ਹਾਈ ਲੋਨ ਗ੍ਰੋਥ ਦੇ ਜ਼ਰੀਏ ਬੈਂਕਾਂ ਦਾ ਜੋਖ਼ਮ ਉਠਾਉਣ ਦੀ ਸਮਰੱਥਾ ਕ੍ਰੈਡਿਟ ਤੈਅ ਕਰਨ ’ਚ ਮਹੱਤਵਪੂਰਨ : ਫਿਚ
Tuesday, May 14, 2024 - 11:11 AM (IST)

ਨਵੀਂ ਦਿੱਲੀ (ਭਾਸ਼ਾ) - ਫਿਚ ਰੇਟਿੰਗਸ ਨੇ ਸੋਮਵਾਰ ਨੂੰ ਕਿਹਾ ਕਿ ਬਿਹਤਰ ਵਿੱਤੀ ਪ੍ਰਦਰਸ਼ਨ ਦੇ ਬਾਵਜੂਦ ਹਾਈ ਲੋਨ ਗ੍ਰੋਥ ਦੇ ਜ਼ਰੀਏ ਭਾਰਤੀ ਬੈਂਕਾਂ ਦੀ ਜੋਖ਼ਮ ਉਠਾਉਣ ਦੀ ਸਮਰੱਥਾ ਉਨ੍ਹਾਂ ਦੀ ਸਾਖ ਭਾਵ ਕ੍ਰੈਡਿਟ ਲਈ ਇਕ ਮਹੱਤਵਪੂਰਨ ਕਾਰਕ ਬਣੀ ਰਹੇਗੀ। ਏਜੰਸੀ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਪਿਛਲੇ ਲੋਨ ਸਾਈਕਲ ਨਾਲ ਜਾਇਦਾਦ ਦੀ ਗੁਣਵੱਤਾ ਦਾ ਦਬਾਅ ਘੱਟ ਹੋ ਰਿਹਾ ਹੈ, ਜਿਸ ਨਾਲ ਅਨੁਕੂਲ ਕਾਰੋਬਾਰੀ ਮਾਹੌਲ ਬਣ ਰਿਹਾ ਹੈ। ਇਸ ਨਾਲ ਬੈਂਕਾਂ ਦੀ ਸਮਰੱਥਾ ਅਤੇ ਵਾਧੇ ਦੀ ਚਾਹਤ ਵਧੀ ਹੈ। ਵਿੱਤੀ ਸਾਲ 2023-24 ’ਚ ਬੈਂਕ ਲੋਨ ’ਚ ਵਿੱਤੀ ਸਾਲ 2022-23 ਦੇ ਬਰਾਬਰ 16 ਫ਼ੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ
ਸਰਕਾਰੀ ਅਤੇ ਪ੍ਰਾਈਵੇਟ ਬੈਂਕ ’ਤੇ ਫਿਚ ਦੀ ਰਾਇ
ਸਰਕਾਰੀ ਅਤੇ ਪ੍ਰਾਈਵੇਟ ਬੈਂਕ ਲੋਨ ਵਿੱਤੀ ਸਾਲ 2014-15 ਅਤੇ 2021-22 ਦੀ ਤੁਲਨਾ ’ਚ 8 ਫ਼ੀਸਦੀ ਸੀ. ਏ. ਜੀ. ਆਰ. (ਕੰਪਾਊਂਡ ਸਾਲਾਨਾ ਵਾਧਾ ਦਰ) ਨਾਲੋਂ ਵੱਧ ਹੈ। ਏਜੰਸੀ ਨੇ ਆਪਣੀ ਰਿਪੋਰਟ ‘ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਭਾਰਤੀ ਬੈਂਕਾਂ ਦੀ ਵਿਵਹਾਰਕਤਾ ਰੇਟਿੰਗ ’ਤੇ ਜੋਖ਼ਮ ਲੈਣ ਦੀ ਸਮਰੱਥਾ ਦਾ ਅਸਰ’ ’ਚ ਕਿਹਾ ਕਿ ਵੱਡੇ ਪ੍ਰਾਈਵੇਟ ਬੈਂਕਾਂ ਨੇ ਪਿਛਲੇ ਕਰਜ਼ਾ ਚੱਕਰ (ਲੋਨ ਸਾਈਕਲ) ’ਚ ਮਹੱਤਵਪੂਰਨ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ ਅਤੇ ਤੇਜ਼ੀ ਨਾਲ ਵਧਣਾ ਜਾਰੀ ਰੱਖਿਆ। ਸਰਕਾਰੀ ਬੈਂਕ ਵੀ ਤੇਜ਼ੀ ਨਾਲ ਵਾਧੇ ਦੇ ਰਾਹ ’ਤੇ ਪਰਤ ਆਏ ਪਰ ਵੱਡੇ ਨਿੱਜੀ ਬੈਂਕ ਪੱਛੜ ਗਏ।
ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ
ਭਾਰਤ ਦਾ ਘਰੇਲੂ ਕਰਜ਼ਾ ਦੁਨੀਆ ’ਚ ਸਭ ਤੋਂ ਘੱਟ
ਫਿਚ ਨੇ ਕਿਹਾ ਕਿ ਵਿੱਤੀ ਸਾਲ 2022-23 ’ਚ 38 ਫ਼ੀਸਦੀ ਤੋਂ ਵਧ ਕੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਲੱਗਭਗ 40 ਫ਼ੀਸਦੀ ਹੋਣ ਦੇ ਬਾਵਜੂਦ ਭਾਰਤ ਦਾ ਘਰੇਲੂ ਕਰਜ਼ਾ ਦੁਨੀਆ ’ਚ ਸਭ ਤੋਂ ਘੱਟ ਹੈ। ਏਜੰਸੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਘਰੇਲੂ ਬੱਚਤ ਦਰ ’ਚ ਗਿਰਾਵਟ, ਸ਼ੁਰੂਆਤੀ ਖੁੰਝ, ਪ੍ਰਤੀ ਕਰਜ਼ਦਾਰ ਉੱਚ ਕਰਜ਼ਾ (ਖਪਤ ਕਰਜ਼ਾ ਲੈਣ ਵਾਲਿਆਂ ’ਚੋਂ 43 ਫ਼ੀਸਦੀ ਕੋਲ ਤਿੰਨ ‘ਲਾਈਵ’ ਕਰਜ਼ੇ ਸਨ) ਅਤੇ ਖਪਤ ਕਰਜ਼ੇ ’ਚ ਵਾਧੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਹਾਲਾਂਕਿ ਸੁਰੱਖਿਅਤ ਕਰਜ਼ਾ ਬੈਂਕਾਂ ਦੀਆਂ ਲੋਨ ਬੁੱਕਸ ’ਤੇ ਹਾਵੀ ਹਨ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਫਿਚ ਰੇਟਿੰਗਸ ਦਾ ਕਹਿਣਾ ਹੈ ਕਿ ਐੱਸ. ਐੱਮ. ਈ. ਅਤੇ ਖੇਤੀਬਾੜੀ ਕਰਜ਼ਿਆਂ ’ਚ ਬੈਂਕਾਂ ਦੀ ਰੁਚੀ ਵੀ ਵਧ ਰਹੀ ਹੈ। ਐੱਸ. ਐੱਮ. ਈ. ਕਰਜ਼ਿਆਂ ’ਚ ਜੋਖ਼ਮ ਨੂੰ ਘੱਟ ਕਰਨ ਲਈ ਬੈਂਕ ਅਕਸਰ ਸਰਕਾਰੀ ਗਾਰੰਟੀ ’ਤੇ ਭਰੋਸਾ ਕਰਦੇ ਹਨ ਪਰ ਇਨ੍ਹਾਂ ਗਾਰੰਟੀਆਂ ਵੱਲੋਂ ਕਵਰ ਕੀਤੇ ਗਏ ਜੋਖ਼ਮਾਂ ’ਤੇ ਬਿਹਤਰ ਦ੍ਰਿਸ਼ਟਤਾ ਦੀ ਗੁੰਜਾਇਸ਼ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8