ਮਾਰੂਤੀ ਜਲਦ ਭਾਰਤ ''ਚ ਲਾਂਚ ਕਰੇਗੀ Swift RS

Sunday, Sep 30, 2018 - 12:06 PM (IST)

ਮਾਰੂਤੀ ਜਲਦ ਭਾਰਤ ''ਚ ਲਾਂਚ ਕਰੇਗੀ Swift RS

ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਨੇ ਫੈਸਟਿਵ ਸੀਜ਼ਨ ਨੂੰ ਦੇਖਦੇ ਹੋਏ ਹਾਲ ਹੀ 'ਚ ਆਪਣੀ ਮਸ਼ਹੂਰ ਕਾਰ ਸਵਿਫਟ ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਰਿਪੋਰਟ ਮੁਤਾਬਕ ਹੁਣ ਕੰਪਨੀ ਭਾਰਤ 'ਚ ਸਵਿਫਟ ਦਾ ਨਵਾਂ ਵੇਰੀਐਂਟ ਪੇਸ਼ ਕਰਨ ਲਈ ਤਿਆਰੀ 'ਚ ਹੈ, ਜਿਸ ਦਾ ਨਾਂ ਸਵਿਫਟ ਆਰ. ਐੱਸ. (Swift RS) ਹੋਵੇਗਾ। ਸਵਿਫਟ ਦਾ ਇਹ ਨਵਾਂ ਵੇਰੀਐਂਟ 'ਚ Baleno RS ਵਾਲਾ 1 ਲਿਟਰ ਬੂਸਟਜੈਟ ਟਰਬੋਚਾਰਜ਼ਡ ਪੈਟਰੋਲ ਇੰਜਣ ਮੌਜੂਦ ਹੋਵੇਗਾ।

ਕੀਮਤ-
ਰਿਪੋਰਟ ਮੁਤਾਬਕ ਮਾਰੂਤੀ ਸਵਿਫਟ ਆਰ. ਐੱਸ. ਦੀ ਕੀਮਤ 8 ਲੱਖ ਰੁਪਏ ਦੇ ਅੰਦਰ ਅਤੇ Baleno RS ਤੋਂ ਲਗਭਗ 50,000 ਰੁਪਏ ਘੱਟ ਹੋਣ ਦੀ ਉਮੀਦ ਹੈ।

ਫੀਚਰਸ-
ਮਾਰੂਤੀ ਦੀ ਸਵਿਫਟ ਅਤੇ Baleno ਇਕ ਹੀ ਹੈਚਬੈਕ ਪਲੇਟਫਾਰਮ ਦੀਆਂ ਕਾਰਾਂ ਹਨ। ਇਸ ਕਾਰਨ ਕੰਪਨੀ ਸਵਿਫਟ ਆਰ. ਐੱਸ. ਅਤੇ Baleno RS ਇਕ ਹੀ ਇੰਜਣ ਅਤੇ ਟਰਾਂਸਮਿਸ਼ਨ ਦੇ ਸਕਦੀਆਂ ਹਨ। ਮਾਰੂਤੀ ਸਵਿਫਟ ਨੂੰ ਡਰਾਈਵਰ ਆਧਾਰਿਤ ਅਤੇ ਫਨ ਟੂ ਡਰਾਈਵ ਨੇਚਰ ਦੇ ਲਈ ਜਾਣੀ ਜਾਂਦੀ ਹੈ। ਇਸ ਦੀ ਤੀਸਰੀ ਜਨਰੇਸ਼ਨ ਕਾਰ ਵੀ ਅਜਿਹੀ ਹੀ ਹੈ। ਨਵੀਂ ਸਵਿਫਟ RS 'ਚ ਸਟੀਫਰ ਸਸਪੇਂਸ਼ਨ ਵੀ ਦਿੱਤੇ ਜਾਣ ਦੀ ਉਮੀਦ ਹੈ ਪਰ ਮਾਰੂਤੀ ਨੇ ਆਧਿਕਾਰਤ ਤੌਰ 'ਤੇ ਹੁਣ ਤੱਕ ਇਸ ਦੀ ਕੋਈ ਵੀ ਜਾਣਕਾਰੀ ਬਾਰੇ ਪੁਸ਼ਟੀ ਨਹੀਂ ਕੀਤੀ ਹੈ।                


Related News