ਹੁਣ ਤੱਕ ਗਾਂਜੇ ਦੀ ਭਾਰੀ ਖੇਪ ਦੇ ਨਾਲ ਫੜੇ ਜਾ ਚੁੱਕੇ ਦੇ 3 ਸਮੱਗਲਰ, ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ

Tuesday, May 06, 2025 - 06:34 PM (IST)

ਹੁਣ ਤੱਕ ਗਾਂਜੇ ਦੀ ਭਾਰੀ ਖੇਪ ਦੇ ਨਾਲ ਫੜੇ ਜਾ ਚੁੱਕੇ ਦੇ 3 ਸਮੱਗਲਰ, ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ

ਅੰਮ੍ਰਿਤਸਰ(ਨੀਰਜ)- ਪਹਿਲਾਂ ਚਿੱਟਾ, ਫਿਰ ਟਰਾਮਾਡੋਲ ਤੇ ਹੁਣ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਵਾਰ-ਵਾਰ ਹਾਈਡ੍ਰੋਲਿਕ ਗਾਂਜੇ ਦੀ ਆਮਦ ਇਕ ਵੱਡੇ ਖਤਰੇ ਵੱਲ ਇਸ਼ਾਰਾ ਕਰ ਰਿਹਾ ਹੈ ਤਾਂ ਉਥੇ ਹੀ ਸੁਰੱਖਿਆ ਏਜੰਸੀਆਂ ਵੀ ਇਸ ਚਿੰਤਾ ’ਚ ਹਨ ਕਿ ਆਖ਼ਿਰਕਾਰ ਅੰਮ੍ਰਿਤਸਰ ਏਅਰਪੋਰਟ ’ਤੇ ਹੀ ਵਾਰ-ਵਾਰ ਗਾਂਜੇ ਦੀ ਆਮਦ ਕਿਉਂ ਹੋ ਰਹੀ ਹੈ।

ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਕਸਟਮ ਵਿਭਾਗ ਦੀ ਗੱਲ ਕਰੀਏ ਤਾਂ ਵਿਭਾਗ ਵੱਲੋਂ ਮਲੇਸ਼ੀਆ, ਬੈਂਕਾਕ ਤੇ ਕੁਆਲਾਲੰਪੁਰ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਯਾਤਰੀਆਂ ਕੋਲੋਂ ਅੱਧਾ ਦਰਜਨ ਤੋਂ ਵੱਧ ਵੱਡੇ ਕੇਸ ਹਾਈਡ੍ਰੋਲਿਕ ਗਾਂਜੇ ਦੇ ਬਣਾਏ ਗਏ ਹਨ, ਜਿਨ੍ਹਾਂ ’ਚ 22 ਕਿਲੋ ਗਾਂਜਾ ਜਿਸਦੀ ਕੀਮਤ ਲੱਗਭਗ 22 ਕਰੋਡ਼ ਹੈ, ਦੀ ਖੇਪ ਫੜੀ ਜਾ ਚੁੱਕੀ ਐ। ਇੰਨਾ ਹੀ ਨਹੀਂ ਅੰਮ੍ਰਿਤਸਰ ਨਾਸ ਸਬੰਧਤ 3 ਸਮੱਗਲਰ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਜੋ ਗਾਂਜੇ ਦੀ ਖੇਪ ਆਪਣੇ ਸਾਮਾਨ ’ਚ ਲੈ ਕੇ ਆਏ ਸਨ ਪਰ ਇਹ ਗਾਂਜਾ ਕਿੱਥੇ ਵਰਤਿਆਂ ਜਾਣਾ ਸੀ, ਇਸ ਬਾਰੇ ਅਜੇ ਤੱਕ ਕਸਟਮ ਵਿਭਾਗ ਨੂੰ ਪਤਾ ਨਹੀਂ ਲੱਗ ਸਕਿਆ ਹੈ। ਗਾਂਜੇ ਦੀ ਖਪਤ ਅੰਮ੍ਰਿਤਸਰ ਜਾਂ ਪੰਜਾਬ ’ਚ ਕੀਤੀ ਜਾਣੀ ਸੀ ਜਾਂ ਫਿਰ ਕਿਸੇ ਹੋਰ ਸੂਬੇ ’ਚ ਹੋਈ ਸੀ, ਇਸਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

