ਕ੍ਰਿਕਟ ਨਾਲ ਜੁੜੇ ਲੋਕ ਠੋਸ ਤੇ ਮਿਹਨਤੀ PCA ਪ੍ਰਧਾਨ ਚਾਹੁੰਦੇ ਹਨ

Sunday, Nov 13, 2022 - 03:13 PM (IST)

ਕ੍ਰਿਕਟ ਨਾਲ ਜੁੜੇ ਲੋਕ ਠੋਸ ਤੇ ਮਿਹਨਤੀ PCA ਪ੍ਰਧਾਨ ਚਾਹੁੰਦੇ ਹਨ

ਜਲੰਧਰ- ਹਰ ਆਦਮੀ ਹਰ ਖੇਤਰ ’ਚ ਜਾਂ ਤਾਂ ਕੁਰਸੀ ਨਾਲ ਚਿਪਕਿਆ ਰਹਿਣਾ ਚਾਹੁੰਦਾ ਹੈ ਜਾਂ ਫਿਰ ਉਹ ਆਪਣੇ ਆਪ ਨੂੰ ਅਜਿਹੇ ਮੁਕਾਮ ’ਤੇ ਪਹੁੰਚਾਉਣਾ ਚਾਹੁੰਦਾ ਹੈ ਜਿੱਥੇ ਸਭ ਕੁਝ ਉਸ ਦੀ ਇੱਛਾ ਅਨੁਸਾਰ ਹੀ ਹੋਵੇ। ਕੁਰਸੀ ’ਤੇ ਬੈਠੇ ਆਦਮੀ ਨੂੰ ਵੀ ਉਸ ਦੇ ਇਸ਼ਾਰਿਆਂ ਨੂੰ ਸਮਝੇੇ ਤੇ ਉਸ ਦੀ ਹਰ ਹਾਲਤ ’ਚ ਪਾਲਣਾ ਕਰੇ, ਜੇਕਰ ਕੁਰਸੀ ’ਤੇ ਬੈਠਾ ਵਿਅਕਤੀ ਆਪਣੀ ਯੋਗਤਾ ਤੇ ਹੁਨਰ ਨਾਲ ਪੂਰੇ ਨਿਜ਼ਾਮ ਨੂੰ ਚਲਾਉਣਾ ਚਾਹੁੰਦਾ ਹੈ ਤਾਂ ਆਪਣੇ-ਆਪ ਨੂੰ ਉੱਚੇ ਰੁਤਬੇ ਵਾਲਾ ਸਮਝਦਾ ਵਿਅਕਤੀ ਅਜਿਹੇ ਤਾਣੇ-ਬਾਣੇ ਬੁਣਦਾ ਹੈ, ਜਿਸ ਨਾਲ ਗੜਬੜ ਹੀ ਹੋਵੇਗੀ।
ਅੱਜਕੱਲ੍ਹ ਇਹੀ ਫਸਾਦ ਤੇ ਅਜਿਹਾ ਹੀ ਫਸਾਦ ਪੀ. ਸੀ. ਏ. ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਆਪਣੇ-ਆਪ ਨੂੰ ਵੱਡੇ-ਵੱਡੇ ਚੌਧਰੀਆਂ ਦੀ ਸ਼੍ਰੇਣੀ ’ਚ ਰੱਖਣ ਵਾਲੇ ਲੋਕ ਇੱਥੇ ਇਹੀ ਸਮਝ ਕੇ ਆਪਣਾ ਵਿਹਾਰ ਦਿਖਾ ਰਹੇ ਹਨ ਕਿ ਸਾਡੇ ਤੋਂ ਵੱਧ ਕੌਣ ਹੈ। ਵੈਸੇ ਤਾਂ ਸਰਕਾਰ ਤੋਂ ਵੱਧ ਕੌਣ ਹੁੰਦਾ ਹੈ ਪਰ ਪੀ. ਸੀ. ਏ. ਦਾ ਸਾਬਕਾ ਪ੍ਰਧਾਨ ਤੇ ਅੱਜ ਦਾ ਮੁੱਖ ਸਲਾਹਕਾਰ ਸਰਕਾਰ ਨੂੰ ਹੀ ਜ਼ਲੀਲ ਕਰਨ ਦੇ ਚੱਕਰ ’ਚ ਉਸ ਨਾਲ ਹੀ ਸ਼ਾਹ ਤੇ ਮਾਤ ਦੀ ਖੇਡ ਖੇਡ ਰਿਹਾ ਹੈ। ਆਮ ਆਦਮੀ ਪਾਰਟੀ ਦੀ ਅਸਲੀਅਤ ਦੱਸੇ ਬਿਨਾਂ ਇਹ ਦੋਵੇਂ ਆਪਣੇ ਫਾਇਦੇ ਲਈ ਪਾਰਟੀ ਨੂੰ ਗੁੰਮਰਾਹ ਕਰ ਕੇ ਪਾਰਟੀ ਦੇ ਨਾਲ-ਨਾਲ ਕ੍ਰਿਕਟ ਦਾ ਵੀ ਗੰਭੀਰ ਨੁਕਸਾਨ ਕਰ ਰਹੇ ਹਨ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹੀ ਲੋਕ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਪਾਰਟੀ ਦੀ ਬੇੜੀ ’ਚ ਵੱਟੇ ਪਾ ਰਹੇ ਹਨ।
ਗੁਲਜ਼ਾਰ ਇੰਦਰਾ ਚਾਹਲ ਜਦ ਪੀ. ਸੀ. ਏ. ਦਾ ਪ੍ਰਧਾਨ ਬਣਾਇਆ ਗਿਆ ਸੀ ਤਦ ਕੀ ਕੌਰ ਗਰੁੱਪ ਜਾਂ ਸਰਕਾਰ ਨਾਲ ਸਬੰਧਤ ਕੁਝ ਚੋਣਵੇਂ ਲੋਕਾਂ ਵਿਚਕਾਰ ਕੋਈ ਚਰਚਾ ਨਹੀਂ ਹੋਈ ਸੀ। ਜੇ ਹੋਈ ਸੀ ਤਾਂ ਇੰਨੀ ਜਲਦੀ ਅਜਿਹਾ ਕੀ ਹੋ ਗਿਆ ਕਿ ਹਰ ਕੋਈ ਚਾਹਲ ਵੱਲ ਉਂਗਲ ਉਠਾਉਣ ਲੱਗਾ, ਜੋ ਹੋਇਆ ਉਸ ਅਨੁਸਾਰ ਇਹੀ ਕਹਾਵਤ ਸੱਚ ਹੈ ਕਿ ਇਕ ਗੰਦੀ ਮੱਛੀ ਪੂਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ। ਪੀ. ਸੀ. ਏ. ’ਚ ਇਕ ਅਜਿਹਾ ਵਿਅਕਤੀ ਬੈਠਾ ਹੈ ਜੋ ਕਿਸੇ ਵੀ ਪੱਖੋਂ ਉਸ ਥਾਂ ਦੇ ਲਾਇਕ ਨਹੀਂ ਹੈ। ਉਸ ਕਾਂਗਰਸੀ ਸੱਟੇਬਾਜ਼ ਕਾਰਨ ਪੀ. ਸੀ. ਏ. ਅੰਦਰ ਹੰਗਾਮਾ ਮਚਿਆ ਹੋਇਆ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ। ਉਸ ’ਚ ਪ੍ਰਮੁੱਖ ਸਲਾਹਕਾਰ ਤੇ ਸਾਬਕਾ ਪ੍ਰਧਾਨ ਚਾਹੁੰਦੇ ਹਨ ਕਿ ਪੀ. ਸੀ. ਏ. ਦਾ ਜੋ ਵੀ ਚੇਅਰਮੈਨ ਹੋਵੇ, ਉਹ ਡਮੀ ਹੋਵੇ ਪਰ ਕ੍ਰਿਕਟ ਨਾਲ ਜੁੜੇ ਲੋਕ ਚਾਹੁੰਦੇ ਹਨ ਕਿ ਪੀ. ਸੀ. ਏ. ਪ੍ਰਧਾਨ ਠੋਸ ਤੇ ਮਿਹਨਤੀ ਹੋਣਾ ਚਾਹੀਦਾ ਹੈ।


author

Aarti dhillon

Content Editor

Related News