ਖ਼ਤਰਨਾਕ ਗੈਂਗਸਟਰ ਅਤੇ ਸਮੱਗਲਰ ਜੇਲ੍ਹਾਂ ''ਚ ਚਲਾ ਰਹੇ ਨੇ ਆਪਣਾ ਨੈਟਵਰਕ

08/25/2022 4:07:48 PM

ਅੰਮ੍ਰਿਤਸਰ (ਸੰਜੀਵ) : ਖ਼ਤਰਨਾਕ ਗੈਂਗਸਟਰ ਅਤੇ ਸਮੱਗਲਰ ਜੇਲ੍ਹਾਂ 'ਚ ਬੈਠ ਕੇ ਆਪਣਾ ਨੈਟਵਰਕ ਚਲਾ ਰਹੇ ਹਨ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਸੁਰੱਖਿਆ ਦੇ ਸਖ਼ਤ ਬੰਦੋਬਸਤ ਦਾ ਦਾਅਵਾ ਕਰ ਰਿਹਾ ਹੈ, ਪਰ ਆਏ ਦਿਨ ਹਵਾਲਾਤੀਆਂ ਤੋਂ ਮਿਲਣ ਵਾਲੇ ਮੋਬਾਈਲ ਫੋਨ ਅਤੇ ਹੋਰ ਸਾਮਾਨ ਦੀ ਰਿਕਵਰੀ ਨੇ ਜੇਲ੍ਹ 'ਚ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ। ਇਕ ਪਾਸੇ ਜੇਲ੍ਹ ਪ੍ਰਸ਼ਾਸਨ ਲਗਾਤਾਰ ਕੈਦੀਆਂ ਤੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਕਰ ਰਿਹਾ ਹੈ, ਉਥੇ ਦੂਸਰੇ ਪਾਸੇ ਜ਼ਿਲ੍ਹਾ ਪੁਲਸ ਵੀ ਵਾਰ-ਵਾਰ ਇਨਪੁੱਟ ਦੇ ਆਧਾਰ ’ਤੇ ਜੇਲ੍ਹ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉੱਤਰੇ ਟਿੱਪਰ ਮਾਲਕ, ਜੰਮ ਕੇ ਕੀਤੀ ਨਾਅਰੇਬਾਜ਼ੀ

ਇਸ ਦੇ ਬਾਵਜੂਦ ਜੇਲ੍ਹਾਂ 'ਚ ਹਵਾਲਾਤੀਆਂ ਦੇ ਕਬਜ਼ੇ ਵਿਚੋਂ ਮਿਲਣ ਵਾਲੇ ਸਾਮਾਨ 'ਤੇ ਕਿਉਂ ਨਹੀਂ ਰੋਕ ਲੱਗ ਰਹੀ। ਇਹ ਇਕ ਵੱਡਾ ਸਵਾਲ ਉਚ ਪੁਲਸ ਅਧਿਕਾਰੀਆਂ ਲਈ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਦੇਰ ਰਾਤ ਜੇਲ੍ਹ 'ਚ ਹੋਏ ਸਰਚ ਆਪ੍ਰੇਸ਼ਨ ਦੌਰਾਨ ਤਿੰਨ ਹਵਾਲਾਤੀਆਂ ਦੇ ਕਬਜ਼ੇ 'ਚੋਂ ਤਿੰਨ ਮੋਬਾਈਲ ਫੋਨ, ਦੋ ਚਾਰਜਰ ਅਤੇ ਦੋ ਡਾਟਾ ਕੇਬਲ ਬਰਾਮਦ ਕੀਤੀਆਂ ਗਈਆਂ। ਹਵਾਲਾਤੀਆਂ ਵਿਚ ਜੋਬਨਜੀਤ ਸਿੰਘ, ਲਵਦੀਪ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਹਨ। ਵਧੀਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਪੁਲਸ ਨੇ ਕੇਸ ਦਰਜ ਕਰ ਕੇ ਜਲਦ ਹੀ ਤਿੰਨ ਹਵਾਲਾਤੀਆਂ ਨੂੰ ਜਾਂਚ ਲਈ ਪ੍ਰੋਡੈਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


Anuradha

Content Editor

Related News