21 ਸਾਲਾ ਅਮਨਦੀਪ 8 ਕਰੋਡ਼ ਦੇ ਗਾਂਜੇ ਨਾਲ ਕੀਤਾ ਸੀ ਗ੍ਰਿਫਤਾਰ

ਬੀਤੇ ਦਿਨ ਫੜੀ ਗਈ ਖੇਪ ਤੋਂ ਪਹਿਲਾਂ ਅਮਨਦੀਪ ਸਿੰਘ ਨੂੰ ਗਾਂਜਾ ਦੀ ਖੇਪ ਨਾਲ ਬੈਂਕਾਕ ਤੋਂ ਮਲੇਸ਼ੀਆ ਭੇਜਿਆ ਗਿਆ, ਤਾਂ ਕਿ ਕਸਟਮ ਵਿਭਾਗ ਨੂੰ ਜ਼ਿਆਦਾ ਸ਼ੱਕ ਨਾ ਹੋਵੇ ਤੇ ਗਾਂਜਾ ਦੀ ਖੇਪ ਆਸਾਨੀ ਨਾਲ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚ ਸਕੇ। ਪਤਾ ਲੱਗਾ ਹੈ ਕਿ ਅਮਨਦੀਪ ਸਿੰਘ ਦੀ ਉਮਰ ਸਿਰਫ 21 ਸਾਲ ਹੈ ਅਤੇ ਉਹ ਬਰਨਾਲਾ ਦਾ ਰਹਿਣ ਵਾਲਾ ਹੈ। ਉਸਦੀ ਵਿਦੇਸ਼ ’ਚ ਯਾਤਰਾ ਵੀ ਪਹਿਲੀ ਵਾਰ ਹੀ ਹੈ ਤਾਂ ਕਿ ਕਸਟਮ ਵਿਭਾਗ ਦੇ ਏ. ਪੀ. ਆਈ. ਐੱਸ. ਸਿਸਟਮ ’ਚ ਉਹ ਟ੍ਰੇਸ ਨਾ ਹੋਵੇ ਸਕੇ ਪਰ ਫਿਰ ਵੀ ਵਿਭਾਗ ਦੇ ਤਜਰਬੇਕਾਰ ਅਧਿਕਾਰੀਆਂ ਦੀ ਨਜ਼ਰ ਤੋਂ ਅਮਨਦੀਪ ਬਚ ਨਹੀਂ ਸਕਿਆ ਤੇ ਫੜਿਆ ਗਿਆ।

 ਇਹ ਵੀ ਪੜ੍ਹੋ- Alert: ਅੰਮ੍ਰਿਤਸਰ ਕੱਲ੍ਹ 4 ਵਜੇ ਵੱਜਣਗੇ ਖ਼ਤਰੇ ਦੇ ਘੁੱਗੂ, ਰਾਤ 10 ਵਜੇ ਹੋਵੇਗਾ Blackout

