ਹੁਣ ਫੋਰਡ Endeavor ਲਗ਼ਜ਼ਰੀ SUV ਦੇ ਇਸ ਵੇਰੀਐਂਟ 'ਚ ਵੀ ਆ ਗਈ ਹੈ Sunroof

Sunday, Jan 21, 2018 - 06:10 PM (IST)

ਹੁਣ ਫੋਰਡ Endeavor ਲਗ਼ਜ਼ਰੀ SUV ਦੇ ਇਸ ਵੇਰੀਐਂਟ 'ਚ ਵੀ ਆ ਗਈ ਹੈ Sunroof

ਜਲੰਧਰ- ਫੋਰਡ ਇੰਡੀਆ ਨੇ ਆਪਣੀ ਲੋਕਪ੍ਰਿਯ ਲਗਜ਼ਰੀ ਐੱਸ. ਯੂ. ਵੀ. ਅੰਡੈਵਰ ਦੇ 4X2 ਟਾਈਟੈਨੀਅਮ ਵੇਰੀਐਂਟ 'ਚ ਸਨਰੂਫ ਐੱਡ ਕੀਤਾ ਹੈ। ਸਨਰੂਫ ਵਾਲੇ ਇਸ ਵੇਰੀਐਂਟ ਦੀ ਨਵੀਂ ਦਿੱਲੀ 'ਚ ਐਕਸ ਸ਼ੋਰੂਮ ਕੀਮਤ 29.57 ਲੱਖ ਰੁਪਏ ਹੈ। ਕੰਪਨੀ ਨੇ ਡਿਮਾਂਡ ਨੂੰ ਵੇਖਦੇ ਹੋਏ ਸਨਰੂਫ ਨੂੰ ਜੋੜਿਆ ਹੈ। ਭਾਰਤ 'ਚ ਲਗਜ਼ਰੀ ਐੱਸ. ਯੂ. ਵੀ. ਖਰੀਦਣ ਵਾਲੇ ਜ਼ਿਆਦਾਤਰ ਲੋਕ ਇਸ ਫੀਚਰ ਨੂੰ ਆਪਣੀ ਗੱਡੀ 'ਚ ਚਾਹੁੰਦੇ ਹਨ। 

ਇਸ ਤੋਂ ਪਹਿਲਾਂ ਤੱਕ ਇਹ ਫੀਚਰ ਸਿਰਫ ਅੰਡੈਵਰ ਦੇ ਟਾਪ ਮਾਡਲ 5ndeavour 3.2 4X4 'ਚ ​ਹੀ ਸੀ। ਹੁਣ ਹੇਠਾਂ ਦੇ ਟਾਇਟੇਨੀਅਮ ਵੇਰੀਐਂਟ 'ਚ ਇਸ ਫੀਚਰ ਨੂੰ ਦੇ ਕੇ ਫੋਰਡ ਨਵੇਂ ਗਾਹਕਾਂ ਨੂੰ ਜੋੜਨਾ ਚਾਹੁੰਦੀ ਹੈ।PunjabKesari

ਫੋਰਡ ਅੰਡੈਵਰ ਨੂੰ ਤਿੰਨ ਵੇਰੀਐਂਟਸ, Trend 4X2, Titanium 4X2 ਅਤੇ Titanium 4X4 'ਚ ਵੇਚਦੀ ਹੈ। 4X2 ਵੇਰੀਐਂਟਸ 'ਚ ਫੋਰਡ 2.2 ਲਿਟਰ 4 ਸਿਲੈਂਡਰ ਡੀਜ਼ਲ ਇੰਜਣ ਦਿੰਦੀ ਹੈ। ਇਹ ਇੰਜਣ 158 2hp-385 Nm ਦਾ ਆਉਟਪੁੱਟ ਦਿੰਦਾ ਹੈ। ਅੰਡੈਵਰ ਦੇ ਸਾਰੇ ਵੇਰੀਐਂਟਸ 'ਚ ਇੰਜਣ ਨੂੰ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਅੰਡੈਵਰ ਦਾ ਟ੍ਰੇਂਡ ਵੇਰੀਐਂਟ 25.65 ਲੱਖ ਰੁਪਏ ਅਤੇ 3.2 Titanium 4X4 ਵੇਰੀਐਂਟ 32.09 ਲੱਖ ਰੁਪਏ 'ਚ ਉਪਲੱਬਧ ਹੈ। ਸਾਰੇ ਵੇਰੀਐਂਟਸ 'ਚ ਫੋਰਡ ਨੇ ਥ੍ਰੀ-ਲਾਈਨ 'ਚ ਸੀਟਾਂ ਦਿੱਤੀਆਂ ਹਨ।


Related News