ਆਸਟ੍ਰੇਲੀਆ ’ਚ 11 ਅਕਤੂਬਰ ਨੂੰ ਹੋਵੇਗਾ ਤੀਜਾ ਕਬੱਡੀ ਖੇਡ ਮੇਲਾ, ਰਮਨਦੀਪ ਸਿੰਘ ਸੋਢੀ ਹੋਣਗੇ ਵਿਸ਼ੇਸ਼ ਮਹਿਮਾਨ

Saturday, Oct 10, 2026 - 10:29 PM (IST)

ਆਸਟ੍ਰੇਲੀਆ ’ਚ 11 ਅਕਤੂਬਰ ਨੂੰ ਹੋਵੇਗਾ ਤੀਜਾ ਕਬੱਡੀ ਖੇਡ ਮੇਲਾ, ਰਮਨਦੀਪ ਸਿੰਘ ਸੋਢੀ ਹੋਣਗੇ ਵਿਸ਼ੇਸ਼ ਮਹਿਮਾਨ

ਆਸਟ੍ਰੇਲੀਆ : ਪੰਜਾਬ ਸਪੋਰਟਸ ਕਲੱਬ ਐਨ.ਐਸ.ਡਬਲਿਊ. ਅਤੇ ਰਾਇਲ ਕੰਸਟਰਕਸ਼ਨਜ਼ ਵੱਲੋਂ ਤੀਜਾ ਕਬੱਡੀ ਖੇਡ ਮੇਲਾ 11 ਅਕਤੂਬਰ 2026 ਨੂੰ ਬਲੈਕਟਾਊਨ ਸ਼ੋਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿੱਚ ਭਾਰਤ ਤੋਂ ਵਿਸ਼ੇਸ਼ ਮਹਿਮਾਨ ਵਜੋਂ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਸ਼ਿਰਕਤ ਕਰਨਗੇ। ਇਸ ਸਮਾਗਮ ਦਾ ਉਦੇਸ਼ ਕਬੱਡੀ ਦੀ ਖੇਡ ਨੂੰ ਉਤਸ਼ਾਹਿਤ ਕਰਨਾ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਕਬੱਡੀ ਅਤੇ ਹੋਰ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਖੇਡ ਮੇਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਲ ਹੁੰਦੇ ਹਨ।
 


author

Inder Prajapati

Content Editor

Related News