ਕਲਕੱਤਾ ਵਾਸੀ ਸਮੱਗਲਰ ਦੇ ਲਿੰਕ ਖੰਗਾਲਣ ਲੱਗਾ ਵਿਭਾਗ

ਅਮਨਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਦੀ ਜਾਂਚ ਤੋਂ ਬਾਅਦ ਕਸਟਮ ਵਿਭਾਗ ਦੀ ਟੀਮ ਨੇ ਅਮਨਦੀਪ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਕੋਲਕਾਤਾ ਦਾ ਰਹਿਣ ਵਾਲਾ ਸੀ। ਉਸਦਾ ਕੰਮ ਹੀ ਬੇਰੋਜ਼ਗਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇਣਾ ਅਤੇ ਉਨ੍ਹਾਂ ਨੂੰ ਸਮੱਗਲਿੰਗ ਦੇ ਸਾਧਨ ਵਜੋਂ ਵਰਤਣਾ ਸੀ। ਫਿਲਹਾਲ ਕਸਟਮ ਵਿਭਾਗ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਗਾਂਜਾ ਪੰਜਾਬ ਵਿਚ ਹੀ ਖਪਤ ਕੀਤਾ ਜਾਣਾ ਸੀ, ਜਾਂ ਇਸ ਨੂੰ ਕਿਸੇ ਹੋਰ ਸੂਬੇ ’ਚ ਸਪਲਾਈ ਕੀਤਾ ਜਾਣਾ ਸੀ।

ਕਿਤੇ ਹਵਾਈ ਅੱਡੇ ’ਤੇ ਕੋਈ ਕਾਲੀ ਭੇਡ ਤਾਂ ਨਹੀਂ

ਦੇਸ਼ ਦੇ ਹੋਰ ਹਵਾਈ ਅੱਡਿਆਂ ਦੀ ਬਜਾਏ ਸਿਰਫ ਅੰਮ੍ਰਿਤਸਰ ਹਵਾਈ ਅੱਡੇ ’ਤੇ ਹੀ ਗਾਂਜੇ ਦੀਆਂ ਖੇਪਾਂ ਵਾਰ-ਵਾਰ ਭੇਜਣ ਨਾਲ ਇਹ ਵੀ ਸਵਾਲ ਖੜ੍ਹੇ ਹੋਏ ਹਨ ਕਿ ਕੀ ਹਵਾਈ ਅੱਡੇ ਦੇ ਅੰਦਰ ਹੀ ਕੋਈ ਕਾਲੀਆਂ ਭੇਡਾਂ ਹਨ, ਜੋ ਗਾਂਜਾ ਸਮੱਗਲਿੰਗ ਕਰਨ ’ਚ ਮਦਦ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਏਅਰਪੋਰਟ ’ਤੇ ਕਸਟਮ ਵਿਭਾਗ, ਠੇਕਾ ’ਤੇ ਰੱਖੇ ਕਰਮਚਾਰੀ ਅਤੇ ਏਅਰਲਾਈਨਜ਼ ਦੇ ਕਰਮਚਾਰੀ ਸਮੱਗਲਰਾਂ ਨਾਲ ਮਿਲੀਭੁਗਤ ਕਰਦੇ ਫੜੇ ਗਏ ਹਨ। ਘੱਟ ਤਨਖਾਹ ਵਾਲੇ ਕਰਮਚਾਰੀ ਸਮੱਗਲਰਾਂ ਲਈ ਆਸਾਨ ਸ਼ਿਕਾਰ ਹੁੰਦੇ ਹਨ। ਅਮਨਦੀਪ ਬਾਰੇ ਗੱਲ ਕਰੀਏ ਤਾਂ ਉਸਦੇ ਪਿਤਾ ਇਕ ਦਰਜ਼ੀ ਹੈ ਅਤੇ ਉਸਦੀ ਮਾਂ ਇਕ ਘਰੇਲੂ ਔਰਤ ਹੈ, ਹਾਲਾਂਕਿ, ਮਾਪਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤਰ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਹੈ। ਅਮਨਦੀਪ ਇਹ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਉਹ ਸਮੱਗਲਿੰਗ ਦੇ ਮਕਸਦ ਨਾਲ ਵਿਦੇਸ਼ ਗਿਆ ਸੀ ਕਿਉਂਕਿ ਕੁਝ ਲੋਕ ਵਿਦੇਸ਼ਾਂ ਤੋਂ ਇਲੈਕਟ੍ਰਾਨਿਕ ਸਾਮਾਨ ਲਿਆਉਣ ਦਾ ਕੰਮ ਵੀ ਕਰਦੇ ਹਨ।

 ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਦੋਸਤ ਨਾਲ ਹੋਟਲ 'ਚ ਗਈ ਕੁੜੀ ਨਾਲ ਹੋਇਆ ਗੈਂਗਰੇਪ

