ਮਾਰੂਤੀ ਬ੍ਰੇਜ਼ਾ ਨੂੰ ਟੱਕਰ ਦੇਵੇਗੀ ਇਹ ਕਾਰ, ਕੀਮਤ ਹੋ ਸਕਦੀ ਹੈ 5.5 ਲੱਖ ਰੁਪਏ

05/30/2020 2:07:32 PM

ਆਟੋ ਡੈਸਕ— ਭਾਰਤੀ ਬਾਜ਼ਾਰ 'ਚ ਸਬ ਫੋਰ ਮੀਟਰ ਕੰਪੈਕਟ ਐੱਸ.ਯੂ.ਵੀ. ਦੀ ਮੰਗ ਸਭ ਤੋਂ ਜ਼ਿਆਦਾ ਹੈ। ਅਜਿਹੇ 'ਚ ਕਾਰ ਨਿਰਮਾਤਾ ਕੰਪਨੀਆਂ ਇਸੇ ਸੈਗਮੈਂਟ 'ਤੇ ਪੂਰਾ ਧਿਆਨ ਦੇ ਰਹੀਆਂ ਹਨ। ਨਿਸਾਨ ਹੁਣ ਭਾਰਤੀ ਬਾਜ਼ਾਰ 'ਚ ਆਪਣੀ ਮੈਗਨਾਈਟ ਐੱਸ.ਯੂ.ਵੀ. ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਐੱਸ.ਯੂ.ਵੀ. ਰੇਨੋਲਟ ਟਰਾਇਬਰ ਦੇ ਪਲੇਟਫਾਰਮ 'ਤੇ ਤਿਆਰ ਕੀਤੀ ਗਈ ਹੈ ਯਾਨੀ ਇਸ ਕਾਰ 'ਚ ਤੁਹਾਨੂੰ ਜ਼ਿਆਦਾ ਥਾਂ ਮਿਲ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਮੈਗਨਾਈਟ ਦੇ ਇੰਟੀਰੀਅਰ ਆਦਿ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ 'ਚ ਇਸ ਕਾਰ ਦਾ ਮੁਕਾਬਲਾ ਮਾਰੂਤੀ ਬ੍ਰੇਜ਼ਾ ਅਤੇ ਹੁੰਡਈ ਵੈਨਿਊ ਨਾਲ ਹੋ ਸਕਦਾ ਹੈ। 



ਇੰਜਣ
ਕੰਪਨੀ ਇਸ ਐੱਸ.ਯੂ.ਵੀ. ਨੂੰ 1.0 ਲੀਟਰ, 3 ਸਿਲੰਡਰ, ਬੀ.ਆਰ. 10 ਨੈਚੁਰਲ ਐਸਪਾਇਰਡ ਇੰਜਣ ਨਾਲ ਆਏਗੀ। ਇਹ ਇੰਜਣ 72 ਐੱਚ.ਪੀ. ਦੀ ਪਾਵਰ ਅਤੇ 96 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਗਸ ਨਾਲ ਜੋੜਿਆ ਜਾਵੇਗਾ। 

ਕਾਰ 'ਚ ਹੋਣਗੀਆਂ ਇਹ ਖੂਬੀਆਂ
ਨਿਸਾਨ ਦੀ ਆਉਣ ਵਾਲੀ ਮੈਗਨਾਈਟ ਐੱਸ.ਯੂ.ਵੀ. 'ਚ 360 ਡਿਗਰੀ ਕੈਮਰਾ, ਰਿਮੋਟ ਇੰਜਣ ਸਟਾਰਟ, ਵੱਡੀ ਟੱਚ ਸਕਰੀਨ ਵਾਲਾ ਇੰਫੋਟੇਨਮੈਂਟ ਸਿਸਟਮ, ਚਾਰ ਏਅਰਬੈਗ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਚਰ ਆਦਿ ਮਿਲ ਸਕਦਾ ਹੈ।


Rakesh

Content Editor

Related News