ਆਸਟ੍ਰੇਲੀਆ ''ਚ ਵਿਆਜ ਦਰਾਂ ''ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

Wednesday, Sep 30, 2026 - 11:19 AM (IST)

ਆਸਟ੍ਰੇਲੀਆ ''ਚ ਵਿਆਜ ਦਰਾਂ ''ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਵਿੱਚ ਮਹਿੰਗਾਈ ’ਤੇ ਕਾਬੂ ਪਾਉਣ ਲਈ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (ਆਰ.ਬੀ.ਏ.) ਨੇ ਵਿਆਜ ਦਰਾਂ ਵਿੱਚ ਮੁੜ ਵਾਧਾ ਕਰ ਦਿੱਤਾ ਹੈ। ਬੈਂਕ ਨੇ ਨਕਦੀ ਦਰ 4.35 ਫ਼ੀਸਦੀ ਤੋਂ ਵਧਾ ਕੇ 4.60 ਫ਼ੀਸਦੀ ਕਰ ਦਿੱਤੀ ਹੈ। ਇਸ ਵਾਧੇ ਨਾਲ ਦੇਸ਼ ਵਿੱਚ ਵਿਆਜ ਦਰ ਪਿਛਲੇ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ।

ਵਿਆਜ ਦਰਾਂ ਵਿੱਚ ਵਾਧੇ ਦਾ ਸਿੱਧਾ ਅਸਰ ਘਰਾਂ ਦੀਆਂ ਹੋਮ ਲੋਨ ਕਿਸ਼ਤਾਂ, ਕਰਜ਼ੇ ਦੀ ਲਾਗਤ ਅਤੇ ਪਰਿਵਾਰਾਂ ਦੇ ਘਰੇਲੂ ਬਜਟ ’ਤੇ ਪੈਣ ਦੀ ਸੰਭਾਵਨਾ ਹੈ। ਖ਼ਾਸ ਕਰਕੇ ਮੌਰਗੇਜ ਵਾਲੇ ਪਰਿਵਾਰਾਂ ਲਈ ਵਧੀਆਂ ਦਰਾਂ ਨਾਲ ਮਹੀਨਾਵਾਰ ਵਿੱਤੀ ਬੋਝ ਹੋਰ ਵਧ ਸਕਦਾ ਹੈ। ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵੱਲੋਂ ਦਰਾਂ ਵਧਾਉਣ ਪਿੱਛੇ ਮਹਿੰਗਾਈ ਦੇ ਦਬਾਅ, ਊਰਜਾ ਅਤੇ ਈਂਧਨ ਦੀਆਂ ਵਧੀਆਂ ਕੀਮਤਾਂ ਤੋਂ ਇਲਾਵਾ ਮੱਧ ਪੂਰਬ ਵਿੱਚ ਜਾਰੀ ਟਕਰਾਅ ਕਾਰਨ ਵਿਸ਼ਵ ਅਰਥਵਿਵਸਥਾ ’ਤੇ ਪੈ ਰਹੇ ਪ੍ਰਭਾਵਾਂ ਨੂੰ ਵੀ ਅਹਿਮ ਕਾਰਨ ਦੱਸਿਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਇਸ ਦੇਸ਼ ਨੂੰ ਮਿਲੀ ਪਹਿਲੀ ਮਹਿਲਾ PM ! ਜਾਣੋ ਕਿਹੋ ਜਿਹਾ ਰਿਹਾ ਸਿਆਸੀ ਸਫ਼ਰ

ਵਧੀਆਂ ਵਿਆਜ ਦਰਾਂ ਦਾ ਮਕਸਦ ਅਰਥਵਿਵਸਥਾ ਵਿੱਚ ਮੰਗ ਨੂੰ ਕੁਝ ਹੱਦ ਤੱਕ ਨਿਯੰਤਰਣ ਕਰਕੇ ਮਹਿੰਗਾਈ ਨੂੰ ਕਾਬੂ ਵਿੱਚ ਲਿਆਉਣਾ ਹੈ। ਹਾਲਾਂਕਿ ਇਸ ਨਾਲ ਘਰਾਂ ਦੀ ਖ਼ਰਚ ਕਰਨ ਦੀ ਸਮਰੱਥਾ ਘਟਣ ਅਤੇ ਕਾਰੋਬਾਰੀ ਗਤੀਵਿਧੀਆਂ ’ਤੇ ਵੀ ਦਬਾਅ ਪੈਣ ਦੀ ਸੰਭਾਵਨਾ ਵੱਧ ਗਈ ਹੈ। ਆਸਟ੍ਰੇਲੀਆ ਦੀ ਵਿਆਜ ਦਰ ਹੁਣ ਵਿਕਸਿਤ ਅਰਥਵਿਵਸਥਾਵਾਂ ਵਿੱਚ ਉੱਚੀਆਂ ਦਰਾਂ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਈ ਹੈ।ਪਰ ਮਹਿੰਗਾਈ ਨੂੰ ਘਟਾਉਣ ਦੇ ਸੰਘਰਸ਼ ਵਿੱਚ ਆਸਟ੍ਰੇਲੀਆ ਇਕੱਲਾ ਨਹੀਂ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ, ਯੂਰਪੀਅਨ ਸੈਂਟਰਲ ਬੈਂਕ, ਯੂਐਸ ਫੈਡਰਲ ਰਿਜ਼ਰਵ, ਬੈਂਕ ਆਫ਼ ਜਾਪਾਨ ਅਤੇ ਰਿਜ਼ਰਵ ਬੈਂਕ ਆਫ਼ ਨਿਊਜ਼ੀਲੈਂਡ ਆਦਿ ਦੇਸ਼ਾਂ ਨੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News