ਬੀ. ਐੱਸ. ਐੱਫ.-ਐੱਨ. ਟੀ. ਐੱਫ. ਦੇ ਆਪ੍ਰੇਸ਼ਨਾਂ ’ਚ ਫੜੇ ਗਏ ਸਮਗੱਲਰ 25 ਸਾਲ ਤੋਂ ਘੱਟ ਦੇ

ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਵਾਉਣ ਲਈ ਪਾਕਿਸਤਾਨ ਵਰਗੇ ਦੇਸ਼ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹੁਣ ਤੱਕ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਐੱਨ. ਆਈ. ਏ. (ਐਂਟੀ ਨਾਰਕੋਟਿਕਸ ਟਾਸਕ ਫੋਰਸ) ਵੱਲੋਂ ਹੈਰੋਇਨ ਦੀ ਖੇਪ ਸਮੇਤ ਗ੍ਰਿਫਤਾਰ ਕੀਤੇ ਗਏ ਸਾਰੇ ਸਮੱਗਲਰਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੈ। ਅਜਿਹੇ ਨੌਜਵਾਨ ਘੱਟ ਮਿਹਨਤ ਨਾਲ ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਵਿਚ ਸਮੱਗਲਰਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਫਿਰ ਆਪਣੀ ਪੂਰੀ ਜ਼ਿੰਦਗੀ ਵੱਡੇ ਸਮੱਗਲਰਾਂ ਦੇ ਗੁਰਗਿਆਂ ਵਜੋਂ ਬਿਤਾਉਂਦੇ ਹਨ ਕਿਉਂਕਿ ਇਕ ਵਾਰ ਜਦੋਂ ਉਹ ਫੜੇ ਜਾਂਦੇ ਹਨ ਅਤੇ ਜੇਲ ਜਾਂਦੇ ਹਨ, ਤਾਂ ਉਹ ਇਕ ਵੱਡਾ ਨੈੱਟਵਰਕ ਬਣਾ ਕੇ ਜੇਲ ਤੋਂ ਵਾਪਸ ਆਉਂਦੇ ਹਨ।

 ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲ ਵਿਚ ਚੱਲ ਰਿਹਾ ਸੀ ਗੰਦਾ ਕੰਮ, ਪੁਲਸ ਨੇ ਟਰੈਪ ਲਗਾ ਕੇ ਪਾ 'ਤੀ ਕਾਰਵਾਈ

ਹਿਲ ਸਟੇਸ਼ਨਾਂ ’ਚ ਜ਼ਿਆਦਾ ਹੁੰਦੈ ਗਾਂਜਾ, ਚਰਸ ਅਤੇ ਕੋਕੀਨ ਦਾ ਸੇਵਨ

ਗਾਂਜਾ ਅਤੇ ਇਸ ਨਾਲ ਸਬੰਧਤ ਨਸ਼ਿਆਂ ਬਾਰੇ ਗੱਲ ਕਰੀਏ, ਤਾਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਹਿਲ ਸਟੇਸ਼ਨਾਂ ’ਤੇ ਜਿੱਥੇ ਵਿਦੇਸ਼ਾਂ ਤੋਂ ਸੈਲਾਨੀ ਆਉਂਦੇ ਹਨ ਅਤੇ ਬਹੁਤ ਸਾਰਾ ਸਮਾਂ ਬਿਤਾਉਂਦੇ ਹਨ। ਅਜਿਹੇ ਹਿਲ ਸਟੇਸ਼ਨਾਂ ’ਚ ਗਾਂਜਾ, ਚਰਸ ਅਤੇ ਕੋਕੀਨ ਵਰਗੇ ਨਸ਼ੇ ਵੱਡੀ ਮਾਤਰਾ ’ਚ ਵਰਤੇ ਜਾਂਦੇ ਹਨ, ਹਾਲਾਂਕਿ ਕੁਝ ਸਟੇਸ਼ਨਾਂ ’ਚ ਭੰਗ ਵੀ ਵਰਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News