪਲੇਅ ਹੈ ਜਿਸ ਪਰ ਸਕੂਟਰ ਨਾਲ ਜੁੜੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਰਹਿੰਦੀ ਹੈ। ਇਸ 'ਚ ਸਕੂਟਰ ਦੀ ਸਪੀਡ, ਬੈਟਰੀ ਚਾਰਜਿੰਗ ਆਦਿ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਇਹ ਸਿਸਟਮ ਜਾਇਸਟਿਕ ਨਾਲ ਆਪਰੇਟ ਕੀਤਾ ਜਾਂਦਾ ਹੈ, ਜੋ ਕਿ ਰਾਈਟ ਹੈਂਡਲਬਾਰ 'ਤੇ ਲਗਾ ਹੈ। ਡਰਾਇਵਰ ਹੈਡਸੈੱਟ ਦੇ ਰਾਹੀਂ ਸਮਾਰਟਫੋਨ ਨਾਲ ਕੁਨੈੱਕਟਡ ਹੈ ਤਾਂ ਇਸ 'ਤੇ ਵੌਇਸ ਕਮਾਂਡ ਵੀ ਦੇ ਸਕਦੇ ਹਨ।PunjabKesari


Related News