ਮੈਲਬੌਰਨ 'ਚ ਢੋਲ ਦੀ ਥਾਪ 'ਤੇ ਗੂੰਜੇਗਾ ਭੰਗੜਾ: 'ਪੰਜਾਬੀ ਵਿਰਸਾ 2026' ਦੀਆਂ ਤਿਆਰੀਆਂ ਮੁਕੰਮਲ

Monday, Oct 12, 2026 - 02:59 PM (IST)

ਮੈਲਬੌਰਨ 'ਚ ਢੋਲ ਦੀ ਥਾਪ 'ਤੇ ਗੂੰਜੇਗਾ ਭੰਗੜਾ: 'ਪੰਜਾਬੀ ਵਿਰਸਾ 2026' ਦੀਆਂ ਤਿਆਰੀਆਂ ਮੁਕੰਮਲ

ਮੈਲਬੌਰਨ (ਮਨਦੀਪ ਸਿੰਘ ਸੈਣੀ )- ਵਿਦੇਸ਼ਾਂ ਦੀ ਧਰਤੀ 'ਤੇ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਅੱਜ ਦੀ ਨਵੀਂ ਪਨੀਰੀ ਵੱਲੋਂ ਨਿਭਾਈ ਜਾ ਰਹੀ ਸ਼ਲਾਘਾਯੋਗ ਭੂਮਿਕਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਮੁੰਦਰੋਂ ਪਾਰ ਵੱਸਦੀ ਨੌਜਵਾਨ ਪੀੜ੍ਹੀ ਆਪਣੇ ਜੜ੍ਹਾਂ ਨਾਲ ਕਿੰਨੀ ਮਜ਼ਬੂਤੀ ਨਾਲ ਜੁੜੀ ਹੋਈ ਹੈ। ਇਸੇ ਜਜ਼ਬੇ ਨੂੰ ਹੋਰ ਪ੍ਰਫੁੱਲਤ ਕਰਦਿਆਂ ਆਸਟ੍ਰੇਲੀਆ ਵਿੱਚ ਪੰਜਾਬੀ ਸੱਭਿਆਚਾਰ ਅਤੇ ਲੋਕ ਨਾਚਾਂ ਦੇ ਪ੍ਰਚਾਰ ਲਈ ਸਰਗਰਮ ਸੰਸਥਾ 'ਰੂਹ ਪੰਜਾਬ ਦੀ ਮੈਲਬੌਰਨ ਭੰਗੜਾ ਅਤੇ ਗਿੱਧਾ ਅਕੈਡਮੀ' ਵੱਲੋਂ 'ਪੰਜਾਬੀ ਵਿਰਸਾ 2026' ਸਾਲਾਨਾ ਲੋਕ ਨਾਚ ਮੇਲਾ ਕਰਵਾਇਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-  ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ 

ਵਿਦੇਸ਼ਾਂ ਵਿੱਚ ਰਹਿ ਕੇ ਆਪਣੀ ਮਾਂ-ਬੋਲੀ ਅਤੇ ਕਲਾ ਨੂੰ ਸੰਭਾਲ ਰਹੀ ਇਸ ਨਵੀਂ ਪੀੜ੍ਹੀ ਦੇ ਗੱਭਰੂਆਂ ਅਤੇ ਮੁਟਿਆਰਾਂ ਵੱਲੋਂ ਢੋਲ ਦੀ ਥਾਪ 'ਤੇ ਪਾਏ ਜਾਣ ਵਾਲੇ ਭੰਗੜੇ ਵਿਦੇਸ਼ੀ ਧਰਤੀ 'ਤੇ ਪੰਜਾਬੀ ਰੰਗ ਬਿਖੇਰਣਗੇ । ਇਹ ਸ਼ਾਨਦਾਰ ਮੇਲਾ ਸ਼ਨੀਵਾਰ, 17 ਅਕਤੂਬਰ ਨੂੰ ਦੁਪਹਿਰ 1:00 ਵਜੇ ਤੋਂ ਡ੍ਰੀਮਬਿਲਡਰਜ਼ ਚਰਚ, ਹੌਪਰਸ ਕਰੋਸਿੰਗ  ਮੈਲਬੌਰਨ  ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਨਵੀਂ ਪਨੀਰੀ ਦੇ ਉਤਸ਼ਾਹ ਨੂੰ ਵਧਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਪੰਜਾਬੀ ਪਹਿਰਾਵਾ ਸ਼ੋਅ, ਭੰਗੜਾ ਵਾਰ, ਪੰਜਾਬੀ ਸਵਾਲ ਜਵਾਬ  ਅਤੇ ਹੋਰ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੇਲੇ ਦੇ ਮੁੱਖ ਪ੍ਰਬੰਧਕ ਮਨਜਿੰਦਰ ਸੈਣੀ ਅਤੇ ਹਰਜੀਤ ਸਿੰਘ  ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਪਰਿਵਾਰ ਸਮੇਤ ਇਸ ਵਿਰਸੇ ਨਾਲ ਜੁੜੇ ਮਹਾਂ-ਕੁੰਭ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News